'ਬਾਈਕਾਟ ਬਾਲੀਵੁੱਡ' ਟ੍ਰੈਂਡ 'ਤੇ ਕਪਿਲ ਸ਼ਰਮਾ ਨੇ ਦਿੱਤਾ ਰਿਐਕਸ਼ਨ, ਜਾਣੋ ਕਪਿਲ ਨੇ ਕੀ ਕਿਹਾ

Reported by: PTC Punjabi Desk | Edited by: Pushp Raj  |  August 23rd 2022 01:27 PM |  Updated: August 23rd 2022 01:27 PM

'ਬਾਈਕਾਟ ਬਾਲੀਵੁੱਡ' ਟ੍ਰੈਂਡ 'ਤੇ ਕਪਿਲ ਸ਼ਰਮਾ ਨੇ ਦਿੱਤਾ ਰਿਐਕਸ਼ਨ, ਜਾਣੋ ਕਪਿਲ ਨੇ ਕੀ ਕਿਹਾ

Kapil Sharma reacts on 'Boycott Bollywood' trends : ਆਏ ਦਿਨ ਸੋਸ਼ਲ ਮੀਡੀਆ ਉੱਤੇ ਇੱਕ ਤੋਂ ਬਾਅਦ ਇੱਕ ਬਾਲੀਵੁੱਡ ਫ਼ਿਲਮਾਂ ਨੂੰ ਬਾਈਕਾਟ ਕੀਤਾ ਜਾ ਰਿਹਾ ਹੈ। ਅਕਸ਼ੈ ਕੁਮਾਰ ਦੀ ਫ਼ਿਲਮ ਰਕਸ਼ਾ ਬੰਧਨ ਅਤੇ ਆਮਿਰ ਖ਼ਾਨ ਦੀ ਫ਼ਿਲਮ ਲਾਲ ਸਿੰਘ ਚੱਢਾ ਇਸ ਟ੍ਰੈਂਡ ਦੇ ਚੱਲਦੇ ਬਾਕਸ ਆਫਿਸ ਉੱਤੇ ਚੱਲ ਨਹੀਂ ਸਕਿਆਂ। ਇਸ ਮੁੱਦੇ 'ਤੇ ਹੁਣ ਤੱਕ ਕਈ ਬਾਲੀਵੁੱਡ ਸੈਲੇਬਸ ਆਪਣੇ ਵਿਚਾਰ ਸਾਂਝੇ ਕਰ ਚੁੱਕੇ ਹਨ। ਹੁਣ ਇਸ ਮੁੱਦੇ 'ਤੇ ਕਪਿਲ ਸ਼ਰਮਾ ਨੇ ਆਪਣਾ ਬਿਆਨ ਦਿੱਤਾ ਹੈ। ਆਓ ਜਾਣਦੇ ਹਾਂ ਕਿ ਕਪਿਲ ਨੇ ਇਸ ਮੁੱਦੇ 'ਤੇ ਕੀ ਕਿਹਾ ਹੈ।

image from instagram

ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਇਨ੍ਹੀਂ ਦਿਨੀਂ ਆਪਣੇ ਨਵੇਂ ਲੁੱਕ ਨੂੰ ਲੈ ਕੇ ਚਰਚਾ 'ਚ ਹਨ। ਉਨ੍ਹਾਂ ਨੇ ਹਾਲ ਹੀ 'ਚ ਰੈਂਪ ਵਾਕ ਵੀ ਕੀਤੀ, ਜਿੱਥੇ ਕਪਿਲ ਨੇ ਆਪਣੇ ਪੁਰਾਣੇ ਫਨੀ ਅੰਦਾਜ਼ ਨਾਲ ਲੋਕਾਂ ਨੂੰ ਖੂਬ ਹਸਾਇਆ। ਉਨ੍ਹਾਂ ਦੇ ਸ਼ੋਅ 'ਦਿ ਕਪਿਲ ਸ਼ਰਮਾ ਸ਼ੋਅ' ਦੇ ਨਵੇਂ ਸੀਜ਼ਨ ਨੂੰ ਲੈ ਕੇ ਵੀ ਕਈ ਤਰ੍ਹਾਂ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਵਾਰ ਕ੍ਰਿਸ਼ਨਾ ਅਭਿਸ਼ੇਕ ਸ਼ੋਅ ਵਿੱਚ ਨਜ਼ਰ ਨਹੀਂ ਆਉਣਗੇ।

