ਚਕਿਤਸਕ ਗੁਣਾਂ ਨਾਲ ਭਰਪੂਰ ਹੁੰਦਾ ਹੈ ਚਕੁੰਦਰ, ਜਾਣੋ ਇਸ ਦੇ ਫਾਇਦੇ

written by Pushp Raj | April 25, 2022

ਚੁਕੰਦਰ ਦੀ ਵਰਤੋਂ ਸਲਾਦ ਤੇ ਜੂਸ ਵਜੋਂ ਕੀਤੀ ਜਾਂਦੀ ਹੈ। ਇਹ ਸਾਡੀ ਸਿਹਤ ਲਈ ਬਹੁਤ ਫਾਇਦੇਮੰਦ ਹੈ। ਚੁਕੰਦਰ ਸਰੀਰ ਵਿੱਚ ਪੋਸ਼ਕ ਤੱਤਾਂ ਤੇ ਖੂਨ ਦੇ ਵਿੱਚ ਰੈਡ ਬਲੱਡ ਸੈਲਸ ਨੂੰ ਵਧਾਉਣ ਵਿੱਚ ਮਦਦ ਕਰਦਾ ਹੈ। ਇਸ ਦਾ ਸੇਵਨ ਕਰਨ ਨਾਲ ਕਈ ਬਿਮਾਰੀਆਂ ਤੋਂ ਛੁੱਟਕਾਰਾ ਮਿਲਦਾ ਹੈ।


ਮੌਜੂਦਾ ਸਮੇਂ ਵਿੱਚ ਬਲੱਡ ਪ੍ਰੈਸ਼ਰ ਦੀ ਸਮੱਸਿਆ ਆਮ ਹੋ ਗਈ ਹੈ। ਸਾਡੇ ਖਾਣ ਪੀਣ ‘ਚ ਲਾਪਰਵਾਈ ਅਤੇ ਨਿਰੰਤਰ ਕੰਮ ਦਾ ਬੋਝ ਹੋਣ ਦੇ ਚਲਦੇ ਸਰੀਰ ‘ਚ ਸੋਡੀਅਮ ਦੀ ਮਾਤਰਾ ਵੱਧ ਜਾਂਦੀ ਹੈ। ਚੁਕੰਦਰ ਵਧ ਰਹੇ ਸੋਡੀਅਮ ਨੂੰ ਨਿਕਾਸੀ ਪ੍ਰਣਾਲੀ ਨਾਲ ਸਰੀਰ ਚੋਂ ਬਾਹਰ ਕੱਢ ਦਿੰਦਾ ਹੈ। ਮਾਹਿਰਾਂ ਮੁਤਾਬਕ ਰੋਜ਼ਾਨਾ ਚਕੁੰਦਰ ਦਾ ਜੂਸ ਪੀਣ ਨਾਲ ਵੱਧਦੇ ਬਲੱਡ ਪ੍ਰੈਸ਼ਰ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਇਹ ਦਿਲ ਦੇ ਦੌਰੇ, ਸ਼ੂਗਰ ਵਰਗੀਆਂ ਬਿਮਾਰੀਆਂ ਤੋਂ ਵੀ ਛੁਟਕਾਰਾ ਦਿਵਾਉਂਦਾ ਹੈ।

ਅਨੀਮੀਆ 'ਚ ਫਾਇਦੇਮੰਦ
ਚਕੁੰਦਰ ਗਾੜ੍ਹੇ ਲਾਲ ਰੰਗ ਦਾ ਹੁੰਦਾ ਹੈ ਇਸ ਲਈ ਇਹ ਸਰੀਰ ਨੂੰ ਜ਼ਿਆਦਾ ਐਂਟੀਔਕਸੀਡੈਂਟ ਪ੍ਰਦਾਨ ਕਰਦਾ ਹੈ। ਇਸ ਦੇ ਨਾਲ ਹੀ ਇਹ ਅਨੀਮੀਆ ਰੋਗ ਨੂੰ ਵੀ ਠੀਕ ਕਰਨ ਵਿੱਚ ਮਦਦ ਕਰਦਾ ਹੈ। ਇਹ ਖ਼ੂਨ ਦੀ ਕਮੀ ਨੂੰ ਪੂਰਾ ਕਰਦਾ ਹੈ।


