Lohri 2024: ਲੋਹੜੀ ਦੇ 'ਤੇ ਮੌਕੇ ਆਪਣੇ ਦੋਸਤਾਂ ਤੇ ਰਿਸ਼ਤੇਦਾਰਾਂ ਨੂੰ ਗਿਫਟ ਕਰੋ ਇਹ ਬੇਹਤਰੀਨ ਚੀਜ਼ਾਂ

Reported by: PTC Punjabi Desk | Edited by: Pushp Raj  |  January 13th 2024 03:48 PM |  Updated: January 13th 2024 03:48 PM

Lohri 2024: ਲੋਹੜੀ ਦੇ 'ਤੇ ਮੌਕੇ ਆਪਣੇ ਦੋਸਤਾਂ ਤੇ ਰਿਸ਼ਤੇਦਾਰਾਂ ਨੂੰ ਗਿਫਟ ਕਰੋ ਇਹ ਬੇਹਤਰੀਨ ਚੀਜ਼ਾਂ

Gift For Lohri celebrations: ਅੱਜ 13 ਜਨਵਰੀ ਨੂੰ ਦੇਸ਼ਭਰ 'ਚ ਲੋਹੜੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਲੋਹੜੀ ਦਾ ਤਿਉਹਾਰ  (Lohri 2024) ਪੰਜਾਬ, ਹਰਿਆਣਾ ਅਤੇ ਦਿੱਲੀ ਵਿੱਚ ਰਹਿਣ ਵਾਲੇ ਲੋਕਾਂ ਲਈ ਬਹੁਤ ਮਹੱਤਵ ਰੱਖਦਾ ਹੈ। ਜਿਸ ਨੂੰ ਉਹ ਆਪਣੇ ਕਰੀਬੀ ਰਿਸ਼ਤੇਦਾਰਾਂ ਅਤੇ ਦੋਸਤਾਂ ਨਾਲ ਮਿਲ ਕੇ ਬਣਾਉਂਦੇ ਹਨ। ਜੇਕਰ ਤੁਸੀਂ ਵੀ ਕਿਸੇ ਲੋਹੜੀ ਪਾਰਟੀ 'ਚ ਮਹਿਮਾਨ ਬਣ ਕੇ ਜਾ ਰਹੇ ਹੋਂ ਤਾਂ ਤੁਸੀਂ ਕੀ ਗਿਫਟ ਲਿਜਾ ਸਕਦੇ ਹੋ, ਆਓ ਜਾਣਦੇ ਹਾਂ।ਲੋਹੜੀ ਨਵੇਂ ਸਾਲ ਤੋਂ ਬਾਅਦ ਆਉਣ ਵਾਲਾ ਪਹਿਲਾ ਤਿਉਹਾਰ ਹੁੰਦਾ ਹੈ। ਲੋਕ ਇਸ ਦਿਨ ਨੂੰ ਬੜੇ ਹੀ  ਧੂਮਧਾਮ ਅਤੇ ਉਤਸ਼ਾਹ ਨਾਲ ਮਨਾਉਂਦੇ ਹਨ। ਪੰਜਾਬ, ਹਰਿਆਣਾ, ਦਿੱਲੀ ਅਤੇ ਜੰਮੂ ਵਿੱਚ ਰਹਿਣ ਵਾਲੇ ਲੋਕਾਂ ਲਈ ਇਹ ਤਿਉਹਾਰ ਬਹੁਤ ਮਹੱਤਵਪੂਰਨ ਹੈ। ਇਸ ਦਿਨ, ਉਹ ਸ਼ਾਮ ਨੂੰ ਇੱਕ ਅੱਗ ਜਗਾ ਕੇ ਇਸ ਦੀ ਪਰਿਕਰਮਾ ਕਰਦੇ ਹਨ ਅਤੇ ਪੂਜਾ ਕਰਦੇ ਹਨ। ਖਾਸ ਤੌਰ ‘ਤੇ ਜਿਨ੍ਹਾਂ ਦੇ ਘਰ ਵਿੱਚ ਨਵਾਂ ਵਿਆਹ ਹੋਇਆ ਹੈ, ਨਵ ਜਨਮੇ ਬੱਚੇ ਦੀ ਪਹਿਲੀ ਲੋਹੜੀ ਸਾਰੇ ਨਜ਼ਦੀਕੀ ਰਿਸ਼ਤੇਦਾਰਾਂ ਅਤੇ ਦੋਸਤਾਂ ਨਾਲ ਬਹੁਤ ਧੂਮ-ਧਾਮ ਨਾਲ ਮਨਾਈ ਜਾਂਦੀ ਹੈ।ਅਜਿਹੇ ‘ਚ ਜਦੋਂ ਅਸੀਂ ਲੋਹੜੀ (Lohri celebrations)  ਦੇ ਮੌਕੇ ‘ਤੇ ਕਿਸੇ ਦੇ ਘਰ ਮਹਿਮਾਨ ਬਣ ਕੇ ਜਾਂਦੇ ਹਾਂ ਤਾਂ ਅਸੀਂ ਆਪਣੇ ਨਾਲ ਸਨਮਾਨ, ਪਿਆਰ ਅਤੇ ਆਸ਼ੀਰਵਾਦ ਦਾ ਪ੍ਰਗਟਾਵਾ ਕਰਨ ਲਈ ਤੋਹਫਾ ਜ਼ਰੂਰ ਲੈ ਕੇ ਜਾਂਦੇ ਹਾਂ।, ਪਰ ਤੋਹਫ਼ਿਆਂ ਨੂੰ ਲੈ ਕੇ ਮਨ ਵਿੱਚ ਹਮੇਸ਼ਾ ਦੁਵਿਧਾ ਬਣੀ ਰਹਿੰਦੀ ਹੈ ਕਿ ਇਸ ਮੌਕੇ ਵਿਅਕਤੀ ਨੂੰ ਕਿਹੜਾ ਤੋਹਫ਼ਾ ਦੇਣਾ ਚਾਹੀਦਾ ਹੈ। 

