ਫ਼ਿਲਮ ‘ਬੈਚ 2013’ ਦਾ ਸ਼ਾਨਦਾਰ ਟੀਜ਼ਰ ਹੋਇਆ ਰਿਲੀਜ਼, ਕਿਵੇਂ ਨਿਰਾਸ਼ ਜ਼ਿੰਦਗੀ ਨੂੰ ਨਵਾਂ ਮੋੜ ਦੇ ਕੇ ਹਰਦੀਪ ਗਰੇਵਾਲ ਬਣਦੇ ਨੇ ਪੁਲਿਸ ਅਫ਼ਸਰ, ਦੇਖੋ ਵੀਡੀਓ
ਫ਼ਿਲਮ ‘ਬੈਚ 2013’ ਦਾ ਸ਼ਾਨਦਾਰ ਟੀਜ਼ਰ ਹੋਇਆ ਰਿਲੀਜ਼, ਕਿਵੇਂ ਨਿਰਾਸ਼ ਜ਼ਿੰਦਗੀ ਨੂੰ ਨਵਾਂ ਮੋੜ ਦੇ ਕੇ ਹਰਦੀਪ ਗਰੇਵਾਲ ਬਣਦੇ ਨੇ ਪੁਲਿਸ ਅਫ਼ਸਰ, ਦੇਖੋ ਵੀਡੀਓ
Hardeep Grewal’s new movie ‘Batch 2013’ Splendid Teaser Released: ਹਰਦੀਪ ਗਰੇਵਾਲ ਜੋ ਕਿ ਆਪਣੇ ਕਿਰਦਾਰ ਨੂੰ ਹਕੀਕਤੀ ਬਨਾਉਣ ਚ ਕਦੇ ਵੀ ਕੋਈ ਕਮੀ ਨਹੀਂ ਛੱਡਦੇ, ਇਸ ਵਿੱਚ ਕੋਈ ਦੋ ਰਾਏ ਨਹੀਂ ਹੈ। ਇੱਕ ਵਾਰ ਫਿਰ ਦਰਸ਼ਕਾਂ ਦੀ ਉਮੀਦਾਂ ਉੱਤੇ ਖਰੇ ਉਤਰਦੇ ਹੋਏ ਨਜ਼ਰ ਆ ਰਹੇ ਨੇ ਹਰਦੀਪ ਗਰੇਵਾਲ। ਜਿਸਦੀ ਗਵਾਹੀ ਭਰ ਰਿਹਾ ਹੈ ਫ਼ਿਲਮ ਬੈਚ 2013 ਦਾ ਟੀਜ਼ਰ। ਜੀ ਹਾਂ ਇੰਤਜ਼ਾਰ ਦੀਆਂ ਘੜੀਆਂ ਖਤਮ ਹੋ ਗਈਆਂ ਹਨ ਤੇ ਫ਼ਿਲਮ ਦਾ ਟੀਜ਼ਰ ਦਰਸ਼ਕਾਂ ਦੇ ਰੂਬਰੂ ਹੋ ਚੁੱਕਿਆ ਹੈ।
image source YouTube
ਹੋਰ ਪੜ੍ਹੋ : Nayanthara Wedding Documentary: ਅਦਾਕਾਰਾ ਦਾ ਵਿਆਹ ਉਪਲਬਧ ਹੋਵੇਗਾ ਨੈੱਟਫਲਿਕਸ 'ਤੇ, ਟੀਜ਼ਰ ਹੋਇਆ ਰਿਲੀਜ਼
image source YouTube
ਟੀਜ਼ਰ ਦੀ ਸ਼ੁਰੂਆਤ ਹੁੰਦੀ ਹੈ, ਮੀਂਹ ‘ਚ ਖੜੇ ਸਿਪਾਹੀ ਦੀ ਤੇ ਨਾਲ ਹੀ ਹਰਦੀਪ ਗਰੇਵਾਲ ਦੀ ਆਵਾਜ਼ ‘ਚ ਸ਼ਾਨਦਾਰ ਡਾਇਲਾਗ ਵੀ ਸੁਣਨ ਨੂੰ ਮਿਲ ਰਿਹਾ ਹੈ। ਟੀਜ਼ਰ ਚ ਦਿਖਾਇਆ ਗਿਆ ਹੈ ਕਿ ਹਰਦੀਪ ਗਰੇਵਾਲ ਜੋ ਕਿ ਆਪਣੇ ਵਜ਼ਨ ਨੂੰ ਲੈ ਕੇ ਆਪਣੇ ਸਾਥੀਆਂ ਵੱਲੋਂ ਰੈਗਿੰਗ ਦਾ ਸ਼ਿਕਾਰ ਹੁੰਦਾ ਹੈ। ਪਰ ਉਹ ਆਪਣੀ ਜ਼ਿੰਦਗੀ ਤੋਂ ਨਿਰਾਸ਼ ਨਹੀਂ ਹੁੰਦਾ ਤੇ ਆਪਣੀ ਜ਼ਿੰਦਗੀ ਨੂੰ ਨਵਾਂ ਮੋੜ ਦਿੰਦਾ ਹੈ।
ਜਿਸ ਤੋਂ ਬਾਅਦ ਹਰਦੀਪ ਗਰੇਵਾਲ ਮਿਹਨਤ ਕਰਦਾ ਹੈ ਤੇ ਪੁਲਿਸ ‘ਚ ਆਫਿਸਰ ਬਣ ਜਾਂਦੇ ਹਨ। ਫ਼ਿਲਮ ‘ਚ ਉਹ ਨਿਹਾਲ ਸਿੰਘ ਨਾਮ ਦਾ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆਉਂਣਗੇ। ਹਰਦੀਪ ਗਰੇਵਾਲ ਆਪਣੀ ਫ਼ਿਲਮ ਦੇ ਰਾਹੀਂ ਨਵੀਂ ਪੀੜੀ ਨੂੰ ਇੱਕ ਵਾਰ ਫਿਰ ਪ੍ਰੇਰਣਾ ਦਿੰਦੇ ਹੋਏ ਨਜ਼ਰ ਆਉਂਣਗੇ। ਜੇ ਗੱਲ ਕਰੀਏ ਟੀਜ਼ਰ ਦੀ ਤਾਂ ਉਸ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
image source YouTube
ਦੱਸ ਦਈਏ ਆਪਣੇ ਕਿਰਦਾਰ ਨੂੰ ਅਸਲ ਬਨਾਉਣ ਲਈ ਹਰਦੀਪ ਗਰੇਵਾਲ ਨੇ 98 ਕਿਲੋਂ ਤੱਕ ਆਪਣਾ ਭਾਰ ਵਧਾਇਆ ਸੀ। ਹਰਦੀਪ ਤੋਂ ਇਸ ਫ਼ਿਲਮ ‘ਚ ਨੀਟਾ ਮਹਿੰਦਰਾ, ਡਾਕਟਰ ਸਾਹਿਬ ਸਿੰਘ, ਪਰਮਵੀਰ ਸਿੰਘ, ਹਸ਼ਨੀਨ ਚੌਹਾਨ, ਮਨਜੀਤ ਸਿੰਘ, ਹਰਿੰਦਰ ਭੁੱਲਰ ਅਤੇ ਪ੍ਰੀਤ ਭੁੱਲਰ ਵਰਗੇ ਕਲਾਕਾਰ ਵੀ ਇਸ ਫ਼ਿਲਮ ‘ਚ ਨਜ਼ਰ ਆਉਣਗੇ।
ਇਹ ਫ਼ਿਲਮ ਵੀ ਹਰਦੀਪ ਗਰੇਵਾਲ ਦੁਆਰਾ ਹੀ ਲਿਖੀ ਗਈ ਹੈ ਅਤੇ ਗੈਰੀ ਖਟਰਾਓ ਦੁਆਰਾ ਨਿਰਦੇਸ਼ਤ ਕੀਤੀ ਗਈ ਹੈ। ਇਹ ਫਿਲਮ 9 ਸਤੰਬਰ ਨੂੰ ਸਿਨੇਮਾ ਘਰਾਂ ਚ ਦਰਸ਼ਕਾਂ ਦੇ ਰੂਬਰੂ ਹੋ ਜਾਵੇਗੀ।
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
