ਜਾਣੋ ਬਿਮਾਰ ਪਏ ਕਾਮੇਡੀਅਨ ਰਾਜੂ ਸ਼੍ਰੀਵਾਸਤਵ ਨੂੰ ਕਿਉਂ ਸੁਣਵਾਈ ਗਈ ਅਮਿਤਾਭ ਬੱਚਨ ਦੀ ਆਵਾਜ਼

written by Lajwinder kaur | August 24, 2022

ਮਸ਼ਹੂਰ ਕਾਮੇਡੀਅਨ ਰਾਜੂ ਸ਼੍ਰੀਵਾਸਤਵ ਜੋ ਕਿ ਪਿਛਲੇ ਕਈ ਦਿਨਾਂ ਤੋਂ ਜ਼ਿੰਦਗੀ ਅਤੇ ਮੌਤ ਦੇ ਵਿਚਾਲੇ ਜੂਝ ਰਿਹਾ ਹੈ । ਪਿਛਲੇ ਕਈ ਦਿਨਾਂ ਤੋਂ ਹਸਪਤਾਲ ‘ਚ ਜ਼ੇਰੇ ਇਲਾਜ ਕਾਮੇਡੀਅਨ ਨੂੰ ਹਾਲੇ ਤੱਕ ਹੋਸ਼ ਨਹੀਂ ਆਇਆ ਹੈ । ਕਈ ਮੀਡੀਆ ਰਿਪੋਰਟਾਂ ਦੇ ਅਨੁਸਾਰ ਉਨ੍ਹਾਂ ਦੀ ਸਿਹਤ ਵਿੱਚ ਥੋੜ੍ਹਾ ਸੁਧਾਰ ਹੋਇਆ ਹੈ, ਹਾਲਾਂਕਿ, ਉਹ ਅਜੇ ਤੱਕ ਬੇਹੋਸ਼ ਹਨ।

ਹੋਰ ਪੜ੍ਹੋ :ਪ੍ਰਿਯੰਕਾ ਚੋਪੜਾ ਮਰਹੂਮ ਪਿਤਾ ਦੀ ਬਰਥ ਐਨੀਵਰਸਿਰੀ ‘ਤੇ ਹੋਈ ਭਾਵੁਕ, ਸਾਂਝੀ ਕੀਤੀ ਬਚਪਨ ਦੀ ਖ਼ੂਬਸੂਰਤ ਤਸਵੀਰ

Image Source: Twitter

58 ਸਾਲਾ ਸਟੈਂਡ-ਅੱਪ ਕਾਮੇਡੀਅਨ ਨੂੰ 10 ਅਗਸਤ ਨੂੰ ਦਿਲ ਦਾ ਦੌਰਾ ਪੈਣ ਤੋਂ ਬਾਅਦ ਦਿੱਲੀ ਏਮਜ਼ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਉਸੇ ਦਿਨ ਉਸ ਦੀ ਐਂਜੀਓਪਲਾਸਟੀ ਕੀਤੀ ਗਈ ਸੀ।

ਮੀਡੀਆ ਰਿਪੋਰਟ ‘ਚ ਕਿਹਾ ਗਿਆ ਹੈ ਕਿ ਰਾਜੂ ਨੂੰ ਮੇਗਾਸਟਾਰ ਅਮਿਤਾਭ ਬੱਚਨ ਦੀ ਆਵਾਜ਼ ਸੁਣਾਈ ਜਾ ਰਿਹਾ ਹੈ ਤਾਂ ਜੋ ਉਸ ਦੇ ਦਿਮਾਗ ਦੇ ਕਾਰਜਾਂ ਵਿੱਚ ਸੁਧਾਰ ਕੀਤਾ ਜਾ ਸਕੇ। ਖਬਰਾਂ ਮੁਤਾਬਕ, ਡਾਕਟਰ ਰਾਜੂ ਦੇ ਇਲਾਜ ਲਈ ਨਿਊਰੋਫਿਜ਼ੀਓਥੈਰੇਪੀ ਦੀ ਮਦਦ ਲੈ ਰਹੇ ਹਨ।

inside image of big b and raju Image Source: Twitter

ਕੁਝ ਦਿਨ ਪਹਿਲਾਂ ਬਿੱਗ ਬੀ ਨੇ ਰਾਜੂ ਸ਼੍ਰੀਵਾਸਤਵ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ ਸੀ। ਸੁਪਰਸਟਾਰ ਨੇ ਕਥਿਤ ਤੌਰ 'ਤੇ ਉਸ ਨੂੰ ਇੱਕ ਆਡੀਓ ਸੰਦੇਸ਼ ਭੇਜਿਆ ਸੀ ਜਿਸ ਵਿੱਚ ਉਸ ਨੇ ਕਿਹਾ ਸੀ, "ਬਹੁਤ ਹੋ ਗਿਆ ਰਾਜੂ...ਉੱਠ ਰਾਜੂ, ਅਤੇ ਸਾਨੂੰ ਸਾਰਿਆਂ ਨੂੰ ਹੱਸਣਾ ਸਿਖਾਉਂਦੇ ਰਹੋ"

Raju Srivastava's health condition: Comedian's manager refutes reports of Raju being brain dead Image Source: Twitter

ਡਾਕਟਰਾਂ ਦੇ ਅਨੁਸਾਰ, ਆਪਣੇ ਪਿਆਰੇ ਦੀ ਆਵਾਜ਼ ਸੁਣਨ ਨਾਲ ਜਲਦੀ ਠੀਕ ਹੋਣ ਵਿੱਚ ਮਦਦ ਮਿਲ ਸਕਦੀ ਹੈ। ਜਦੋਂ ਅਮਿਤਾਭ ਨੂੰ ਇਹ ਗੱਲ ਰਾਜੂ ਦੇ ਪਰਿਵਾਰ ਵਾਲਿਆਂ ਨੇ ਦੱਸੀ ਤਾਂ ਉਨ੍ਹਾਂ ਨੇ ਆਪਣੇ ਅੰਦਾਜ਼ 'ਚ ਇਕ ਆਡੀਓ ਸੰਦੇਸ਼ ਰਿਕਾਰਡ ਕਰਕੇ ਭੇਜਿਆ |

You may also like