ਜਾਣੋ ਸਵੇਰੇ ਖਾਲੀ ਪੇਟ ਪਾਣੀ ਪੀਣ ਦੇ ਫਾਇਦੇ, ਰਹੋਗੇ ਸਿਹਤਮੰਦ

Reported by: PTC Punjabi Desk | Edited by: Pushp Raj  |  April 11th 2022 06:23 PM |  Updated: April 11th 2022 06:23 PM

ਜਾਣੋ ਸਵੇਰੇ ਖਾਲੀ ਪੇਟ ਪਾਣੀ ਪੀਣ ਦੇ ਫਾਇਦੇ, ਰਹੋਗੇ ਸਿਹਤਮੰਦ

ਅਕਸਰ ਹੀ ਸਾਨੂੰ ਸਾਡੇ ਵੱਡੇ ਜਾਂ ਡਾਕਟਰ ਖਾਲੀ ਪੇਟ ਪਾਣੀ ਪੀਣ ਦੀ ,ਸਲਾਹ ਦਿੰਦੇ ਹਨ। ਸਵੇਰੇ ਉੱਠ ਕੇ ਪਾਣੀ ਪੀਣਾ ਸਰੀਰ ਲਈ ਬਹੁਤ ਫਾਇਦੇਮੰਦ ਹੈ। ਆਓ ਤੁਹਾਨੂੰ ਦੱਸਦੇ ਹਾਂ ਕਿ ਸਵੇਰੇ ਉੱਠ ਕੇ ਪਾਣੀ ਪੀਣ ਨਾਲ ਸਰੀੇਰ ਨੂੰ ਕੀ ਫਾਇਦੇ ਹੁੰਦੇ ਹਨ ਤੇ ਅਸੀਂ ਕਿਵੇਂ ਸਿਹਤਯਾਬ ਰਹਿ ਸਕਦੇ ਹਾਂ।

drinking Hot Water image From google

ਸਾਡੇ ਮੂੰਹ ਵਿੱਚ ਬਣਨ ਵਾਲੀ ਲਾਰ ਐਂਟੀਸੈਪਟਿਕ ਵਾਂਗ ਕੰਮ ਕਰਦੀ ਹੈ। ਇਸ ਦਾ ਖੁਲਾਸਾ ਕਈ ਵਿਗਿਆਨੀਆਂ ਨੇ ਕੀਤਾ ਹੈ । ਸਾਡੇ ਸਰੀਰ ਵਿੱਚ ਇਸ ਦੇ ਕਈ ਫਾਇਦੇ ਹਨ। ਲਾਰ 'ਚ ਮੌਜੂਦ ਐਂਜ਼ਾਈਮ ਭੋਜਨ ਨੂੰ ਪਚਾਉਂਦੇ ਹਨ। ਲਾਰ ਦੰਦਾਂ ਵਿੱਚ ਫਸੇ ਭੋਜਨ ਨੂੰ ਤੋੜ ਕੇ ਬੈਕਟੀਰੀਆ ਤੋਂ ਵੀ ਬਚਾਉਂਦੀ ਹੈ। ਲਾਰ 98 ਫ਼ੀਸਦੀ ਪਾਣੀ ਤੋਂ ਬਣਦੀ ਹੈ ਜਦਕਿ ਇਸ ਦੇ ਬਾਕੀ 2 ਫ਼ੀਸਦੀ ਹਿੱਸੇ 'ਚ ਐਂਜ਼ਾਈਮ, ਬਲਗਮ, ਇਲੈਕਟ੍ਰੋਲਾਈਟ ਅਤੇ ਜੀਵਾਣੂ ਰੋਧਕ ਯੋਗਿਕ ਵਰਗੇ ਤੱਤ ਮੌਜੂਦ ਹੁੰਦੇ ਹਨ।

ਐਗਜ਼ੀਮਾ ਰੋਗ 'ਚ ਸਵੇਰੇ ਉੱਠ ਕੇ ਲਗਭਗ 1 ਮਹੀਨੇ ਤਕ ਲਾਰ ਲਾਉਣ ਨਾਲ ਫ਼ਾਇਦਾ ਹੁੰਦਾ ਹੈ। ਇਸ ਤੋਂ ਇਲਾਵਾ ਸੋਰਾਇਸਿਸ 'ਚ ਸਵੇਰੇ ਬਰੱਸ਼ ਕਰਨ ਤੋਂ ਪਹਿਲਾਂ ਦੀ ਲਾਰ 6 ਮਹੀਨਿਆਂ ਤੋਂ 1 ਸਾਲ ਤਕ, ਜਲਣ ਦੇ ਨਿਸ਼ਾਨ 'ਤੇ 1-2 ਮਹੀਨੇ ਅਤੇ ਸੱਟ 'ਤੇ 5-10 ਦਿਨ ਤਕ ਲਾਉ। ਹੱਥਾਂ-ਪੈਰਾਂ ਦੀਆਂ ਉਂਗਲੀਆਂ ਵਿਚਾਲੇ ਹੋਣ ਵਾਲੀ ਫ਼ੰਗਲ ਇਨਫ਼ੈਕਸ਼ਨ 'ਤੇ ਇਸ ਨੂੰ ਰੋਜ਼ਾਨਾ ਲਗਾਉ।

ਹੋਰ ਪੜ੍ਹੋ : ਚੰਗੀ ਸਿਹਤ ਲਈ ਰੋਜ਼ਾਨਾ ਖਾਲੀ ਪੇਟ ਖਾਓ ਕਾਜੂ , ਜਾਣੋ ਇਸ ਦੇ ਫਾਇਦੇ

ਅੱਖ ਆਉਣ 'ਤੇ ਦੋ ਦਿਨ ਤਕ ਅਤੇ ਐਲਰਜੀ ਹੋਣ 'ਤੇ 2-3 ਮਹੀਨਿਆਂ ਤਕ ਅੱਖਾਂ 'ਚ ਲਾਰ ਨੂੰ ਕੱਜਲ ਵਾਂਗ ਲਾਉ। ਪੇਟ ਦੀ ਸਮੱਸਿਆ ਜਾਂ ਕੀੜੇ ਹੋਣ 'ਤੇ ਸਵੇਰੇ ਉੱਠ ਕੇ ਬਰੱਸ਼ ਕਰਨ ਤੋਂ ਪਹਿਲਾਂ ਪਾਣੀ ਪੀਉ।

ਦਵਾਈਆਂ ਜਾਂ ਡਰੱਗ ਆਦਿ ਦੇ ਪ੍ਰਯੋਗ ਨਾਲ ਵੀ ਮੂੰਹ ਸੁਕ ਜਾਂਦਾ ਹੈ ਅਤੇ ਲਾਰ ਨਾ ਦੇ ਬਰਾਬਰ ਰਹਿ ਜਾਂਦੀ ਹੈ। ਜਦਕਿ ਕੈਂਸਰ ਅਤੇ ਦੌਰੇ ਦਾ ਪਤਾ ਲਾਉਣ ਅਤੇ ਡੀ.ਐਨ.ਏ. ਮੈਪਿੰਗ ਆਦਿ ਲਾਰ ਦੇ ਮਾਧਿਅਮ ਨਾਲ ਕੀਤੀ ਜਾਂਦੀ ਹੈ। ਲਾਰ ਦਾ ਜ਼ਿਆਦਾ ਬਣਨਾ ਪੇਟ, ਲਿਵਰ ਅਤੇ ਪੇਟ ਦੇ ਕੀੜੇ ਹੋਣ ਦਾ ਸੰਕੇਤ ਹੁੰਦਾ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network