ਭਾਰ ਘਟਾਉਣ ਵਿੱਚ ਮਦਦਗਾਰ
ਇਹ ਸਰੀਰ ਵਿੱਚ ਕੈਲੋਰੀ ਦੇ ਨਾਲ-ਨਾਲ ਹੋਰਨਾਂ ਖਣਿਜ਼ ਪਦਾਰਥਾਂ ਦੀ ਘਾਟ ਨੂੰ ਪੂਰਾ ਕਰਦਾ ਹੈ। ਜੇਕਰ ਇਸ ਨੂੰ ਰੋਜ਼ਾਨਾ ਸਵੇਰ ਦੀ ਚਾਹ ਦੀ ਥਾਂ ਸੇਵਨ ਕੀਤਾ ਜਾਵੇ ਤਾਂ ਇਹ ਭਾਰ ਘਟਾਉਣ ਵਿੱਚ ਮਦਦ ਕਰਦਾ ਹੈ।

ਕਬਜ਼ ਨੂੰ ਦੂਰ ਕਰਦਾ ਹੈ
ਚੁਕੰਦਰ 'ਚ ਚੰਗੀ ਮਾਤਰਾ ਵਿੱਚ ਫਾਇਬਰ ਪਾਇਆ ਜਾਂਦਾ ਹੈ ਇਸ ਲਈ ਇਹ ਕਬਜ਼, ਗੈਸ ਅਤੇ ਐਸਿਡਿਟੀ ਨੂੰ ਦੂਰ ਕਰਦਾ ਹੈ। ਰਾਤ ਨੂੰ ਸੋਣ ਤੋਂ ਪਹਿਲਾਂ 1 ਗਲਾਸ ਚੁਕੰਦਰ ਦਾ ਜੂਸ ਪੀਣ ਨਾਲ ਢਿੱਡ ਤੋਂ ਸੰਬੰਧਿਤ ਸਾਰੀ ਸਮੱਸਿਆਵਾਂ ਦੂਰ ਹੋ ਸਕਦੀਆਂ ਹਨ।

ਹੋਰ ਪੜ੍ਹੋ: ਸਿਹਤ ਲਈ ਬੇਹੱਦ ਲਾਭਕਾਰੀ ਹੈ ਪਿਸਤਾ, ਜਾਣੋ ਇਸ ਦੇ ਫਾਇਦੇ

ਦਿਮਾਗ ਨੂੰ ਤੇਜ਼ ਕਰਦਾ ਹੈ
ਚੁਕੰਦਰ ਵਿੱਚ ਕੋਲੀਨ ਨਾਂਅ ਦਾ ਪਾਲਣ ਵਾਲਾ ਤੱਤ ਹੁੰਦਾ ਹੈ ਜੋ ਸਾਡੀ ਯਾਦਾਸ਼ਾਤ ਨੂੰ ਵਧਾਉਂਦਾ ਹੈ ਅਤੇ ਦਿਮਾਗ ਨੂੰ ਤੇਜ਼ ਕਰਦਾ ਹੈ। ਚੁਕੰਦਰ ਦਿਮਾਗ 'ਚ ਆਕਸੀਜਨ ਦੇ ਸਰਕੁਲੇਸ਼ਨ ਨੂੰ ਬਣਾਏ ਰੱਖਦਾ ਹੈ, ਜਿਸਦੇ ਨਾਲ ਬਰੇਨ 'ਚ ਖੂਨ ਦਾ ਸਰਕੁਲੇਸ਼ਨ ਠੀਕ ਰਹਿੰਦਾ ਹੈ।

You may also like