ਸੋਨਾਕਸ਼ੀ ਸਿਨਹਾ ਨੇ ਸ਼ੁਰੂ ਕੀਤੀ 'ਨਿਕਿਤਾ ਰੌਏ' ਦੀ ਸ਼ੂਟਿੰਗ, ਫ਼ਿਲਮ 'ਚ ਇਹ ਸਿਤਾਰੇ ਵੀ ਨਿਭਾਉਣਗੇ ਅਹਿਮ ਕਿਰਦਾਰ, ਪੜ੍ਹੋ ਪੂਰੀ ਖ਼ਬਰ

written by Pushp Raj | August 23, 2022

Sonakshi Sinha Film Nikita Roy: ਬਾਲੀਵੁੱਡ ਅਦਾਕਾਰਾ ਸੋਨਾਕਸ਼ੀ ਸਿਨਹਾ ਲੰਮੇਂ ਸਮੇਂ ਤੋਂ ਫ਼ਿਲਮਾਂ ਚੋਂ ਦੂਰ ਹੈ। ਇਸ ਦੇ ਚੱਲਦੇ ਸੋਨਾਕਸ਼ੀ ਦੇ ਫੈਨਜ਼ ਉਸ ਦੀ ਫ਼ਿਲਮੀ ਪਰਦੇ 'ਤੇ ਵਾਪਸੀ ਦਾ ਇੰਤਜ਼ਾਰ ਕਰ ਰਹੇ ਹਨ। ਉਹ ਆਖਰੀ ਵਾਰ 'ਭੁਜ: ਦਿ ਪ੍ਰਾਈਡ ਆਫ ਇੰਡੀਆ' 'ਚ ਨਜ਼ਰ ਆਈ ਸੀ। ਹਾਲ ਹੀ 'ਚ ਅਦਾਕਾਰਾ ਦੀ ਆਉਣ ਵਾਲੀ ਫ਼ਿਲਮ ਦਾ ਐਲਾਨ ਹੋਇਆ ਸੀ ਅਤੇ ਹੁਣ ਸੋਨਾਕਸ਼ੀ ਨੇ ਵੀ ਇਸ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ।

Image Source: Instagram

ਸੋਨਾਕਸ਼ੀ ਸਿਨਹਾ ਨੇ ਲੰਡਨ 'ਚ ਆਪਣੀ ਫ਼ਿਲਮ 'ਨਿਕਤਾ ਰਾਏ ਐਂਡ ਦਿ ਬੁੱਕ ਆਫ ਡਾਰਕਨੇਸ' ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਫ਼ਿਲਮ ਕ੍ਰੀਟਿਕ ਤਰਨ ਆਦਰਸ਼ ਨੇ ਸੋਨਾਕਸ਼ੀ ਦੀ ਆਉਣ ਵਾਲੀ ਫ਼ਿਲਮ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਇੱਕ ਪੋਸਟ ਸ਼ੇਅਰ ਕੀਤੀ ਹੈ, ਜਿਸ ਵਿੱਚ ਅਦਾਕਾਰਾ ਕਲੈਪਬੋਰਡ ਫੜ ਕੇ ਖੜੀ ਹੋਈ ਦਿਖਾਈ ਦੇ ਰਹੀ ਹੈ।

ਸੋਨਾਕਸ਼ੀ ਸਿਨਹਾ ਲਈ ਇਹ ਫ਼ਿਲਮ ਬੇਹੱਦ ਖ਼ਾਸ ਹੈ, ਕਿਉਂਕਿ ਇਸ ਫ਼ਿਲਮ ਦੇ ਨਾਲ ਉਸ ਦੇ ਵੱਡੇ ਭਰਾ ਕੁਸ਼ ਸਿਨਹਾ ਨਿਰਦੇਸ਼ਨ ਦੇ ਖ਼ੇਤਰ ਵਿੱਚ ਆਪਣਾ ਪਹਿਲਾ ਕਦਮ ਰੱਖਣ ਜਾ ਰਹੇ ਹਨ। ਕੁਸ਼ ਸਿਨਹਾ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਉਂਟ ਉੱਤੇ ਫ਼ਿਲਮ 'ਨਿਕਿਤਾ ਰੌਏ' ਦਾ ਪੋਸਟਰ ਵੀ ਜਾਰੀ ਕੀਤਾ ਹੈ।

