ਪਿਤਾ ਬਨਣ ਮਗਰੋਂ ਧੀਰਜ ਧੂਪਰ ਨੇ ਸ਼ੇਅਰ ਕੀਤੀ ਬੇਟੇ ਦੀ ਪਹਿਲੀ ਝਲਕ, ਵੇਖੋ ਤਸਵੀਰਾਂ

written by Pushp Raj | August 22, 2022

Dheeraj Dhoopar shares first Picture of his son: ਮਸ਼ਹੂਰ ਟੀਵੀ ਅਦਾਕਾਰ ਧੀਰਜ ਧੂਪਰ ਤੇ ਉਨ੍ਹਾਂ ਦੀ ਪਤਨੀ ਹਾਲ ਹੀ ਵਿੱਚ ਮਾਤਾ-ਪਿਤਾ ਬਣੇ ਹਨ। ਇਸ ਜੋੜੀ ਦੇ ਘਰ ਪੁੱਤਰ ਨੇ ਜਨਮ ਲਿਆ ਹੈ। ਪਿਤਾ ਬਨਣ ਮਗਰੋਂ ਹੁਣ ਪਹਿਲੀ ਵਾਰ ਧੀਰਜ ਨੇ ਆਪਣੇ ਬੇਟੇ ਦੀ ਪਹਿਲੀ ਝਲਕ ਫੈਨਜ਼ ਨਾਲ ਸ਼ੇਅਰ ਕੀਤੀ ਹੈ। ਫੈਨਜ਼ ਅਦਾਕਾਰ ਵੱਲੋਂ ਸ਼ੇਅਰ ਕੀਤੀ ਗਈ ਇਸ ਤਸਵੀਰ ਨੂੰ ਬਹੁਤ ਪਸੰਦ ਕਰ ਰਹੇ ਹਨ।

image from instagram

ਦੱਸ ਦਈਏ ਕਿ ਧੀਰਜ ਧੂਪਰ ਨੇ ਟੀਵੀ ਦੇ ਮਸ਼ਹੂਰ ਸ਼ੋਅ 'ਕੁੰਡਲੀ ਭਾਗਿਆ' ਡਲੀ ਵਿੱਚ ਕਰਨ ਮਹਿਰਾ ਦੇ ਕਿਰਦਾਰ ਨਾਲ ਪ੍ਰਸਿੱਧੀ ਹਾਸਿਲ ਕੀਤੀ ਹੈ। ਹਾਲ ਹੀ ਵਿੱਚ ਧੀਰਜ ਅਤੇ ਉਨ੍ਹਾਂ ਦੀ ਪਤਨੀ ਵਿੰਨੀ ਅਰੋੜਾ ਇੱਕ ਪਿਆਰੇ ਜਿਹੇ ਪੁੱਤਰ ਦੇ ਮਾਤਾ-ਪਿਤਾ ਬਣੇ ਹਨ। ਇਸ ਦੀ ਜਾਣਕਾਰੀ ਖ਼ੁਦ ਧੀਰਜ ਨੇ ਸੋਸ਼ਲ ਮੀਡੀਆ ਰਾਹੀਂ ਫੈਨਜ਼ ਨੂੰ ਦਿੱਤੀ ਸੀ।

ਹੁਣ ਧੀਰਜ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਉਂਟ ਉੱਤੇ ਪਹਿਲੀ ਵਾਰ ਆਪਣੇ ਬੇਟੇ ਦੀ ਪਹਿਲੀ ਤਸਵੀਰ ਸ਼ੇਅਰ ਕੀਤੀ ਹੈ। ਜਿਸ ਵਿੱਚ ਉਨ੍ਹਾਂ ਦੇ ਬੇਟੇ ਦੀ ਪਹਿਲੀ ਝਲਕ ਵੇਖਣ ਨੂੰ ਮਿਲ ਰਹੀ ਹੈ। ਜਦੋਂ ਕੋਈ ਬੱਚਾ ਆਪਣੇ ਪਿਤਾ ਦੀਆਂ ਉਂਗਲਾਂ ਨੂੰ ਆਪਣੇ ਨਿੱਕੇ-ਨਿੱਕੇ ਹੱਥਾਂ ਨਾਲ ਫੜਦਾ ਹੈ ਤਾਂ ਅਜਿਹੇ ਸਮੇਂ ਵਿੱਚ ਪਿਤਾ ਦੀ ਖੁਸ਼ੀ ਦੁੱਗਣੀ ਹੋ ਜਾਂਦੀ ਹੈ। ਕੁਝ ਅਜਿਹੀ ਹੀ ਖੁਸ਼ੀ ਧੀਰਜ ਧੂਪਰ ਇਸ ਸਮੇਂ ਮਹਿਸੂਸ ਕਰ ਰਹੇ ਹਨ।

