ਜੇਕਰ ਤੁਸੀਂ ਵੀ ਹੋ ਯੁਰਿਕ ਐਸਿਡ ਤੋਂ ਪਰੇਸ਼ਾਨ ਤਾਂ ਇਨ੍ਹਾਂ ਚੀਜ਼ਾਂ ਦੇ ਸੇਵਨ ਤੋਂ ਕਰੋ ਪਰਹੇਜ਼

written by Pushp Raj | August 22, 2022

Avoid consuming these Food items in Uric Acid problem: ਮੌਜੂਦਾ ਸਮੇਂ ਵਿੱਚ ਭਾਰਤ ਵਿੱਚ ਹਰ ਚੌਥਾ ਵਿਅਕਤੀ ਯੁਰਿਕ ਐਸਿਡ (Uric Acid) ਦੀ ਸਮੱਸਿਆ ਦਾ ਸਾਹਮਣਾ ਕਰ ਰਿਹਾ ਹੈ। ਯੁਰਿਕ ਐਸਿਡ ਦੀ ਸਮੱਸਿਆ ਹੋਣਾ ਆਮ ਹੁੰਦਾ ਜਾ ਰਿਹਾ ਹੈ। ਅੱਜ ਅਸੀਂ ਆਪਣੇ ਇਸ ਲੇਖ ਵਿੱਚ ਤੁਹਾਨੂੰ ਦੱਸਾਂਗੇ ਕਿ ਇਸ ਪਰੇਸ਼ਾਨੀ ਦਾ ਸਾਹਮਣਾ ਕਰਨ ਵਾਲੇ ਲੋਕ ਕਿੰਝ ਆਪਣੇ ਖਾਣ ਪੀਣ ਦਾ ਖਿਆਲ ਰੱਖ ਸਕਦੇ ਹਨ ਤੇ ਉਨ੍ਹਾਂ ਕਿਹੜੇ ਖਾਦ ਪਦਾਰਥਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।

image from google

ਕੀ ਹੁੰਦੀ ਹੈ ਯੁਰਿਕ ਐਸਿਡ ਦੀ ਸਮੱਸਿਆ
ਯੁਰਿਕ ਐਸਿਡ ਸਰੀਰ ਵਿੱਚ ਪੈਦਾ ਹੋਣ ਵਾਲਾ ਇੱਕ ਜ਼ਹਿਰੀਲਾ ਪਦਾਰਥ ਹੈ ਜੋ ਹਰ ਕਿਸੇ ਦੇ ਸਰੀਰ ਵਿੱਚ ਬਣਦਾ ਹੈ। ਕਿਡਨੀ ਇਨ੍ਹਾਂ ਜ਼ਹਿਰੀਲੀ ਚੀਜ਼ਾਂ ਨੂੰ ਫਿਲਟਰ ਕਰਦੇ ਹਨ ਅਤੇ ਉਨ੍ਹਾਂ ਨੂੰ ਸਰੀਰ ਤੋਂ ਬਾਹਰ ਕੱਢ ਦਿੰਦੇ ਹਨ। ਜਦੋਂ ਕਿਡਨੀ ਸਰੀਰ ਵਿੱਚੋਂ ਯੁਰਿਕ ਐਸਿਡ ਨੂੰ ਬਾਹਰ ਕੱਢਣ ਵਿੱਚ ਅਸਮਰੱਥ ਹੁੰਦੀ ਹੈ, ਤਾਂ ਇਹ ਸਰੀਰ ਦੇ ਜੋੜਾਂ ਵਿੱਚ ਕ੍ਰਿਸਟਲ ਦੀ ਸ਼ਕਲ ਵਿੱਚ ਜਮ੍ਹਾਂ ਹੋ ਜਾਂਦੀ ਹੈ ਅਤੇ ਹੌਲੀ-ਹੌਲੀ ਇਹ ਗਠੀਏ ਦਾ ਰੂਪ ਲੈ ਲੈਂਦਾ ਹੈ।

