ਮਰਹੂਮ ਗਾਇਕ KK ਦਾ ਅੱਜ ਹੈ ਜਨਮਦਿਨ, ਪਿਤਾ ਨੂੰ ਯਾਦ ਕਰ ਭਾਵੁਕ ਹੋਈ ਧੀ ਨੇ ਲਿਖਿਆ ਖ਼ਾਸ ਨੋਟ

written by Pushp Raj | August 23, 2022

KK Birth Anniversary : ਹਿੰਦੀ ਸਿਨੇਮਾ ਨੂੰ ਆਪਣੀ ਆਵਾਜ਼ ਤੇ ਗੀਤਾਂ ਰਾਹੀਂ ਯਾਦਗਾਰ ਬਣਾਉਣ ਵਾਲੇ ਮਰਹੂਮ ਗਾਇਕ ਕੇਕੇ ਦਾ ਅੱਜ ਜਨਮਦਿਨ ਹੈ। ਗਾਇਕ ਦੇ ਜਨਮਦਿਨ ਦੇ ਮੌਕੇ 'ਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰ ਅਤੇ ਫੈਨਜ਼ ਉਨ੍ਹਾਂ ਨੂੰ ਯਾਦ ਕਰਕੇ ਬੇਹੱਦ ਭਾਵੁਕ ਹੋ ਗਏ ਹਨ। ਫੈਨਜ਼ ਆਪਣੇ ਚਹੇਤੇ ਗਾਇਕ ਦੀਆਂ ਤਸਵੀਰਾਂ ਸ਼ੇਅਰ ਕਰਕੇ ਉਨ੍ਹਾਂ ਨੂੰ ਯਾਦ ਕਰ ਰਹੇ ਹਨ।

Image Source: Instagram

ਦੱਸ ਦਈਏ ਕਿ ਗਾਇਕ ਕ੍ਰਿਸ਼ਨ ਕੁਮਾਰ ਕੁਨਾਥ ਉਰਫ਼ ਕੇਕੇ ਦਾ ਜਨਮਦਿਨ ਹੈ। ਕੇਕੇ ਨੇ ਤੜਪ-ਤੜਪ ਕੇ ਇਸ ਦਿਲ ਸੇ ਅਤੇ ਯਾਦ ਆਏਂਗੇ ਯੇ ਪਲ ਵਰਗੇ ਯਾਦਗਾਰ ਗੀਤਾਂ ਨੂੰ ਆਪਣੀ ਆਵਾਜ਼ ਦਿੱਤੀ। ਗਾਇਕ ਦੀ ਇਸ ਸਾਲ 31 ਮਈ ਨੂੰ ਦਿਲ ਦਾ ਦੌਰਾ ਪੈਣ ਕਾਰਨ ਅਚਾਨਕ ਮੌਤ ਹੋ ਗਈ ਸੀ। ਕੇਕੇ ਦੀ ਬੇਵਕਤੀ ਮੌਤ ਨਾਲ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਤੇ ਫੈਨਜ਼ ਨੂੰ ਗਹਿਰਾ ਸਦਮਾ ਲੱਗਾ ਹੈ। ਅੱਜ ਕੇਕੇ ਦੇ ਜਨਮਦਿਨ 'ਤੇ ਉਨ੍ਹਾਂ ਦੀ ਬੇਟੀ ਸਣੇ ਫੈਨਜ਼ ਵੀ ਗਾਇਕ ਨੂੰ ਯਾਦ ਕਰ ਰਹੇ ਹਨ।

ਕੇਕੇ ਦੀ ਧੀ ਤਮਾਰਾ ਨੇ ਆਪਣੇ ਮਰਹੂਮ ਪਿਤਾ ਕੇਕੇ ਨੂੰ ਉਨ੍ਹਾਂ ਦੇ ਜਨਮਦਿਨ 'ਤੇ ਯਾਦ ਕਰਦਿਆਂ ਇੱਕ ਭਾਵੁਕ ਪੋਸਟ ਸਾਂਝੀ ਕੀਤੀ ਹੈ। ਤਾਮਾਰਾ ਨੇ ਆਪਣੀ ਪੋਸਟ ਵਿੱਚ ਲਿਖਿਆ… Happy birthday dad, gonna miss wishing you 500 times today☹️. And miss waking up and eating cake with you, hope you’re eating as much cake as you want to up there❤️. And don’t worry we’re not gonna let mom feel sad today, we’ll annoy her so she’s angry 🤪Hope you can hear us sing tonight dad, it’s all for you❤️.

