ਆਯੁਰਵੇਦ ਵਿੱਚ ਸੌਂਫ਼ ਦੇ ਦੱਸੇ ਗਏ ਹਨ ਕਈ ਫਾਇਦੇ, ਖਾਣ ਨਾਲ ਕਈ ਬਿਮਾਰੀਆਂ ਹੁੰਦੀਆਂ ਹਨ ਦੂਰ

written by Rupinder Kaler | December 26, 2020

ਆਯੁਰਵੇਦ ਵਿਚ ਸੌਂਫ਼ ਬਹੁਤ ਹੀ ਗੁਣਕਾਰੀ ਦਸੀ ਗਈ ਹੈ। ਇਹ ਮਿਹਦੇ ਅਤੇ ਅੰਤੜੀਆਂ ਦੇ ਰੋਗ ਦੂਰ ਕਰਨ ਵਾਸਤੇ ਉੱਤਮ ਮੰਨੀ ਗਈ ਹੈ। ਇਸ ਦੀ ਵਰਤੋਂ ਅਨੇਕਾਂ ਦਵਾਈਆਂ ਵਿਚ ਹੁੰਦੀ ਹੈ। ਜ਼ੁਕਾਮ ਹੋਣ 'ਤੇ ਇਕ ਕੱਪ ਚਾਹ ਜਾਂ ਪਾਣੀ ਵਿਚ ਇਕ ਚਮਚਾ ਸੌਂਫ਼ ਉਬਾਲ ਕੇ ਰਾਤ ਨੂੰ ਸੌਣ ਤੋਂ ਪਹਿਲਾਂ ਪੀ ਲਵੋ। ਨਜ਼ਲੇ-ਜ਼ੁਕਾਮ ਨੂੰ ਦੋ-ਤਿੰਨ ਦਿਨਾਂ ਵਿਚ ਅਰਾਮ ਆ ਜਾਵੇਗਾ। fennel ਹੋਰ ਪੜ੍ਹੋ :

fennel ਜੇਕਰ ਕਿਸੇ ਦੀ ਪਾਚਨ ਕਿਰਿਆ ਖ਼ਰਾਬ ਹੋਵੇ ਤਾਂ ਉਸ ਦੇ ਮੂੰਹ ਵਿਚੋਂ ਬਦਬੂ ਆਉਣ ਲਗਦੀ ਹੈ। ਇਸ ਦਾ ਅੱਧਾ ਚਮਚ ਦਿਨ ਵਿਚ ਤਿੰਨ-ਚਾਰ ਵਾਰ ਚਬਾਉਣ ਨਾਲ ਮੂੰਹ ਦੀ ਬਦਬੂ ਹਟ ਜਾਂਦੀ ਹੈ ਅਤੇ ਪਾਚਨ ਕਿਰਿਆ ਵੀ ਠੀਕ ਹੋ ਜਾਂਦੀ ਹੈ। ਗਲੇ ਦੀ ਖ਼ਰਾਬੀ ਅਤੇ ਖੱਟੇ ਡਕਾਰ ਆਉਂਦੇ ਹੋਣ ਤਾਂ ਇਕ ਚਮਚ ਸੌਂਫ਼ ਇਕ ਕੱਪ ਪਾਣੀ ਵਿਚ ਉਬਾਲ ਕੇ ਥੋੜ੍ਹੀ ਜਿਹੀ ਮਿਸ਼ਰੀ ਮਿਲਾ ਕੇ ਪੀਣ ਨਾਲ ਇਕ-ਦੋ ਦਿਨਾਂ ਵਿਚ ਅਰਾਮ ਆ ਜਾਂਦਾ ਹੈ। fennel ਇਹ ਦਿਮਾਗ਼ੀ ਕਮਜ਼ੋਰੀ ਅਤੇ ਸਰੀਰਕ ਕਮਜ਼ੋਰੀ ਦੂਰ ਕਰਦੀ ਹੈ। ਇਸ ਦੀ ਨਿਰੰਤਰ ਵਰਤੋਂ ਨਾਲ ਅੱਖਾਂ ਦੀ ਰੌਸ਼ਨੀ ਤੇਜ਼ ਹੁੰਦੀ ਹੈ। ਜੇਕਰ ਪੇਟ ਵਿਚ ਦਰਦ ਹੋ ਜਾਵੇ ਤਾਂ ਇਕ-ਡੇਢ ਚਮਚ ਸੌਂਫ਼ ਤਵੇ 'ਤੇ ਭੁੰਨ ਲਵੋ ਅਤੇ ਚਬਾ ਕੇ ਖਾਵੋ, ਮਿੰਟਾਂ ਵਿਚ ਦਰਦ ਠੀਕ ਹੋ ਜਾਵੇਗਾ।

0 Comments
0

You may also like