ਜਾਣੋ ਪੰਜਾਬ ਦੇ ਖ਼ਾਸ ਤੇ ਜ਼ਾਇਕੇਦਾਰ ਖਾਣੇ ਬਾਰੇ ਦਿਲਚਸਪ ਗੱਲਾਂ

written by Pushp Raj | December 14, 2021

ਪੰਜਾਬ ਨੂੰ ਪੰਜ ਦਰਿਆਵਾਂ ਦੀ ਧਰਤੀ ਕਿਹਾ ਜਾਂਦਾ ਹੈ। ਪੰਜਾਬ ਮਹਿਜ਼ ਆਪਣੇ ਦਰਿਆਵਾਂ ਹੀ ਨਹੀਂ ਸਗੋਂ ਖੇਤੀਬਾੜੀ, ਪਹਿਰਾਵੇ, ਸੱਭਿਆਚਾਰ ,ਬਹਾਦਰੀ, ਲੋਕ ਸੇਵਾ ਤੇ ਖਾਣ-ਪੀਣ ਦੀਆਂ ਚੀਜ਼ਾਂ ਦੇ ਲਈ ਮਸ਼ਹੂਰ ਹੈ। ਮਹਿਜ਼ ਪੰਜਾਬੀ ਹੀ ਨਹੀਂ ਸਗੋਂ ਦੇਸ਼-ਵਿਦੇਸ਼ ਦੇ ਲੋਕ ਵੀ ਪੰਜਾਬੀ ਭੋਜਨ ਖਾਣਾ ਪਸੰਦ ਕਰਦੇ ਹਨ।

ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਆਉਣ ਵਾਲੇ ਸੈਲਾਨੀ ਪੰਜਾਬ ਵਿੱਚ ਆ ਕੇ ਪੰਜਾਬੀ ਖਾਣੇ ਦਾ ਸੁਆਦ ਲੈਣਾ ਨਹੀਂ ਭੁੱਲਦੇ। ਪੰਜਾਬ ਦੀਆਂ ਕਈ ਡਿਸ਼ਾਂ ਜਿਵੇਂ ਕਿ ਸਰ੍ਹੋਂ ਦਾ ਸਾਗ ਮੱਕੀ ਦੀ ਰੋਟੀ, ਲੱਸੀ, ਅੰਮ੍ਰਿਤਸਰੀ ਨਾਨ, ਤੰਦੂਰੀ ਚਿਕਨ ਅਤੇ ਪਿੰਨੀਆਂ ਆਦਿ ਸੁਆਦ ਦੇ ਨਾਲ-ਨਾਲ ਸਰੀਰ ਨੂੰ ਸਿਹਤਯਾਬ ਵੀ ਬਣਾਉਂਦੇ ਹਨ।

sarson ka saag makki ki roti Image from google

1. ਸਰ੍ਹੋਂ ਦਾ ਸਾਗ ਮੱਕੀ ਦੀ ਰੋਟੀ : ਪੰਜਾਬ ਖੇਤੀਬਾੜੀ ਨਾਲ ਸਬੰਧਤ ਸੂਬਾ ਹੈ। ਇਥੇ ਸਰ੍ਹੋਂ ਦਾ ਸਾਗ ਤੇ ਮੱਕੀ ਦੀ ਰੋਟੀ ਰਿਵਾਇਤੀ ਖਾਣਾ ਹੈ। ਇਹ ਠੰਢ ਦੇ ਮੌਸਮ ਵਿੱਚ ਮਿਲਦਾ ਹੈ ਤੇ ਇਹ ਆਮ ਤੌਰ 'ਤੇ ਘਰਾਂ ਵਿੱਚ ਬਣਦਾ ਹੈ। ਮੱਕੀ ਦੀ ਰੋਟੀ ਦੇ ਅਤੇ ਮੱਖਣ ਦੇ ਨਾਲ ਇਸ ਦਾ ਸੁਆਦ ਦੋਗੁਣਾ ਹੋ ਜਾਂਦਾ ਹੈ।

