ਆਪਣੀ ਡਾਈਟ ਵਿੱਚ ਸ਼ਾਮਿਲ ਕਰੋ ਨਾਰੀਅਲ ਦਾ ਦੁੱਧ, ਕਈ ਬਿਮਾਰੀਆਂ ਰੱਖਦਾ ਹੈ ਦੂਰ

written by Rupinder Kaler | September 02, 2021

ਨਾਰੀਅਲ ਦਾ ਦੁੱਧ  (Coconut Milk) ਵੀ ਸਿਹਤ ਲਈ ਬਹੁਤ ਵਧੀਆ ਹੈ । ਨਾਰੀਅਲ ਦਾ ਦੁੱਧ ਪੀਣ ਨਾਲ ਸਰੀਰ ਦੀ ਪ੍ਰਤੀਰੋਧਤਾ ਮਜ਼ਬੂਤ ਹੁੰਦੀ ਹੈ । ਨਾਰੀਅਲ ਦਾ ਦੁੱਧ ਸ਼ੂਗਰ ਦੇ ਮਰੀਜ਼ਾਂ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਸ਼ੂਗਰ ਵਰਗੀ ਬਿਮਾਰੀ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ, ਮਨੁੱਖੀ ਸਰੀਰ ਦੀ ਪ੍ਰਤੀਰੋਧਤਾ ਪ੍ਰਣਾਲੀ ਬਹੁਤ ਕਮਜ਼ੋਰ ਹੋ ਜਾਂਦੀ ਹੈ। ਇਸ ਨਾਲ ਕਈ ਹੋਰ ਬਿਮਾਰੀਆਂ ਵੀ ਸ਼ੁਰੂ ਹੋ ਜਾਂਦੀਆਂ ਹਨ।

ਹੋਰ ਪੜ੍ਹੋ :

ਜਲ੍ਹਿਆਂ ਵਾਲਾ ਬਾਗ ਦੇ ਨਵੀਨੀਕਰਨ ਨੂੰ ਲੈ ਕੇ ਰਣਜੀਤ ਬਾਵਾ ਤੇ ਬਿਨੂੰ ਢਿੱਲੋਂ ਨੇ ਜਤਾਇਆ ਇਤਰਾਜ਼

ਨਾਰੀਅਲ ਦੇ ਦੁੱਧ  (Coconut Milk) ਵਿੱਚ ਸ਼ੂਗਰ ਵਿਰੋਧੀ ਗੁਣ ਹਨ ਜੋ ਡਾਇਬਿਟੀਜ਼ ਨੂੰ ਰੋਕਦੇ ਹਨ ਅਤੇ ਨਾਲ ਹੀ ਇਸ ਦੇ ਖਤਰੇ ਨੂੰ ਕਈ ਗੁਣਾ ਘੱਟ ਕਰਦੇ ਹਨ। ਨਾਰੀਅਲ ਦਾ ਦੁੱਧ  (Coconut Milk)  ਮੋਟਾਪੇ ਦੀ ਸਮੱਸਿਆ ਨੂੰ ਘੱਟ ਕਰਨ ਵਿੱਚ ਵੀ ਮਦਦ ਕਰਦਾ ਹੈ। ਇਸ ਚ ਇਕ ਖਾਸ ਕਿਸਮ ਦਾ ਫੈਟੀ ਐਸਿਡ ਹੁੰਦਾ ਹੈ ਜੋ ਭਾਰ ਘਟਾਉਣ ਚ ਮਦਦ ਕਰਦਾ ਹੈ ਜਿਸ ਨਾਲ ਮੋਟਾਪਾ ਨਹੀਂ ਹੁੰਦਾ।

ਨਾਰੀਅਲ ਦੇ ਦੁੱਧ  (Coconut Milk) ਵਿੱਚ ਐਂਟੀਬੈਕਟੀਰੀਅਲ, ਐਂਟੀਵਾਇਰਲ ਅਤੇ ਐਂਟੀਫੰਗਲ ਵਰਗੇ ਗੁਣ ਹੁੰਦੇ ਹਨ । ਇਹ ਸਰੀਰ ਦੀ ਪ੍ਰਤੀਰੋਧਤਾ ਨੂੰ ਵਧਾਉਂਦਾ ਹੈ ਅਤੇ ਇਸ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਦੂਰ ਰੱਖਦਾ ਹੈ। ਚਮੜੀ ਵਿੱਚ ਨਮੀ ਬਣਾਈ ਰੱਖਣ ਨਾਲ ਸਰੀਰ 'ਤੇ ਬੁਢਾਪੇ ਦਾ ਪ੍ਰਭਾਵ ਘੱਟ ਹੁੰਦਾ ਹੈ। ਨਾਰੀਅਲ ਦੇ ਦੁੱਧ ਦੀ ਵਰਤੋਂ ਕਰਕੇ ਚਮੜੀ ਦੀ ਰੁੱਖੀਪਣ ਨੂੰ ਰਾਹਤ ਦਿੱਤੀ ਜਾ ਸਕਦੀ ਹੈ।

0 Comments
0

You may also like