ਫ਼ਿਲਮ 'ਹੱਡੀ' ਤੋਂ ਨਵੇਂ ਅਵਤਾਰ 'ਚ ਨਜ਼ਰ ਆਏ ਨਵਾਜ਼ੂਦੀਨ ਸਿੱਦਕੀ, ਤਸਵੀਰ ਵੇਖ ਕੇ ਫੈਨਜ਼ ਹੋਏ ਹੈਰਾਨ

written by Pushp Raj | August 23, 2022

Nawazuddin Siddiqui Film Haddi Announced: ਬਾਲੀਵੁੱਡ ਦੇ ਦਿੱਗਜ਼ ਅਦਾਕਾਰ ਨਵਾਜ਼ੂਦੀਨ
ਸਿੱਦਕੀ ਆਪਣੀ ਬਿਹਤਰੀਨ ਅਦਾਕਾਰੀ ਲਈ ਜਾਣੇ ਜਾਂਦੇ ਹਨ। ਫ਼ਿਲਮ ਹੀਰੋਪੰਤੀ-2 ਤੋਂ ਬਾਅਦ ਹੁਣ ਨਵਾਜ਼ੁਦੀਨ ਸਿੱਦਕੀ ਆਪਣੀ ਨਵੀਂ ਫ਼ਿਲਮ 'ਹੱਡੀ' ਰਾਹੀਂ ਜਲਦ ਹੀ ਦਰਸ਼ਕਾਂ ਦੇ ਰੁਬਰੂ ਹੋਣਗੇ। ਇਸ ਫ਼ਿਲਮ ਵਿੱਚ ਉਹ ਵੱਖਰੇ ਤੇ ਨਵੇਂ ਅਵਤਾਰ 'ਚ ਨਜ਼ਰ ਆਉਣਗੇ। ਫ਼ਿਲਮ ਦੇ ਐਲਾਨ ਦੇ ਨਾਲ-ਨਾਲ ਮੇਕਰਸ ਨੇ ਉਨ੍ਹਾਂ ਦਾ ਫਰਸਟ ਲੁੱਕ ਵੀ ਸ਼ੇਅਰ ਕੀਤਾ ਹੈ।

Image Source: Instagram

ਫ਼ਿਲਮ ਮੇਕਰਸ ਵੱਲੋਂ ਨਵਾਜ਼ੂਦੀਨ ਸਿੱਦੀਕੀ ਸਟਾਰਰ ਫ਼ਿਲਮ 'ਹੱਡੀ' ਦਾ ਐਲਾਨ ਕਰ ਦਿੱਤਾ ਗਿਆ ਹੈ। ਇਹ ਵੀ ਦੱਸਿਆ ਗਿਆ ਹੈ ਕਿ ਇਹ ਫ਼ਿਲਮ ਅਗਲੇ ਸਾਲ (2023) 'ਚ ਰਿਲੀਜ਼ ਹੋਣ ਜਾ ਰਹੀ ਹੈ। ਫ਼ਿਲਮ ਦੀ ਖ਼ਾਸ ਗੱਲ ਇਹ ਹੈ ਕਿ ਮੇਕਰਸ ਨੇ ਫ਼ਿਲਮ ਦਾ ਇੱਕ ਅਨਾਊਂਸਮੈਂਟ ਵੀਡੀਓ ਸ਼ੇਅਰ ਕੀਤਾ ਹੈ, ਜਿਸ 'ਚ ਨਵਾਜ਼ੂਦੀਨ ਇੱਕ ਖੂਬਸੂਰਤ ਔਰਤ ਦੇ ਕਿਰਦਾਰ 'ਚ ਨਜ਼ਰ ਆ ਰਹੇ ਹਨ।

ਇਸ ਵੀਡੀਓ ਨੂੰ ZEE STUDIOS ਦੇ ਅਧਿਕਾਰਿਤ ਇੰਸਟਾਗ੍ਰਾਮ ਉੱਤੇ ਸ਼ੇਅਰ ਕੀਤਾ ਗਿਆ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ ਗਿਆ ਹੈ, "Crime has never looked this good before. 🔥#Haddi, a noir revenge drama starring @Nawazuddin._siddiqui in a never-seen-before avatar. Filming begins, releasing in 2023."

ਇਸ ਫ਼ਿਲਮ ਨੂੰ ਅਕਸ਼ਤ ਅਜੈ ਸ਼ਰਮਾ ਡਾਇਰੈਕਟ ਕਰਨ ਜਾ ਰਹੇ ਹਨ। ਅਕਸ਼ਤ ਨੇ ਅਦਮਿਆ ਭੱਲਾ ਨਾਲ ਮਿਲ ਕੇ ਫ਼ਿਲਮ ਦੀ ਕਹਾਣੀ ਲਿਖੀ ਹੈ। ਅਕਸ਼ਤ ਇਸ ਤੋਂ ਪਹਿਲਾਂ ਵੈੱਬ-ਸੀਰੀਜ਼ ਵਿੱਚ ਨਵਾਜ਼ ਨਾਲ ਦੂਜੀ ਯੂਨਿਟ ਡਾਇਰੈਕਟਰ ਵਜੋਂ ਕੰਮ ਕਰ ਚੁੱਕੇ ਹਨ। ਇਸ ਦੇ ਨਾਲ ਹੀ ਅਕਸ਼ਤ AK Vs AK ਵਿੱਚ ਵੀ ਕੰਮ ਕਰ ਚੁੱਕੇ ਹਨ। ਅਕਸ਼ਤ ਨੇ ਹਾਲ ਹੀ 'ਚ ਰਿਲੀਜ਼ ਹੋਈ ਫ਼ਿਲਮ 'ਮੇਜਰ' ਲਈ ਡਾਇਲਾਗ ਲਿਖੇ ਹਨ।