lassi Image from google

2. ਲੱਸੀ : ਆਮਤੌਰ 'ਤੇ ਲੱਸੀ ਹਰ ਥਾਂ ਮਿਲ ਜਾਂਦੀ ਹੈ, ਪਰ ਪੰਜਾਬ ਦੀ ਲੱਸੀ ਦਾ ਆਪਣਾ ਵੱਖਰਾ ਹੀ ਸੁਆਦ ਹੈ। ਇਥੇ ਲੱਸੀ ਨੂੰ ਮਲਾਈਦਾਰ ਦਹੀਂ ਨਾਲ ਤਿਆਰ ਕੀਤਾ ਜਾਂਦਾ ਹੈ ਅਤੇ ਇਸ ਨੂੰ ਦੋ ਤਰੀਕੀਆਂ ਨਾਲ ਬਣਾਇਆ ਜਾਂਦਾ ਹੈ, ਨਮਕੀਨ ਲੱਸੀ ਤੇ ਮਿੱਠੀ ਲੱਸੀ। ਵਿਦੇਸ਼ਾਂ ਤੋਂ ਆਏ ਸੈਲਾਨੀ ਇਥੇ ਲੱਸੀ ਦਾ ਸੁਆਦ ਜ਼ਰੂਰ ਲੈਂਦੇ ਹਨ।

amritsari kulcha Image from google

3. ਅੰਮ੍ਰਿਤਸਰੀ ਨਾਨ : ਪੰਜਾਬੀ ਖਾਣੇ ਦਾ ਇੱਕ ਹੋਰ ਖ਼ਾਸ ਪਕਵਾਨ ਹੈ ਅੰਮ੍ਰਿਤਸਰੀ ਕੁਲਚੇ। ਹਲਾਂਕਿ ਇਹ ਇੱਕ ਲੋਕਲ ਪਕਵਾਨ ਹੈ, ਪਰ ਇਹ ਵੱਖ-ਵੱਖ ਵੈਰਾਈਟੀ ਵਿੱਚ ਉਪਲਬਧ ਹੁੰਦਾ ਹੈ। ਲੋਕ ਇਸ ਨੂੰ ਬੜੇ ਹੀ ਚਾਅ ਨਾਲ ਖਾਂਦੇ ਹਨ। ਇਸ ਵਿੱਚ ਆਲੂ, ਗੋਭੀ, ਪਨੀਰ ਤੇ ਹੋਰਨਾਂ ਕਈ ਸਬਜ਼ੀਆਂ ਦੇ ਨਾਲ ਮਿਲ ਜਾਂਦੇ ਹਨ। ਇਹ ਆਮ ਤੌਰ ਤੇ ਛੋਲਿਆਂ ਤੇ ਲੱਸੀ ਨਾਲ ਖਾਧੇ ਜਾਂਦੇ ਹਨ। ਇਸ ਤੋਂ ਇਲਾਵਾ ਇਥੇ ਹੋਰਨਾਂ ਕਈ ਤਰ੍ਹਾਂ ਦੇ ਨਾਨ ਜਿਵੇਂ, ਬਟਰ ਨਾਨ, ਸਿੰਪਲ ਨਾਨ, ਭਰਵੇਂ ਨਾਨ ਆਦਿ ਵੀ ਮਿਲਦੇ ਹਨ।

ਹੋਰ ਪੜ੍ਹੋ : ਸਰਦੀਆਂ ‘ਚ ਜ਼ਰੂਰਤ ਤੋਂ ਜ਼ਿਆਦਾ ਗਰਮ ਪਾਣੀ ਪੀਣ ਨਾਲ ਹੋ ਸਕਦਾ ਹੈ ਨੁਕਸਾਨ

tandoori chicken Image from google

4. ਤੰਦੂਰੀ ਚਿਕਨ : ਨਾਨ-ਵੈਜ ਖਾਣ ਵਾਲਿਆਂ ਲਈ ਤੰਦੂਰੀ ਚਿਕਨ ਇੱਕ ਬੇਹੱਦ ਦਿਲਚਸਪ ਪਕਵਾਨ ਹੈ। ਪੰਜਾਬ ਦਾ ਤੰਦੂਰੀ ਚਿਕਨ, ਬਟਰ ਚਿਕਨ ਬੇਹੱਦ ਮਸ਼ਹੂਰ ਹੈ। ਇਥੇ ਤੰਦੂਰੀ ਚਿਕਨ ਨੂੰ ਕਈ ਮਸਾਲਿਆਂ, ਦਹੀ ਆਦਿ ਨਾਲ ਮੈਰੀਨੇਟ ਕਰਕੇ ਲੋਹੇ ਦੀਆਂ ਸਲਾਖਾਂ ਉੱਤੇ ਤੰਦੂਰ ਵਿੱਚ ਤਿਆਰ ਕੀਤਾ ਜਾਂਦਾ ਹੈ। ਅੰਮ੍ਰਿਤਸਰ ਸ਼ਹਿਰ ਇਸ ਪਕਵਾਨ ਦੇ ਚੰਗੇ ਸੁਆਦ ਲਈ ਬੇਹੱਦ ਮਸ਼ਹੂਰ ਹੈ।