Image Source: Instagram

ਇਸ ਪੋਸਟਰ ਨੂੰ ਸ਼ੇਅਰ ਕਰਦੇ ਹੋਏ ਕੁਸ਼ ਨੇ ਇੱਕ ਖ਼ਾਸ ਕੈਪਸ਼ਨ ਵੀ ਲਿਖਿਆ ਹੈ। ਕੁਸ਼ ਨੇ ਲਿਖਿਆ, "ਮੈਨੂੰ ਆਪਣੀ ਪਹਿਲੀ ਆਪਣੀ ਫ਼ਿਲਮ 'ਨਿਕਤਾ ਰੌਏ ਐਂਡ ਦਿ ਬੁੱਕ ਆਫ ਡਾਰਕਨੇਸ' ਦਾ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ।"

ਸੋਨਾਕਸ਼ੀ ਸਿਨਹਾ ਇਨ੍ਹੀਂ ਦਿਨੀਂ ਲੰਡਨ 'ਚ ਹੈ, ਜਿੱਥੇ ਫ਼ਿਲਮ ਦੀ ਸ਼ੂਟਿੰਗ ਚੱਲ ਰਹੀ ਹੈ। ਫ਼ਿਲਮ 'ਨਿਕਤਾ ਰੌਏ' 'ਚ ਸੋਨਾਕਸ਼ੀ ਤੋਂ ਇਲਾਵਾ ਪਰੇਸ਼ ਰਾਵਲ ਅਤੇ ਸੁਹੇਲ ਨਈਅਰ ਵੀ ਨਜ਼ਰ ਆਉਣਗੇ। ਨਿੱਕੀ ਭਗਨਾਨੀ, ਵਿੱਕੀ ਭਗਨਾਨੀ ਅਤੇ ਅੰਕੁਰ ਟਾਕਾਰਾਨੀ, ਕੁਸ਼ ਐਸ ਸਿਨਹਾ ਦੀ ਕ੍ਰਾਟੋਸ ਐਂਟਰਟੇਨਮੈਂਟ ਅਤੇ ਨਿਕਿਤਾ ਪਾਈ ਫ਼ਿਲਮਜ਼ ਦੀ ਕਿੰਜਲ ਘੋਨੇ ਦੀ ਅਗਵਾਈ ਵਾਲੀ NVB ਫ਼ਿਲਮਜ਼ ਵੱਲੋਂ ਇਸ ਦਾ ਨਿਰਮਾਣ ਕੀਤਾ ਜਾ ਰਿਹਾ ਹੈ।

Image Source: Instagram

ਹੋਰ ਪੜ੍ਹੋ: ਪਿਤਾ ਬਨਣ ਮਗਰੋਂ ਧੀਰਜ ਧੂਪਰ ਨੇ ਸ਼ੇਅਰ ਕੀਤੀ ਬੇਟੇ ਦੀ ਪਹਿਲੀ ਝਲਕ, ਵੇਖੋ ਤਸਵੀਰਾਂ

ਦੱਸ ਦੇਈਏ ਕਿ ਸੋਨਾਕਸ਼ੀ ਸਿਨਹਾ ਆਖ਼ਰੀ ਵਾਰ ਵੱਡੇ ਪਰਦੇ 'ਤੇ ਸਾਲ 2019 'ਚ ਸਲਮਾਨ ਖਾਨ ਨਾਲ ਫ਼ਿਲਮ 'ਦਬੰਗ 3' 'ਚ ਨਜ਼ਰ ਆਈ ਸੀ। ਇਸ ਤੋਂ ਬਾਅਦ ਉਨ੍ਹਾਂ ਦੀ ਫ਼ਿਲਮ 'ਭੁਜ : ਦਿ ਪ੍ਰਾਈਡ ਆਫ ਇੰਡੀਆ' ਵੀ ਆਈ ਪਰ ਇਹ ਫ਼ਿਲਮ ਓ.ਟੀ.ਟੀ. ਉੱਤੇ ਰਿਲੀਜ਼ ਹੋਈ ਸੀ। ਹੁਣ ਉਹ ਪੂਰੇ ਤਿੰਨ ਸਾਲ ਬਾਅਦ ਵੱਡੇ ਪਰਦੇ 'ਤੇ ਵਾਪਸੀ ਕਰਨ ਜਾ ਰਹੀ ਹੈ। ਸੋਨਾਕਸ਼ੀ ਦੇ ਫੈਨਜ਼ ਉਸ ਦੀ ਇਸ ਫ਼ਿਲਮ ਨੂੰ ਵੇਖਣ ਲਈ ਬਹੁਤ ਉਤਸ਼ਾਹਿਤ ਹਨ।

 

View this post on Instagram

 

A post shared by Taran Adarsh (@taranadarsh)

You may also like