ਰਿਸ਼ਤੇ ‘ਚ ਆਈ ਖਟਾਸ ਵਾਲੀਆਂ ਅਫਵਾਹਾਂ ਦਰਮਿਆਨ ਧਨਾਸ਼੍ਰੀ ਨੇ ਸਾਂਝਾ ਕੀਤਾ ਇਹ ਵੀਡੀਓ, ਪਤੀ ਯੁਜ਼ਵੇਂਦਰ ਨੂੰ ਕਿਹਾ- ‘ਮੈਂ ਚੱਲੀ ਪੇਕੇ...’

written by Lajwinder kaur | August 23, 2022

Dhanashree Verma shares funny video with hubby Yuzvendra Chahal: ਮਸ਼ੂਹਰ ਯੂਟਿਊਬ ਡਾਂਸਰ ਧਨਾਸ਼੍ਰੀ ਵਰਮਾ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ। ਉਹ ਆਪਣੇ ਵੀਡੀਓਜ਼ ਨਾਲ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਨ ਦਾ ਮੌਕਾ ਨਹੀਂ ਖੁੰਝਾਉਂਦੀ। ਪਰ ਪਿਛਲੇ ਕੁਝ ਸਮੇਂ ਤੋਂ ਧਨਾਸ਼੍ਰੀ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਕਾਫੀ ਚਰਚਾ 'ਚ ਹੈ। ਖਬਰਾਂ ਆ ਰਹੀਆਂ ਸਨ ਕਿ ਉਨ੍ਹਾਂ ਦੇ ਆਪਣੇ ਪਤੀ ਯੁਜਵੇਂਦਰ ਚਾਹਲ ਵਿਚਾਲੇ ਕੁਝ ਠੀਕ ਨਹੀਂ ਹੈ ਅਤੇ ਜਲਦ ਹੀ ਦੋਵੇਂ ਵੱਖ ਹੋ ਸਕਦੇ ਹਨ। ਪਰ ਦੋਵਾਂ ਨੇ ਹੁਣ ਚੀਜ਼ਾਂ ਸਾਫ਼ ਕਰ ਦਿੱਤੀਆਂ ਹਨ। ਇਸ ਦੇ ਨਾਲ ਹੀ ਸੋਸ਼ਲ ਮੀਡੀਆ 'ਤੇ ਦੋਵਾਂ ਦਾ ਤਾਜ਼ਾ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ 'ਚ ਯੁਜਵੇਂਦਰ ਖੁਸ਼ੀ ਨਾਲ ਡਾਂਸ ਕਰਦੇ ਨਜ਼ਰ ਆ ਰਹੇ ਹਨ।

ਹੋਰ ਪੜ੍ਹੋ : ਫ਼ਿਲਮ ‘ਬੈਚ 2013’ ਦਾ ਪਹਿਲਾ ਗੀਤ ‘Paigaam’ ਹੋਇਆ ਰਿਲੀਜ਼, ਦੇਖਣ ਨੂੰ ਮਿਲ ਰਹੀ ਹੈ ਹਰਦੀਪ ਗਰੇਵਾਲ ਦੀ ਮਿਹਨਤ

Dhanashree Verma New Video image source instagram

ਇਸ ਵੀਡੀਓ 'ਚ ਧਨਾਸ਼੍ਰੀ ਯੁਜਵੇਂਦਰ ਨੂੰ ਦੱਸਦੀ ਨਜ਼ਰ ਆ ਰਹੀ ਹੈ ਕਿ ਉਹ ਇੱਕ ਮਹੀਨੇ ਲਈ ਆਪਣੇ ਪੇਕੇ ਘਰ ਜਾ ਰਹੀ ਹੈ। ਇਹ ਸੁਣਦੇ ਹੀ ਯੁਜਵੇਂਦਰ ਦਾ ਚਿਹਰਾ ਖਿੜ ਗਿਆ ਅਤੇ ਉਹ ਖੁਸ਼ੀ ਦੇ ਨਾਲ ਬਾਲੀਵੁੱਡ ਗੀਤਾਂ 'ਤੇ ਨੱਚਣ ਨਜ਼ਰ ਆ ਰਹੇ ਹਨ।

inside image of Dhanashree Verma new video image source instagram

ਇਸ ਵੀਡੀਓ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਇਹ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ ਹੈ। ਪ੍ਰਸ਼ੰਸਕ ਇਸ ਵੀਡੀਓ 'ਤੇ ਮਜ਼ਾਕੀਆ ਟਿੱਪਣੀਆਂ ਵੀ ਕਰ ਰਹੇ ਹਨ, ਹਾਲਾਂਕਿ ਲੋਕ ਇੰਸਟਾਗ੍ਰਾਮ 'ਤੇ ਇਸ ਜੋੜੀ ਦੀ ਵਾਪਸੀ ਨੂੰ ਲੈ ਕੇ ਕਾਫੀ ਖੁਸ਼ ਹਨ। ਕੁਝ ਲੋਕ ਵਾਪਸੀ ਦਾ ਸਵਾਗਤ ਕਰ ਰਹੇ ਹਨ ਅਤੇ ਕੁਝ ਯੁਜਵੇਂਦਰ ਨੂੰ ਵੀਡੀਓ ਦੀ ਚੀਅਰ ਕਰਦੇ ਹੋਏ ਦਿਖਾਈ ਦੇ ਰਹੇ ਹਨ।

Dhanashree Verma and Yuzvendra Chahal celebrate one month wedding image source instagram

ਕਾਫੀ ਸਮੇਂ ਤੋਂ ਖਬਰ ਸੀ ਕਿ ਦੋਵੇਂ ਵੱਖ ਹੋਣ ਜਾ ਰਹੇ ਹਨ। ਅਸਲ 'ਚ ਜਿਵੇਂ ਹੀ ਧਨਾਸ਼੍ਰੀ ਨੇ ਇੰਸਟਾਗ੍ਰਾਮ 'ਤੇ ਆਪਣੇ ਨਾਂ ਤੋਂ ਚਹਿਲ ਸਰਨੇਮ ਹਟਾ ਦਿੱਤਾ, ਜਿਸ ਤੋਂ ਬਾਅਦ ਦੋਹਾਂ ਦੇ ਵੱਖ ਹੋਣ ਦੀਆਂ ਅਫਵਾਹਾਂ ਨੇ ਜ਼ੋਰ ਫੜ ਲਿਆ ਸੀ। ਪਰ ਪਤੀ-ਪਤਨੀ ਨੇ ਸਾਹਮਣੇ ਆ ਕੇ ਆਪਣੇ ਰਿਸ਼ਤੇ ਉੱਤੇ ਸਫਾਈ ਦਿੱਤੀ ਹੈ ਤੇ ਕਿਹਾ ਕਿ ਦੋਵਾਂ ਵਿਚਾਲੇ ਸਭ ਠੀਕ ਹੈ।

 

View this post on Instagram

 

A post shared by Dhanashree Verma (@dhanashree9)

You may also like