Trending:
ਫਾਇਦੇਮੰਦ ਹੈ ਸੌਂਫ ਦਾ ਸੇਵਨ , ਇਸ ਦੇ ਫਾਇਦੇ ਜਾਣਕੇ ਹੋ ਜਾਓਗੇ ਹੈਰਾਨ
ਜਿਆਦਾਤਰ ਲੋਕ ਭੋਜਨ ਕਰਨ ਤੋਂ ਬਾਅਦ ਅਸੀਂ ਸੌਂਫ ਦਾ ਖਾਣਾ ਪਸੰਦ ਕਰਦੇ ਹਨ। ਸੌਂਫ ਦਾ ਸੇਵਨ ਮਹਿਜ਼ ਸੁਆਦ ਲਈ ਹੀ ਨਹੀਂ ਬਲਕਿ ਸਾਨੂੰ ਕਈ ਬਿਮਾਰੀਆਂ ਤੋ ਵੀ ਬਚਾਉਂਦਾ ਹੈ। ਸੌਂਫ ਦਾ ਸੇਵਨ ਕਰਨਾ ਸਿਹਤ ਲਈ ਬਹੁਤ ਚੰਗਾ ਹੁੰਦਾ ਹੈ ਆਓ ਜਾਣਦੇ ਹਾਂ ਇਸ ਦੇ ਫ਼ਾਇਦੇ।
image From google
ਆਯੁਰਵੇਦ ਵਿੱਚ ਸੌਂਫ ਦੇ ਨੂੰ ਚਿਕਿਤਸਕ ਗੁਣਾਂ ਵਾਲੇ ਬੀਜ਼ ਦੱਸਿਆ ਗਿਆ ਹੈ। ਇਸ ਦੇ ਕਈ ਫ਼ਾਇਦੇ ਦੱਸੇ ਗਏ ਹਨ ਜੋ ਮਨੁੱਖ ਲਈ ਲਾਹੇਵੰਦ ਹਨ । ਉਂਝ ਤਾਂ ਸੌਂਫ ਨੂੰ ਲੋਕ ਸੁਆਦ ਵਜੋਂ ਅਤੇ ਮੂੰਹ 'ਚੋਂ ਚੰਗੀ ਸੁਗੰਧ ਆਵੇ , ਇਸ ਲਈ ਖਾਂਦੇ ਹਨ , ਪਰ ਇਸ ਦੇ ਸੇਵਨ ਨਾਲ ਮਨੁੱਖ ਨੂੰ ਬਿਮਾਰੀਆਂ ਤੋਂ ਨਿਜਾਤ ਮਿਲਦੀ ਹੈ ।
ਸੌਂਫ ਦੇ ਫਾਇਦੇ
ਸੌਂਫ ਦੇ ਵਿੱਚ ਕੈਲਸ਼ੀਅਮ, ਤਾਂਬਾ, ਆਇਰਨ, ਪੋਟਾਸ਼ੀਅਮ, ਜ਼ਿੰਕ, ਮੈਗਨੀਸ਼ੀਅਮ ਅਤੇ ਕਈ ਮਹੱਤਵਪੂਰਣ ਤਤਾਂ ਨਾਲ ਭਰਪੂਰ ਸੌਂਫ ਸਾਡੀ ਸਿਹਤ ਲਈ ਬਹੁਤ ਗੁਣਕਾਰੀ ਹੈ , ਸੌਂਫ ਦਾ ਸੇਵਨ ਕਈ ਬਿਮਾਰੀਆਂ ਨੂੰ ਖ਼ਤਮ ਕਰਨ ਦੀ ਸਮਰੱਥਾ ਰੱਖਦਾ ਹੈ ।
ਪਾਚਨ ਸ਼ਕਤੀ ਨੂੰ ਵਧਾਉਂਦਾ ਹੈ
ਜੇਕਰ ਤੁਸੀਂ ਭੋਜਨ ਕਰਨ ਤੋਂ ਬਾਅਦ ਸੌਂਫ ਅਤੇ ਮਿਸ਼ਰੀ ਦਾ ਸੇਵਨ ਕਰਦੇ ਹੋ ਤਾਂ ਇਹ ਤੁਹਾਡੇ ਲਈ ਬਹੁਤ ਫਾਇਦੇਮੰਦ ਹੈ। ਸੌਂਫ ਭੋਜਨ ਨੂੰ ਹਜ਼ਮ ਕਰਨ 'ਚ ਮਦਦ ਕਰਦੀ ਹੈ ਤੇ ਸਰੀਰ ਦੀ ਪਾਚਨ ਸ਼ਕਤੀ ਵਿੱਚ ਵਾਧਾ ਕਰਦੀ ਹੈ।
image From google
ਭਾਰ ਘੱਟ ਕਰਨ ਵਿੱਚ ਮਦਦਗਾਰ
ਸੌਂਫ 'ਚ ਸਰੀਰ ਦੀ ਚਰਬੀ ਘਟਾਉਣ ਦੇ ਗੁਣ ਵੀ ਮੌਜੂਦ ਹਨ , ਸੌਂਫ ਦਾ ਕਾਲੀ ਮਿਰਚ ਦੇ ਸੇਵਨ ਕਰਨ ਨਾਲ ਭਾਰ ਘਟਾਉਣ 'ਚ ਮਦਦ ਮਿਲਦੀ ਹੈ। ਇਸ ਨਾਲ ਤੁਸੀਂ ਅਸਾਨੀ ਨਾਲ ਭਾਰ ਘਟਾ ਸਕਦੇ ਹੋ। ਇਸ ਦੇ ਲਈ ਤੁਸੀਂ ਸੌਂਫ ਤੇ ਕਾਲੀ ਮਿਰਚ ਨੂੰ ਪਾਣੀ 'ਚ ਓਬਾਲ ਕੇ ਗ੍ਰੀਨ ਟੀ ਵਾਂਗ ਇਸਤੇਮਾਲ ਕਰ ਸਕਦੇ ਹੋ।
image From google
ਸਰੀਰ 'ਚ ਵਾਧੂ ਪਾਣੀ ਦੀ ਸਮੱਸਿਆ
ਸੌਂਫ ਦੀ ਚਾਹ ਦਾ ਸੇਵਨ ਤੁਹਾਡੇ ਸਰੀਰ ਅੰਦਰ ਵਾਧੂ ਪਾਣੀ ਨੂੰ ਬਾਹਰ ਕੱਢਣ 'ਚ ਮਦਦਗਾਰ ਹੁੰਦੀ ਹੈ। ਇਸ ਨਾਲ ਪਿਸ਼ਾਪ ਨਾਲੀ ਦੀ ਤਕਲੀਫ਼ 'ਚ ਵੀ ਰਾਹਤ ਮਿਲਦੀ ਹੈ।
ਕਬਜ਼ ਦੀ ਸਮੱਸਿਆ
ਸੌਂਫ ਦੇ ਚੂਰਨ ਨੂੰ ਕੋਸੇ ਪਾਣੀ ਨਾਲ ਰਾਤ ਨੂੰ ਲੈਣ ਨਾਲ ਕਬਜ਼ ਅਤੇ ਗੈਸ ਤੋਂ ਰਾਹਤ ਮਿਲਦੀ ਹੈ।ਜੇਕਰ ਤੁਹਾਨੂੰ ਕਬਜ਼ ਅਤੇ ਗੈਸ ਦੀ ਸਮੱਸਿਆ ਰਹਿੰਦੀ ਹੈ ਤਾਂ ਸੌਂਫ਼ ਦਾ ਸੇਵਨ ਸ਼ੁਰੂ ਕਰੋ ਇਸ ਨਾਲ ਕਬਜ਼ ਦੀ ਸਮੱਸਿਆ ਤੋਂ ਰਾਹਤ ਮਿਲੇਗੀ।
image From google
ਹੋਰ ਪੜ੍ਹੋ : ਸਿਹਤ ਤੇ ਸਕਿਨ ਲਈ ਬੇਹੱਦ ਫਾਇਦੇਮੰਦ ਹੈ ਐਲੋਵੇਰਾ ਜੂਸ, ਜਾਣੋ ਇਸ ਦੇ ਫਾਇਦੇ
ਬਲੱਡ ਪ੍ਰੈਸ਼ਰ
ਸੌਂਫ ਦੇ ਬੀਜਾਂ ਨੂੰ ਚਬਾਉਣ ਨਾਲ ਲਾਰ 'ਚ ਨਾਈਟ੍ਰਾਈਟ ਦੀ ਮਾਤਰਾ ਵਧਦੀ ਹੈ। ਇਸ ਨਾਲ ਬਲੱਡ ਪ੍ਰੈਸ਼ਰ ਦੇ ਪੱਧਰ ਦਾ ਪਤਾ ਲਗਾਇਆ ਜਾ ਸਕਦਾ ਹੈ , ਪੋਟਾਸ਼ੀਅਮ ਦਾ ਚੰਗਾ ਸਰੋਤ ਹੋਣ ਦੇ ਨਾਤੇ ਸੌਂਫ ਦਿਲ ਦੀ ਗਤੀ ਅਤੇ ਬਲੱਡ ਪ੍ਰੈਸ਼ਰ ਨੂੰ ਕਾਬੂ ਕਰਨ 'ਚ ਮਦਦ ਕਰਦੀ ਹੈ।