ਗਗਨ ਸਿੱਧੂ ਦੀ ਆਵਾਜ਼ ‘ਚ ਨਵਾਂ ਗੀਤ ‘ਸੈਲੂਨ’ ਰਿਲੀਜ਼, ਸਰੋਤਿਆਂ ਨੂੰ ਆ ਰਿਹਾ ਪਸੰਦ

written by Shaminder | August 09, 2021

ਗਗਨ ਸਿੱਧੂ (Gagan Sidhu) ਦੀ ਆਵਾਜ਼ ‘ਚ ਨਵਾਂ ਗੀਤ ‘ਸੈਲੂਨ’ (Salon) ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਕਾਬਲ ਸਰੂਪਵਾਲੀ ਨੇ ਲਿਖੇ ਹਨ, ਜਦੋਂਕਿ ਮਿਊਜ਼ਿਕ ਭਿੰਦਾ ਔਜਲਾ ਨੇ ਦਿੱਤਾ ਹੈ ।ਸੰਦੀਪ ਬੇਦੀ ਵੱਲੋਂ ਇਸ ਗੀਤ ਦਾ ਵੀਡੀਓ ਬਣਾਇਆ ਗਿਆ ਹੈ ।ਇਸ ਗੀਤ ਨੂੰ ਸਰੋਤਿਆਂ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ । ਇਸ ਗੀਤ ‘ਚ ਪਿੰਡਾਂ ਵਾਲਿਆਂ ਦੀ ਗੱਲ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਪਿੰਡਾਂ ਵਾਲਿਆਂ ਨੂੰ ਪੇਂਡੂ ਕਹਿ ਕੇ ਕਈ ਵਾਰ ਨਕਾਰਿਆ ਜਾਂਦਾ ਹੈ, ਪਰ ਇਹ ਪੇਂਡੂ ਹੀ ਗੱਲ ਸਿਰੇ ਲਾਉਂਦੇ ਹਨ ।

saloon,,-min

ਹੋਰ ਪੜ੍ਹੋ : ਅਦਾਕਾਰ ਵਿਵੇਕ ਮੁਸ਼ਰਾਨ ਦਾ ਅੱਜ ਹੈ ਜਨਮ ਦਿਨ, ਰਾਤੋ ਰਾਤ ਬਣ ਗਏ ਸਨ ਸਟਾਰ, ਪਰ ਅੱਜ ਕੱਲ੍ਹ ਗੁਜ਼ਾਰ ਰਹੇ ਹਨ ਇਸ ਤਰ੍ਹਾਂ ਜ਼ਿੰਦਗੀ 

ਇਸ ਗੀਤ ਦੇ ਬੋਲ ਜਿੰਨੀ ਖੂਬਸੂਰਤੀ ਦੇ ਨਾਲ ਕਾਬਲ ਸਰੂਪਵਾਲੀ ਨੇ ਲਿਖੇ ਹਨ, ਓਨੀ ਹੀ ਖੂਬਸੂਰਤੀ ਦੇ ਨਾਲ ਗਗਨ ਸਿੱਧੂ ਨੇ ਇਸ ਗੀਤ ਨੂੰ ਗਾਇਆ ਹੈ ।ਇਸ ਗੀਤ ਨੂੰ ਤੁਸੀਂ ਪੀਟੀਸੀ ਪੰਜਾਬੀ, ਪੀਟੀਸੀ ਚੱਕ ਦ ਅਤੇ ਪੀਟੀਸੀ ਰਿਕਾਰਡਜ਼ ਦੇ ਯੂ- ਟਿਊਬ ਚੈਨਲ ‘ਤੇ ਸੁਣ ਸਕਦੇ ਹੋ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਪੀਟੀਸੀ ਪੰਜਾਬੀ ‘ਤੇ ਕਈ ਗਾਇਕਾਂ ਦੀ ਆਵਾਜ਼ ‘ਚ ਗੀਤ ਰਿਲੀਜ਼ ਕੀਤੇ ਗਏ ਹਨ ਅਤੇ ਇਨ੍ਹਾਂ ਗੀਤਾਂ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ ।

Gagan Sidhu -min

ਤੁਸੀਂ ਵੀ ਆਪਣੇ ਗੀਤ ਪੀਟੀਸੀ ਰਿਕਾਰਡਜ਼ ‘ਤੇ ਰਿਲੀਜ਼ ਕਰਵਾ ਸਕਦੇ ਹੋ ।ਕਿਉਂਕਿ ਪੀਟੀਸੀ ਪੰਜਾਬੀ ਆਪਣੇ ਵੱਖ ਵੱਖ ਫੇਸਬੁੱਕ ਪੇਜਾਂ ਅਤੇ ਚੈਨਲਾਂ ‘ਤੇ ਤੁਹਾਡੇ ਗੀਤਾਂ ਨੂੰ ਦੇਸ਼ ਦੁਨੀਆ ਦੇ ਕੋਨੇ ਕੋਨੇ ਤੱਕ ਪਹੁੰਚਾਏਗਾ ।

0 Comments
0

You may also like