ਕਦੋਂ, ਕਿਵੇਂ ਤੇ ਕਿਸ ਤਰ੍ਹਾਂ ਪੀਣਾ ਚਾਹੀਦਾ ਹੈ ਪਾਣੀ, ਜਾਣੋ ਸਹੀ ਤਰੀਕਾ

Written by  Pushp Raj   |  April 30th 2022 05:40 PM  |  Updated: April 30th 2022 05:40 PM

ਕਦੋਂ, ਕਿਵੇਂ ਤੇ ਕਿਸ ਤਰ੍ਹਾਂ ਪੀਣਾ ਚਾਹੀਦਾ ਹੈ ਪਾਣੀ, ਜਾਣੋ ਸਹੀ ਤਰੀਕਾ

ਪਾਣੀ ਸਾਡੇ ਸਰੀਰ ਲਈ ਬਹੁਤ ਜ਼ਰੂਰੀ ਹੈ। ਸਰੀਰ ਵਿੱਚ ਪਾਣੀ ਦੀ ਘਾਟ ਕਾਰਨ ਕਈ ਤਰ੍ਹਾਂ ਦੀ ਬਿਮਾਰੀਆਂ ਹੋ ਜਾਂਦੀਆਂ ਹਨ। ਇਸ ਲਈ ਡਾਕਟਰ ਵੀ ਹਰ ਇੱਕ ਨੂੰ ਦਿਨ ਵਿੱਚ 7-8 ਗਲਾਸ ਪਾਣੀ ਪੀਣ ਦੀ ਸਲਾਹ ਦਿੰਦੇ ਹਨ।

ਪਾਣੀ ਸਰੀਰ ਲਈ ਬਹੁਤ ਹੀ ਜ਼ਰੂਰੀ ਹੈ।ਸਰੀਰ ਨੂੰ ਠੀਕ ਰੱਖਣ ਲਈ ਸਾਨੂੰ ਪਾਣੀ ਪੀਣਾ ਚਾਹੀਦਾ ਹੈ । ਪਰ ਪਾਣੀ ਤੋਂ ਫਾਇਦਾ ਲੈਣ ਲਈ ਸਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਸਾਨੂੰ ਕਿਸ ਤਰ੍ਹਾਂ ਪਾਣੀ ਪੀਣਾ ਚਾਹੀਦਾ ਹੈ। ਆਓ ਜਾਣਦੇ ਹਾਂ

ਪੀਣ ਦੇ ਪਾਣੀ ਦਾ ਕੀ ਹੈ ਸਹੀ ਤਾਪਮਾਨ?

ਜ਼ਿਆਦਾ ਠੰਡਾ ਪਾਣੀ ਤੁਹਾਡੀ ਪਾਚਨ ਪ੍ਰਕਿਰਿਆ ਨੂੰ ਵਿਗਾੜ ਸਕਦਾ ਹੈ । ਜੇਕਰ ਤੁਸੀ ਫਰਿਜ ਦਾ ਪਾਣੀ ਪੀਂਦੇ ਹੋ ਤਾਂ ਇਹ ਤੁਹਾਡੇ ਸਰੀਰ ਸਿਸਟਮ ਦੇ ਉਲਟ ਹੋਵੇਗਾ । ਜੇਕਰ ਤੁਸੀ ਥੋੜਾ ਕੋਸਾ ਪਾਣੀ ਪੀਂਦੇ ਹੋ ਤਾਂ ਇਹ ਤੁਹਾਡੇ ਪਾਚਨ ਸਿਸਟਮ ਨੂੰ ਮਜ਼ਬੂਤ ਬਣਾਏਗਾ ।

ਕਿਵੇਂ ਪੀਤਾ ਜਾਵੇ ਪਾਣੀ ?

ਡਾਕਟਰ ਹਮੇਸ਼ਾ ਬੈਠਕੇ ਪਾਣੀ ਪੀਣ ਦੀ ਸਲਾਹ ਦਿੰਦੇ ਹਨ ।ਖੜੇ ਹੋ ਕੇ ਪਾਣੀ ਪੀਣ ਦੀ ਬਜਾਏ ਤੁਸੀ ਬੈਠ ਕੇ ਪਾਣੀ ਪੀਓ । ਬੈਠ ਕੇ ਪਾਣੀ ਪੀਣ ਨਾਲ ਤੁਹਾਡਾ ਨਰਵਸ ਸਿਸਟਮ ਤੇ ਮਾਸਪੇਸ਼ੀਆਂ ਆਰਾਮਦਾਇਕ ਮੁਦਰਾ ਵਿੱਚ ਹੁੰਦੀਆਂ ਹਨ ।

ਹੋਰ ਪੜ੍ਹੋ : ਪੋਸ਼ਕ ਤੱਤਾਂ ਦਾ ਖਜ਼ਾਨਾ ਹੈ ਦਹੀਂ, ਜਾਣੋ ਗਰਮੀਆਂ 'ਚ ਦਹੀ ਖਾਣ ਦੇ ਫਾਇਦੇ

ਕਿੰਨੀ ਮਾਤਰਾ ਵਿੱਚ ਪੀਤਾ ਜਾਵੇ ਪਾਣੀ ?

ਜੇਕਰ ਤੁਸੀਂ ਇੱਕੋ ਵਾਰ ਜ਼ਿਆਦਾ ਪਾਣੀ ਪੀਂਦੇ ਹੋ ਤਾਂ ਤੁਹਾਡੇ ਸਰੀਰ ਨੂੰ ਇਸ ਨੂੰ ਫਿਲਟਰ ਕਰਨ ਵਿੱਚ ਕਾਫੀ ਤਕਲੀਫ ਹੁੰਦੀ ਹੈ । ਇੱਕ ਵਾਰੀ ਇੱਕ ਜਾਂ ਦੋ ਗਲਾਸ ਪਾਣੀ ਹੀ ਪੀਓ ।

ਖਾਲੀ ਪੇਟ ਕਿਉਂ ਪੀਂਦੇ ਹਨ ਪਾਣੀ ?

ਹਰ ਕੋਈ ਸਵੇਰੇ ਉੱਠ ਕੇ ਕੋਸਾ ਪਾਣੀ ਪੀਣ ਦੀ ਸਲਾਹ ਦਿੰਦਾ ਹੈ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਸਾਡੇ ਸਰੀਰ ਦੇ ਜ਼ਹਿਰੀਲੇ ਪਦਾਰਥ ਬਾਹਰ ਨਿਕਲ ਜਾਂਦੇ ਹਨ । ਪਾਣੀ ਸਾਡੇ ਸਰੀਰ ਨੂੰ ਹਾਈਡ੍ਰੇਟ ਰੱਖਣ ਦੇ ਨਾਲ-ਨਾਲ ਸਾਨੂੰ ਸਿਹਤਮੰਦ ਵੀ ਰੱਖਦਾ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network