ਲੰਡਨ 'ਚ ਛੁੱਟੀਆਂ ਦਾ ਆਨੰਦ ਮਾਣ ਰਹੀ ਹੈ ਖੁਸ਼ੀ ਕਪੂਰ, ਦੋਸਤਾਂ ਨਾਲ ਸ਼ੇਅਰ ਕੀਤੀ ਖੂਬਸੂਰਤ ਤਸਵੀਰਾਂ
ਲੰਡਨ 'ਚ ਛੁੱਟੀਆਂ ਦਾ ਆਨੰਦ ਮਾਣ ਰਹੀ ਹੈ ਖੁਸ਼ੀ ਕਪੂਰ, ਦੋਸਤਾਂ ਨਾਲ ਸ਼ੇਅਰ ਕੀਤੀ ਖੂਬਸੂਰਤ ਤਸਵੀਰਾਂ
Khushi Kapoor On Vacation: ਬਾਲੀਵੁੱਡ ਅਦਾਕਾਰਾ ਜਾਨਹਵੀ ਕਪੂਰ ਦੀ ਛੋਟੀ ਭੈਣ ਖੁਸ਼ੀ ਕਪੂਰ ਸੁਰਖੀਆਂ ਵਿੱਚ ਛਾਈ ਹੋਈ ਹੈ। ਖੁਸ਼ੀ ਕਪੂਰ ਇਨ੍ਹੀਂ ਦਿਨੀਂ ਆਪਣੇ ਦੋਸਤਾਂ ਨਾਲ ਲੰਡਨ ਵਿੱਚ ਛੁੱਟੀਆਂ ਮਨਾ ਰਹੀ ਹੈ। ਹਾਲ ਹੀ ਵਿੱਚ ਖੁਸ਼ੀ ਨੇ ਸੋਸ਼ਲ ਮੀਡੀਆ ਉੱਤੇ ਆਪਣੀ ਵਕੇਸ਼ਨਸ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ।
Image Source: Instagram
ਦੱਸ ਦਈਏ ਕਿ ਅਦਾਕਾਰਾ ਖੁਸ਼ੀ ਕਪੂਰ ਇਸ ਪੀੜ੍ਹੀ ਦੇ ਸਭ ਤੋਂ ਚਰਚਿਤ ਸਟਾਰ ਕਿਡਸ ਵਿੱਚੋਂ ਇੱਕ ਹੈ। ਮੌਜੂਦਾ ਸਮੇਂ ਵਿੱਚ, ਬੋਨੀ ਕਪੂਰ ਅਤੇ ਮਰਹੂਮ ਅਭਿਨੇਤਰੀ ਸ਼੍ਰੀਦੇਵੀ ਦੀ ਧੀ ਸੁਰਖੀਆਂ ਵਿੱਚ ਹੈ। ਕਿਉਂਕਿ ਉਹ ਜਲਦ ਹੀ ਅਮਿਤਾਭ ਬੱਚਨ ਦੇ ਪੋਤੇ ਅਗਸਤਿਆ ਨੰਦਾ ਅਤੇ ਸ਼ਾਹਰੁਖ ਖਾਨ ਦੀ ਧੀ ਸੁਹਾਨਾ ਖਾਨ ਦੇ ਨਾਲ ਜ਼ੋਇਆ ਅਖ਼ਤਰ ਵੱਲੋਂ ਨਿਰਦੇਸ਼ਿਤ ਨੈਟਫਲਿਕਸ ਫ਼ਿਲਮ,'ਦਿ ਆਰਚੀਜ਼' ਨਾਲ ਬਾਲੀਵੁੱਡ ਵਿੱਚ ਡੈਬਿਊ ਕਰਨ ਜਾ ਰਹੀ ਹੈ।
ਖੁਸ਼ੀ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਅਕਸਰ ਆਪਣੀ ਜ਼ਿੰਦਗੀ ਨਾਲ ਜੁੜੇ ਅਪਡੇਟਸ ਆਪਣੇ ਫੈਨਜ਼ ਨਾਲ ਸ਼ੇਅਰ ਕਰਦੀ ਰਹਿੰਦੀ ਹੈ। ਖੁਸ਼ੀ ਕਪੂਰ, ਜੋ ਕਿ ਇਸ ਸਮੇਂ ਲੰਡਨ ਵਿੱਚ ਹੈ, ਹਾਲ ਹੀ ਵਿੱਚ ਨੇ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਆਪਣੀਆਂ ਕੁਝ ਤਾਜ਼ਾ ਤਸਵੀਰਾਂ ਸ਼ੇਅਰ ਕੀਤੀਆਂ ਹਨ।
ਖੁਸ਼ੀ ਨੇ ਪੋਸਟ ਵਿੱਚ ਤਸਵੀਰਾਂ ਦੇ ਨਾਲ ਇੱਕ ਖੂਬਸੂਰਤ ਕੈਪਸ਼ਨ ਵੀ ਲਿਖਿਆ ਹੈ। ਖੁਸ਼ੀ ਨੇ ਆਪਣੀ ਪੋਸਟ ਦੇ
ਕੈਪਸ਼ਨ 'ਚ ਲਿਖਿਆ, "Did u really go to La if you haven’t posted a picture of palm trees on your Instagram?"
