‘ਇਹ ਆਮਿਰ ਖ਼ਾਨ ਦੀਆਂ ਰੀਸਾਂ ਕਰਦਾ’ ਵਾਲੇ ਬਿਆਨ ‘ਤੇ ਐਕਟਰ ਹਰਦੀਪ ਗਰੇਵਾਲ ਨੇ ਤੋੜੀ ਆਪਣੀ ਚੁੱਪੀ, ਕਿਹਾ-‘ਸੱਚ ਦੱਸਾਂ ਤਾਂ ਮੇਰਾ ਟੀਚਾ ਕਦੇ ਵੀ...’

written by Lajwinder kaur | August 12, 2022

Hardeep Grewal's Batch 2013 :ਗਾਇਕ ਤੋਂ ਐਕਟਰ ਬਣੇ ਹਰਦੀਪ ਗਰੇਵਾਲ ਜੋ ਕਿ ਅੱਜ ਕਿਸੇ ਪਹਿਚਾਣ ਦੇ ਮੁਹਤਾਜ਼ ਨਹੀਂ ਹਨ। ਉਨ੍ਹਾਂ ਨੇ ਆਪਣੇ ਮੋਟੀਵੇਸ਼ਨਲ ਗੀਤਾਂ ਤੋਂ ਇਲਾਵਾ ਆਪਣੀ ਡੈਬਿਊ ਫ਼ਿਲਮ ਤੁਣਕਾ ਤੁਣਕਾ ਦੇ ਨਾਲ ਦਰਸ਼ਕਾਂ ਦੇ ਦਿਲਾਂ ‘ਚ ਖ਼ਾਸ ਜਗ੍ਹਾ ਬਣਾ ਲਈ ਹੈ। ਬਹੁਤ ਜਲਦ ਉਹ ਬੈਚ 2013 ਦੇ ਨਾਲ ਦਰਸ਼ਕਾਂ ਦੇ ਰੂਬਰੂ ਹੋਣ ਜਾ ਰਹੇ ਹਨ।

ਇਸ ਫ਼ਿਲਮ ਲਈ ਵੀ ਉਨ੍ਹਾਂ ਨੇ ਆਪਣੇ ਸਰੀਰ ਉੱਤੇ ਕੰਮ ਕੀਤਾ ਹੈ। ਇਸ ਵਾਰ ਉਨ੍ਹਾਂ ਨੇ ਫ਼ਿਲਮ ਦੇ ਲਈ ਭਾਰ ਵਧਾਇਆ ਹੈ। ਜਿਸ ਤੋਂ ਬਾਅਦ ਹਰਦੀਪ ਗਰੇਵਾਲ ਦੀ ਤੁਲਨਾ ਆਮਿਰ ਖ਼ਾਨ ਦੇ ਨਾਲ ਹੋਣ ਲੱਗ ਪਈ ਹੈ। ਇਸ ਵਾਰ ਉਨ੍ਹਾਂ ਨੇ ਇੱਕ ਖ਼ਾਸ ਨੋਟ ਸਾਂਝਾ ਕੀਤਾ ਹੈ।

image source instagram

ਹੋਰ ਪੜੋ : ਫ਼ਿਲਮ ‘ਬੈਚ 2013’ ਦਾ ਸ਼ਾਨਦਾਰ ਟੀਜ਼ਰ ਹੋਇਆ ਰਿਲੀਜ਼, ਕਿਵੇਂ ਨਿਰਾਸ਼ ਜ਼ਿੰਦਗੀ ਨੂੰ ਨਵਾਂ ਮੋੜ ਦੇ ਕੇ ਹਰਦੀਪ ਗਰੇਵਾਲ ਬਣਦੇ ਨੇ ਪੁਲਿਸ ਅਫ਼ਸਰ, ਦੇਖੋ ਵੀਡੀਓ

ਉਨ੍ਹਾਂ ਨੇ ਆਪਣੀ ਤਸਵੀਰਾਂ ਦਾ ਕਲਾਜ ਸਾਂਝਾ ਕਰਦੇ ਹੋਏ ਲਿਖਿਆ ਹੈ- “ਇਹ ਆਮਿਰ ਖ਼ਾਨ ਦੀਆਂ ਰੀਸਾਂ ਕਰਦਾ”...ਸੱਚ ਦੱਸਾਂ ਤਾਂ ਮੇਰਾ ਟੀਚਾ ਕਦੇ ਵੀ “ਆਮਿਰ ਖ਼ਾਨ” ਵਰਗਾ ਬਣਨ ਦਾ ਨਹੀਂ ਰਿਹਾ, ਤੇ ਨਾ ਹੀ ਭਾਰ ਘਟਾਉਣ ਜਾਂ ਵਧਾਉਣ ਨਾਲ ਮੈਂ ਆਮਿਰ ਖ਼ਾਨ ਬਣ ਜਾਉਂਗਾ...ਬਸ ਕੁਝ ਵੱਖਰਾ ਕਰਨਾ ਚਾਹੁੰਦਾ ਹਾਂ ਮਿਹਨਤ ਕਰਕੇ’

inside image of singer actor hardeep grewal image source instagram

ਉਨ੍ਹਾਂ ਨੇ ਅੱਗੇ ਲਿਖਿਆ ਹੈ- ‘ਪਿਛਲੀ ਵਾਰ 77 ਕਿੱਲੋ ਤੋਂ 55 ਕਿੱਲੋ ਤੇ ਹੁਣ 75 ਤੋਂ 98 ਤੇ ਫਿਰ ਵਾਪਿਸ 82 ਕਿੱਲੋ,  ਇਹਦੇ ਲਈ ਕੀ ਕੁਛ ਸਹਿਣਾ ਪਿਆ, ਛੱਡਣਾ ਪਿਆ ਤੇ ਸੁਣਨਾ ਪਿਆ ਇਹ ਮੈਂ ਹੀ ਜਾਣਦਾ’

