ਆਪਣੇ ਪਰਿਵਾਰ ਦੇ ਨਾਲ ਵੈਸ਼ਨੋ ਦੇਵੀ ਦਰਬਾਰ ‘ਚ ਦਰਸ਼ਨ ਕਰਨ ਪਹੁੰਚੇ ਜਸਵਿੰਦਰ ਭੱਲਾ

Written by  Lajwinder kaur   |  April 29th 2022 03:31 PM  |  Updated: April 29th 2022 03:31 PM

ਆਪਣੇ ਪਰਿਵਾਰ ਦੇ ਨਾਲ ਵੈਸ਼ਨੋ ਦੇਵੀ ਦਰਬਾਰ ‘ਚ ਦਰਸ਼ਨ ਕਰਨ ਪਹੁੰਚੇ ਜਸਵਿੰਦਰ ਭੱਲਾ

ਦਰਸ਼ਕਾਂ ਦੇ ਚਿਹਰਿਆਂ ‘ਤੇ ਹਾਸਿਆਂ ਦੇ ਰੰਗ ਬਿਖੇਰਨ ਵਾਲੇ ਜਸਵਿੰਦਰ ਭੱਲਾ Jaswinder Bhalla ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ। ਉਹ ਆਪਣੀ ਜ਼ਿੰਦਗੀ ਤੇ ਖੁਸ਼ਨੁਮਾਂ ਪਲਾਂ ਨੂੰ ਅਕਸਰ ਹੀ ਆਪਣੇ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕਰਦੇ ਨੇ। ਇਸ ਵਾਰ ਉਹ ਆਪਣੇ ਪਰਿਵਾਰ ਦੇ ਨਾਲ ਮਾਤਾ ਦਰਬਾਰ ਵੈਸ਼ਨੋ ਦੇਵੀ ਪਹੁੰਚੇ ।

ਹੋਰ ਪੜ੍ਹੋ : ਗੁਰਬਾਜ਼ ਗਰੇਵਾਲ ਨਾਲ ਬੱਚਿਆਂ ਵਾਂਗ ਮਸਤੀ ਕਰਦੇ ਨਜ਼ਰ ਆਏ ਗਿੱਪੀ ਗਰੇਵਾਲ, ਪ੍ਰਸ਼ੰਸਕਾਂ ਨੂੰ ਖੂਬ ਪਸੰਦ ਆ ਰਿਹਾ ਹੈ ਪਿਉ-ਪੁੱਤ ਦਾ ਇਹ ਵੀਡੀਓ

Jaswinder bhalla house robbery image From instagram

ਜਸਵਿੰਦਰ ਭੱਲਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ 'ਚ ਉਹ ਮਾਤਾ ਦੇ ਦਰਬਾਰ ਦੀ ਚੜ੍ਹਾਈ ਕਰਦੇ ਹੋਏ ਨਜ਼ਰ ਆ ਰਹੇ ਹਨ। ਵੀਡੀਓ ‘ਚ ਉਨ੍ਹਾਂ ਦੇ ਖ਼ਾਸ ਦੋਸਤ ਬਾਲਮੁਕੰਦ ਸ਼ਰਮਾ ਵੀ ਨਜ਼ਰ ਆ ਰਹੇ ਹਨ। ਇਸ ਤੋਂ ਇਲਾਵਾ ਜਸਵਿੰਦਰ ਭੱਲਾ ਦੇ ਪੁੱਤਰ ਪੁਖਰਾਜ ਭੱਲਾ ਤੇ ਨੂੰਹ ਦਿਸ਼ੂ ਵੀ ਨਜ਼ਰ ਆ ਰਹੀ ਹੈ। ਐਕਟਰ ਜਸਵਿੰਦਰ ਭੱਲਾ ਨੇ ਦੱਸਿਆ ਉਹ ਕੁਝ ਦਿਨ ਪਹਿਲਾ ਮਾਤਾ ਦੇ ਦਰਸ਼ਨ ਕਰਨ ਪਹੁੰਚੇ ਸਨ।

vaishno devi mata Bal Mukand Sharma jaswinder bhalla

ਜਸਵਿੰਦਰ ਭੱਲਾ ਨੇ ਕਪੈਸ਼ਨ ਚ ਲਿਖਿਆ ਹੈ- ‘ਜੈ ਮਾਤਾ ਦੀ...ਮੇਰੇ ਤੇ Bal mukand sharma ji ਦੇ ਸਾਰੇ ਪਰਿਵਾਰ ਨੂੰ (24 April, 2022) Mata Vaishnu Devi Ji ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ’। ਇਸ ਪੋਸਟ ਉੱਤੇ ਵੱਡੀ ਗਿਣਤੀ ‘ਚ ਲਾਈਕਸ ਅਤੇ ਪ੍ਰਸ਼ੰਸਕ ਵੀ  ਜੈ ਮਾਤਾ ਕਮੈਂਟ ‘ਚ ਲਿਖ ਰਹੇ ਨੇ ਅਤੇ ਨਾਲ ਹੀ ਪ੍ਰਾਥਨਾ ਵਾਲਾ ਇਮੋਜ਼ੀ ਵੀ ਪੋਸਟ ਕਰ ਰਹੇ ਹਨ।

pukhraj bhalla with family

ਜੇ ਗੱਲ ਕਰੀਏ ਜਸਵਿੰਦਰ ਭੱਲਾ ਦੇ ਵਰਕ ਫਰੰਟ ਦੀ ਤਾਂ ਉਹ ਏਨੀਂ ਦਿਨੀਂ ਆਪਣੀ ਵੈੱਬ-ਸੀਰੀਜ਼ "ਕੀ ਬਣੂ ਪੂਨੀਆ ਦਾ" ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਰਹੇ ਹਨ। ਦੱਸ ਦਈਏ ਜਸਵਿੰਦਰ ਭੱਲਾ ਲੰਬੇ ਸਮੇਂ ਤੋਂ ਪੰਜਾਬੀ ਮਨੋਰੰਜਨ ਜਗਤ ਦੇ ਨਾਲ ਜੁੜੇ ਹੋਏ ਹਨ। ਜਸਵਿੰਦਰ ਭੱਲਾ ਅਦਾਕਾਰ ਹੋਣ ਤੋਂ ਇਲਾਵਾ ਬਤੌਰ ਪ੍ਰੋਫੈਸਰ ਵੀ ਆਪਣੀ ਸੇਵਾਵਾਂ ਨਿਭਾ ਚੁੱਕੇ ਨੇ। ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਨੂੰ ਪੜਾਉਂਦੇ ਵੀ ਰਹੇ ਨੇ। ਦੱਸ ਦਈਏ ਪਿਛਲੇ ਸਾਲ ਨਵੰਬਰ ਮਹੀਨੇ ‘ਚ ਉਨ੍ਹਾਂ ਦੇ ਪੁੱਤਰ ਪੁਖਰਾਜ ਭੱਲਾ ਦਾ ਵਿਆਹ ਹੋਇਆ ਹੈ।

ਹੋਰ ਪੜ੍ਹੋ : ਮੁੰਬਈ ਟਰੇਨ ‘ਚ ਐਸ਼ਵਰਿਆ ਦੇ ਗੀਤ ‘ਤੇ ਬਾਹੂਬਲੀ ਪ੍ਰਭਾਸ ਵਰਗੇ ਨਜ਼ਰ ਆਉਣ ਵਾਲੇ ਸਖ਼ਸ਼ ਨੇ ਕੀਤਾ ਸ਼ਾਨਦਾਰ ਡਾਂਸ

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network