Janmashtami Vrat Recipes: ਜਨਮ ਅਸ਼ਟਮੀ ਦੇ ਵਰਤ ‘ਚ ਬਣਾਓ ਜਲਦੀ ਤੇ ਆਸਾਨ ਢੰਗ ਨਾਲ ਬਣਨ ਵਾਲੇ ਵਿਅੰਜਨ

written by Lajwinder kaur | August 17, 2022

Janmashtami Vrat Recipes: ਕ੍ਰਿਸ਼ਨ ਜਨਮ ਅਸ਼ਟਮੀ 19 ਅਗਸਤ ਨੂੰ ਮਨਾਈ ਜਾਵੇਗੀ। ਕਿਹਾ ਜਾਂਦਾ ਹੈ ਕਿ ਜਨਮ ਅਸ਼ਟਮੀ ਦਾ ਵਰਤ ਰੱਖਣ ਨਾਲ 20 ਕਰੋੜ ਇਕਾਦਸ਼ੀ ਦਾ ਫਲ ਮਿਲਦਾ ਹੈ। ਅਜਿਹੀ ਸਥਿਤੀ ਵਿੱਚ, ਵਰਤ ਨੂੰ ਸਹੀ ਤਰੀਕੇ ਨਾਲ ਕਰਨਾ ਬਹੁਤ ਜ਼ਰੂਰੀ ਹੈ। ਜੇਕਰ ਤੁਸੀਂ ਜਨਮ ਅਸ਼ਟਮੀ ਦਾ ਵਰਤ ਰੱਖ ਰਹੇ ਹੋ ਤਾਂ ਤੁਹਾਨੂੰ ਕੁਝ ਗੱਲਾਂ ਦਾ ਧਿਆਨ ਰੱਖਣਾ ਹੋਵੇਗਾ।

ਤੁਹਾਨੂੰ ਇਸ ਗੱਲ ਦਾ ਚੰਗੀ ਤਰ੍ਹਾਂ ਧਿਆਨ ਰੱਖਣਾ ਚਾਹੀਦਾ ਹੈ ਕਿ ਤੁਸੀਂ ਵਰਤ ਦੇ ਦੌਰਾਨ ਕੀ ਖਾ ਰਹੇ ਹੋ। ਅਜਿਹੇ 'ਚ ਅਸੀਂ ਇੱਥੇ ਵਰਤ 'ਚ ਖਾਣ ਵਾਲੀਆਂ ਚੀਜ਼ਾਂ ਬਾਰੇ ਦੱਸ ਰਹੇ ਹਾਂ, ਜਿਨ੍ਹਾਂ ਨੂੰ ਤੁਸੀਂ ਵਰਤ 'ਚ ਬਣਾ ਕੇ ਖਾ ਸਕਦੇ ਹੋ।

ਹੋਰ ਪੜ੍ਹੋ : Janmasthami 2022 : 18 ਜਾਂ 19 ਅਗਸਤ, ਜਾਣੋਂ ਕਿਸ ਦਿਨ ਹੈ ਜਨਮ ਅਸ਼ਟਮੀ ਤੇ ਕਦੋਂ ਹੈ ਸ਼ੁਭ ਮਹੂਰਤ

food image From google

ਸਾਬੂਦਾਣਾ ਖਿਚੜੀ- ਤੁਸੀਂ ਵਰਤ ਵਿਚ ਸਾਬੂਦਾਣਾ ਖਿਚੜੀ ਖਾ ਸਕਦੇ ਹੋ। ਇਸ ਨੂੰ ਬਣਾਉਣ ਲਈ ਤੁਹਾਨੂੰ ਭਿੱਜਿਆ ਸਾਬੂਦਾਣਾ, ਮੂੰਗਫਲੀ, ਆਲੂ, ਜੀਰਾ ਅਤੇ ਨਮਕ ਦੀ ਜ਼ਰੂਰਤ ਹੈ। ਇਹ ਮੂੰਗਫਲੀ ਅਤੇ ਆਲੂ ਨੂੰ ਤਲ ਕੇ ਬਣਾਇਆ ਜਾਂਦਾ ਹੈ। ਹਾਲਾਂਕਿ, ਤੁਹਾਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਸਾਬੂਦਾਣਾ 7-8 ਘੰਟਿਆਂ ਲਈ ਚੰਗੀ ਤਰ੍ਹਾਂ ਭਿੱਜਿਆ ਹੋਣਾ ਚਾਹੀਦਾ ਹੈ। ਤਦ ਹੀ ਉਹ ਚੰਗੇ ਬਣਦੇ ਹਨ।

