ਮੌਸਮ 'ਚ ਅਚਾਨਕ ਹੋ ਰਹੇ ਬਦਲਾਅ ਕਾਰਨ ਹੋ ਸਕਦੀਆਂ ਨੇ ਕਈ ਬਿਮਾਰੀਂ, ਜਾਣੋ ਕਿੰਝ ਕਰੀਏ ਆਪਣਾ ਬਚਾਅ

Reported by: PTC Punjabi Desk | Edited by: Pushp Raj  |  March 02nd 2024 12:07 PM |  Updated: March 02nd 2024 12:07 PM

ਮੌਸਮ 'ਚ ਅਚਾਨਕ ਹੋ ਰਹੇ ਬਦਲਾਅ ਕਾਰਨ ਹੋ ਸਕਦੀਆਂ ਨੇ ਕਈ ਬਿਮਾਰੀਂ, ਜਾਣੋ ਕਿੰਝ ਕਰੀਏ ਆਪਣਾ ਬਚਾਅ

Health care tips during weather change : ਜਿੱਥੇ ਇੱਕ ਪਾਸੇ ਬਸੰਤ ਰੁੱਤ ਸ਼ੁਰੂ ਹੋਣ ਨਾਲ ਠੰਡ ਘੱਟ ਗਈ ਹੈ, ਉੱਤੇ ਹੀ ਦੂਜੇ ਪਾਸੇ ਗਰਮੀਆਂ ਦਾ ਮੌਸਮ ਸ਼ੁਰੂ ਹੋ ਰਿਹਾ ਹੈ, ਪਰ ਇਸ ਵਿਚਾਲੇ ਅਚਾਨਕ ਮੀਂਹ ਪੈਣ ਨਾਲ ਤਾਪਮਾਨ ਫਿਰ ਘੱਟ ਜਾਂਦਾ ਹੈ। ਇਸ ਦੌਰਾਨ ਮੌਸਮ 'ਚ ਲਗਾਤਾਰ ਹੋ ਰਹੇ ਬਦਲਾਅ ਤੇ ਤਾਪਮਾਨ ਦੇ ਉਤਾਰ ਚੜਾਅ ਕਾਰਨ ਵਾਇਰਲ ਇਨਫੈਕਸ਼ਨ ਦਾ ਖ਼ਤਰਾ ਵੱਧ ਜਾਂਦਾ ਹੈ। ਅਜਿਹੇ ਵਿੱਚ ਤੁਸੀਂ ਆਪਣਾ ਬਚਾਅ ਕਿਵੇਂ ਕਰ ਸਕਦੇ ਹੋ ਆਓ ਜਾਣਦੇ ਹਾਂ। 

ਸਿਹਤ ਮਾਹਰਾਂ ਦੇ ਮੁਤਾਬਕ ਮੌਸਮ ਵਿੱਚ ਤਬਦੀਲੀ ਹੋਣ ਦੇ ਕਾਰਨ ਸਿਹਤ ਉੱਤੇ ਇਸ ਦਾ ਮਾੜਾ ਪ੍ਰਭਾਵ ਪੈ ਸਕਦਾ ਹੈ, ਅਜਿਹੇ ਵਿੱਚ ਵਾਇਰਲ ਇਨਫੈਕਸ਼ਨ, ਬੁਖਾਰ, ਖੰਘ ਆਦਿ ਹੋਣ ਦਾ ਖ਼ਤਰਾ ਰਹਿੰਦਾ ਹੈ। ਇਸ ਦੇ ਨਾਲ-ਨਾਲ ਇਸ ਮੌਸਮ ਵਿੱਚ ਬੱਚਿਆਂ ਤੇ ਬਜ਼ੁਰਗਾਂ ਦਾ ਖਾਸ ਖਿਆਲ ਰੱਖਣਾ ਚਾਹੀਦਾ ਹੈ। 

