Lohri 2024: ਸਿਡ ਤੇ ਕਿਆਰਾ ਤੋਂ ਲੈ ਕੇ ਪਰਿਣੀਤੀ ਚੋਪੜਾ ਤੇ ਰਾਘਵ ਚੱਢਾ ਸਣੇ ਇਹ ਬਾਲੀਵੁੱਡ ਸਿਤਾਰੇ ਮਨਾਉਣਗੇ ਪਹਿਲੀ ਲੋਹੜੀ
Lohri 2024: ਸਿਡ ਤੇ ਕਿਆਰਾ ਤੋਂ ਲੈ ਕੇ ਪਰਿਣੀਤੀ ਚੋਪੜਾ ਤੇ ਰਾਘਵ ਚੱਢਾ ਸਣੇ ਇਹ ਬਾਲੀਵੁੱਡ ਸਿਤਾਰੇ ਮਨਾਉਣਗੇ ਪਹਿਲੀ ਲੋਹੜੀ
Bollywood Celebs celebrates Lohri: ਅੱਜ 13 ਜਨਵਰੀ ਨੂੰ ਦੇਸ਼ ਭਰ 'ਚ ਧੂਮਧਾਮ ਦੇ ਨਾਲ ਲੋਹੜੀ ਦਾ ਤਿਉਹਾਰ (Lohri 2024) ਮਨਾਇਆ ਜਾ ਰਿਹਾ ਹੈ। ਇਸ ਮੌਕੇ ਉੱਤੇ ਕਈ ਬਾਲੀਵੁੱਡ ਸੈਲਬਸ ਵੀ ਇਸ ਵਾਰ ਆਪਣੀ ਪਹਿਲੀ ਲੋਹੜੀ ਮਨਾਉਣ ਜਾ ਰਹੇ ਹਨ। ਇਨ੍ਹਾਂ 'ਚ ਕਿਆਰਾ ਅਡਵਾਨੀ ਤੋਂ ਲੈ ਕੇ ਪਰਿਣੀਤੀ ਚੋਪੜਾ ਦਾ ਨਾਮ ਸ਼ਾਮਲ ਹਨ।ਦੱਸ ਦਈਏ ਕਿ ਬੀਤੇ ਸਾਲ 2023 ਵਿੱਚ ਕਈ ਬਾਲੀਵੁੱਡ ਸੈਲਬਸ ਨੇ ਵਿਆਰ ਕਰਵਾਇਆ ਹੈ। ਬੀ ਟਾਊਨ ਵਿੱਚ ਕਈ ਅਜਿਹੀ ਪੰਜਾਬੀ ਜੋੜੀਆਂ ਹਨ, ਜੋ ਇਸ ਸਾਲ ਪਹਿਲੀ ਵਾਰ ਬਤੌਰ ਕਪਲ ਆਪਣੀ ਪਹਿਲੀ ਲੋਹੜੀ ਸੈਲੀਬ੍ਰੇਟ ਕਰਨ ਜਾ ਰਹੇ ਹਨ, ਆਓ ਜਾਣਦੇ ਹਾਂ ਇਨ੍ਹਾਂ ਬਾਲੀਵੁੱਡ ਜੋੜੀਆਂ ਬਾਰੇਂ।
ਪਹਿਲੀ ਵਾਰ ਲੋਹੜੀ ਮਨਾਉਣਗੇ ਇਹ ਬਾਲੀਵੁੱਡ ਕਪਲਸ
ਕਿਆਰਾ ਅਡਵਾਨੀ ਤੇ ਸਿਧਾਰਥ ਮਲੋਹਤਰਾ ਕਿਆਰਾ ਅਡਵਾਨੀ ਤੇ ਸਿਧਾਰਥ ਮਲੋਹਤਰਾ (Kiara Advani and Sidhaarth Malhotra) ਦੀ ਜੋੜੀ ਰੀਲ ਤੋਂ ਰਿਅਲ ਲਾਈਫ ਬਨਣ ਵਾਲੀ ਜੋੜੀਆਂ ਚੋਂ ਇੱਕ ਹੈ। ਫਿਲਮ ਸ਼ੇਰਸ਼ਾਹ ਤੋਂ ਇਸ ਜੋੜੀ ਦੀ ਰੀਲ ਵਾਲੀ ਲਵ ਸਟੋਰੀ ਰੀਅਲ ਲਈਫ ਸਟੋਰੀ ਵਿੱਚ ਬਦਲ ਗਈ। ਬੀਤੇ ਸਾਲ ਇਸ ਜੋੜੇ ਨੇ ਡੈਸਟਿਨੇਸ਼ਨ ਵੈਡਿੰਗ ਕੀਤੀ ਹੈ। ਇਨ੍ਹਾਂ ਦਾ ਵਿਆਹ ਕਿਸੇ ਪਰੀਲੋਕ ਦੀ ਕਥਾ ਵਾਂਗ ਹੋਇਆ। ਇਹ ਜੋੜਾ ਅੱਜ ਆਪਣੀ ਪਹਿਲੀ ਲੋਹੜੀ ਸੈਲੀਬ੍ਰੇਟ ਕਰਨ ਵਾਲਾ ਹੈ ਤੇ ਫੈਨਜ਼ ਇਨ੍ਹਾਂ ਦੀਆਂ ਤਸਵੀਰਾਂ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।