sabudane wali kheer image From google

ਸਾਬੂਦਾਣਾ ਖੀਰ- ਸਾਬੂਦਾਣਾ ਦੀ ਖੀਰ ਵੀ ਵਰਤ ਚ ਖਾਈ ਜਾ ਸਕਦੀ ਹੈ। ਬਹੁਤ ਸਾਰੇ ਲੋਕਾਂ ਦਾ ਵਰਤ ਵਾਲੇ ਦਿਨ ਊਰਜਾ ਦਾ ਪੱਧਰ ਘੱਟ ਹੁੰਦਾ ਹੈ, ਇਸ ਲਈ ਮਿੱਠਾ ਤੁਹਾਨੂੰ ਊਰਜਾਵਾਨ ਬਣਾ ਸਕਦਾ ਹੈ। ਵਰਤ ਦੇ ਦੌਰਾਨ ਤੁਸੀਂ ਸਾਬੂਦਾਣੇ ਦੀ ਖੀਰ ਬਣਾ ਸਕਦੇ ਹੋ।

ਵਰਤ ਵਾਲੇ ਆਲੂ ਟਮਾਟਰ- ਕੁੱਟੂ ਦੇ ਆਟੇ ਵਾਲੀ ਪੂਰੀ ਨਾਲ ਤੁਸੀਂ ਵਰਤ ਵਾਲੇ ਆਲੂ-ਟਮਾਟਰ ਦੀ ਸਬਜ਼ੀ ਤਿਆਰ ਕਰ ਸਕਦੇ ਹੋ। ਇਸ ਨੂੰ ਬਣਾਉਣ ਦਾ ਤਰੀਕਾ ਬਹੁਤ ਆਸਾਨ ਹੈ। ਇਸ ਦੇ ਲਈ ਤੁਹਾਨੂੰ ਉਬਲੇ ਹੋਏ ਆਲੂ, ਟਮਾਟਰ, ਹਰੀ ਮਿਰਚ, ਧਨੀਆ ਪੱਤੇ, ਨਮਕ, ਕਾਲੀ ਮਿਰਚ ਪਾਊਡਰ ਅਤੇ ਘਿਓ ਦੀ ਲੋੜ ਪਵੇਗੀ। ਜਿਸ ਤਰ੍ਹਾਂ ਤੁਸੀਂ ਆਲੂ ਟਮਾਟਰ ਬਣਾਉਂਦੇ ਹੋ, ਉਸੇ ਤਰ੍ਹਾਂ ਤੁਸੀਂ ਵਰਤ ਵਾਲੇ ਆਲੂ-ਟਮਾਟਰ ਤਿਆਰ ਕਰ ਸਕਦੇ ਹੋ।

vrat wali sabji image From google

ਦਹੀਂ ਵਾਲੇ ਆਲੂ- ਜੇਕਰ ਤੁਹਾਨੂੰ ਜ਼ਿਆਦਾ ਮਿਹਨਤ ਕਰਨ ਦਾ ਮਨ ਨਹੀਂ ਹੁੰਦਾ ਤਾਂ ਤੁਸੀਂ ਦਹੀਂ ਵਾਲੇ ਆਲੂ ਦੀ ਚਾਟ ਬਣਾ ਸਕਦੇ ਹੋ। ਇਸ ਦੇ ਲਈ ਆਲੂਆਂ ਨੂੰ ਉਬਾਲ ਕੇ ਕੱਟ ਲਓ ਅਤੇ ਘਿਓ 'ਚ ਭੁੰਨ ਲਓ। ਫਿਰ ਇਸ ਨੂੰ ਪਲੇਟ 'ਚ ਰੱਖ ਲਓ। ਇਸ 'ਤੇ ਦਹੀਂ, ਨਮਕ ਅਤੇ ਕਾਲੀ ਮਿਰਚ ਪਾਊਡਰ ਪਾ ਕੇ ਖਾ ਸਕਦੇ ਹੋ।

You may also like