ਜਾਣੋ ਯੋਗ ਦੇ ਨਾਲ ਕਿਵੇਂ ਦਮੇ ਤੋਂ ਪਾਇਆ ਜਾ ਸਕਦਾ ਹੈ ਛੁਟਕਾਰਾ
ਅੱਜ ਕੱਲ ਸਾਨੂੰ ਕਈ ਤਰਾਂ ਦੀਆਂ ਬੀਮਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਭੋਜਨ ਸਮੇਂ ਤੇ ਨਾ ਖਾਣਾ ਅਤੇ ਭੋਜਨ ਵਿੱਚ ਲੋੜੀਂਦੀ ਮਾਤਰਾ ਪ੍ਰੋਟੀਨ ਅਤੇ ਵਿਟਾਮਿਨ ਨਾ ਲੈਣ ਕਾਰਨ ਸਾਡੇ ਸ਼ਰੀਰ ਵਿੱਚ ਕਈ ਤਰਾਂ ਦੀਆਂ ਕਮੀਆਂ ਹੋ ਜਾਂਦੀਆਂ ਹਨ । ਇਸ ਤੋਂ ਇਲਾਵਾ ਵਰਜਿਸ਼ ਨਾ ਕਰਨ ਤੇ ਮੋਟਾਪਾ ,ਬਦਹਜ਼ਮੀ ,ਜੋੜਾਂ ਦਾ ਦਰਦ ਸਮੇਤ ਕਈ ਬੀਮਾਰੀਆਂ ਹੋ ਜਾਂਦੀਆਂ ਹਨ ।ਅਤੇ ਕਈ ਵਾਰ ਥੋੜਾ ਜਿਹਾ ਪੈਦਲ ਚੱਲਣ ਤੇ ਵੀ ਸਾਹ ਚੜ ਜਾਂਦਾ ਹੈ । ਪਰ ਸਾਹ ਚੜਨ ਦੀ ਇਹ ਸਮੱਸਿਆ ਆਮ ਹੁੰਦੀ ਜਾ ਰਹੀ ਹੈ ਅਤੇ ਅੱਜਕੱਲ ਇਹ ਸਮੱਸਿਆ ਇੱਕ ਗੰਭੀਰ ਦਮੇ (Asthma)ਦੀ ਬੀਮਾਰੀ ਦਾ ਕਾਰਨ ਬਣ ਚੁੱਕੀ ਹੈ ਅਤੇ ਕਈ ਵਾਰ ਦਮੇ ਦਾ ਇਹ ਅਟੈਕ ਇਨਸਾਨ ਦੀ ਮੌਤ ਦਾ ਸਬੱਬ ਵੀ ਬਣ ਜਾਂਦਾ ਹੈ । ਇਸ ਬੀਮਾਰੀ ਦੇ ਕਈ ਕਾਰਨ ਹਨ ਜਿਨਾਂ ਵਿਚੋਂ ਪ੍ਰਮੁੱਖ ਕਾਰਨ ਮੌਸਮ ਵਿੱਚ ਬਦਲਾਅ ,ਪ੍ਰਦੂਸ਼ਣ ਦਾ ਵੱਧਣਾ ਹਨ । ਇਸ ਬੀਮਾਰੀ ਕਾਰਨ ਮਿਊਕਸ ਦੇ ਨਾਲ ਫੇਫੜੇ ਕੰਮ ਕਰਨਾ ਬੰਦ ਕਰ ਦੇਂਦੇ ਹਨ ।
ਹੋਰ ਪੜ੍ਹੋ : ਕਮਲ ਖ਼ਾਨ ਨੇ ਆਪਣੀ ਧੀ ਦਾ ਮਨਾਇਆ ਜਨਮ ਦਿਨ, ਹੌਬੀ ਧਾਲੀਵਾਲ, ਨਿਸ਼ਾ ਬਾਨੋ, ਸਚਿਨ ਆਹੁਜਾ ਸਣੇ ਕਈ ਹਸਤੀਆਂ ਨੇ ਕੀਤੀ ਸ਼ਿਰਕਤ
