ਪੰਜਾਬੀ ਰੰਗਾਂ ‘ਚ ਰੰਗੇ ਨਜ਼ਰ ਆਏ ਵਿਜੇ ਦੇਵਰਕੋਂਡਾ, ਰਿਪੋਰਟਰ ਤੋਂ ਸਿੱਖੀ ਪੰਜਾਬੀ ਬੋਲਣੀ, ਅਨੰਨਿਆ ਦੇ ਨਾਲ ਲਈ ਟਰੈਕਟਰ ਦੀ ਗੇੜੀ

written by Lajwinder kaur | August 14, 2022

Liger Stars Vijay Deverakonda And Ananya Panday: ਵਿਜੇ ਦੇਵਰਕੋਂਡਾ ਅਤੇ ਅਨੰਨਿਆ ਪਾਂਡੇ ਆਪਣੀ ਫਿਲਮ ' ਲਾਈਗਰ' ਦੇ ਪ੍ਰਮੋਸ਼ਨ ਦੇ ਸਿਲਸਿਲੇ ਲਈ ਚੰਡੀਗੜ੍ਹ ਪਹੁੰਚੇ ਸਨ। ਜਿੱਥੇ ਉਨ੍ਹਾਂ ਨੇ ਪੰਜਾਬੀ ਖਾਣੇ ਦਾ ਆਨੰਦ ਮਾਣਿਆ। ਉੱਥੇ ਉਹ ਪੰਜਾਬੀ ਰੰਗਾਂ ਵਿੱਚ ਰੰਗੇ ਨਜ਼ਰ ਆਏ। ਵਿਜੇ ਨੂੰ ਅਨੰਨਿਆ ਦੇ ਨਾਲ ਖੇਤਾਂ ਵਿਚਕਾਰ ਟਰੈਕਟਰ ਚਲਾਉਂਦੇ ਦੇਖਿਆ ਗਿਆ।

ਉਸ ਨੇ ਆਫ ਵਾਈਟ ਕਲਰ ਦਾ ਕੁੜਤਾ-ਪਜ਼ਾਮਾ ਪਾਇਆ ਹੋਇਆ ਸੀ। ਦੋਵੇਂ ਖੂਬ ਮਸਤੀ ਕਰਦੇ ਨਜ਼ਰ ਆਏ। ਫਿਲਮ ਦੀ ਸਟਾਰਕਾਸਟ ਵੀ ਮੀਡੀਆ ਦੇ ਸਾਹਮਣੇ ਆਈ, ਜਿੱਥੇ ਵਿਜੇ ਨੇ ਰਿਪੋਰਟਰ ਦੇ ਕਹਿਣ 'ਤੇ ਪੰਜਾਬੀ ਬੋਲਣ ਦੀ ਕੋਸ਼ਿਸ਼ ਕੀਤੀ।

ਹੋਰ ਪੜ੍ਹੋ : ‘ਇਹ ਆਮਿਰ ਖ਼ਾਨ ਦੀਆਂ ਰੀਸਾਂ ਕਰਦਾ’ ਵਾਲੇ ਬਿਆਨ ‘ਤੇ ਐਕਟਰ ਹਰਦੀਪ ਗਰੇਵਾਲ ਨੇ ਤੋੜੀ ਆਪਣੀ ਚੁੱਪੀ, ਕਿਹਾ-‘ਸੱਚ ਦੱਸਾਂ ਤਾਂ ਮੇਰਾ ਟੀਚਾ ਕਦੇ ਵੀ...’

Ananya Panday hints at doing full-fledged Punjabi character 'very soon' Image Source: Twitter

ਸਾਊਥ ਸਟਾਰ ਵਿਜੇ ਦੇਵਰਕੋਂਡਾ ਤੋਂ ਪੁੱਛਿਆ ਗਿਆ ਕਿ, ਕੀ ਉਹ ਪੰਜਾਬੀ ਬੋਲ ਸਕਦੇ ਹਨ? ਵਿਜੇ ਕਹਿੰਦਾ, ‘ਨਹੀਂ ਮੈਨੂੰ ਪੰਜਾਬੀ ਨਹੀਂ ਆਉਂਦੀ ਪਰ ਮੈਂ ਤੁਹਾਡੇ ਤੋਂ ਪੰਜਾਬੀ ਸਿੱਖਣ ਦੀ ਕੋਸ਼ਿਸ ਕਰਾਂਗਾ’ ਵਿਜੇ ਨੇ ਪੰਜਾਬੀ ਦੀਆਂ ਲਾਈਨਾਂ ਦੁਹਰਾਈਆਂ, ‘ਹੋਰ ਕੀ ਹਾਲ ਚੱਲ ਹੈ? ਮੈਂ ਵਧੀਆ ਤੂੰ ਦੱਸ...'।

Ananya Panday hints at doing full-fledged Punjabi character 'very soon' Image Source: Twitter

ਵਿਜੇ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇੱਕ ਯੂਜ਼ਰ ਨੇ ਲਿਖਿਆ, 'ਉਹ ਬਹੁਤ ਪਿਆਰੇ ਸਖ਼ਸ਼ ਨੇ...ਕੋਈ ਹਉਮੈ ਨਹੀਂ।''

Image Source: Twitter

ਵਿਜੇ ਅਤੇ ਅਨੰਨਿਆ ਤੋਂ ਇਲਾਵਾ 'ਲਾਈਗਰ' ਵਿੱਚ ਮਕਰੰਦ ਦੇਸ਼ਪਾਂਡੇ ਅਤੇ ਰਮਿਆ ਕ੍ਰਿਸ਼ਨਨ ਹਨ। ਫਿਲਮ ਦੇ ਤਿੰਨ ਗੀਤ ਪਹਿਲਾਂ ਹੀ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ। ਇਹ ਫ਼ਿਲਮ 25 ਅਗਸਤ ਨੂੰ ਸਿਨੇਮਾਘਰਾਂ ਵਿੱਚ ਆਵੇਗੀ। ਫਿਲਮ ਦਾ ਨਿਰਦੇਸ਼ਨ ਪੁਰੀ ਜਗਨਨਾਥ ਨੇ ਕੀਤਾ ਹੈ।

 

 

View this post on Instagram

 

A post shared by Vijay Deverakonda (@thedeverakonda)

You may also like