ਗਾਇਕ ਨੇ ਅੱਗੇ ਲਿਖਿਆ ਹੈ- ‘ਪੈਸੇ ਦੀ ਘਾਟ ਤੇ ਹੋਰ ਬਹੁਤ ਅੜਚਨਾਂ ਸੀ ਜਿੰਨਾ ਨੂੰ ਪਾਰ ਕਰਕੇ ਬਣਾਈ ਸੀ ‘ਤੁਣਕਾ ਤੁਣਕਾ’, ਤੇ ਇਸ ਵਾਰ ਵੀ ਮੇਰੀ ਸਾਰੀ ਟੀਮ ਨੇ ਦਿਲੋਂ ਜਾਨ ਨਾਲ ਮਿਹਨਤ ਕਰਕੇ ਬਣਾਈ ਏ “ਬੈਚ 2013”... ਸਾਉਥ ਦੀਆਂ ਫਿਲਮਾਂ ਨੂੰ ਸਿਰਕੱਢ ਜਗ੍ਹਾ ਦਿਵਾਉਣ ‘ਚ ਉਹਨਾਂ ਦੇ ਸਰੋਤਿਆਂ ਦਾ ਬਹੁਤ ਵੱਡਾ ਹੱਥ ਹੈ...ਆਪਾਂ ਵੀ ਏਦਾਂ ਕਰ ਸਕਦੇ ਆਂ ਬੱਸ ਤੁਹਾਡੇ ਸਾਥ ਦੀ ਲੋੜ ਹੈ’

hardeep grewal teaser batch 2013 released image source Instagram

ਆਪਣੀ ਗੱਲਬਾਤ ਦੇ ਅਖੀਰਲੇ ਭਾਗ ‘ਚ ਉਨ੍ਹਾਂ ਨੇ ਬਹੁਤ ਹੀ ਖ਼ਾਸ ਸੁਨੇਹਾ ਦਿੰਦੇ ਹੋਏ ਕਿਹਾ- ‘ਬੱਸ ਜਿਉਂਦੇ ਜੀ ਆਪਾਂ ਆਪਣਿਆਂ ਦਾ ਮੁੱਲ ਪਾਉਣਾ ਤੇ ਗਲ ਲਾਉਣਾਂ ਸਿੱਖੀਏ, ਦੁਨੀਆ ਤੋਂ ਜਾਣ ਤੋਂ ਬਾਅਦ ਦੀਆਂ ਸ਼ਰਧਾਂਜਲੀਆਂ ਪਰਲੇ ਪਾਰ ਜਾਂਦੀਆਂ ਕੀਹਨੇ ਦੇਖੀਆਂ ਨੇ’। ਇਸ ਪੋਸਟ ਉੱਤੇ ਪ੍ਰਸ਼ੰਸਕ ਕਮੈਂਟ ਕਰਕੇ ਹਰਦੀਪ ਗਰੇਵਾਲ ਦੀ ਮਿਹਨਤ ਦੀ ਸ਼ਲਾਘਾ ਕਰਦੇ ਹੋਏ ਸਲਾਮ ਕਰ ਰਹੇ ਹਨ।

ਦੱਸ ਦਈਏ ਫ਼ਿਲਮ ਬੈਚ 2013 ਦਾ ਟੀਜ਼ਰ ਰਿਲੀਜ਼ ਹੋ ਚੁੱਕਿਆ ਹੈ। ਜਿਸ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਹਰਦੀਪ ਤੋਂ ਇਲਾਵਾ ਨੀਟਾ ਮਹਿੰਦਰਾ, ਡਾਕਟਰ ਸਾਹਿਬ ਸਿੰਘ, ਪਰਮਵੀਰ ਸਿੰਘ, ਹਸ਼ਨੀਨ ਚੌਹਾਨ, ਮਨਜੀਤ ਸਿੰਘ, ਹਰਿੰਦਰ ਭੁੱਲਰ ਅਤੇ ਪ੍ਰੀਤ ਭੁੱਲਰ ਵਰਗੇ ਕਲਾਕਾਰ ਵੀ ਇਸ ਫ਼ਿਲਮ ‘ਚ ਨਜ਼ਰ ਆਉਣਗੇ। ਇਹ ਫ਼ਿਲਮ ਇੱਕ ਅਜਿਹੇ ਵਿਅਕਤੀ ਦੇ ਸੰਘਰਸ਼ ਬਾਰੇ ਹੋਵੇਗੀ ਜੋ ਕਿ ਪੁਲਿਸ ਫੋਰਸ ਵਿੱਚ ਭਰਤੀ ਹੋਣਾ ਚਾਹੁੰਦਾ ਹੈ।  ਇਹ ਫ਼ਿਲਮ ਵੀ ਹਰਦੀਪ ਗਰੇਵਾਲ ਦੁਆਰਾ ਹੀ ਲਿਖੀ ਗਈ ਹੈ ਅਤੇ ਗੈਰੀ ਖਟਰਾਓ ਦੁਆਰਾ ਨਿਰਦੇਸ਼ਤ ਕੀਤੀ ਗਈ ਹੈ। ਇਹ ਫਿਲਮ 9 ਸਤੰਬਰ ਨੂੰ ਸਿਨੇਮਾ ਘਰਾਂ ਚ ਦਰਸ਼ਕਾਂ ਦੇ ਰੂਬਰੂ ਹੋ ਜਾਵੇਗੀ।

You may also like