Happy Lohri 2024

ਲੋਹੜੀ ਦੇ ਮੌਕੇ ਦੋਸਤਾਂ ਤੇ ਰਿਸ਼ਤੇਦਾਰਾਂ ਨੂੰ ਗਿਫਟ ਕਰੋ ਇਹ ਖ਼ਾਸ ਤੋਹਫੇ 

ਦੱਸ ਦਈਏ ਕਿ ਤੋਹਫੇ ਦੇਣ ਤੋਂ ਪਹਿਲਾਂ ਉਸ ਦੀ ਸਹੀ ਚੋਣ ਕਰਨਾ ਬਹੁਤ ਜ਼ਰੂਰੀ ਹੈ। ਇਸ ਲਈ ਹਮੇਸ਼ਾ ਆਪਣੇ ਸਾਹਮਣੇ ਵਾਲੇ ਵਿਅਕਤੀ ਦੇ ਮੁਤਾਬਕ ਇਸ ਦੀ ਚੋਣ ਕਰਨੀ ਚਾਹੀਦੀ ਹੈ। ਜੇਕਰ ਤੁਸੀਂ ਕਿਸੇ ਬੱਚੇ ਦੀ ਲੋਹੜੀ ‘ਤੇ ਜਾ ਰਹੇ ਹੋ, ਤਾਂ ਤੁਹਾਨੂੰ ਉਸ ਲਈ ਤੋਹਫ਼ਾ ਖਰੀਦਣਾ ਚਾਹੀਦਾ ਹੈ ਅਤੇ ਜੇਕਰ ਤੁਸੀਂ ਕਿਸੇ ਨਵੇਂ ਵਿਆਹੇ ਵਿਅਕਤੀ ਦੀ ਪਹਿਲੀ ਲੋਹੜੀ ‘ਤੇ ਜਾ ਰਹੇ ਹੋ, ਤਾਂ ਤੁਹਾਨੂੰ ਉਸ ਮੁਤਾਬਕ ਤੋਹਫ਼ਾ ਖਰੀਦਣਾ ਚਾਹੀਦਾ ਹੈ।

ਬੱਚਿਆਂ ਲਈ ਖਿਡੌਣੇਜੇਕਰ ਤੁਸੀਂ ਕਿਸੇ ਬੱਚੇ ਦੀ ਲੋਹੜੀ 'ਤੇ ਜਾ ਰਹੇ ਹੋ ਤਾਂ ਤੁਸੀਂ ਬੱਚੇ ਲਈ ਖਿਡੌਣੇ ਲਿਜਾ ਸਕਦੇ ਹੋ। ਬੱਚੇ ਖਿਡੌਣੇ ਦੇਖ ਕੇ ਸਭ ਤੋਂ ਵੱਧ ਖੁਸ਼ੀ ਮਹਿਸੂਸ ਕਰਦੇ ਹਨ। ਅਜਿਹੀ ਵਿੱਚ, ਤੁਸੀਂ ਬੱਚਿਆਂ ਨੂੰ ਸਾਫਟ ਖਿਡੌਣੇ, ਇਲੈਕਟ੍ਰਿਕ ਖਿਡੌਣੇ ਗਿਫਟ ਕਰ ਸਕਦੇ ਹੋ। ਅੱਜਕੱਲ੍ਹ ਬੱਚਿਆਂ ਲਈ ਅਜਿਹੇ ਕਈ ਤੋਹਫ਼ੇ ਬਾਜ਼ਾਰ ਵਿੱਚ ਉਪਲਬਧ ਹਨ। ਜਿਸ ਨਾਲ ਬੱਚੇ ਦੇ ਗਿਆਨ ਵਿੱਚ ਵਾਧਾ ਹੁੰਦਾ ਹੈ। ਤੁਸੀਂ ਇਨ੍ਹਾਂ ਚੀਜ਼ਾਂ ਨੂੰ ਤੋਹਫ਼ੇ ਵਜੋਂ ਵੀ ਦੇ ਸਕਦੇ ਹੋ, ਇਹ ਚੀਜ਼ਾਂ ਉਨ੍ਹਾਂ ਲਈ ਬਹੁਤ ਲਾਭਦਾਇਕ ਹੋਣਗੀਆਂ ਜਦੋਂ ਉਹ ਥੋੜ੍ਹੇ ਵੱਡੇ ਹੋ ਜਾਣ।