ਮੌਸਮ 'ਚ ਤਬਦੀਲੀ ਕਾਰਨ ਹੋਣ ਵਾਲੀ ਸਿਹਤ ਸਮੱਸਿਆਵਾਂ 

ਵਾਇਰਲ ਇਨਫੈਕਸ਼ਨ ਦੌਰਾਨ ਵਿਅਕਤੀ ਦੇ ਫੇਫੜੇ, ਨੱਕ ਅਤੇ ਗਲਾ ਪ੍ਰਭਾਵਿਤ ਹੁੰਦਾ ਹੈ। ਇਸ ਕਾਰਨ ਨੱਕ ਬੰਦ ਹੋਣਾ, ਗਲੇ ‘ਚ ਖਰਾਸ਼, ਖਾਂਸੀ, ਸਿਰ ਦਰਦ, ਉਲਟੀਆਂ, ਸਰੀਰ ‘ਚ ਦਰਦ ਅਤੇ ਬੁਖਾਰ ਵਰਗੇ ਲੱਛਣ ਮਹਿਸੂਸ ਹੁੰਦੇ ਹਨ। ਸਿਹਤ ਮਾਹਰਾਂ ਮੁਤਾਬਕ ਇਹ ਵਾਇਰਸ ਬਜ਼ੁਰਗਾਂ, ਛੋਟੇ ਬੱਚਿਆਂ, ਗਰਭਵਤੀ ਔਰਤਾਂ ਅਤੇ ਕਮਜ਼ੋਰ ਇਮਿਊਨਿਟੀ ਵਾਲੇ ਲੋਕਾਂ ਨੂੰ ਜ਼ਿਆਦਾ ਪ੍ਰਭਾਵਿਤ ਕਰਦਾ ਹੈ।

ਵਾਇਰਲ ਫੀਵਰਮੌਸਮ ਵਿੱਚ ਤਬਦੀਲੀ ਕਾਰਨ ਜ਼ਿਆਦਾਤਰ ਲੋਕ ਵਾਇਰਲ ਇਨਫੈਕਸ਼ਨ ਅਤੇ ਖੰਘ ਅਤੇ ਬੁਖਾਰ ਵਰਗੀਆਂ ਸਮੱਸਿਆਵਾਂ ਦਾ ਸ਼ਿਕਾਰ ਹੋ ਜਾਂਦੇ ਹਨ। ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਅਜਿਹੇ ਮੌਸਮ ਵਿੱਚ ਇਮਿਊਨਿਟੀ ਕਮਜ਼ੋਰ ਹੋ ਜਾਂਦੀ ਹੈ, ਜਿਸ ਕਾਰਨ ਵਾਇਰਲ ਇਨਫੈਕਸ਼ਨ ਦਾ ਖ਼ਤਰਾ ਵੱਧ ਜਾਂਦਾ ਹੈ। ਅਜਿਹੇ 'ਚ ਸਿਹਤ ਦਾ ਧਿਆਨ ਰੱਖਣਾ ਜ਼ਰੂਰੀ ਹੈ।

ਨਿਮੋਨੀਆ ਹੋਣ ਦਾ ਵੀ ਖ਼ਤਰਾਵਾਇਰਲ ਇਨਫੈਕਸ਼ਨ ਵਿੱਚ ਨਿਮੋਨੀਆ ਵੀ ਇੱਕ ਗੰਭੀਰ ਸਮੱਸਿਆ ਹੈ। ਇਸ ‘ਚ ਤੁਹਾਡੇ ਫੇਫੜੇ ਗੰਭੀਰ ਰੂਪ ‘ਚ ਸੰਕਰਮਿਤ ਹੋ ਜਾਂਦੇ ਹਨ, ਜਿਸ ਨਾਲ ਸਾਹ ਲੈਣ ‘ਚ ਤਕਲੀਫ ਹੁੰਦੀ ਹੈ। ਨਿਮੋਨੀਆ ਦੇ ਦੌਰਾਨ ਛਾਤੀ ਵਿੱਚ ਦਰਦ, ਖੰਘ, ਘੱਟ ਭੁੱਖ ਅਤੇ ਥਕਾਵਟ ਵਰਗੇ ਲੱਛਣ ਮਹਿਸੂਸ ਹੋ ਸਕਦੇ ਹਨ। ਅਜਿਹੇ ‘ਚ ਬਦਲਦੇ ਮੌਸਮ ‘ਚ ਤੁਹਾਨੂੰ ਖਾਸ ਧਿਆਨ ਰੱਖਣ ਦੀ ਲੋੜ ਹੈ। ਖਾਸ ਤੌਰ ‘ਤੇ ਇਸ ਮੌਸਮ ‘ਚ ਆਪਣੀ ਇਮਿਊਨਿਟੀ ਨੂੰ ਮਜ਼ਬੂਤ ​​ਰੱਖੋ। ਵਿਟਾਮਿਨ ਸੀ ਵਾਲੀਆਂ ਚੀਜ਼ਾਂ ਜ਼ਿਆਦਾ ਖਾਓ, ਜਿਸ ਨਾਲ ਇਮਿਊਨਿਟੀ ਮਜ਼ਬੂਤ ​​ਹੁੰਦੀ ਹੈ।

