ਟਿੱਕ ਟੌਕ ਸਟਾਰ ਤੇ ਭਾਜਪਾ ਨੇਤਾ ਸੋਨਾਲੀ ਫੋਗਾਟ ਦਾ ਹੋਇਆ ਦਿਹਾਂਤ, ਦਿਲ ਦਾ ਦੌਰਾ ਪੈਣ ਨਾਲ ਗਈ ਜਾਨ

Reported by: PTC Punjabi Desk | Edited by: Pushp Raj  |  August 23rd 2022 11:19 AM |  Updated: August 23rd 2022 11:30 AM

ਟਿੱਕ ਟੌਕ ਸਟਾਰ ਤੇ ਭਾਜਪਾ ਨੇਤਾ ਸੋਨਾਲੀ ਫੋਗਾਟ ਦਾ ਹੋਇਆ ਦਿਹਾਂਤ, ਦਿਲ ਦਾ ਦੌਰਾ ਪੈਣ ਨਾਲ ਗਈ ਜਾਨ

Sonali Phogat Death: ਅੱਜ ਤੜਕੇ ਹੀ ਇੱਕ ਹੋਰ ਦੁੱਖਦ ਖ਼ਬਰ ਸਾਹਮਣੇ ਆਈ ਹੈ। ਭਾਰਤ ਦੀ ਮਸ਼ਹੂਰ ਟਿੱਕ ਟੌਕ ਸਟਾਰ ਤੇ ਭਾਜਪਾ ਨੇਤਾ ਸੋਨਾਲੀ ਫੋਗਾਟ ਦਾ ਦਿਹਾਂਤ ਹੋ ਗਿਆ ਹੈ। ਜਣਕਾਰੀ ਮੁਤਾਬਕ 42 ਸਾਲਾ ਸੋਨਾਲੀ ਦੀ ਮੌਤ ਹਾਰਟ ਅਟੈਕ ਕਾਰਨ ਹੋਈ ਹੈ। ਦਿਹਾਂਤ ਦੇ ਸਮੇਂ ਸੋਨਾਲੀ ਗੋਆ ਵਿੱਚ ਸੀ।

Image Source: Instagram

ਮੀਡੀਆ ਰਿਪੋਰਟਸ ਦੇ ਮੁਤਾਬਕ ਸੋਨਾਲੀ ਫੋਗਾਟ ਦਾ ਸੋਮਵਾਰ ਰਾਤ ਗੋਆ ਵਿਖੇ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਉਹ ਹਰਿਆਣਾ ਦੀ ਰਹਿਣ ਵਾਲੀ ਹੈ ਪਰ ਇਨ੍ਹੀਂ ਦਿਨੀਂ ਗੋਆ ਗਈ ਹੋਈ ਸੀ।

ਮੌਤ ਤੋਂ ਕੁਝ ਸਮੇਂ ਪਹਿਲੇ ਸੋਨਾਲੀ ਫੋਗਾਟ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਆਪਣੀ ਇੱਕ ਵੀਡੀਓ ਸ਼ੇਅਰ ਕੀਤੀ ਸੀ। ਇਸ ਦੇ ਨਾਲ ਹੀ ਉਸ ਨੇ ਟਵਿੱਟਰ ਅਕਾਉਂਟ ਉੱਤੇ ਆਪਣੀ ਪ੍ਰੋਫਾਈਲ ਪਿਕਚਰ ਵੀ ਬਦਲੀ ਸੀ। ਫਿਲਹਾਲ ਸਥਾਨਕ ਪ੍ਰਸ਼ਾਸਨ ਉਸ ਦੀ ਮੌਤ ਦੀ ਪੁਸ਼ਟੀ ਕਰਨ ਵਿੱਚ ਲਗਾ ਹੈ ਤੇ ਉਸ ਦੇ ਪਰਿਵਾਰ ਨੂੰ ਸੂਚਨਾ ਦੇ ਦਿੱਤੀ ਗਈ ਹੈ।

ਟਿੱਕ ਟੌਕ ਸਟਾਰ ਤੇ ਭਾਜਪਾ ਨੇਤਾ ਸੋਨਾਲੀ ਫੋਗਾਟ ਮੂਲ ਰੂਪ ਤੋਂ ਹਰਿਆਣਾ ਦੀ ਰਹਿਣ ਵਾਲੀ ਸੀ। ਉਸ ਨੇ ਸਾਲ 2019 ਵਿੱਚ ਹਰਿਆਣਾ ਚੋਣਾਂ ਵਿੱਚ ਭਾਜਪਾ ਦੀ ਟਿਕਟ ਉੱਤੇ ਆਦਮਪੁਰ ਤੋਂ ਵਿਧਾਨ ਸਭਾ ਚੋਣਾਂ ਲੜੀਆਂ ਸਨ। ਸੋਨਾਲੀ ਆਪਣੇ ਟਿੱਕ ਟੌਕ ਵੀਡੀਓਜ਼ ਲਈ ਵੀ ਕਾਫੀ ਮਸ਼ਹੂਰ ਸੀ।

