ਕਦੇ ਘਰ ਦੇ ਗੁਜ਼ਾਰੇ ਲਈ ਇਹ ਕੰਮ ਕਰਦੇ ਸਨ ਹਾਰਬੀ ਸੰਘਾ, ਪਹਿਲੀ ਵਾਰ ਸ਼ੋਅ 'ਚ ਮਿਲੇ ਸਨ 20 ਰੁਪਏ, ਅੱਜ ਹਿੱਟ ਫ਼ਿਲਮ ਦੀ ਕੁੰਜੀ ਹਨ ਹਾਰਬੀ
ਕਦੇ ਘਰ ਦੇ ਗੁਜ਼ਾਰੇ ਲਈ ਇਹ ਕੰਮ ਕਰਦੇ ਸਨ ਹਾਰਬੀ ਸੰਘਾ, ਪਹਿਲੀ ਵਾਰ ਸ਼ੋਅ 'ਚ ਮਿਲੇ ਸਨ 20 ਰੁਪਏ, ਅੱਜ ਹਿੱਟ ਫ਼ਿਲਮ ਦੀ ਕੁੰਜੀ ਹਨ ਹਾਰਬੀ
ਹਾਰਬੀ ਸੰਘਾ ਜਿਨ੍ਹਾਂ ਦੀ ਅਦਾਕਾਰੀ ਹਰ ਕਿਸੇ ਦਾ ਦਿਲ ਜਿੱਤ ਲੈਂਦੀ ਹੈ । ਉਨ੍ਹਾਂ ਦੀਆਂ ਹਾਸੇ ਠੱਠੇ ਨਾਲ ਭਰਪੂਰ ਗੱਲਾਂ ਅਤੇ ਡਾਇਲਾਗਸ ਹਰ ਕਿਸੇ ਦਾ ਦਿਲ ਜਿੱਤ ਲੈਂਦੀਆਂ ਹਨ। ਫ਼ਿਲਮਾਂ 'ਚ ਹਰ ਤਰ੍ਹਾਂ ਦੇ ਰੋਲ ਉਨ੍ਹਾਂ ਨੇ ਨਿਭਾਏ ਹਨ, ਪਰ ਇਸ ਸਟਾਰ ਅਦਾਕਾਰ ਨੂੰ ਇਹ ਮੁਕਾਮ ਹਾਸਿਲ ਕਰਨ ਲਈ ਕਿੰਨਾ ਲੰਮਾ ਸਮਾਂ ਸੰਘਰਸ਼ ਕਰਨਾ ਪਿਆ ।ਇਸ ਆਰਟੀਕਲ 'ਚ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ।ਹਾਰਬੀ ਸੰਘਾ ਨੂੰ ਇਹ ਮੁਕਾਮ ਇੰਝ ਹੀ ਨਹੀਂ ਮਿਲਿਆ, ਇਸ ਮੁਕਾਮ ਨੂੰ ਹਾਸਿਲ ਕਰਨ ਲਈ ਉਨ੍ਹਾਂ ਨੇ ਲੰਮਾ ਸੰਘਰਸ਼ ਕੀਤਾ ।
ਹੋਰ ਵੇਖੋ:ਦੇਖੋ ਕਿੰਝ ਵਿਦੇਸ਼ਾਂ ਚ ‘ਨੌਕਰ ਵਹੁਟੀ ਦਾ’ ਸੜ੍ਹਕਾਂ ‘ਤੇ ਪਾ ਰਿਹਾ ਹੈ ਭੰਗੜੇ, ਹਾਰਬੀ ਸੰਘਾ ਦਾ ਵੀ ਮਿਲਿਆ ਸਾਥ
https://www.instagram.com/p/B9HG-5KnHIL/
ਹਾਰਬੀ ਸੰਘਾ ਦਾ ਜਨਮ ਮਾਤਾ ਪ੍ਰੀਤਮ ਕੌਰ ਅਤੇ ਪਿਤਾ ਸਵਰਨ ਸਿੰਘ ਦੇ ਘਰ ਪਿੰਡ ਸੰਘੇ ਜ਼ਿਲ੍ਹਾ ਜਲੰਧਰ 'ਚ ਹੋਇਆ ।ਉਨ੍ਹਾਂ ਨੇ ਆਪਣੀ ਮੁੱਢਲੀ ਸਿੱਖਿਆ ਪਿੰਡ ਲਿੱਦਰਾਂ 'ਚ ਪੂਰੀ ਕੀਤੀ ਅਤੇ ਡੀਏਵੀ ਕਾਲਜ ਨਕੋਦਰ ਚੋਂ ਉੱਚ ਸਿੱਖਿਆ ਹਾਸਿਲ ਕੀਤੀ ।ਹਾਰਬੀ ਸੰਘਾ ਨੇ ਜਿਸ ਸਮੇਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਤਾਂ ਉਨ੍ਹਾਂ ਦੇ ਆਰਥਿਕ ਹਾਲਾਤ ਬਹੁਤੇ ਵਧੀਆ ਨਹੀਂ ਸਨ ।
https://www.instagram.com/p/B86bVt0nLQx/