ਗਾਇਕ ਕੇਕੇ ਇਸ ਸਾਲ 31 ਮਈ ਨੂੰ ਕੋਲਕਾਤਾ ਵਿੱਚ ਇੱਕ ਸੰਗੀਤ ਸਮਾਰੋਹ ਵਿੱਚ ਪਰਫਾਰਮ ਕਰ ਰਹੇ ਸਨ। ਮੀਡੀਆ ਰਿਪੋਰਟਾਂ ਮੁਤਾਬਕ ਉਸ ਸਮੇਂ 3 ਹਜ਼ਾਰ ਦੀ ਸਮਰੱਥਾ ਵਾਲੇ ਇਸ ਕੰਸਰਟ ਹਾਲ 'ਚ ਕਰੀਬ 7 ਹਜ਼ਾਰ ਦਰਸ਼ਕ ਪਹੁੰਚੇ ਸਨ। ਇਸ ਦੇ ਨਾਲ ਹੀ ਇਸ ਸੰਗੀਤ ਸਮਾਰੋਹ ਵਾਲੇ ਸਥਾਨ 'ਤੇ ਏਅਰ ਕੰਡੀਸ਼ਨ ਦੀ ਵਿਵਸਥਾ ਨਹੀਂ ਸੀ। ਗਰਮੀ ਕਾਰਨ ਗਾਇਕ ਲਈ ਸਾਹ ਲੈਣਾ ਵੀ ਔਖਾ ਹੋ ਗਿਆ।

Image Source: Instagram

ਹੋਰ ਪੜ੍ਹੋ: ਫ਼ਿਲਮ 'ਹੱਡੀ' ਤੋਂ ਨਵੇਂ ਅਵਤਾਰ 'ਚ ਨਜ਼ਰ ਆਏ ਨਵਾਜ਼ੂਦੀਨ ਸਿੱਦਕੀ, ਤਸਵੀਰ ਵੇਖ ਕੇ ਫੈਨਜ਼ ਹੋਏ ਹੈਰਾਨ

ਗਾਇਕ ਕੇ.ਕੇ ਨੇ ਵੀ ਗਰਮੀ ਲੱਗਣ ਦੀ ਸ਼ਿਕਾਇਤ ਕੀਤੀ। ਉਹ ਲਗਾਤਾਰ ਗਾ ਰਹੇ ਸੀ।ਅਜਿਹੇ 'ਚ ਗਾਇਕ ਦੀ ਹਾਲਤ ਵਿਗੜ ਗਈ ਅਤੇ ਐਮਰਜੈਂਸੀ ਪ੍ਰਬੰਧ ਨਾ ਹੋਣ ਕਾਰਨ ਉਨ੍ਹਾਂ ਨੂੰ ਦਰਸ਼ਕਾਂ ਦੀ ਭਾਰੀ ਭੀੜ 'ਚੋਂ ਬਾਹਰ ਕੱਢ ਕੇ ਗੈਸਟ ਰੂਮ 'ਚ ਲਿਜਾਇਆ ਗਿਆ। ਜਿੱਥੇ ਉਸ ਦੀ ਸਿਹਤ ਵਿਗੜਨ ਲੱਗੀ। ਅਜਿਹੇ 'ਚ ਹਸਪਤਾਲ ਲਿਜਾਂਦੇ ਸਮੇਂ ਗਾਇਕ ਦੀ ਮੌਤ ਹੋ ਗਈ।

 

View this post on Instagram

 

A post shared by Taamara (@taamara.krishna)

You may also like