ਤਿੱਖੀ ਪਰ ਸਿਹਤ ਲਈ ਬੇਹੱਦ ਫਾਇਦੇਮੰਦ ਹੈ ਹਰੀ ਮਿਰਚ, ਜਾਣੋ ਇਸ ਦੇ ਫ਼ਾਇਦੇ
Benefits of Green chillies: ਸਾਡੇ ਪਕਵਾਨਾਂ ਦੇ ਵਿੱਚ ਆਮ ਤੌਰ 'ਤੇ ਹਰੀ ਮਿਰਚ ਦਾ ਇਸਤੇਮਾਲ ਹੁੰਦਾ ਹੈ। ਖਾਣ ਨੂੰ ਭਾਵੇਂ ਹਰੀ ਮਿਰਚ ਤਿੱਖੀ ਹੁੰਦੀ ਹੈ, ਪਰ ਇਸ ਦੇ ਗੁਣ ਜਾਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ। ਹਰੀ ਮਿਰਚ ਮਹਿਜ਼ ਖਾਣੇ ਦੇ ਸਵਾਦ ਨੂੰ ਹੀ ਨਹੀਂ ਵਧਾਉਂਦੀ ਸਗੋਂ , ਇਹ ਸਰੀਰ ਦੇ ਕਈ ਰੋਗਾਂ ਨੂੰ ਵੀ ਖ਼ਤਮ ਕਰਦੀ ਹੈ।
ਹਰੀ ਮਿਰਚ ਵਿੱਚ ਹੁੰਦੇ ਨੇ ਕਈ ਪੋਸ਼ਕ ਤੱਤ
ਹਰੀ ਮਿਰਚ ਦੇ ਵਿੱਚ 'ਕੈਪਿਸਨ' ਨਾਂਅ ਦਾ ਤੱਤ ਹੁੰਦਾ ਹੈ ਜਿਹੜਾ ਕਿ ਕਈ ਤਰ੍ਹਾਂ ਦੀਆਂ ਬਿਮਾਰੀਆਂ ਨੂੰ ਦੂਰ ਰੱਖਣ ਵਿੱਚ ਸਹਾਇਕ ਹੁੰਦਾ ਹੈ। ਇਸ 'ਚ ਮਿਲਣ ਵਾਲਾ ਵਿਟਾਮਿਨ ਬੀ ਚਮੜੀ ਲਈ ਵੀ ਬਹੁਤ ਵਧੀਆ ਹੁੰਦਾ ਹੈ। ਆਮ ਤੌਰ 'ਤੇ ਲੋਕ ਰੋਟੀ ਨਾਲ ਹਰੀ ਮਿਰਚ ਨੂੰ ਕੱਚਾ ਖਾਂਦੇ ਹਨ ਪਰ ਇਸ ਤੋਂ ਇਲਾਵਾ ਹਰੀ ਮਿਰਚ ਨੂੰ ਧਨੀਏ, ਪੁਦੀਨੇ ਦੀ ਚਟਣੀ 'ਚ ਇਸਤੇਮਾਲ ਕਰ ਸਕਦੇ ਹੋ ਜਾਂ ਫਿਰ ਤੁਸੀਂ ਮਿਰਚ ਨੂੰ ਸਾਫ਼ ਕਰ ਕੇ ਖਾ ਸਕਦੇ ਹੋ ਜਿਵੇਂ ਢੋਕਲੇ ਨਾਲ ਮਿਰਚ ਖਾਈ ਜਾਂਦੀ ਹੈ।
ਹਰੀ ਮਿਰਚ ਖਾਣ ਦੇ ਫਾਇਦੇ
ਇਮਊਨਿਟੀ ਸਿਸਟਮ ਨੂੰ ਕਰੇ ਮਜ਼ਬੂਤ
