ਕੋਰੋਨਾ ਵਾਇਰਸ ਨੂੰ ਮਾਤ ਦੇਣ ਲਈ ਆਪਣੀ ਡਾਈਟ ਵਿੱਚ ਸ਼ਾਮਿਲ ਕਰੋ ਇਹ ਚੀਜ਼ਾਂ

written by Rupinder Kaler | May 04, 2021

ਕੋਰੋਨਾ ਵਾਇਰਸ ਤੋਂ ਬਚਣ ਲਈ ਹਰ ਇੱਕ ਨੂੰ ਆਪਣੀ ਰੋਗ ਪ੍ਰਤੀਰੋਧਕ ਸ਼ਕਤੀ ਨੂੰ ਮਜ਼ਬੂਤ ਕਰਨ ਦੀ ਜ਼ਰੂਰਤ ਹੈ । ਡਾਕਟਰ ਲੋਕਾਂ ਨੂੰ ਪੌਸ਼ਟਿਕ ਭੋਜਨ ਲੈਣ ਦੀ ਸਲਾਹ ਦਿੰਦੇ ਹਨ । ਕੋਰੋਨਾ ਨੂੰ ਮਾਤ ਦੇਣ ਲਈ ਅਸੀਂ ਕੁਝ ਚੀਜਾਂ ਆਪਣੀ ਡਾਈਟ ਵਿੱਚ ਸ਼ਾਮਿਲ ਕਰ ਸਕਦੇ ਹਾਂ । ਖਿਚੜੀ ਨੂੰ ਸੁਪਰ ਫੂਡ ਵੀ ਕਿਹਾ ਜਾਂਦਾ ਹੈ। ਚਾਵਲ, ਦਾਲ ਤੇ ਸਬਜ਼ੀਆਂ ਨਾਲ ਭਰਪੂਰ ਖਿਚੜੀ ਬਣਾਉਣਾ ਬਹੁਤ ਆਸਾਨ ਹੈ ਕਿਉਂਕਿ ਇਸ ਦਾ ਪੌਸ਼ਟਿਕ ਤੱਤ ਬਹੁਤ ਹੁੰਦੇ ਹਨ । ਸੰਤਰੇ ਵਿਟਾਮਿਨ ਸੀ ਨਾਲ ਭਰਪੂਰ ਹੁੰਦੇ ਹਨ, ਜੋ ਐਂਟੀਬਾਡੀਜ਼ ਵਧਾਉਣ ਤੇ ਤੇਜ਼ੀ ਨਾਲ ਰਿਕਵਰੀ ਲਈ ਬਹੁਤ ਮਹੱਤਵਪੂਰਨ ਹੈ।

ਹੋਰ ਪੜ੍ਹੋ :

ਕੰਗਨਾ ਰਣੌਤ ਦਾ ਟਵਿੱਟਰ ਅਕਾਊਂਟ ਸਸਪੈਂਡ ਹੋਣ ’ਤੇ ਪੰਜਾਬੀ ਸਿਤਾਰਿਆਂ ਨੇ ਜਤਾਈ ਖੁਸ਼ੀ

ਇਹ ਤੁਹਾਡੇ ਇਮਿਊਨ ਸਿਸਟਮ ਲਈ ਬਹੁਤ ਫ਼ਾਇਦੇਮੰਦ ਹੈ । ਬਦਾਮਾਂ ਵਿਚ ਵਿਟਾਮਿਨ ਈ ਹੁੰਦਾ ਹੈ ਜੋ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦਾ ਹੈ। ਜੇ ਕੋਰੋਨਾ ਹੋਣ ਕਾਰਨ ਸਰੀਰ ਬਹੁਤ ਕਮਜ਼ੋਰ ਹੋ ਗਿਆ ਹੈ, ਤਾਂ ਇਸ ਨੂੰ ਠੀਕ ਕਰਨ ਲਈ ਬਦਾਮ ਬਹੁਤ ਲਾਭਦਾਇਕ ਚੀਜ਼ ਹੈ। ਬਦਾਮ ਤੋਂ ਇਲਾਵਾ, ਤੁਸੀਂ ਆਪਣੀ ਡਾਈਟ ਵਿਚ ਹੋਰ ਸੁੱਕੇ ਮੇਵੇ ਜਿਵੇਂ ਕਾਜੂ, ਐਵਾਕਾਡੋ ਤੇ ਵਿਟਾਮਿਨ ਈ ਨੂੰ ਖਾਣੇ ਵਿੱਚ ਸ਼ਾਮਲ ਕਰ ਸਕਦੇ ਹੋ।

ਅੰਡਿਆਂ 'ਚ ਪ੍ਰੋਟੀਨ ਬਹੁਤ ਮਾਤਰਾ ਵਿਚ ਪਾਇਆ ਜਾਂਦਾ ਹੈ, ਜੋ ਕੋਰੋਨਾ ਤੋਂ ਰਿਕਵਰੀ ਲਈ ਬਹੁਤ ਜ਼ਰੂਰੀ ਹੈ। ਬੀਨਜ਼ ਜ਼ਿੰਕ ਨਾਲ ਭਰਪੂਰ ਹੁੰਦੇ ਹਨ ਜੋ ਤੁਹਾਡੀ ਇਮਿਊਨ ਸਿਸਟਮ ਨੂੰ ਵਧਾਉਂਦੇ ਹਨ ਤੇ ਸਰੀਰ ਵਿਚੋਂ ਜ਼ਹਿਰੀਲੇ ਤੱਤਾਂ ਨੂੰ ਦੂਰ ਕਰਦੇ ਹਨ। ਦਸ ਦੇਈਏ ਕਿ ਸਰੀਰ ਵਿੱਚ ਜ਼ਿੰਕ ਦੀ ਘਾਟ ਕਾਰਨ ਰੋਗ ਪ੍ਰਤੀਰੋਧੀ ਸ਼ਕਤੀ ਘੱਟ ਜਾਂਦੀ ਹੈ।

0 Comments
0

You may also like