ਪ੍ਰਿਯੰਕਾ ਚੋਪੜਾ ਮਰਹੂਮ ਪਿਤਾ ਦੀ ਬਰਥ ਐਨੀਵਰਸਿਰੀ ‘ਤੇ ਹੋਈ ਭਾਵੁਕ, ਸਾਂਝੀ ਕੀਤੀ ਬਚਪਨ ਦੀ ਖ਼ੂਬਸੂਰਤ ਤਸਵੀਰ

written by Lajwinder kaur | August 24, 2022

Priyanka Chopra shares an unseen throwback photo with her late father: ਹਾਲੀਵੁੱਡ ਤੇ ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਜੋ ਕਿ ਸੋਸ਼ਲ ਮੀਡੀਆ ਉੱਤੇ ਆਪਣੀ ਤਸਵੀਰਾਂ ਕਰਕੇ ਸੁਰਖੀਆਂ 'ਚ ਬਣੀ ਰਹਿੰਦੀ ਹੈ। ਏਨੀਂ ਦਿਨੀਂ ਉਹ ਆਪਣੀ ਧੀ ਮਾਲਤੀ ਦੀਆਂ ਤਸਵੀਰਾਂ ਨੂੰ ਆਪਣੇ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕਰ ਰਹੀ ਹੈ।

Image Source: Instagram

ਪਰ ਇਸ ਵਾਰ ਉਨ੍ਹਾਂ ਨੇ ਆਪਣੇ ਪਿਤਾ ਦੇ ਨਾਲ ਇੱਕ ਖ਼ਾਸ ਤਸਵੀਰ ਸਾਂਝੀ ਕੀਤੀ ਹੈ। ਸਾਰੇ ਪ੍ਰਸ਼ੰਸਕ ਜਾਣਦੇ ਹਨ ਕਿ ਅਦਾਕਾਰਾ ਦੀ ਆਪਣੇ ਪਿਤਾ ਨਾਲ ਕਿਹੋ ਜਿਹੀ ਕਮਿਸਟਰੀ ਸੀ। ਪ੍ਰਿਯੰਕਾ ਚੋਪੜਾ ਆਪਣੇ ਪਿਤਾ ਅਸ਼ੋਕ ਚੋਪੜਾ ਨਾਲ ਬਹੁਤ ਪਿਆਰ ਕਰਦੀ ਸੀ। ਮਰਹੂਮ ਪਿਤਾ ਦੇ ਜਨਮਦਿਨ 'ਤੇ ਪ੍ਰਿਯੰਕਾ ਚੋਪੜਾ ਨੇ ਆਪਣੇ ਬਚਪਨ ਦੀ ਇੱਕ ਤਸਵੀਰ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ ਜੋ ਵਾਇਰਲ ਹੋ ਰਹੀ ਹੈ।

ਹੋਰ ਪੜ੍ਹੋ : ਖ਼ੂਬਸੂਰਤੀ ਦੇ ਮਾਮਲੇ 'ਚ ਅੱਜ ਦੀਆਂ ਅਭਿਨੇਤਰੀਆਂ ਨੂੰ ਵੀ ਮਾਤ ਦਿੰਦੀ ਹੈ ਬਾਲੀਵੁੱਡ ਅਦਾਕਾਰਾ ਰੇਖਾ, ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਰੇਖਾ ਦੀਆਂ ਨਵੀਆਂ ਤਸਵੀਰਾਂ

inside image of little priyanka Image Source: Instagram

ਫੋਟੋ 'ਚ ਛੋਟੀ ਪ੍ਰਿਯੰਕਾ ਚੋਪੜਾ ਆਪਣੇ ਪਿਤਾ ਨਾਲ ਬਰਫ 'ਚ ਖੇਡਦੀ ਦਿਖਾਈ ਦੇ ਰਹੀ ਹੈ। ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਪ੍ਰਿਯੰਕਾ ਚੋਪੜਾ ਨੇ ਲਿਖਿਆ, 'ਜਨਮਦਿਨ ਮੁਬਾਰਕ ਪਾਪਾ...ਸਾਨੂੰ ਤੁਹਾਡੀ ਰੋਜ਼ਾਨਾ ਬਹੁਤ ਯਾਦ ਆਉਂਦੀ ਹੈ...' ਪ੍ਰਿਯੰਕਾ ਚੋਪੜਾ ਦੇ ਪਤੀ ਨਿਕ ਜੋਨਸ ਨੇ PC ਦੀ ਇਸ ਪੋਸਟ 'ਤੇ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਨੇ ਕਮੈਂਟ ਸੈਕਸ਼ਨ 'ਚ ਦਿਲ ਵਾਲਾ ਇਮੋਜੀ ਬਣਾ ਕੇ ਆਪਣੀਆਂ ਭਾਵਨਾਵਾਂ ਸਾਂਝੀਆਂ ਕੀਤੀਆਂ ਹਨ।

Priyanka Chopra shares glimpse of her daughter Malti Marie Chopra Jonas'; calls her ‘desi girl 2.0’ Image Source: Instagram

ਜਿੱਥੇ ਕਈ ਹੋਰ ਮਸ਼ਹੂਰ ਹਸਤੀਆਂ ਨੇ ਵੀ ਦਿਲ ਦਾ ਇਮੋਜੀ ਬਣਾ ਕੇ ਇਸ ਫੋਟੋ 'ਤੇ ਪ੍ਰਤੀਕਿਰਿਆ ਦਿੱਤੀ ਹੈ, ਉਥੇ ਹੀ ਤਸਵੀਰ 'ਚ ਪ੍ਰਿਯੰਕਾ ਚੋਪੜਾ ਦੀ ਕਿਊਟਨੈੱਸ ਦੇਖ ਕੇ ਕਈ ਪ੍ਰਸ਼ੰਸਕ ਵੀ ਹੈਰਾਨ ਰਹਿ ਗਏ। ਇੱਕ ਯੂਜ਼ਰ ਨੇ ਕਮੈਂਟ ਸੈਕਸ਼ਨ ਵਿੱਚ ਲਿਖਿਆ- ਤੁਹਾਡੀ ਛੋਟੀ ਜਿਹੀ ਪਿਆਰੀ ਮੁਸਕਰਾਹਟ। ਤੁਸੀਂ ਬਹੁਤ ਪਿਆਰੇ ਲੱਗ ਰਹੇ ਹੋ, ਛੋਟੀ ਕੁੜੀ।

ਤੁਹਾਨੂੰ ਦੱਸ ਦੇਈਏ ਕਿ ਪ੍ਰਿਯੰਕਾ ਚੋਪੜਾ ਨੇ ਆਪਣੇ ਗੁੱਟ 'ਤੇ ਜੋ ਟੈਟੂ ਬਣਵਾਇਆ ਹੈ, ਉਹ ਵੀ ਉਨ੍ਹਾਂ ਦੇ ਪਿਤਾ ਦੀ ਯਾਦ ‘ਚ ਗੁੰਦਵਾਇਆ ਸੀ। ਪ੍ਰਿਯੰਕਾ ਚੋਪੜਾ ਨੇ ਆਪਣੇ ਗੁੱਟ 'ਤੇ ਲਿਖਿਆ – ‘Daddy's little’।

 

View this post on Instagram

 

A post shared by Priyanka (@priyankachopra)

You may also like