ਯੁਰਿਕ ਐਸਿਡ ਤੋਂ ਪੀੜਤ ਹੋਣ 'ਤੇ ਸਰੀਰ 'ਚ ਦਰਦ, ਜੋੜਾਂ ਦਾ ਦਰਦ, ਸੋਜ ਵਰਗੀਆਂ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ। ਕਈ ਵਾਰ ਦਰਦ ਇੰਨਾ ਵੱਧ ਜਾਂਦਾ ਹੈ ਕਿ ਤੁਰਨਾ ਵੀ ਮੁਸ਼ਕਲ ਹੋ ਜਾਂਦਾ ਹੈ। ਦਰਅਸਲ, ਇਸ ਬਿਮਾਰੀ ਦਾ ਸਭ ਤੋਂ ਵੱਡਾ ਕਾਰਨ ਮਾੜੀ ਖੁਰਾਕ ਹੈ। ਇਸ ਲਈ ਇਸ ਦੇ ਮਰੀਜ਼ਾਂ ਨੂੰ ਆਪਣੀ ਖੁਰਾਕ ਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ। ਇਸ ਬੀਮਾਰੀ 'ਚ ਤੁਹਾਨੂੰ ਗ਼ਲਤੀ ਨਾਲ ਵੀ ਇਨ੍ਹਾਂ 'ਚੋਂ ਕੁਝ ਭੋਜਨ ਨਹੀਂ ਖਾਣਾ ਚਾਹੀਦਾ ਹੈ।

ਕਿਹੜੇ ਖਾਦ ਪਰਦਾਰਥਾਂ ਤੋਂ ਕਰੀਏ ਪਰਹੇਜ਼

image from google

ਮਿੱਠੀ ਚੀਜ਼ਾਂ ਬਿਲਕੁਲ ਨਾ ਖਾਓ
ਕੁਝ ਲੋਕਾਂ ਨੂੰ ਮਿਠਾਈ ਇੰਨੀ ਜ਼ਿਆਦਾ ਪਸੰਦ ਹੁੰਦੀ ਹੈ ਕਿ ਉਨ੍ਹਾਂ ਨੂੰ ਹਰ ਸਮੇਂ ਇਸ ਦੀ ਲਾਲਸਾ ਰਹਿੰਦੀ ਹੈ। ਕਈ ਵਾਰ ਖੰਡ ਦੀ ਲਾਲਸਾ ਕਾਰਨ ਲੋਕਾਂ ਨੂੰ ਸਿਰ ਵਿੱਚ ਦਰਦ ਹੋਣ ਲੱਗਦਾ ਹੈ। ਜਿਨ੍ਹਾਂ ਵਿੱਚੋਂ ਇੱਕ ਯੁਰਿਕ ਐਸਿਡ ਦੀ ਸਮੱਸਿਆ ਵੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਮਿੱਠੀਆਂ ਚੀਜ਼ਾਂ ਵਿੱਚ ਮੌਜੂਦ ਫਰੂਟੋਜ਼ ਤੇਜ਼ੀ ਨਾਲ ਯੁਰਿਕ ਐਸਿਡ ਵਿੱਚ ਮਿਲਣਾ ਸ਼ੁਰੂ ਹੋ ਜਾਂਦਾ ਹੈ ਅਤੇ ਅਜਿਹੇ ਵਿੱਚ ਯੁਰਿਕ ਐਸਿਡ ਵਧਣ ਲੱਗਦਾ ਹੈ। ਜਿਸ ਕਾਰਨ ਮਰੀਜ਼ ਨੂੰ ਵੱਧ ਪਰੇਸ਼ਾਨੀ ਹੁੰਦੀ ਹੈ।