Image Source: Instagram

ਦੱਸ ਦਈਏ ਕਿ ਇਸ ਫ਼ਿਲਮ ਦੀ ਸ਼ੂਟਿੰਗ ਉੱਤਰ ਪ੍ਰਦੇਸ਼ ਦੇ ਨੋਇਡਾ ਅਤੇ ਗਾਜ਼ੀਆਬਾਦ ਸਣੇ ਪੱਛਮੀ ਉੱਤਰ ਪ੍ਰਦੇਸ਼ ਵਿੱਚ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਨਵਾਜ਼ੂਦੀਨ ਸਿੱਦੀਕੀ ਟਾਈਗਰ ਸ਼ਰਾਫ ਸਟਾਰਰ ਫ਼ਿਲਮ ਹੀਰੋਪੰਤੀ 2 ਵਿੱਚ ਲੈਲਾ ਸਰਨ ਦੇ ਖਤਰਨਾਕ ਕਿਰਦਾਰ ਵਿੱਚ ਨਜ਼ਰ ਆਏ ਸਨ।

ਹਾਲਾਂਕਿ ਹੀਰੋਪੰਤੀ-2 ਦੇ ਵਿੱਚ ਜਿਥੇ ਕਈ ਫੈਨਜ਼ ਨੂੰ ਲੈਲਾ ਦੇ ਕਿਰਦਾਰ ਵਿੱਚ ਨਵਾਜ਼ ਦਾ ਲੁੱਕ ਪਸੰਦ ਆਇਆ ਅਤੇ ਉਥੇ ਬਹੁਤ ਹੀ ਘੱਟ ਲੋਕਾਂ ਨੂੰ ਨਵਾਜ਼ ਦਾ ਇਹ ਕਿਰਦਾਰ ਪਸੰਦ ਆਇਆ। ਹੁਣ ਨਵਾਜ਼ ਫ਼ਿਲਮ 'ਹੱਡੀ' 'ਚ ਇੱਕ ਮਹਿਲਾ ਦਾ ਰੂਪ ਧਾਰਨ ਕਰਨ ਜਾ ਰਹੇ ਹਨ। ਅਜਿਹੇ ਵਿੱਚ ਇਹ ਵੇਖਣਾ ਬੇਹੱਦ ਦਿਲਚਸਪ ਹੋਵੇਗਾ ਕਿ ਫੈਨਜ਼ ਨਵਾਜ਼ ਦੇ ਇਸ ਕਿਰਦਾਰ ਤੇ ਇਸ ਦੇ ਲੁੱਕਸ ਨੂੰ ਲੈ ਕੇ ਕੀ ਵਿਚਾਰ ਰੱਖਦੇ ਹਨ।

Image Source: Instagram

ਹੋਰ ਪੜ੍ਹੋ: 'ਬਾਈਕਾਟ ਬਾਲੀਵੁੱਡ' ਟ੍ਰੈਂਡ 'ਤੇ ਕਪਿਲ ਸ਼ਰਮਾ ਨੇ ਦਿੱਤਾ ਰਿਐਕਸ਼ਨ, ਜਾਣੋ ਕਪਿਲ ਨੇ ਕੀ ਕਿਹਾ

ਵਰਕ ਫਰੰਟ ਦੀ ਗੱਲ ਕਰੀਏ ਤਾਂ ਨਵਾਜ਼ੂਦੀਨ ਸਿੱਦੀਕੀ ਕੋਲ ਇਸ ਸਾਲ ਕਈ ਫ਼ਿਲਮਾਂ ਹਨ। ਫ਼ਿਲਮ 'ਹੱਡੀ' ਤੋਂ ਇਲਾਵਾ ਨਵਾਜ਼ ਅਦਭੁੱਤ, ਟਿਕੂ ਵੈੱਡਸ ਸ਼ੇਰੂ, ਨੂਰਾਨੀ ਚਿਹਰਾ, ਜੋਗੀਰਾ ਸਾਰਾ ਰਾ ਰਾ, ਸੰਗੀਨ ਅਤੇ ਅਫਵਾਹ ਵਰਗੀਆਂ ਕਈ ਫਿਲਮਾਂ ਵਿੱਚ ਨਜ਼ਰ ਆਉਣ ਵਾਲੇ ਹਨ।

 

View this post on Instagram

 

A post shared by Zee Studios (@zeestudiosofficial)

You may also like