ਇਲਾਇਚੀ ਦੇ ਇਹ ਫਾਇਦੇ ਜਾਣ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ, ਕਈ ਬਿਮਾਰੀਆਂ ਤੋਂ ਰੱਖਦੀ ਹੈ ਦੂਰ

written by Pushp Raj | March 22, 2022

ਭਾਰਤੀ ਭੋਜਨ ਵਿੱਚ ਇਲਾਇਚੀ ਇੱਕ ਜ਼ਰੂਰੀ ਮਸਾਲੇ ਵਜੋਂ ਇਸਤੇਮਾਲ ਹੁੰਦਾ ਹੈ। ਇਲਾਇਚੀ ਮਿੱਠੇ ਅਤੇ ਨਮਕੀਨ ਦੋਵੇਂ ਤਰ੍ਹਾਂ ਦੇ ਪਕਵਾਨਾਂ ਵਿੱਚ ਇਸਤੇਮਾਲ ਕੀਤੀ ਜਾਂਦੀ ਹੈ। ਇਲਾਇਚੀ ਨਾਂ ਮਹਿਜ਼ ਸਾਡੇ ਖਾਣੇ ਸੁਆਦ ਵਧਾਉਂਦੀ ਹੈ, ਬਲਕਿ ਸਾਡੇ ਸਰੀਰ ਨੂੰ ਕਈ ਗੰਭੀਰ ਬਿਮਾਰੀਆਂ ਤੋਂ ਵੀ ਬਚਾਉਂਦੀ ਹੈ। ਆਓ ਜਾਣਦੇ ਹਾਂ ਕਿ ਇਲਾਇਚੀ ਦੇ ਸੇਵਨ ਨਾਲ ਸਾਨੂੰ ਕੀ ਫਾਈਦੇ ਹਨ।


ਇਲਾਇਚੀ ਭਾਰਤੀ ਪਕਵਾਨਾਂ ਵਿੱਚ ਸਭ ਤੋਂ ਪ੍ਰਸਿੱਧ ਮਸਾਲਿਆਂ ਵਿੱਚੋਂ ਇੱਕ ਹੈ। ਇਲਾਇਚੀ ਦਾ ਇੱਕ ਵੱਖਰਾ ਸਵਾਦ ਹੁੰਦਾ ਹੈ। ਇਸ ਦੇ ਕਈ ਸਿਹਤ ਲਾਭ ਹਨ। ਇਸ ਵਿੱਚ ਸਿਹਤ ਵਿੱਚ ਸੁਧਾਰ ਕਰਨ ਦੇ ਗੁਣ ਹਨ। ਆਯੁਰਵੇਦ ਮਾਹਿਰ ਵੀ ਇਸ ਨੂੰ ਇੱਕ ਚਿਕਿਤਸ ਗੁਣ ਵਾਲੀ ਔਸ਼ਧੀ ਵਜੋਂ ਇਸਤੇਮਾਲ ਕਰਦੇ ਹਨ।

ਇਲਾਇਚੀ ਦਾ ਸੇਵਨ ਕਰਨ ਦੇ ਫਾਇਦੇ

1. ਇੱਕ ਮਸਾਲਾ ਹੋਣ ਦੇ ਬਾਵਜੂਦ ਇਲਾਇਚੀ ਦੇ ਵਿੱਚ ਚਿਕਿਤਸਕ ਗੁਣ ਹੁੰਦੇ ਹਨ। ਇਹ ਸਾਡੇ ਸਰੀਰ ਵਿੱਚ ਪਾਚਨ ਕੀਰਿਆ ਨੂੰ ਠੀਕ ਕਰਦੀ ਹੈ, ਪੇਟ ਵਿੱਚ ਬਲੋਟਿੰਗ ਅਤੇ ਓਲਟੀ ਆਦਿ ਨੂੰ ਠੀਕ ਕਰਨ ਵਿੱਚ ਮਦਦ ਕਰਦੀ ਹੈ।