ਕੱਪੜੇਵਿਆਹ ਹੋਵੇ ਜਾਂ ਘਰ ਦਾ ਕੋਈ ਵੀ ਸਮਾਗਮ, ਕੱਪੜੇ ਗਿਫਟ ਕਰਨ ਦੀ ਪਰੰਪਰਾ ਲੰਬੇ ਸਮੇਂ ਤੋਂ ਚੱਲੀ ਆ ਰਹੀ ਹੈ। ਤੁਸੀਂ ਬੱਚੇ ਨੂੰ ਅਤੇ ਨਵੇਂ ਵਿਆਹੇ ਜੋੜੇ ਨੂੰ ਵੀ ਕੱਪੜੇ ਗਿਫਟ ਕਰ ਸਕਦੇ ਹੋ।

ਲਜੀਜ਼ ਪਕਵਾਨਾਂ ਦੀ ਟੋਕਰੀਤੁਸੀਂ ਸੁਆਦੀ ਪਕਵਾਨਾਂ ਜਿਵੇਂ ਕਿ ਸਨੈਕਸ ਦੀ ਟੋਕਰੀ ਗਿਫਟ ਕਰ ਸਕਦੇ ਹੋ। ਤੁਸੀਂ ਇਸ ਵਿੱਚ ਚਾਕਲੇਟ, ਬਰਾਊਨੀ ਜਾਂ ਫਲਾਂ ਅਤੇ ਸੁੱਕੇ ਮੇਵੇ ਦਾ ਤੋਹਫ਼ਾ ਪੈਕ ਕਰਵਾ ਕੇ ਗਿਫਟ ਕਰ ਸਕਦੇ ਹੋ। ਇਹ ਇੱਕ ਸਿਹਤਮੰਦ ਵਿਕਲਪ ਹੈ।

Lohri2

ਹੋਰ ਪੜ੍ਹੋ: ਕਰਨ ਔਜਲਾ ਨੇ ਆਪਣੇ ਨਵੇਂ ਗੀਤ '100 million' ਦਾ ਪੋਸਟਰ ਕੀਤਾ ਜਾਰੀ, ਰੈਪਰ ਡਿਵਾਈਨ ਦੇ ਨਾਲ ਕੋਲੈਬ ਕਰਦੇ ਆਉਣਗੇ ਨਜ਼ਰ ਪਰਸਨਲਾਈਜ਼ਡ ਤੋਹਫ਼ਾਤੁਸੀਂ ਨਵ ਵਿਆਹੀ ਜੋੜੀ ਜਾਂ ਫਿਰ ਬੱਚੇ ਨੂੰ  ਨੇਮ ਪਲੇਟ, ਫੋਟੋ ਫਰੇਮ, ਬੈਗ, ਬੈੱਡਸ਼ੀਟ ਸੈੱਟ ਅਤੇ ਘੜੀਆਂ ਵਰਗੀਆਂ ਪਰਸਨਲਾਈਜ਼ਡ ਚੀਜ਼ਾਂ ਤੋਹਫ਼ੇ ਵਜੋਂ ਦੇ ਸਕਦੇ ਹੋ। ਉਹ ਇਨ੍ਹਾਂ ਚੀਜ਼ਾਂ ਦੀ ਰੋਜ਼ਾਨਾ ਵਰਤੋਂ ਕਰ ਸਕਦੇ ਹਨ ਅਤੇ ਅਜਿਹੇ ਤੋਹਫ਼ਿਆਂ ਨਾਲ ਉਨ੍ਹਾਂ ਨੂੰ ਚੰਗਾ ਵੀ ਲੱਗੇਗਾ। ਤੁਸੀਂ ਉਨ੍ਹਾਂ ਨੂੰ ਗਹਿਣੇ ਅਤੇ ਇਲੈਕਟ੍ਰਾਨਿਕ ਡਿਵਾਈਸਾਂ ਜਿਵੇਂ ਡਿਜੀਟਲ ਘੜੀਆਂ ਵਰਗੀਆਂ ਚੀਜ਼ਾਂ ਗਿਫਟ ਕਰ ਸਕਦੇ ਹੋ।

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network