ਘਰ ਦੇ ਗੁਜ਼ਾਰੇ ਲਈ ਉਨ੍ਹਾਂ ਨੇ ਕਈ ਸ਼ੋਅਜ਼ ਵੀ ਕੀਤੇ ਇਹੀ ਨਹੀਂ ਕਈ ਵਾਰ ਆਰਕੈਸਟਰਾਂ ਵਾਲਿਆਂ ਨਾਲ ਵੀ ਗਏ ।ਪਹਿਲੀ ਵਾਰ ਸ਼ੋਅ 'ਤੇ ਗਏ ਤਾਂ ਉਨ੍ਹਾਂ ਨੂੰ ਸਿਰਫ਼ 20 ਰੁਪਏ ਮਿਲੇ ਸਨ। ਹਾਰਬੀ ਸੰਘਾ ਦਾ ਕਹਿਣਾ ਹੈ ਕਿ ਇੱਕ ਵਾਰ ਉਹ ਇੱਕ ਸ਼ੋਅ 'ਤੇ ਕਮੇਡੀ ਕਰਨ ਗਏ ਸਨ ।
https://www.instagram.com/p/B7p-aQtnJZi/
ਇਸ ਸ਼ੋਅ 'ਤੇ ਉਨ੍ਹਾਂ ਨੂੰ 700 ਰੁਪਏ ਮਿਲੇ ਸਨ, ਜਿਸ ਤੋਂ ਬਾਅਦ ਉਨ੍ਹਾਂ ਨੇ ਆਯੋਜਕਾਂ ਤੋਂ ਹੋਰ ਰੁਪਏ ਮੰਗੇ ਅਤੇ ਕਿਹਾ ਕਿ ਉਹ ਆਪਣੀ ਮਰੂਤੀ ਕਾਰ 'ਚ ਤੇਲ ਪਵਾਉਣਾ ਚਾਹੁੰਦੇ ਹਨ, ਪਰ ਆਯੋਜਕਾਂ ਨੇ ਬਜਟ ਦਾ ਹਵਾਲਾ ਦੇ ਕੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਬਹੁਤ ਹੀ ਘੱਟ ਪੈਸਿਆਂ ਲਈ ਕੰਮ ਕਰਦੇ ਰਹੇ ਸਨ । ਉਹ ਇੱਕ ਕੰਪਾਊਡਰ ਦੇ ਤੌਰ 'ਤੇ ਕੰਮ ਕਰਦੇ ਰਹੇ ਅਤੇ ਇਸੇ ਨੂੰ ਕਿੱਤੇ ਵਜੋਂ ਅਪਨਾਉਣ ਦਾ ਫ਼ੈਸਲਾ ਲਿਆ ।
https://www.instagram.com/p/B6frfZiHLei/
ਪਰ ਅਜਿਹੇ ਔਖੇ ਵੇਲੇ ਜਦੋਂ ਹਾਰਬੀ ਆਪਣੀ ਹਿੰਮਤ ਹਾਰ ਗਏ ਤਾਂ ਉਨ੍ਹਾਂ ਦੀ ਪਤਨੀ ਨੇ ਹੱਲਾਸ਼ੇਰੀ ਦਿੱਤੀ ਅਤੇ ਐਕਟਿੰਗ ਜਾਰੀ ਰੱਖਣ ਦੀ ਗੱਲ ਆਖੀ । ਜਿਸ ਤੋਂ ਬਾਅਦ ਜਿਸ ਤੋਂ ਬਾਅਦ ਹਾਰਬੀ ਸੰਘਾ ਇਸੇ ਖੇਤਰ 'ਚ ਡਟੇ ਰਹੇ, ਉਨ੍ਹਾਂ ਦੀ ਮੁਲਾਕਾਤ ਗੁਰਪ੍ਰੀਤ ਘੁੱਗੀ ਨਾਲ ਹੋਈ ।
2001 'ਚ ਹਾਰਬੀ ਸੰਘਾ 'ਖਾਲੀ ਮੁੜੇ ਬਰਾਤੀ' ਗੀਤ 'ਚ ਗੁਰਪ੍ਰੀਤ ਘੁੱਗੀ ਨਾਲ ਨਜ਼ਰ ਆਏ ਸਨ ।
https://www.instagram.com/p/B6U9P2mHGyK/
ਬਸ ਇਸ ਤੋਂ ਬਾਅਦ ਟੀਵੀ ਅਤੇ ਪੰਜਾਬੀ ਫ਼ਿਲਮ ਇੰਡਸਟਰੀ ਦੇ ਇਸ ਅਦਾਕਾਰ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ ਅਤੇ ਅੱਜ ਉਨ੍ਹਾਂ ਦੀ ਗਿਣਤੀ ਕਾਮਯਾਬ ਅਦਾਕਾਰ ਦੇ ਤੌਰ 'ਤੇ ਹੁੰਦੀ ਹੈ । ਇੱਕ ਤੋਂ ਬਾਅਦ ਇੱਕ ਫ਼ਿਲਮਾਂ 'ਚ ਉਹ ਨਜ਼ਰ ਆ ਰਹੇ ਨੇ । ਬੀਤੇ ਦਿਨੀਂ ਉਨ੍ਹਾਂ ਨੇ ਆਪਣੇ ਵਿਆਹ ਦੀ ਵਰ੍ਹੇਗੰਢ ਮਨਾਈ ਹੈ ।
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