Image Source: Instagram

2019 ਦੀਆਂ ਚੋਣਾਂ ਵਿੱਚ ਸੋਨਾਲੀ ਦੇ ਮੁਕਾਬਲੇ ਵਿੱਚ ਕਾਂਗਰਸੀ ਆਗੂ ਕੁਲਦੀਪ ਬਿਸ਼ਨੋਈ ਉਮੀਦਵਾਰ ਸਨ। ਭਾਜਪਾ ਦੀ ਹਰਿਆਣਾ ਇਕਾਈ ਨੇ ਵੀ ਉਸ ਨੂੰ ਮਹਿਲਾ ਮੋਰਚਾ ਦੀ ਸੂਬਾ ਮੀਤ ਪ੍ਰਧਾਨ ਨਿਯੁਕਤ ਕੀਤਾ ਸੀ। ਸੋਨਾਲੀ ਦੇ ਪਤੀ ਸੰਜੇ ਫੋਗਾਟ ਦਾ ਵੀ ਸਾਲ 2016 'ਚ ਦਿਹਾਂਤ ਹੋ ਗਿਆ ਸੀ। ਸੋਨਾਲੀ ਨੇ ਛੋਟੇ ਪਰਦੇ ਦੇ ਕਈ ਸੀਰੀਅਸ 'ਚ ਕੰਮ ਕੀਤਾ ਹੈ। ਸੋਨਾਲੀ ਫੋਗਾਟ ਨੇ ਸੋਮਵਾਰ ਰਾਤ ਨੂੰ ਹੀ ਇੰਸਟਾਗ੍ਰਾਮ ਅਤੇ ਫੇਸਬੁੱਕ 'ਤੇ ਇੱਕ ਵੀਡੀਓ ਪੋਸਟ ਕੀਤਾ।

Image Source: Instagram

ਹੋਰ ਪੜ੍ਹੋ: ਸੋਨਾਕਸ਼ੀ ਸਿਨਹਾ ਨੇ ਸ਼ੁਰੂ ਕੀਤੀ 'ਨਿਕਿਤਾ ਰੌਏ' ਦੀ ਸ਼ੂਟਿੰਗ, ਫ਼ਿਲਮ 'ਚ ਇਹ ਸਿਤਾਰੇ ਵੀ ਨਿਭਾਉਣਗੇ ਅਹਿਮ ਕਿਰਦਾਰ, ਪੜ੍ਹੋ ਪੂਰੀ ਖ਼ਬਰ

ਤੁਹਾਨੂੰ ਦੱਸ ਦੇਈਏ ਕਿ Tiktok ਸਣੇ ਕਈ ਸੋਸ਼ਲ ਮੀਡੀਆ ਪਲੇਟਫਾਰਮਸ 'ਤੇ ਮਸ਼ਹੂਰ ਸੋਨਾਲੀ ਨੇ ਰਿਐਲਿਟੀ ਸ਼ੋਅ ਬਿੱਗ ਬੌਸ ਦੇ 14ਵੇਂ ਸੀਜ਼ਨ 'ਚ ਹਿੱਸਾ ਲਿਆ ਸੀ। ਸੋਨਾਲੀ ਫੋਗਾਟ ਦੋ ਸਾਲ ਪਹਿਲਾਂ ਜੂਨ ਮਹੀਨੇ 'ਚ ਕੋਰੋਨਾ ਦੇ ਦੌਰ 'ਚ ਉਸ ਸਮੇਂ ਸੁਰਖੀਆਂ 'ਚ ਆਈ ਸੀ ਜਦੋਂ ਉਸ ਨੇ ਇੱਕ ਮੰਡੀ ਵਿੱਚ ਕੰਮ ਕਰਨ ਵਾਲੇ ਵਰਕਰ ਨਾਲ ਕੁੱਟਮਾਰ ਕੀਤੀ ਸੀ। ਇਸ ਪੂਰੀ ਘਟਨਾ ਦਾ ਇੱਕ ਵੀਡੀਓ ਸਾਹਮਣੇ ਆਇਆ ਸੀ। ਵੀਡੀਓ ਵਿੱਚ ਉਹ ਹਿਸਾਰ ਮਾਰਕੀਟ ਕਮੇਟੀ ਦੇ ਸਕੱਤਰ ਸੁਲਤਾਨ ਸਿੰਘ ਨਾਲ ਕੁੱਟਮਾਰ ਕਰਦੀ  ਹੋਈ ਨਜ਼ਰ ਆ ਰਹੀ ਸੀ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network