ਜੈ ਭਾਨੂਸ਼ਾਲੀ ਤੇ ਮਾਹੀ ਵਿੱਜ ਨੇ ਮਨਾਇਆ ਆਪਣੀ ਧੀ ਤਾਰਾ ਦਾ ਤੀਜਾ ਜਨਮਦਿਨ, ਪਿਆਰਾ ਜਿਹਾ ਵੀਡੀਓ ਕੀਤਾ ਸਾਂਝਾ

written by Lajwinder kaur | August 03, 2022

Jay Bhanushali and Mahhi Vij celebrate their daughter Tara's 3rd birthday: ਜੈ ਭਾਨੁਸ਼ਾਲੀ ਅਤੇ ਮਾਹੀ ਵਿੱਜ ਮਨੋਰੰਜਨ ਜਗਤ ਦੇ ਨਾਮੀ ਕਲਾਕਾਰ ਨੇ, ਅਤੇ ਟੈਲੀਵਿਜ਼ਨ ਖੇਤਰ ਵਿੱਚ ਸਭ ਤੋਂ ਪਿਆਰੇ ਜੋੜਿਆਂ ਵਿੱਚੋਂ ਇੱਕ ਹਨ। ਇਹ ਜੋੜੀ 2011 ਵਿੱਚ ਵਿਆਹ ਦੇ ਬੰਧਨ ਵਿੱਚ ਬੱਝੀ ਸੀ ਅਤੇ ਹੁਣ ਇਹ ਇੱਕ ਪਿਆਰੀ ਜਿਹੀ ਧੀ ਤਾਰਾ ਦੇ ਮਾਪੇ ਹਨ। ਮਾਹੀ ਅਤੇ ਜੈ ਦੀ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ। ਅੱਜ ਉਨ੍ਹਾਂ ਦੀ ਤਾਰਾ ਦਾ ਜਨਮਦਿਨ ਹੈ। ਜਿਸ ਕਰਕੇ ਇਸ ਕਪਲ ਨੇ ਪਿਆਰੀਆਂ ਪਿਆਰੀਆਂ ਅਸੀਸਾਂ ਆਪਣੀ ਧੀ ਨੂੰ ਦਿੱਤੀਆਂ ਨੇ।

ਹੋਰ ਪੜ੍ਹੋ : ਗਿੱਪੀ ਗਰੇਵਾਲ ਤੇ ਰਵਨੀਤ ਗਰੇਵਾਲ ਦੀ ਸਾਹਮਣੇ ਆਈ ਨਵੀਂ ਤਸਵੀਰ, ਪ੍ਰਸ਼ੰਸਕਾਂ ਨੂੰ ਪਸੰਦ ਆ ਰਿਹਾ ਹੈ ਪਤੀ-ਪਤਨੀ ਦਾ ਇਹ ਰੋਮਾਂਟਿਕ ਅੰਦਾਜ਼

ALSO READ: Punjab CM Bhagwant Mann gets married to Dr Gurpreet Kaur Image Source: Twitter

ਜੈ ਭਾਨੂਸ਼ਾਲੀ ਅਤੇ ਮਾਹੀ ਅੱਜ ਯਾਨੀਕਿ 3 ਅਗਸਤ ਨੂੰ ਆਪਣੀ ਧੀ ਦਾ ਜਨਮਦਿਨ ਮਨਾ ਰਹੇ ਹਨ। ਇਸ ਮੌਕੇ 'ਤੇ, ਜੋੜੇ ਨੇ ਆਪਣੀ ਧੀ ਦੇ ਜਨਮਦਿਨ ਦੇ ਜਸ਼ਨ ਦੀ ਝਲਕ ਦਿੱਤੀ ਅਤੇ ਤਾਰਾ ਦਾ ਇੱਕ ਛੋਟਾ ਜਿਹਾ ਵੀਡੀਓ ਵੀ ਸ਼ੇਅਰ ਕੀਤਾ ਹੈ। ਜਿਸ ‘ਚ ਉਨ੍ਹਾਂ ਦੀ ਛੋਟੀ ਜਿਹੀ ਤਾਰਾ ਗੁਲਾਬੀ ਪਹਿਰਾਵੇ ਵਿੱਚ ਬਹੁਤ ਪਿਆਰੀ ਬਿਲਕੁਲ ਪਰੀਆਂ ਵਰਗੀ ਲੱਗ ਰਹੀ ਹੈ।

mahhi vij and jay daughter tara 3rd bithday

ਜੈ ਨੇ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਇੱਕ ਵੀਡੀਓ ਸ਼ੇਅਰ ਕਰਦੇ ਹੋਏ ਜੈ ਨੇ ਲਿਖਿਆ, ''ਜਨਮਦਿਨ ਮੁਬਾਰਕ @tarajaymahhi love you''। ਪ੍ਰਸ਼ੰਸਕ ਵੀ ਕਮੈਂਟ ਕਰਕੇ ਤਾਰਾ ਨੂੰ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਹਨ।

Jay Bhanushali made cute video with daughter tara

ਮਾਹੀ ਨੇ ਤਾਰਾ ਲਈ ਇੱਕ ਛੋਟਾ ਜਿਹਾ ਨੋਟ ਵੀ ਲਿਖਿਆ ਅਤੇ ਲਿਖਿਆ, "ਮੁਬਾਰਕਾਂ 3 ਸਾਲ ਮੇਰੀ ਜਾਨ, You are growing up to be such a giving child that it amazes me everyday...ਪਿਆਰ, ਖੁਸ਼ੀ ਲਈ ਤੁਹਾਡਾ ਧੰਨਵਾਦ...ਮੈਨੂੰ ਦੇਣ ਲਈ ਮੈਂ ਹਰ ਰੋਜ਼ ਰੱਬ ਦਾ ਧੰਨਵਾਦ ਕਰਦੀ ਹਾਂ...ਇੰਨੀ ਖੂਬਸੂਰਤ ਬੱਚੀ ਮਾਂ ਤੁਹਾਨੂੰ ਪਿਆਰ ਕਰਦੀ ਹੈ ਜਾਨ...ਤੁਸੀਂ ਪਿਆਰ ਅਤੇ ਰੌਸ਼ਨੀ ਫੈਲਾਉਂਦੇ ਰਹੋ, ਜਨਮਦਿਨ ਮੁਬਾਰਕ ਰਾਜਕੁਮਾਰੀ @tarajaymahhi"। ਪ੍ਰਸ਼ੰਸਕ ਤੇ ਕਲਾਕਾਰ ਕਮੈਂਟ ਕਰਕੇ ਤਾਰਾ ਦੀ ਤਾਰੀਫ ਕਰ ਰਹੇ ਨੇ ਤੇ ਨਾਲ ਹੀ ਜਨਮਦਿਨ ਮੁਬਾਰਕ ਦੀਆਂ ਸ਼ੁਭਕਾਮਨਾਵਾਂ ਵੀ ਦੇ ਰਹੇ ਹਨ।

 

 

View this post on Instagram

 

A post shared by Jay Bhanushali (@ijaybhanushali)

You may also like