Advertisment

ਜੌਰਡਨ ਸੰਧੂ ਨੇ ਆਪਣੀ ਪਤਨੀ ਦੇ ਨਾਲ ਸਾਂਝੀ ਕੀਤੀ ਪਿਆਰੀ ਜਿਹੀ ਤਸਵੀਰ, ਜੋੜੀ ਨੂੰ ਪ੍ਰਸ਼ੰਸਕਾਂ ਤੋਂ ਲੈ ਕੇ ਕਲਾਕਾਰਾਂ ਤੱਕ ਦੀਆਂ ਮਿਲੀਆਂ ਤਾਰੀਫ਼ਾਂ

author-image
By Lajwinder kaur
New Update
ਜੌਰਡਨ ਸੰਧੂ ਨੇ ਆਪਣੀ ਪਤਨੀ ਦੇ ਨਾਲ ਸਾਂਝੀ ਕੀਤੀ ਪਿਆਰੀ ਜਿਹੀ ਤਸਵੀਰ, ਜੋੜੀ ਨੂੰ ਪ੍ਰਸ਼ੰਸਕਾਂ ਤੋਂ ਲੈ ਕੇ ਕਲਾਕਾਰਾਂ ਤੱਕ ਦੀਆਂ ਮਿਲੀਆਂ ਤਾਰੀਫ਼ਾਂ
Advertisment
‘ਚਿੱਟੇ ਚੋਲ ਜਿਨ੍ਹਾਂ ਨੇ ਪੁੰਨ ਕੀਤੇ ਰੱਬ ਨੇ ਬਣਾਈਆਂ ਜੋੜੀਆਂ’ ਇਹ ਗੱਲ ਗਾਇਕ ਜੌਰਡਨ ਸੰਧੂ ( jordan sandhu) ਉੱਤੇ ਪੂਰੀ ਢੁੱਕਦੀ ਹੈ। ਜੀ ਹਾਂ ਹਾਂ ਇਸੇ ਸਾਲ ਗਾਇਕ ਜੌਰਡਨ ਸੰਧੂ ਵਿਆਹ ਦੇ ਬੰਧਨ ‘ਚ ਬੱਝੇ ਹਨ। ਉਨ੍ਹਾਂ ਨੇ 21 ਜਨਵਰੀ ਨੂੰ ਗੁਰਦੁਆਰਾ ਸਾਹਿਬ ‘ਚ ਜਸਪ੍ਰੀਤ ਦੇ ਨਾਲ ਲਾਵਾਂ ਲਈਆਂ ਸਨ। ਜੌਰਡਨ ਸੰਧੂ ਦਾ ਵਿਆਹ ਸੋਸ਼ਲ ਮੀਡੀਆ ਉੱਤੇ ਖੂਬ ਛਾਇਆ ਰਿਹਾ ਸੀ। ਹਾਲ ਹੀ ਚ ਗਾਇਕ ਨੇ ਆਪਣੀ ਪਤਨੀ ਦੇ ਨਾਲ ਇੱਕ ਰੋਮਾਂਟਿਕ ਜਿਹੀ ਤਸਵੀਰ ਸਾਂਝੀ ਕੀਤੀ ਹੈ। ਜਿਸ ਉੱਤੇ ਪ੍ਰਸ਼ੰਸਕ ਤੇ ਕਲਾਕਾਰ ਜੰਮ ਕੇ ਪਿਆਰ ਲੁਟਾ ਰਹੇ ਹਨ।
Advertisment
ਹੋਰ ਪੜ੍ਹੋ : ਸਤਿੰਦਰ ਸਰਤਾਜ ਨੇ ਜੌਰਡਨ ਸੰਧੂ ਦੀ ਰਿਸ਼ੈਪਸ਼ਨ 'ਤੇ ਆਪਣੇ ਗੀਤਾਂ ਦੇ ਨਾਲ ਬੰਨੇ ਰੰਗ, ਨਵੀਂ ਵਿਆਹੀ ਜੋੜੀ ਨੱਚਦੀ ਆਈ ਨਜ਼ਰ, ਦੇਖੋ ਵੀਡੀਓ jordan sandhu wedding recepation ਗਾਇਕ ਜੌਰਡਨ ਸੰਧੂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਸਾਂਝੀ ਕੀਤੀ ਹੈ ਜਿਸ ਨੂੰ ਉਨ੍ਹਾਂ ਨੇ ਹਾਰਟ ਵਾਲੇ ਇਮੋਜ਼ੀ ਦੇ ਨਾਲ ਪੋਸਟ ਕੀਤਾ ਹੈ। ਇਸ ਤਸਵੀਰ ‘ਚ ਜੌਰਡਨ ਤੇ ਜਸਪ੍ਰੀਤ ਦਾ ਰੋਮਾਂਟਿਕ ਅੰਦਾਜ਼ ਹਰ ਇੱਕ ਨੂੰ ਖੂਬ ਪਸੰਦ ਆ ਰਿਹਾ ਹੈ। ਜਿਸ ਕਰਕੇ ਪ੍ਰਸ਼ੰਸਕਾਂ ਤੋਂ ਇਲਾਵਾ ਕਲਾਕਾਰਾਂ ਨੇ ਕਮੈਂਟ ਕਰਕੇ ਜੋੜੀ ਦੀ ਖੂਬ ਤਾਰੀਫ਼ਾਂ ਕਰ ਰਹੇ ਹਨ। ਸਰਗੁਣ ਮਹਿਤਾ, ਹਿਮਾਂਸ਼ੀ ਖੁਰਾਣਾ, ਤੋਂ ਇਲਾਵਾ ਕਈ ਹੋਰ ਕਲਾਕਾਰਾਂ ਨੇ ਪਿਆਰ ਵਾਲੇ ਇਮੋਜ਼ੀ ਪੋਸਟ ਕੀਤੇ ਨੇ।
Advertisment
ਹੋਰ ਪੜ੍ਹੋ : ਜੌਰਡਨ ਸੰਧੂ ਦੇ ਵੈਡਿੰਗ ਰਿਸ਼ੈਪਸ਼ਨ ਪਾਰਟੀ ਦੀ ਵੀਡੀਓ ਆਈ ਸਾਹਮਣੇ, ਸਤਿੰਦਰ ਸਰਤਾਜ ਤੋਂ ਲੈ ਕੇ ਕਈ ਹੋਰ ਪੰਜਾਬੀ ਕਲਾਕਾਰਾਂ ਨੇ ਕੀਤੀ ਸ਼ਿਰਕਤ jordan Sandhu ਜੇ ਗੱਲ ਕਰੀਏ ਜੌਰਡਨ ਸੰਧੂ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਨੇ। ਜਿਨ੍ਹਾਂ ਨੇ ਕਈ ਸੁਪਰ ਹਿੱਟ ਗੀਤ ਦਿੱਤੇ ਨੇ। ਗਾਇਕੀ ਦੇ ਨਾਲ ਉਹ ਅਦਾਕਾਰੀ ਦੇ ਖੇਤਰ ‘ਚ ਵੀ ਕੰਮ ਕਰ ਰਹੇ ਨੇ। ਅਖੀਰਲੀ ਵਾਰ ਉਹ ਅਦਾਕਾਰਾ ਦਿਲਜੋਤ ਦੇ ਨਾਲ ਖਤਰੇ ਦੇ ਘੁੱਗੂ ਫ਼ਿਲਮ ‘ਚ ਨਜ਼ਰ ਆਏ ਸੀ। ਇਸ ਤੋਂ ਇਲਾਵਾ ਉਹ ਗਿੱਦੜ ਸਿੰਗੀ, ਮੁੰਡਾ ਹੀ ਚਾਹੀਦਾ, ਕਾਲਾ ਸ਼ਾਹ ਕਾਲਾ, ਕਾਕੇ ਦਾ ਵਿਆਹ ਵਰਗੀਆਂ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕੇ ਹਨ।  
 
View this post on Instagram
 

A post shared by Jordan Sandhu (@jordansandhu)

Advertisment

Stay updated with the latest news headlines.

Follow us:
Advertisment
Advertisment
Latest Stories
Advertisment