ਸੋਨਾਲੀ ਸਹਿਗਲ ਤੇ ਅਸ਼ੀਸ਼ ਸਜਨਾਨੀ 'ਪਿਆਰ ਕਾ ਪੰਚਨਾਮਾ' ਫੇਮ ਅਦਾਕਾਰਾ ਸੋਨਾਲੀ ਸਹਿਗਲ ਦਾ ਵਿਆਹ ਵੀ ਪਿਛਲੇ ਸਾਲ ਸੁਰਖੀਆਂ 'ਚ ਰਿਹਾ ਸੋਨਾਲੀ ਅਤੇ ਅਸ਼ੀਸ਼ ਸਜਨਾਨੀ (Sonali Sehgal and Ashish Sajnani) ਦਾ ਵਿਆਹ ਜੂਨ 'ਚ ਹੋਇਆ ਸੀ। ਉਨ੍ਹਾਂ ਦੇ ਵਿਆਹ 'ਚ ਇੰਡਸਟਰੀ ਦੇ ਕੁਝ ਹੀ ਕਰੀਬੀ ਲੋਕ ਤੇ ਪਰਿਵਾਰਕ ਮੈਂਬਰ ਸ਼ਾਮਲ ਹੋਏ ਸਨ। ਸੋਨਾਲੀ ਨੇ ਇਕ ਇੰਟਰਵਿਊ ਦੌਰਾਨ ਦੱਸਿਆ ਸੀ ਕਿ ਉਹ ਹਮੇਸ਼ਾ ਆਪਣੇ ਵਿਆਹ ਨੂੰ ਗੁਪਤ ਰੱਖਣਾ ਚਾਹੁੰਦੀ ਸੀ। ਇਹ ਦੋਵੇਂ ਇਸ ਸਾਲ ਆਪਣੀ ਪਹਿਲੀ ਲੋਹੜੀ ਵੀ ਇਕੱਠੇ ਮਨਾਉਣ ਜਾ ਰਹੇ ਹਨ।
ਹੋਰ ਪੜ੍ਹੋ: ਮਸ਼ਹੂਰ ਅਦਾਕਾਰਾ ਸੁਰਭੀ ਜੋਤੀ ਕਰਨ ਜਾ ਰਹੀ ਹੈ ਵਿਆਹ, ਜਾਣੋ ਕੌਣ ਹੈ ਉਸ ਦੇ ਸੁਫਨਿਆਂ ਦਾ ਰਾਜਕੁਮਾਰਪਰਿਣੀਤੀ ਚੋਪੜਾ ਤੇ ਰਾਘਵ ਚੱਢਾ ਪਰਿਣੀਤੀ ਚੋਪੜਾ ਤੇ ਰਾਘਵ ਚੱਢਾ (Parineeti chopra and Raghav Chaddha) ਦੀ ਜੋੜੀ ਫੈਨਜ਼ ਦੀ ਪਸੰਦੀਦਾ ਜੋੜੀਆਂ ਚੋਂ ਇੱਕ ਹੈ। ਫੈਨਜ਼ ਇਨ੍ਹਾਂ ਦੀ ਜੋੜੀ ਨੂੰ ਰਾਗਨੀਤੀ ਕਹਿ ਕੇ ਬੁਲਾਉਂਦੇ ਹਨ। ਦੋਹਾਂ ਨੇ ਬੀਤੇ ਸਾਲ ਸਤੰਬਰ 'ਚ ਵਿਆਹ ਕੀਤਾ ਸੀ ਅਤੇ ਉਨ੍ਹਾਂ ਦੇ ਵਿਆਹ ਨੇ ਕਾਫੀ ਸੁਰਖੀਆਂ ਬਟੋਰੀਆਂ ਸਨ। ਬਿਗ ਫੈਟ ਪੰਜਾਬੀ ਵੈਡਿੰਗ 'ਚ ਪਰਿਣੀਤੀ, ਰਾਘਵ ਦਾ ਲੁੱਕ ਅਤੇ ਵੈਡਿੰਗ ਵੈਨਿਊ ਦੀ ਸਜਾਵਟ ਤੋਂ ਲੈ ਕੇ ਸਭ ਕੁਝ ਕਾਫੀ ਪਰਫੈਕਟ ਸੀ। ਫੈਨਜ਼ ਦੋਵਾਂ ਦੀ ਲਵ ਸਟੋਰੀ ਨੂੰ ਕਾਫੀ ਪਸੰਦ ਕਰਦੇ ਹਨ। ਪਰਿਣੀਤੀ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਅਕਸਰ ਰਾਘਵ ਨਾਲ ਫੋਟੋਆਂ ਸ਼ੇਅਰ ਕਰਦੀ ਰਹਿੰਦੀ ਹੈ।
-
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