image from instagram

ਦਰਅਸਲ, ਧੀਰਜ ਵੱਲੋਂ ਸ਼ੇਅਰ ਕੀਤੀ ਗਈ ਤਸਵੀਰ ਵਿੱਚ ਦੇਖਿਆ ਜਾ ਸਕਦਾ ਹੈ ਕਿ ਧੀਰਜ ਦਾ ਛੋਟਾ ਰਾਜਕੁਮਾਰ ਆਪਣੇ ਨਿੱਕੇ-ਨਿੱਕੇ ਹੱਥਾਂ ਨਾਲ ਆਪਣੇ ਪਿਤਾ ਦੀ ਉਂਗਲੀ ਫੜ ਰਿਹਾ ਹੈ। ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਧੀਰਜ ਨੇ ਇੱਕ ਪਿਆਰਾ ਜਿਹਾ ਕੈਪਸ਼ਨ ਵੀ ਲਿਖਿਆ ਹੈ। ਧੀਰਜ ਨੇ ਲਿਖਿਆ, " ਇੱਕ ਅਜਿਹੀ ਥਾਂ ਜਿਥੇ ਮੈਂ ਹਮੇਸ਼ਾ ਰਹਿਣਾ ਚਾਹੁੰਦਾ ਹਾਂ 💫♥️"

ਧੀਰਜ ਦੀ ਇਸ ਪੋਸਟ 'ਤੇ ਜਿੱਥੇ ਹਰ ਕੋਈ ਉਸ ਨੂੰ ਵਧਾਈ ਦਿੰਦਾ ਨਜ਼ਰ ਆ ਰਿਹਾ ਹੈ, ਉਥੇ ਹੀ ਕਈ ਸਾਥੀ ਕਲਾਕਾਰ ਤੇ ਟੀਵੀ ਸੈਲੇਬਸ ਵੀ ਧੀਰਜ ਤੇ ਵਿੰਨੀ ਨੂੰ ਵਧਾਈਆਂ ਦੇ ਰਹੇ ਹਨ। ਫੈਨਜ਼ ਇਸ ਜੋੜੀ ਦੇ ਨਿੱਕੇ ਜਿਹੇ ਰਾਜਕੁਮਾਰ ਉੱਤੇ ਪਿਆਰ ਦੀ ਵਰਖਾ ਕਰ ਰਹੇ ਹਨ।

image from instagram

ਹੋਰ ਪੜ੍ਹੋ: 'ਦਿ ਕਪਿਲ ਸ਼ਰਮਾ ਸ਼ੋਅ' ਦੇ ਨਵੇਂ ਸੀਜ਼ਨ ਲਈ ਕਪਿਲ ਸ਼ਰਮਾ ਨੇ ਬਦਲਿਆ ਆਪਣਾ ਲੁੱਕ, ਵੇਖੋ ਤਸਵੀਰਾਂ

ਇਸ ਪੋਸਟ 'ਤੇ ਕਮੈਂਟ ਕਰਦੇ ਟੀਵੀ ਅਦਾਕਾਰਾ ਕਨਿਕਾ ਮਾਨ ਨੇ ਲਿਖਿਆ, ' ਬਹੁਤ ਸਾਰਾ ਪਿਆਰ ਤੇ ਆਸ਼ੀਰਵਾਦ'। ਇਸ ਦੇ ਨਾਲ ਹੀ ਅਭਿਨੇਤਾ ਮੋਹਿਤ ਮਲਹੋਤਰਾ ਨੇ ਲਿਖਿਆ- ਬਹੁਤ ਪਿਆਰਾ! ਵਧਾਈਆਂ। ਇਸੇ ਤਰ੍ਹਾਂ ਲੇਖਕ ਗੌਤਮ ਹੇਗੜੇ ਨੇ ਆਪਣਾ ਪ੍ਰਤੀਕਰਮ ਦਿੰਦੇ ਹੋਏ ਲਿਖਿਆ- 'ਵਾਹਿਗੁਰੂ ਮੇਹਰ ਕਰੇ, ਭਗਵਾਨ ਭਲਾ ਕਰੇ, ਭਗਵਾਨ ਭਲਾ ਕਰੇ! ਓਮ ਨਮਹ ਸ਼ਿਵਾਯ, ਓਮ ਗਣਪਤਯੇ ਨਮਃ । ਇਸ ਦੇ ਨਾਲ ਹੀ ਕਈ ਫੈਨਜ਼ ਵੀ ਇਸ ਜੋੜੀ ਨੂੰ ਬੇਟੇ ਦੇ ਜਨਮ 'ਤੇ ਵਧਾਈਆਂ ਦਿੰਦੇ ਹੋਏ ਨਜ਼ਰ ਆਏ।

 

View this post on Instagram

 

A post shared by Dheeraj Dhoopar (@dheerajdhoopar)

You may also like