ਇਹ ਬੀਮਾਰੀ ਕਿਸੇ ਨੂੰ ਹੋ ਜਾਵੇ ਤਾਂ ਇਸ ਨੂੰ ਵੱਧਣ ਤੋਂ ਰੋਕਿਆ ਨਹੀਂ ਜਾ ਸਕਦਾ ।ਪਰ ਇਸਦੇ ਬਚਾਅ ਦੇ ਤਰੀਕਿਆਂ ਨੂੰ ਅਪਣਾ ਕੇ ਤੁਸੀਂ ਇਸ ਬੀਮਾਰੀ ਨੂੰ ਕਾਫੀ ਹੱਦ ਤੱਕ ਕੰਟਰੋਲ ਜਰੂਰ ਕਰ ਸਕਦੇ ਹੋ। ਇਸ ਬੀਮਾਰੀ ਨੂੰ ਰੋਕਣ ਲਈ ਸਭ ਤੋਂ ਕਾਰਗਰ ਤਰੀਕਾ ਹੈ ਯੋਗ । ਜਿਸ ਨੂੰ ਰੋਜਾਨਾ ਕਰਕੇ ਤੁਸੀਂ ਇਸ ਗੰਭੀਰ ਬੀਮਾਰੀ 'ਤੇ ਕਾਫੀ ਹੱਦ ਤੱਕ ਕਾਬੂ ਪਾ ਸਕਦੇ ਹੋ ।ਉਂਝ ਤਾਂ ਦਮੇ ਤੇ ਕਾਬੂ ਪਾਉਣ ਲਈ ਬਜ਼ਾਰ ਵਿੱਚ ਕਈ ਤਰਾਂ ਦੀਆਂ ਦਵਾਈਆਂ ਆ ਚੁੱਕੀਆਂ ਹਨ ਪਰ ਇਨਾਂ ਦਵਾਈਆਂ ਨਾਲ ਕਈ ਹੋਰ ਕਈ ਬੀਮਾਰੀਆਂ ਪੈਦਾ ਹੋਣ ਦਾ ਡਰ ਬਣਿਆ ਰਹਿੰਦਾ ਹੈ । ਇਸ ਲਈ ਤੁਸੀਂ ਜੇ ਇਸ ਬੀਮਾਰੀ ਨਾਲ ਨਜਿੱਠਣਾ ਚਾਹੁੰਦੇ ਹੋ ਅਤੇ ਦਵਾਈਆਂ ਦੇ ਸੇਵਨ ਤੋਂ ਬਚਣਾ ਚਾਹੁੰਦੇ ਹੋ ਤਾਂ ਯੋਗ ਦੇ ਆਸਾਨ ਜਿਹੇ ਆਸਣ ਅਪਣਾ ਕੇ ਤੁਸੀਂ ਇਸ ਬੀਮਾਰੀ ਤੋਂ ਕਾਫੀ ਹੱਦ ਤੱਕ ਰਾਹਤ ਪਾ ਸਕਦੇ ਹੋ ।
ਪਾਸਾ ਆਸਣ ਇੱਕ ਅਜਿਹਾ ਆਸਣ ਹੈ ਜਿਸ ਨਾਲ ਅਸਥਮਾ ਦਾ ਇਲਾਜ ਜਿਆਦਾ ਅਸਰਦਾਇਕ ਤਰੀਕੇ ਨਾਲ ਕੀਤਾ ਜਾ ਸਕਦਾ ਹੈ । ਇਸ ਆਸਣ ਨੂੰ ਕਰਨ ਲਈ ਸਭ ਤੋਂ ਪਹਿਲਾਂ ਤਾੜ ਆਸਣ ਦੀ ਸਥਿਤੀ ਵਿੱਚ ਸਿੱਧੇ ਖੜੇ ਹੋ ਜਾਓ ।ਫਿਰ ਗੋਡਿਆਂ ਨੂੰ ਸਕਵੈਟ ਕਰਨ ਦੀ ਸਥਿਤੀ ਵਿੱਚ ਝੁਕਾਉ । ਇਸ ਦੋਰਾਨ ਪੈਰਾਂ ਦੇ ਤਲਿਆਂ ਨੂੰ ਜ਼ਮੀਨ ਤੇ ਸਥਿਰ ਕਰਕੇ ਰੱਖੋ ਅਤੇ ਗੋਡਿਆਂ ਨੂੰ ਮੋੜ ਕੇ ਬੈਠ ਜਾਉ ।