pinni Image from google

5. ਪਿੰਨੀਆਂ : ਮਿੱਠੇ ਵਿੱਚ ਲੱਡੂ ਖਾਣਾ ਹਰ ਕਿਸੇ ਨੂੰ ਪਸੰਦ ਹੈ, ਪਰ ਜੇਕਰ ਪੰਜਾਬੀਆਂ ਦੀ ਗੱਲ ਕੀਤੀ ਜਾਵੇ ਤਾਂ ਉਹ ਦੇਸੀ ਘਿਓ ਨਾਲ ਬਣੀਆਂ ਪਿੰਨੀਆਂ ਖਾਣਾ ਬੇਹੱਦ ਪਸੰਦ ਕਰਦੇ ਹਨ। ਇਹ ਪਿੰਨੀਆਂ ਆਟੇ, ਗੂੰਦ, ਅਲਸੀ, ਡ੍ਰਾਈ ਫਰੂਟਸ ਤੇ ਦੇਸੀ ਘਿਓ ਨਾਲ ਤਿਆਰ ਕੀਤੀਆਂ ਜਾਂਦੀਆਂ ਹਨ। ਇਸ ਦਾ ਸੁਆਦ ਮੂੰਹ ਵਿੱਚ ਪਾਣੀ ਲਿਆਉਣ ਵਾਲਾ ਹੁੰਦਾ ਹੈ। ਇਸ ਵਿੱਚ ਕਈ ਤਰ੍ਹਾਂ ਦੇ ਡ੍ਰਾਈ ਫਰੂਟਸ, ਦੇਸੀ ਘਿਓ ਤੇ ਹੋਰਨਾਂ ਸਭ ਚੀਜ਼ਾਂ ਕਾਰਨ ਇਹ ਪਿੰਨੀਆਂ ਸੁਆਦ ਦੇ ਨਾਲ-ਨਾਲ ਸਿਹਤ ਦੇ ਲਈ ਵੀ ਚੰਗੀਆਂ ਹੁੰਦੀਆਂ ਹਨ।

ਹੋਰ ਪੜ੍ਹੋ : ਲਸਣ ਦਾ ਸੇਵਨ ਕਰਨ ਦੇ ਨਾਲ ਕਈ ਬਿਮਾਰੀਆਂ ਹੁੰਦੀਆਂ ਹਨ ਦੂਰ, ਜਾਣੋ ਕੱਚਾ ਲਸਣ ਖਾਣ ਦੇ ਫਾਇਦੇ

ਜੇਕਰ ਤੁਸੀਂ ਵੀ ਪੰਜਾਬ ਘੁੰਮਣ ਜਾਓ ਤਾਂ ਇਥੋਂ ਦੇ ਪੰਜਾਬੀ ਖਾਣੇ ਦਾ ਸੁਆਦ ਲੈਣਾ ਨਾਂ ਭੁੱਲਣਾ। ਕਿਉਂਕਿ ਪੰਜਾਬ ਦਾ ਖਾਣਾ ਹੋਰਨਾਂ ਖਾਣਿਆਂ ਨਾਲ ਵੱਖਰੇ ਸੁਆਦ ਦਾ ਹੁੰਦਾ ਹੈ। ਇਥੇ ਮਿਲਕ ਪ੍ਰੋਡਕਟਸ ਜਿਵੇਂ ਕਿ ਦੁੱਧ, ਦਹੀਂ, ਕ੍ਰੀਮ, ਮੱਖਣ ਆਦਿ ਦੀ ਸਭ ਤੋਂ ਵੱਧ ਵਰਤੋਂ ਕੀਤੀ ਜਾਂਦੀ ਹੈ, ਇਹ ਖਾਣੇ ਨੂੰ ਸੁਆਦ ਭਰਿਆ, ਜ਼ਾਇਕੇਦਾਰ ਬਣਾਉਂਦਾ ਹੈ ਤੇ ਇਹ ਸਿਹਤ ਲਈ ਵੀ ਚੰਗਾ ਹੁੰਦਾ ਹੈ।

You may also like