ਨਸ਼ੀਲੇ ਪਦਰਾਥਾਂ ਦੇ ਸੇਵਨ ਤੋਂ ਪਰਹੇਜ਼
ਐਲਕੋਹਲ ਵਿੱਚ ਕਾਫੀ ਮਾਤਰਾ ਵਿੱਚ ਪਿਊਰੀਨ ਹੁੰਦਾ ਹੈ ਅਤੇ ਇਸ ਦਾ ਰੋਜ਼ਾਨਾ ਸੇਵਨ ਸਰੀਰ ਵਿੱਚ ਯੁਰਿਕ ਐਸਿਡ ਨੂੰ ਵਧਾਉਂਦਾ ਹੈ। ਜੇਕਰ ਕੋਈ ਵਿਅਕਤੀ ਰੋਜ਼ਾਨਾ ਸ਼ਰਾਬ ਪੀਂਦਾ ਹੈ ਤਾਂ ਉਹ ਯੁਰਿਕ ਐਸਿਡ ਦੀ ਸਮੱਸਿਆ ਨਾਲ ਪੀੜਤ ਹੋ ਸਕਦਾ ਹੈ। ਇਸ ਨਾਲ ਸਰੀਰ ਦੇ ਅੰਗ ਫੇਲ ਹੋਣ ਦਾ ਖ਼ਤਰਾ ਵੀ ਬਣਿਆ ਰਹਿੰਦਾ ਹੈ। ਇਸ ਯੁਰਿਕ ਐਸਿਡ ਤੋਂ ਪੀੜਤ ਲੋਕਾਂ ਨੂੰ ਸ਼ਰਾਬ ਤੇ ਹੋਰਨਾਂ ਨਸ਼ੀਲੇ ਪਦਾਰਥਾਂ ਤੋਂ ਦੂਰ ਰਹਿਣਾ ਚਾਹੀਦਾ ਹੈ।

ਫਾਸਟ ਫੂਡ ਦਾ ਸੇਵਨ ਨਾ ਕਰੋ 
ਯੁਰਿਕ ਐਸਿਡ ਤੋਂ ਪੀੜਤ ਲੋਕਾਂ ਨੂੰ ਫਾਸਟ ਫੂਡ ਦਾ ਸੇਵਨ ਬਿਲਕੁਲ ਨਹੀਂ ਕਰਨਾ ਚਾਹੀਦਾ। ਇਸ ਨਾਲ ਉਨ੍ਹਾਂ ਦੀ ਸਿਹਤ 'ਤੇ ਮਾੜਾ ਪ੍ਰਭਾਵ ਪੈਂਦਾ ਹੈ ਅਤੇ ਇਸ ਨਾਲ ਉਨ੍ਹਾਂ ਦੀ ਸੋਜ ਵਧ ਜਾਂਦੀ ਹੈ।

image from google

ਹੋਰ ਪੜ੍ਹੋ: ਭਾਰ ਘਟਾਉਣਾ ਚਾਹੁੰਦੇ ਹੋ ਤਾਂ ਇੰਝ ਕਰੋ ਲੌਂਗ ਦਾ ਸੇਵਨ

ਖੱਟੇ ਫਲਾਂ ਦਾ ਸੇਵਨ ਨਾ ਕਰੋ
ਉਂਝ ਤਾਂ ਫਲ ਦਾ ਸੇਵਨ ਸਿਹਤ ਲਈ ਚੰਗਾ ਹੁੰਦਾ ਹੈ, ਕਿਉਂਕਿ ਫਲ ਸਾਨੂੰ ਊਰਜਾ ਦਿੰਦੇ ਹਨ ਅਤੇ ਇਹ ਸਾਡੇ ਸਰੀਰ ਨੂੰ ਹਾਈਡ੍ਰੇਟ ਵੀ ਰੱਖਦੇ ਹਨ। ਡਾਕਟਰ ਵੀ ਸਾਨੂੰ ਫਲ ਖਾਣ ਦੀ ਸਲਾਹ ਦਿੰਦੇ ਹਨ, ਪਰ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਖੱਟੇ ਫਲ ਯੁਰਿਕ ਐਸਿਡ ਨੂੰ ਵਧਾ ਸਕਦੇ ਹਨ। ਇਨ੍ਹਾਂ ਫਲਾਂ 'ਚ ਨਿੰਬੂ, ਮੌਸਮੀ ਅਤੇ ਸੰਤਰਾ ਸ਼ਾਮਿਲ ਹੈ ਪਰ ਭਾਰ ਘਟਾਉਣ 'ਚ ਵਰਤੇ ਜਾਣ ਵਾਲੇ ਨਿੰਬੂ ਨਾਲ ਲੱਤਾਂ 'ਚ ਦਰਦ, ਜੋੜਾਂ ਦਾ ਦਰਦ ਵੀ ਹੋ ਸਕਦਾ ਹੈ।

You may also like