ਕਈ ਰੋਗਾਂ ਦਾ ਇੱਕ ਇਲਾਜ਼ ਹੈ ਕਟਹਲ, ਫਾਇਦੇ ਜਾਣ ਕੇ ਹੋ ਜਾਓਗੇ ਹੈਰਾਨ

written by Rupinder Kaler | April 07, 2021

ਕਟਹਲ ਵਿਚ ਅਜਿਹੇ ਬਹੁਤ ਸਾਰੇ ਪੌਸ਼ਕ ਤੱਤ ਮੌਜੂਦ ਹੁੰਦੇ ਹਨ ਜੋ ਸਰੀਰ ਦੀਆਂ ਕਈ ਬਿਮਾਰੀਆਂ ਨੂੰ ਦੂਰ ਕਰਨ ਵਿੱਚ ਸਹਾਇਕ ਸਾਬਿਤ ਹੁੰਦੇ ਹਨ । ਇਸ ਵਿਚ ਵਿਟਾਮਿਨ ਈ, ਵਿਟਾਮਿਨ ਸੀ, ਪੋਟਾਸ਼ੀਅਮ, ਕੈਲਸ਼ੀਅਮ, ਆਇਰਨ ਵਰਗੇ ਤੱਤ ਹੁੰਦੇ ਹਨ । ਇਸ ਤੋਂ ਇਲਾਵਾ ਇਸ ਵਿਚ ਭਰਪੂਰ ਮਾਤਰਾ ਵਿਚ ਫ਼ਾਈਬਰ ਹੁੰਦਾ ਹੈ। ਹੋਰ ਪੜ੍ਹੋ : ਸੋਨੂੰ ਸੂਦ ਨੇ ਲਖਵਿੰਦਰ ਵਡਾਲੀ ਦੇ ਨਾਲ ਕੀਤੀ ਮੁਲਾਕਾਤ, ਲਖਵਿੰਦਰ ਵਡਾਲੀ ਨੇ ਸਾਂਝਾ ਕੀਤਾ ਵੀਡੀਓ jackfruit ਜੇਕਰ ਕਟਹਲ ਦੇ ਦੁੱਧ ਨੂੰ ਗੋਡਿਆਂ, ਸੱਟ ਅਤੇ ਸੋਜ ’ਤੇ ਲਗਾਇਆ ਜਾਵੇ ਤਾਂ ਬਹੁਤ ਹਦ ਤਕ ਆਰਾਮ ਮਿਲਦਾ ਹੈ। ਥਾਈਰਾਈਡ ਦੇ ਮਰੀਜ਼ਾਂ ਨੂੰ ਕਟਹਲ ਖਾਣਾ ਚਾਹੀਦਾ ਹੈ ਕਿਉਂਕਿ ਇਸ ਵਿਚ ਖਣਿਜ ਪਾਇਆ ਜਾਂਦਾ ਹੈ, ਜਿਹੜਾ ਇਸ ਬਿਮਾਰੀ ਨੂੰ ਦੂਰ ਕਰਨ ਵਿੱਚ ਸਹਾਇਕ ਹੈ । ਕਟਹਲ ਵਿਚ ਬਿਲਕੁਲ ਵੀ ਕੈਲੋਰੀ ਨਹੀਂ ਹੁੰਦੀ। ਇਹ ਦਿਲ ਦੇ ਮਰੀਜ਼ਾਂ ਲਈ ਬਹੁਤ ਫ਼ਾਇਦੇਮੰਦ ਹੈ। ਇਸ ਨਾਲ ਦਿਲ ਦੇ ਦੌਰੇ ਦਾ ਖ਼ਤਰਾ ਵੀ ਘੱਟ ਹੋ ਜਾਂਦਾ ਹੈ। ਜਿਨ੍ਹਾਂ ਲੋਕਾਂ ਨੂੰ ਮੂੰਹ ਵਿਚ ਵਾਰ-ਵਾਰ ਛਾਲੇ ਹੋ ਜਾਂਦੇ ਹਨ ਇਸ ਲਈ ਉਨ੍ਹਾਂ ਨੂੰ ਕਟਹਲ ਦੀਆਂ ਕੱਚੀਆਂ ਪੱਤੀਆਂ ਨੂੰ ਚਬਾ ਕੇ ਥੁਕਣਾ ਚਾਹੀਦਾ ਹੈ। ਇਹ ਛਾਲਿਆਂ ਨੂੰ ਠੀਕ ਕਰਦਾ ਹੈ। ਹੱਡੀਆਂ ਲਈ ਕਟਹਲ ਬਹੁਤ ਗੁਣਕਾਰੀ ਮੰਨਿਆ ਜਾਂਦਾ ਹੈ। ਇਸ ਵਿਚ ਮੌਜੂਦ ਮੈਗਨੀਸ਼ੀਅਮ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ।

0 Comments
0

You may also like