ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਲੋਕਾਂ ਨੂੰ ਕੀਤੀ ਨਵੀਂ ਬੇਨਤੀ, ਜਾਣੋ ਹੁਣ ਕਿੱਥੋਂ ਸ਼ੁਰੂ ਹੋਵੇਗਾ ਕੈਂਡਲ ਮਾਰਚ

Written by  Lajwinder kaur   |  August 24th 2022 09:35 PM  |  Updated: August 24th 2022 09:43 PM

ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਲੋਕਾਂ ਨੂੰ ਕੀਤੀ ਨਵੀਂ ਬੇਨਤੀ, ਜਾਣੋ ਹੁਣ ਕਿੱਥੋਂ ਸ਼ੁਰੂ ਹੋਵੇਗਾ ਕੈਂਡਲ ਮਾਰਚ

ਮਰਹੂਮ ਗਾਇਕ ਸਿੱਧੂ ਮੂਸੇਵਾਲਾ ਭਾਵੇਂ ਇਸ ਸੰਸਾਰ ਤੋਂ ਰੁਖਸਤ ਹੋ ਗਏ ਨੇ ਪਰ ਉਨ੍ਹਾਂ ਦਾ ਚਾਹੁਣ ਵਾਲੇ ਰੋਜ਼ਾਨਾ ਹੀ ਗਾਇਕ ਨੂੰ ਯਾਦ ਕਰਦੇ ਹਨ। ਸਿੱਧੂ ਮੂਸੇਵਾਲਾ ਦੀ ਮੌਤ ਨੂੰ ਲਗਪਗ ਤਿੰਨ ਮਹੀਨੇ ਹੋਣ ਜਾ ਰਹੇ ਨੇ, ਪਰ ਅਜੇ ਤੱਕ ਸਿੱਧੂ ਮੂਸੇਵਾਲਾ ਦਾ ਪਰਿਵਾਰ ਅਤੇ ਫੈਨਜ਼ ਇਨਸਾਫ ਦੀ ਉਡੀਕ ਕਰ ਰਹੇ ਹਨ। ਬੀਤੇ ਦਿਨੀਂ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਜਿਨ੍ਹਾਂ ਨੇ ਪੋਸਟ ਪਾ ਕੇ ਕੈਂਡਲ ਮਾਰਚ ਦਾ ਸੱਦਾ ਦਿੱਤਾ। ਪਰ ਹੁਣ ਕੈਂਡਲ ਮਾਰਚ ਦਾ ਸ਼ੁਰੂ ਹੋਣ ਵਾਲੇ ਸਥਾਨ ਨੂੰ ਬਦਲ ਦਿੱਤਾ ਗਿਆ ਹੈ।

Slain singer Sidhu Moose Wala's father takes fight for justice to social media Image Source: Twitter

ਹੋਰ ਪੜ੍ਹੋ : ਰਿਸ਼ਤੇ ‘ਚ ਆਈ ਖਟਾਸ ਵਾਲੀਆਂ ਅਫਵਾਹਾਂ ਦਰਮਿਆਨ ਧਨਾਸ਼੍ਰੀ ਨੇ ਸਾਂਝਾ ਕੀਤਾ ਇਹ ਵੀਡੀਓ, ਪਤੀ ਯੁਜ਼ਵੇਂਦਰ ਨੂੰ ਕਿਹਾ- ‘ਮੈਂ ਚੱਲੀ ਪੇਕੇ...’

sidhu moose wala father shared post and request for candal march-min image source instagram

ਜਿਸ ਦੀ ਜਾਣਕਾਰੀ ਬਲਕੌਰ ਸਿੰਘ ਸਿੱਧੂ ਨੇ ਨਵੀਂ ਵੀਡੀਓ ਸ਼ੇਅਰ ਕਰਕੇ ਦਿੱਤੀ ਹੈ। ਇਸ ਵੀਡੀਓ ‘ਚ ਉਨ੍ਹਾਂ ਨੇ ਦੱਸਿਆ ਹੈ ਕਿ ਇਹ ਕੈਂਡਲ ਮਾਰਚ ਜੋ ਕਿ ਪਹਿਲਾਂ ਪੁਰਾਣੀ ਅਨਾਜ ਮੰਡੀ ਤੋਂ ਸ਼ੁਰੂ ਹੋਣਾ ਸੀ ਪਰ ਹੁਣ ਬਾਜ਼ਰ ਚ ਟ੍ਰੈਫਿਕ ਹੋਣ ਕਰਕੇ ਬਦਲ ਦਿੱਤਾ ਗਿਆ ਹੈ। ਹੁਣ ਇਹ ਕੈਂਡਲ ਮਾਰਚ ਜੋ ਕਿ ਕੱਲ੍ਹ ਯਾਨੀਕਿ 25 ਅਗਸਤ ਨੂੰ 4 ਵਜੇ ਬਾਹਰਲੀ ਅਨਾਜ ਮੰਡੀ ਤੋਂ ਸ਼ੁਰੂ ਕੀਤਾ ਜਾਵੇਗਾ। ਦੱਸ ਦਈਏ ਇਹ ਕੈਂਡਲ ਮਾਰਚ ਜੋ ਕਿ ਸਿੱਧੂ ਮੂਸੇਵਾਲਾ ਦੀ ਮੌਤ ਦੇ ਇਨਸਾਫ ਲਈ ਕੱਢਿਆ ਜਾਵੇਗਾ।

image source instagram

ਪੰਜਾਬੀ ਮਿਊਜ਼ਿਕ ਜਗਤ ਦੇ ਚਮਕਦੇ ਹੋਏ ਸਿਤਾਰੇ ਸਿੱਧੂ ਮੂਸੇਵਾਲਾ ਨੂੰ 29 ਮਈ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਮਹਿਜ਼ 28 ਸਾਲਾਂ ਦੀ ਉਮਰ ‘ਚ ਸਿੱਧੂ ਮੂਸੇਵਾਲਾ ਨੇ ਮਿਊਜ਼ਿਕ ਜਗਤ ‘ਚ ਆਪਣਾ ਨਾਮ ਚਮਕਾ ਲਿਆ ਸੀ। ਗਾਇਕ ਦੀ ਮੌਤ ਨੇ ਹਰ ਇੱਕ ਨੂੰ ਝੰਜੋੜ ਕੇ ਰੱਖ ਦਿੱਤਾ ਸੀ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network