ਵਾਇਰਲ ਇਨਫੈਕਸ਼ਨ ਤੋਂ ਖ਼ੁਦ ਦਾ ਕਿੰਝ ਕਰੀਏ ਬਚਾਅ 

ਮੌਸਮ ਬਦਲਣ 'ਤੇ ਅਚਾਨਕ ਗਰਮ ਕੱਪੜੇ ਪਾਉਣਾ ਨਾ ਛੱਡੋਮੌਸਮ ਵਿੱਚ ਤਬਦੀਲੀਆਂ ਦੌਰਾਨ ਹੋਣ ਵਾਲੇ ਵਾਇਰਲ ਇਨਫੈਕਸ਼ਨ ਤੋਂ ਬਚਾਅ Health care tips  ਕਰਨਾ ਜ਼ਰੂਰੀ ਹੈ। ਬਦਲਦੇ ਮੌਸਮ ਦੇ ਨਾਲ ਸਵਾਈਨ ਫਲੂ ਦੇ ਮਾਮਲੇ ਵੀ ਲਗਾਤਾਰ ਵੱਧ ਰਹੇ ਹਨ। ਕਿਸੇ ਨੂੰ ਅਚਾਨਕ ਗਰਮ ਕੱਪੜੇ ਪਹਿਨਣੇ ਬੰਦ ਨਹੀਂ ਕਰਨੇ ਚਾਹੀਦੇ, ਕਿਉਂਕਿ ਤਾਪਮਾਨ ਵਿੱਚ ਉਤਰਾਅ-ਚੜ੍ਹਾਅ ਸੰਕਰਮਣ ਦਾ ਖ਼ਤਰਾ ਵਧਾਉਂਦੇ ਹਨ।

ਗਲੇ ਦਾ ਇੰਝ ਰੱਖੋ ਖਿਆਲ ਜੇਕਰ ਤੁਹਾਨੂੰ ਸਾਹ ਦੀ ਮਾਮੂਲੀ ਸਮੱਸਿਆ ਵੀ ਮਹਿਸੂਸ ਹੁੰਦੀ ਹੈ, ਤਾਂ ਕੋਸੇ ਪਾਣੀ ਨਾਲ ਗਾਰਗਲ ਕਰੋ, ਭਾਫ਼ ਲਓ, ਆਪਣੇ ਸਰੀਰ ਨੂੰ ਹਾਈਡਰੇਟ ਰੱਖਣ ਲਈ ਬਹੁਤ ਸਾਰਾ ਪਾਣੀ ਪੀਓ।

ਹੋਰ ਪੜ੍ਹੋ: 'ਰਾਮਾਇਣ ਦੀ ਸੀਤਾ' ਨੂੰ ਹੀਰੋਇਨ ਬਨਾਉਣ ਵਾਲੇ ਮਸ਼ਹੂਰ ਡਾਇਰੈਕਟਰ ਚੰਦਰ ਬਹਿਲ ਦਾ ਹੋਇਆ ਦਿਹਾਂਤ

ਖਾਣ-ਪੀਣ ਦਾ ਰੱਖੋ ਖਾਸ ਖਿਆਲਆਪਣੀ ਇਮਿਊਨਿਟੀ ਨੂੰ ਮਜ਼ਬੂਤ ​​ਕਰਨ ਲਈ ਪੌਸ਼ਟਿਕ ਭੋਜਨ ਦਾ ਸੇਵਨ ਕਰੋ ਅਤੇ ਚੰਗੀ ਨੀਂਦ ਵੀ ਲਓ। ਕਿਸੇ ਨੂੰ ਵਾਇਰਲ ਇਨਫੈਕਸ਼ਨ ਦੇ ਲੱਛਣਾਂ ਵੱਲ ਧਿਆਨ ਦੇਣਾ ਚਾਹੀਦਾ ਹੈ। ਜੇਕਰ ਲੱਛਣ ਗੰਭੀਰ ਹੋਣ ਲੱਗਦੇ ਹਨ ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ।

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network