2. ਇਹ ਦਿਲ ਦੀ ਬਿਮਾਰੀਆਂ ਵਿੱਚ ਬੇਹੱਦ ਲਾਹੇਵੰਦ ਹੁੰਦੀ ਹੈ। ਇਲਾਇਚੀ ਨੂੰ ਭੋਜਨ, ਜਾਂ ਮਿੱਠੇ ਪਕਵਾਨਾਂ ਅਤੇ ਸਾਧਾਰਨ ਤੌਰ 'ਤੇ ਪਾਣੀ ਜਾਂ ਹੋਰਨਾਂ ਕਿਸੇ ਵੀ ਰੂਪ ਵਿੱਚ ਲੈਣਾ ਬੇਹੱਦ ਆਸਾਨ ਹੈ। ਇਸ ਨਾਲ ਸਰੀਰ ਦੀ ਪਾਚਨ ਕੀਰਿਆ ਠੀਕ ਹੁੰਦੀ ਹੈ।

3. ਐਨੋਰੈਕਸੀਆ, ਉਲਟੀ, ਗਲੇ ਵਿਚ ਜਲਨ, ਸਾਹ ਦੀ ਬਦਬੂ, ਪੇਟ ਵਿਚ ਜਲਨ, ਪੇਟ ਫੁੱਲਣਾ, ਬਦਹਜ਼ਮੀ, ਹਿਚਕੀ, ਜ਼ਿਆਦਾ ਪਿਆਸ ਅਤੇ ਚੱਕਰ ਆਦਿ ਦੀ ਸਮੱਸਿਆ ਵਿੱਚ ਇਲਾਇਚੀ ਦਾ ਸੇਵਨ ਕਰਨਾ ਫਾਇਦੇਮੰਦ ਹੁੰਦਾ ਹੈ।

ਹੋਰ ਪੜ੍ਹੋ : ਜੇਕਰ ਤੁਸੀਂ ਵੀ ਪੇਪਰ ਕੱਪ 'ਚ ਪੀਂਦੇ ਹੋ ਚਾਹ ਤਾਂ ਹੋ ਜਾਓ ਸਾਵਧਾਨ, ਹੋ ਸਕਦੇ ਹੋ ਗੰਭੀਰ ਬਿਮਾਰੀਆਂ ਦੇ ਸ਼ਿਕਾਰ

4. ਇਲਾਇਚੀ ਸਾਡੇ ਸਰੀਰ 'ਚ ਵੱਧ ਪਿਆਸ ਲੱਗਣਾ ਤੇ ਭੁੱਖ ਨੂੰ ਕੰਟਰੋਲ ਕਰਦੀ ਹੈ।

5. ਪੇਟ ਦੀ ਸਮੱਸਿਆਵਾਂ ਤੋਂ ਇਲਾਵਾ ਇਲਾਇਚੀ ਮੂੰਹ ਨਾਲ ਜੁੜੇ ਰੋਗ, ਜਿਵੇਂ ਕਿ ਮੂੰਹ ਚੋਂ ਬਦਬੂ ਆਉਣਾ, ਸਾਹ ਦੀ ਬਦਬੂ ਆਦਿ ਵਿੱਚ ਬਹੁਤ ਲਾਭਕਾਰੀ ਹੈ।

6. ਇਲਾਇਚੀ ਉਨ੍ਹਾਂ ਲੋਕਾਂ ਲਈ ਚੰਗੀ ਹੈ ਜੋ ਸ਼ੂਗਰ ਤੋਂ ਪੀੜਤ ਹਨ। ਡਾਇਬਟੀਜ਼ ਦੀ ਬੀਮਾਰੀ 'ਚ ਜੇਕਰ ਤੁਸੀਂ ਚਾਹ 'ਚ ਇਲਾਇਚੀ ਮਿਲਾ ਕੇ ਪੀਓਗੇ ਤਾਂ ਤੁਹਾਡੇ ਸਰੀਰ 'ਚ ਪਾਈ ਜਾਣ ਵਾਲੀ ਸ਼ੂਗਰ ਭਾਵ ਇਨਸੁਲਿਨ ਦਾ ਪੱਧਰ ਨਾਰਮਲ ਰਹੇਗਾ।

 

You may also like