ਹਰੀ ਮਿਰਚ ਵਿੱਚ ਬੀਟਾਕੈਰੋਟਿਨ ਪਾਇਆ ਜਾਂਦਾ ਹੈ ਜਿਸ ਨਾਲ ਅੱਗੇ ਜਾ ਕੇ ਸਰੀਰ 'ਚ ਵਿਟਾਮਿਨ ਏ ਬਣਦਾ ਹੈ। ਵਿਟਾਮਿਨ ਸੀ ਰੋਗ ਮਾਰੂ ਤਾਕਤ ਲਈ ਬਹੁਤ ਵਧੀਆ ਹੈ। ਇਹ ਸਰੀਰ ਨੂੰ ਬਿਮਾਰੀਆਂ ਨਾਲ ਲੜਨ ਦੀ ਤਾਕਤ ਦਿੰਦਾ ਹੈ। ਇਸ ਲਈ ਹਰੀ ਮਿਰਚ ਨੂੰ ਰੋਗ ਪ੍ਰਤੀਰੋਧ ਵਧਾਉਣ ਲਈ ਦਿਤਾ ਜਾਂਦਾ ਹੈ।
ਮੋਟਾਪੇ ਨੂੰ ਘਟਾਉਣ 'ਚ ਮਦਦਗਾਰ
ਜ਼ੀਰੋ ਕੈਲੋਰੀ ਯੁਕਤ ਹਰੀ ਮਿਰਚਾਂ 'ਚ ਪਾਣੀ ਦੀ ਮਾਤਰਾ ਅਤੇ ਜ਼ੀਰੋ ਕੈਲੋਰੀ ਵਧੇਰੇ ਹੁੰਦੀ ਹੈ ਜੋ ਕਿ ਸਿਹਤਮੰਦ ਵਿਕਲਪ ਵਜੋਂ ਸਰੀਰ ਲਈ ਲਾਹੇਵੰਦ ਮੰਨੀ ਜਾਂਦੀ ਹੈ। ਸਰੀਰ ਦੀ ਚਰਬੀ ਨੂੰ ਘੱਟ ਕਰਨ ਲਈ ਹਰੀ ਮਿਰਚ ਲਾਭਕਾਰੀ ਹੁੰਦੀ ਹੈ।
ਸਕਿਨ ਲਈ ਫਾਇਦੇਮੰਦ
ਹਰੀ ਮਿਰਚ 'ਚ ਬਹੁਤ ਸਾਰੇ ਵਿਟਾਮਿਨ ਪਾਏ ਜਾਂਦੇ ਹਨ , ਜੋ ਚਮੜੀ ਲਈ ਲਾਹੇਵੰਦ ਹੁੰਦੇ ਹਨ । ਜੇਕਰ ਤੁਸੀਂ ਹਰੀ ਮਿਰਚ ਦਾ ਨਿਯਮਤ ਰੂਪ 'ਚ ਇਸਤੇਮਾਲ ਕਰਦੇ ਹੋ ਤਾਂ ਤੁਹਾਡੀ ਚਮੜੀ ਜ਼ਰੂਰ ਨਿਖਰਦੀ ਹੈ ।ਹੋਰ ਪੜ੍ਹੋ : ਜਾਣੋ ਗਰਮੀਆਂ 'ਚ ਟਮਾਟਰ ਖਾਣ ਦੇ ਫਾਇਦੇ, ਕਈ ਬਿਮਾਰੀਆਂ ਨੂੰ ਕਰਦਾ ਹੈ ਦੂਰਪਾਚਨ ਕਿਰਿਆ ਕਰਦੀ ਹੈ ਠੀਕ
ਹਰੀ ਮਿਰਚ ਸਰੀਰ ਦੇ ਪਾਚਨ ਤੰਤਰ ਨੂੰ ਸੁਧਾਰ ਸਕਣ ਦੇ ਕਾਬਿਲ ਹੁੰਦੀ ਹੈ । ਇਸ 'ਚ ਫਾਈਬਰ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ । ਕਬਜ਼ ਦੀ ਸਮੱਸਿਆ ਨੂੰ ਦੂਰ ਕਰਕੇ ਪੇਟ ਨੂੰ ਦਰੁਸਤ ਰੱਖਦੀ ਹੈ।
- PTC PUNJABI