ਇਨ੍ਹਾਂ ਸਭ ਦੇ ਵਿਚਾਲੇ ਬੀ ਟਾਊਨ ਦੇ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਨੇ ਹੁਣ ਇਸ ਮਾਮਲੇ 'ਤੇ ਆਪਣਾ ਰਿਐਕਸ਼ਨ ਦਿੱਤਾ ਹੈ। ਹਾਲ ਹੀ ਵਿੱਚ ਕਪਿਲ ਸ਼ਰਮਾ ਕੋਲੋਂ ਜਦੋਂ ਇੱਕ ਪ੍ਰੈਸ ਕਾਨਫਰੰਸ ਦੇ ਦੌਰਾਨ 'ਬਾਈਕਾਟ ਬਾਲੀਵੁੱਡ' ਟ੍ਰੈਂਡ ਅਤੇ ਬਾਲੀਵੁੱਡ ਫ਼ਿਲਮਾਂ ਨੂੰ ਬਾਈਕਾਟ ਕੀਤੇ ਜਾਣ ਬਾਰੇ ਸਵਾਲ ਪੁੱਛਿਆ ਗਿਆ।

image from instagram

ਇਸ ਸਵਾਲ ਦਾ ਜਵਾਬ ਦਿੰਦੇ ਹੋਏ ਕਪਿਲ ਸ਼ਰਮਾ ਨੇ ਕਿਹਾ, " ਮੈਂ ਨਹੀਂ ਜਾਣਦਾ ਸਰ, ਮੈਂ ਅਜਿਹਾ ਬੁੱਧੀਮਾਨ ਵਿਅਕਤੀ ਨਹੀਂ ਹਾਂ। ਅਜੇ ਤੱਕ ਮੇਰੀ ਆਪਣੀ ਫਿਲਮ ਨਹੀਂ ਆਈ ਹੈ, ਪਰ ਇਹ ਰੁਝਾਨ ਚੱਲਦਾ ਰਹਿੰਦਾ ਹੈ। ਇਹ ਸਭ ਸਮੇਂ ਦੀ ਗੱਲ ਹੈ। ਸਰ ਮੈਨੂੰ ਇਸ ਟਵਿੱਟਰ ਦੀ ਦੁਨੀਆ ਤੋਂ ਦੂਰ ਰੱਖੋ। ਮੈਂ ਬੜੀ ਮੁਸ਼ਕਿਲ ਨਾਲ ਇਸ ਤੋਂ ਬਾਹਰ ਨਿਕਲਿਆ ਹਾਂ।"

'ਲਾਲ ਸਿੰਘ ਚੱਢਾ', 'ਰਕਸ਼ਾ ਬੰਧਨ', 'ਸ਼ਮਸ਼ੇਰਾ' ਅਤੇ 'ਦੁਬਾਰਾ' ਵਰਗੀਆਂ ਕਈ ਬਾਲੀਵੁੱਡ ਫਿਲਮਾਂ ਬਾਕਸ ਆਫਿਸ 'ਤੇ ਬੁਰੀ ਤਰ੍ਹਾਂ ਨਾਲ ਹਰਾ ਦਿੱਤੀਆਂ ਗਈਆਂ। ਪਿਛਲੇ ਕਈ ਦਿਨਾਂ ਤੋਂ ਸੋਸ਼ਲ ਮੀਡੀਆ 'ਤੇ ਵੱਖ-ਵੱਖ ਕਾਰਨਾਂ ਕਰਕੇ ਫਿਲਮਾਂ ਦਾ ਬਾਈਕਾਟ ਕਰਨ ਦਾ ਰੁਝਾਨ ਚੱਲ ਰਿਹਾ ਹੈ।

image from instagram

ਹੋਰ ਪੜ੍ਹੋ: ਟਿੱਕ ਟੌਕ ਸਟਾਰ ਤੇ ਭਾਜਪਾ ਨੇਤਾ ਸੋਨਾਲੀ ਫੋਗਾਟ ਦਾ ਹੋਇਆ ਦਿਹਾਂਤ, ਦਿਲ ਦਾ ਦੌਰਾ ਪੈਣ ਨਾਲ ਗਈ ਜਾਨ

ਆਮਿਰ ਖ਼ਾਨ ਅਤੇ ਕਰੀਨਾ ਕਪੂਰ ਵੱਲੋਂ ਪਹਿਲਾਂ ਦਿੱਤੇ ਗਏ ਵਿਵਾਦਤ ਬਿਆਨਾਂ ਲਈ ਲੋਕਾਂ ਨੇ ‘ਲਾਲ ਸਿੰਘ ਚੱਢਾ’ ਦਾ ਬਾਈਕਾਟ ਕੀਤਾ ਸੀ। ਇਸ ਦੇ ਨਾਲ ਹੀ ਅਕਸ਼ੈ ਕੁਮਾਰ ਦੀ 'ਰਕਸ਼ਾ ਬੰਧਨ' ਦਾ ਵੀ ਬਾਈਕਾਟ ਹੋਇਆ। ਇਨ੍ਹੀਂ ਦਿਨੀਂ ਹਰ ਪਾਸੇ ਸਿਰਫ #BoycottBollywood ਦੀ ਹੀ ਚਰਚਾ ਹੋ ਰਹੀ ਹੈ। ਨਿਰਮਾਤਾ ਡਰੇ ਹੋਏ ਹਨ ਅਤੇ ਹੁਣ ਅਦਾਕਾਰ ਵੀ ਇਸ ਨੂੰ ਲੈ ਕੇ ਚਿੰਤਤ ਹਨ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network