ਕਿਆਰਾ ਅਡਵਾਨੀ ਦੇ ਇਸ ਛੋਟੇ ਜਿਹੇ ਬੈਗ ਦੀ ਕੀਮਤ ਜਾਣਕੇ ਉੱਡ ਜਾਣਗੇ ਤੁਹਾਡੇ ਵੀ ਹੋਸ਼

written by Lajwinder kaur | August 22, 2022

ਬਾਲੀਵੁੱਡ ਅਦਾਕਾਰਾ ਕਿਆਰਾ ਅਡਵਾਨੀ ਫਿਲਮਾਂ ਦੇ ਨਾਲ-ਨਾਲ ਆਪਣੇ ਸਟਾਈਲ ਸਟੇਟਮੈਂਟ ਲਈ ਕਾਫੀ ਮਸ਼ਹੂਰ ਹੈ। ਅਦਾਕਾਰਾ ਆਪਣੇ ਲੁੱਕ ਨਾਲ ਬਿਲਕੁਲ ਵੀ ਸਮਝੌਤਾ ਨਹੀਂ ਕਰਦੀ। ਕਿਆਰਾ ਦੇ ਕਲੈਕਸ਼ਨ 'ਚ ਇੱਕ ਤੋਂ ਵੱਧ ਇੱਕ ਮਹਿੰਗੀਆਂ ਚੀਜ਼ਾਂ ਸ਼ਾਮਿਲ ਹਨ। ਹਾਲ ਹੀ ਵਿੱਚ, ਕਿਆਰਾ ਦੇ ਇੱਕ ਮਹਿੰਗੇ ਬੈਗ ਨੇ ਸਭ ਦਾ ਧਿਆਨ ਖਿੱਚਿਆ। ਇਹ ਬਹੁਤ ਸੁੰਦਰ ਸੀ।

ਹੋਰ ਪੜ੍ਹੋ : ਰੇਖਾ ਦੀ ਗੋਦੀ ‘ਚ ਨਜ਼ਰ ਆਉਣ ਵਾਲੀ ਇਹ ਛੋਟੀ ਕੁੜੀ ਅੱਜ ਹੈ ਇੱਕ ਸੁਪਰਸਟਾਰ ਅਦਾਕਾਰਾ, ਕੀ ਤੁਸੀਂ ਪਹਿਚਾਣਿਆ ਹੈ?

actress kiara advani Image Source: Instagram

ਦਰਅਸਲ ਕਿਆਰਾ ਨੂੰ 20 ਅਗਸਤ 2022 ਨੂੰ ਧਰਮਾ ਪ੍ਰੋਡਕਸ਼ਨ ਦੇ ਪੁਰਾਣੇ ਦਫਤਰ ਦੇ ਬਾਹਰ ਕਥਿਤ ਬੁਆਏਫ੍ਰੈਂਡ ਸਿਧਾਰਥ ਮਲਹੋਤਰਾ ਨਾਲ ਦੇਖਿਆ ਗਿਆ ਸੀ। ਇਸ ਜੋੜੀ ਨੂੰ ਇਕੱਠੇ ਦੇਖ ਕੇ ਪ੍ਰਸ਼ੰਸਕ ਕਾਫੀ ਖੁਸ਼ ਸਨ। ਦੂਜੇ ਪਾਸੇ ਕਿਆਰਾ ਆਪਣੇ ਕੈਜ਼ੂਅਲ ਲੁੱਕ 'ਚ ਕਾਫੀ ਖੂਬਸੂਰਤ ਲੱਗ ਰਹੀ ਸੀ।

Image Source: Instagram

ਇਸ ਦੌਰਾਨ ਕਿਆਰਾ ਨੇ ਨੀਲੀ ਜੀਨਸ ਦੇ ਨਾਲ ਸਫੈਦ ਰੰਗ ਦੀ ਸਧਾਰਨ ਟੀ-ਸ਼ਰਟ ਪਾਈ ਸੀ। ਇਸ ਦੌਰਾਨ ਉਸ ਨੇ ਹਲਕਾ ਮੇਕਅੱਪ ਨਾਲ ਆਪਣੀ ਲੁੱਕ ਨੂੰ ਪੂਰਾ ਕੀਤਾ। ਹਾਲਾਂਕਿ, ਸਭ ਦਾ ਧਿਆਨ ਅਭਿਨੇਤਰੀ ਦੇ ਸਲਿੰਗ ਬੈਗ ਨੇ ਖਿੱਚਿਆ। ਕਿਆਰਾ ਦਾ ਇਹ ਸਲਿੰਗ ਬੈਗ 'ਲੁਈਸ ਵਿਟਨ' ਬ੍ਰਾਂਡ ਦਾ ਹੈ, ਜਿਸ ਦੀ ਕੀਮਤ 1.9 ਲੱਖ ਰੁਪਏ ਹੈ।

Sidharth Malhotra, Kiara Advani 'break-up' after 'dating' for years Image Source: Instagram

ਜੇ ਗੱਲ ਕਰੀਏ ਕਿਆਰਾ ਅਡਵਾਨੀ ਦੇ ਵਰਕ ਫਰੰਟ ਦੀ ਤਾਂ ਉਹ ਇਸ ਹਫਤੇ ਆਉਣ ਵਾਲੇ ਕੌਫੀ ਵਿੱਦ ਕਰਨ ‘ਚ ਬਾਲੀਵੁੱਡ ਐਕਟਰ ਸ਼ਾਹਿਦ ਕਪੂਰ ਦੇ ਨਾਲ ਨਜ਼ਰ ਆਵੇਗੀ। ਜੇ ਗੱਲ ਕਰੀਏ ਕਿਆਰਾ ਅਡਵਾਨੀ ਦੇ ਵਰਕ ਫਰੰਟ ਦੀ ਤਾਂ ਉਹ ਹਾਲ ਹੀ ‘ਚ ਜੁੱਗ ਜੁੱਗ ਜੀਓ ਫ਼ਿਲਮ ‘ਚ ਨਜ਼ਰ ਆਈ ਸੀ। ਕਿਆਰਾ ਦੀ ਸਾਰੀਆਂ ਹੀ ਫ਼ਿਲਮਾਂ ਬਾਕਸ ਆਫਿਸ ਉੱਤੇ ਹਿੱਟ ਰਹੀਆਂ ਹਨ।

 

 

View this post on Instagram

 

A post shared by Karan Johar (@karanjohar)

You may also like