ਫਿਰ ਸ਼ਰੀਰ ਦੇ ਉਪੱਰਲੇ ਹਿੱਸੇ ਨੂੰ ਖੱਬੇ ਪਾਸੇ ਮੋੜੋ ਅਤੇ ਸ਼ਰੀਰ ਦਾ ਉਪੱਰਲਾ ਹਿੱਸਾ ਖੱਬੇ ਗੋਡੇ ਤੱਕ ਲਿਆਉਣ ਦੀ ਕੋਸ਼ਿਸ਼ ਕਰੋ । ਆਪਣੇ ਹੱਥ ਅਤੇ ਤਲੀਆਂ ਨੂੰ ਵੀ ਮੋੜ ਲਉ ਫਿਰ ਪਿੱਠ ਵੱਲ ਹੱਥਾਂ ਨੂੰ ਲਿਜਾਂਦੇ ਹੋਏ ਇੱਕ ਹੱਥ ਨੂੰ ਦੂਸਰੇ ਹੱਥ ਨਾਲ ਕੱਸ ਕੇ ਫੜ ਲਉ। ਫਿਰ ਆਪਣੇ ਸਿਰ ਨੂੰ ਉਪੱਰ ਵੱਲ ਲਿਜਾ ਕੇ ਲੰਬੇ ਸਾਹ ਲਉ ਅਤੇ ਲੰਬੇ ਸਾਹ ੪-੫ ਵਾਰ ਲਉ।ਫਿਰ ਬਹੁਤ ਹੀ ਆਰਾਮ ਨਾਲ ਨਾਰਮਲ ਸਥਿਤੀ ਵਿੱਚ ਆ ਜਾਉ । ਫਿਰ ਸ਼ਰੀਰ ਦੇ ਦੂਜੇ ਪਾਸੇ ਵੱਲ ਵੀ ਇਸ ਪ੍ਰਕਿਰਿਆ ਨੂੰ ਦੁਹਰਾਉ ।
ਪਾਸਾ ਆਸਣ ਯੋਗ ਦਾ ਇੱਕ ਅਜਿਹਾ ਆਸਣ ਹੈ ਜੋ ਦਮੇ ਦੇ ਨਾਲ ਨਾਲ ਹੋਰ ਕਈ ਬੀਮਾਰੀਆਂ ਨੂੰ ਦੂਰ ਕਰਦਾ ਹੈ । ਇਸਦੇ ਨਿਯਮਿਤ ਅਭਿਆਸ ਨਾਲ ਸ਼ਰੀਰ ਨੂੰ ਪੂਰੀ ਤਰਾਂ ਤੰਦਰੁਸਤ ਰੱਖਿਆ ਜਾ ਸਕਦਾ ਹੈ । ਇਸ ਆਸਣ ਨੂੰ ਕਰਨ ਨਾਲ ਮਾਂਹਵਾਰੀ,ਸਾਇਟੀਕਾ,ਹਲਕਾ ਪਿੱਠ ਦਰਦ ,ਮੋਢਿਆਂ ਅਤੇ ਗਰਦਨ ਦੇ ਦਰਦ ਤੋਂ ਰਾਹਤ ਮਿਲਦੀ ਹੈ । ਸ਼ੁਰੂ 'ਚ ਇਹ ਆਸਣ ਤੁਹਾਨੂੰ ਔਖਾ ਲੱਗੇਗਾ ਪਰ ਇਸ ਨੂੰ ਰੋਜਾਨਾ ਕਰਨ ਨਾਲ ਤੁਹਾਨੂੰ ਇਸ ਨੂੰ ਆਸਾਨੀ ਨਾਲ ਕਰ ਸਕਦੇ ਹੋ।ਇਸ ਆਸਣ ਨਾਲ ਪਿੱਠ ,ਲੱਕ ਅਤੇ ਅੱਡੀਆਂ ਦੀਆਂ ਮਾਸ ਪੇਸ਼ੀਆਂ 'ਚ ਖਿਚਾਅ ਹੁੰਦਾ ਹੈ ।ਜਿਸ ਨਾਲ ਤੁਸੀਂ ਦਮੇ ਦੀ ਬੀਮਾਰੀ ਤੋਂ ਤਾਂ ਛੁਟਕਾਰਾ ਪਾ ਸਕਦੇ ਹੋ , ਇਸਦੇ ਨਾਲ ਹੀ ਪੇਟ ਦੀਆਂ ਕਈ ਸਮੱਸਿਆਵਾਂ ਤੋਂ ਵੀ ਤੁਹਾਨੂੰ ਨਿਜਾਤ ਮਿਲੇਗੀ ਤਾਂ ਫਿਰ ਦੇਰ ਕਿਸ ਗੱਲ ਦੀ ਅੱਜ ਤੋਂ ਹੀ ਅਪਣਾ ਲਉ ਯੋਗ ਦੀ ਇਹ ਵਿਧੀ ਅਤੇ ਗੰਭੀਰ ਬੀਮਾਰੀਆਂ ਤੋਂ ਪਾਉ ਰਾਹਤ ।
-