Image Source: Instagram
ਖੁਸ਼ੀ ਵੱਲੋਂ ਸ਼ੇਅਰ ਕੀਤੀ ਗਈ ਇਨ੍ਹਾਂ ਤਸਵੀਰਾਂ ਦੇ ਵਿੱਚ ਪਹਿਲੀ ਤਸਵੀਰ ਤਾੜ ਦੇ ਰੁੱਖਾਂ ਦੀ ਸੀ, ਜੋ ਕਿ ਬਹੁਤ ਲੰਮੇਂ ਤੇ ਉੱਚੇ ਨਜ਼ਰ ਆ ਰਹੇ ਹਨ। ਇੱਕ ਹੋਰ ਤਸਵੀਰ 'ਚ ਖੁਸ਼ੀ ਪੀਲੇ ਰੰਗ ਦੀ ਡਰੈੱਸ ਪਹਿਨ ਕੇ ਇੱਕ ਦੋਸਤ ਨਾਲ ਪੋਜ਼ ਦਿੰਦੀ ਹੋਈ ਨਜ਼ਰ ਆ ਰਹੀ ਹੈ। ਖੁਸ਼ੀ ਨੇ ਆਪਣੇ ਦੋਸਤ ਨਾਲ ਹਾਈਕਿੰਗ ਵੀ ਕੀਤੀ ਅਤੇ ਇਸ ਦੀ ਇੱਕ ਝਲਕ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਸਾਂਝੀ ਕੀਤੀ। ਇਸ ਦੌਰਾਨ ਉਹ ਆਪਣੀਆਂ ਲੰਬੀਆਂ ਲੱਤਾਂ ਨੂੰ ਫਲਾਂਟ ਕਰਦੀ ਨਜ਼ਰ ਆਈ।
ਜਿਵੇਂ ਹੀ ਖੁਸ਼ੀ ਨੇ ਨਵੀਆਂ ਤਸਵੀਰਾਂ ਸਾਂਝੀਆਂ ਕੀਤੀਆਂ, ਮਹੀਪ ਕਪੂਰ, ਆਲਿਆ ਕਸ਼ਯਪ ਅਤੇ ਸ਼ਨਾਇਆ ਕਪੂਰ ਨੇ ਕਮੈਂਟ ਸੈਕਸ਼ਨ 'ਚ ਉਸ ਦੇ ਲਈ ਪਿਆਰ ਭਰੇ ਕਮੈਂਟ ਕੀਤੇ ਹਨ। ਕਈ ਫੈਨਜ਼ ਨੇ ਖੁਸ਼ੀ ਦੇ ਲਈ ਹਾਰਟ ਈਮੋਜੀ ਪੋਸਟ ਕੀਤੇ ਹਨ।
ਦਿ ਆਰਚੀਜ਼ ਦੀ ਗੱਲ ਕਰੀਏ ਤਾਂ ਇਹ ਪ੍ਰਸਿੱਧ ਆਰਚੀ ਕਾਮਿਕਸ ਦਾ ਰੂਪਾਂਤਰ ਹੈ। ਇਸ ਵਿੱਚ ਖੁਸ਼ੀ ਬੇਟੀ ਕੌਪਰ ਦੇ ਰੂਪ ਵਿੱਚ ਖੁਸ਼ੀ, ਵੇਰੋਨਿਕਾ ਲੌਜ ਦੇ ਰੂਪ ਵਿੱਚ ਸੁਹਾਨਾ, ਅਤੇ ਆਰਚੀ ਐਂਡਰਿਊਜ਼ ਦੇ ਰੂਪ ਵਿੱਚ ਅਗਸਤਿਆ ਨੰਦਾ ਹਨ।
Image Source: Instagram
ਹੋਰ ਪੜ੍ਹੋ: ਮਰਹੂਮ ਗਾਇਕ KK ਦਾ ਅੱਜ ਹੈ ਜਨਮਦਿਨ, ਪਿਤਾ ਨੂੰ ਯਾਦ ਕਰ ਭਾਵੁਕ ਹੋਈ ਧੀ ਨੇ ਲਿਖਿਆ ਖ਼ਾਸ ਨੋਟ
ਫ਼ਿਲਮ 'ਚ ਮਿਹਿਰ ਆਹੂਜਾ, ਡਾਟ, ਯੁਵਰਾਜ ਮੈਂਡਾ ਅਤੇ ਵੇਦਾਂਗ ਰੈਨਾ ਵੀ ਹਨ। ਮਈ ਵਿੱਚ, ਜ਼ੋਇਆ ਅਖ਼ਤਰ ਨੇ ਫ਼ਿਲਮ ਦਾ ਇੱਕ ਟੀਜ਼ਰ ਵੀਡੀਓ ਸਾਂਝਾ ਕੀਤਾ ਸੀ ਅਤੇ ਪਹਿਲੀ ਝਲਕ ਦਾ ਸ਼ੇਅਰ ਕੀਤੀ ਸੀ। ਇਹ 2023 ਵਿੱਚ Netflix 'ਤੇ ਸਟ੍ਰੀਮ ਕੀਤਾ ਜਾਵੇਗਾ।
View this post on Instagram
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
