ਹਾਲੀਵੁੱਡ ਐਕਟਰ ਕ੍ਰਿਸਚੀਅਨ ਓਲੀਵਰ ਤੇ ਉਨ੍ਹਾਂ ਦੀਆਂ ਧੀਆਂ ਦਾ ਹੋਇਆ ਦਿਹਾਂਤ, ਪਲੇਨ ਕ੍ਰੈਸ਼ ਕਾਰਨ ਗਈ ਜਾਨ

Reported by: PTC Punjabi Desk | Edited by: Pushp Raj  |  January 06th 2024 08:46 PM |  Updated: January 06th 2024 08:46 PM

ਹਾਲੀਵੁੱਡ ਐਕਟਰ ਕ੍ਰਿਸਚੀਅਨ ਓਲੀਵਰ ਤੇ ਉਨ੍ਹਾਂ ਦੀਆਂ ਧੀਆਂ ਦਾ ਹੋਇਆ ਦਿਹਾਂਤ, ਪਲੇਨ ਕ੍ਰੈਸ਼ ਕਾਰਨ ਗਈ ਜਾਨ

Christian Oliver and his daughters Death: ਪੂਰਬੀ ਕੈਰੇਬੀਅਨ ਵਿੱਚ ਇੱਕ ਛੋਟੇ ਨਿੱਜੀ ਟਾਪੂ ਨੇੜੇ ਇੱਕ ਜਹਾਜ਼ ਹਾਦਸੇ ਵਿੱਚ ਮਸ਼ਹੂਰ ਅਮਰੀਕੀ ਅਦਾਕਾਰ ਕ੍ਰਿਸ਼ਚੀਅਨ ਓਲੀਵਰ (Christian Oliver) ਅਤੇ ਉਸ ਦੀਆਂ 2 ਧੀਆਂ ਦੀ ਮੌਤ ਹੋ ਗਈ। ਸੇਂਟ ਵਿਨਸੈਂਟ ਅਤੇ ਗ੍ਰੇਨਾਡਾਈਨਜ਼ ਦੀ ਪੁਲਿਸ ਨੇ ਇਹ ਜਾਣਕਾਰੀ ਦਿੱਤੀ।

 

 

ਕ੍ਰਿਸ਼ਚੀਅਨ ਓਲੀਵਰ ਦੀ ਮਾਸੂਮ ਧੀਆਂ ਸਣੇ ਜਹਾਜ ਕ੍ਰੈਸ਼ ਹੋਣ ਕਾਰਨ ਹੋਈ ਮੌਤ

ਪੁਲਿਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਹ ਹਾਦਸਾ ਵੀਰਵਾਰ ਨੂੰ ਬੇਕੀਆ ਨੇੜੇ ਪੇਟਿਟ ਨੇਵਿਸ ਟਾਪੂ ਦੇ ਪੱਛਮ ਵਿੱਚ ਵਾਪਰਿਆ। ਅਦਾਕਾਰ ਇੱਕ ਛੋਟੇ ਸਿੰਗਲ ਇੰਜਣ ਵਾਲੇ ਜਹਾਜ਼ ਵਿੱਚ ਬੈਠ ਕੇ ਪੇਗੇਟ ਫਾਰਮ ਇਲਾਕੇ ਵਿੱਚ ਜੇ.ਐੱਫ. ਮਿਸ਼ੇਲ ਏਅਰ ਪੋਰਟ ਤੋਂ ਸੇਂਟ ਲੂਸੀਆ ਵੱਲ ਜਾ ਰਹੇ ਸਨ।

ਸਥਾਨਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਡਾਣ ਤੋਂ ਥੋੜ੍ਹੀ ਦੇਰ ਬਾਅਦ, ਜਹਾਜ਼ ਕਿਸੇ ਤਕਨੀਕੀ ਖਰਾਬੀ ਕਾਰਨ ਸਮੁੰਦਰ ਵਿੱਚ ਡਿੱਗ ਗਿਆ। ਪੇਗੇਟ ਫਾਰਮ ਵਿਖੇ ਮੌਜੂਦ ਮਛੇਰਿਆਂ ਅਤੇ ਗੋਤਾਖੋਰਾਂ ਦੀ ਮਦਦ ਨਾਲ ਉਨ੍ਹਾਂ ਨੇ ਐੱਸ.ਵੀ.ਜੀ ਕੋਸਟ ਗਾਰਡ ਨੂੰ ਸੂਚਿਤ ਕੀਤਾ, ਪਰ ਜਦੋਂ ਤੱਕ ਉਹ ਮੌਕੇ 'ਤੇ ਪਹੁੰਚੇ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ।

 

ਹੋਰ ਪੜ੍ਹੋ: ਪਰਿਣਤੀ ਚੋਪੜਾ ਨੇ ਤਸਵੀਰ ਸਾਂਝੀ ਕਰ ਦਿਲਜੀਤ ਦੋਸਾਂਝ ਨੂੰ ਖਾਸ ਅੰਦਾਜ਼ 'ਚ ਦਿੱਤੀ ਜਨਮਦਿਨ ਦੀ ਵਧਾਈ

ਉਨ੍ਹਾਂ ਕਿਹਾ ਕਿ ਜਾਨ ਗੁਆਉਣ ਵਾਲੀਆਂ ਦੇ ਵਿੱਚ ਅਦਾਕਾਰ ਦੇ ਨਾਲ-ਨਾਲ ਉਨ੍ਹਾਂ ਦੀਆਂ ਦੋ ਧੀਆਂ 10 ਸਾਲਾ ਮਦਿਤਾ ਕਲੇਪਸਰ ਅਤੇ 12 ਸਾਲਾ ਅਨਿਕ ਕਲੇਪਸਰ ਹਨ। ਉਥੇ ਹੀ ਇਸ ਹਾਦਸੇ ਵਿੱਚ ਜਹਾਜ ਚਲਾਉਣ ਵਾਲੇ ਪਾਇਲਟ ਰੌਬਰਟ ਸਾਕਸ ਦੀ ਵੀ ਮੌਤ ਹੋ ਗਈ।

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network