Nayanthara Wedding Documentary: ਅਦਾਕਾਰਾ ਦਾ ਵਿਆਹ ਉਪਲਬਧ ਹੋਵੇਗਾ ਨੈੱਟਫਲਿਕਸ 'ਤੇ, ਟੀਜ਼ਰ ਹੋਇਆ ਰਿਲੀਜ਼

written by Lajwinder kaur | August 09, 2022

Nayanthara-Vignesh Shivan's wedding Teaser Released: ਦੱਖਣੀ ਫਿਲਮਾਂ ਦੀ ਸੁਪਰਸਟਾਰ ਨਯਨਤਾਰਾ ਇਸ ਸਾਲ ਵਿਆਹ ਦੇ ਬੰਧਨ 'ਚ ਬੱਝ ਗਈ ਹੈ। ਇਸ ਸਾਲ ਉਨ੍ਹਾਂ ਨੇ ਫਿਲਮ ਨਿਰਮਾਤਾ ਵਿਗਨੇਸ਼ ਸ਼ਿਵਨ ਨਾਲ ਵਿਆਹ ਕੀਤਾ ਹੈ। ਰਜਨੀਕਾਂਤ, ਸ਼ਾਹਰੁਖ ਖਾਨ, ਸੂਰੀਆ, ਕਾਰਤੀ ਅਤੇ ਹੋਰ ਵੱਡੇ ਸਿਤਾਰਿਆਂ ਨੇ ਉਨ੍ਹਾਂ ਦੇ ਵਿਆਹ ਸਮਾਰੋਹ 'ਚ ਸ਼ਿਰਕਤ ਕੀਤੀ ਸੀ।

ਉਸ ਸਮੇਂ ਦੀਆਂ ਤਸਵੀਰਾਂ ਨੇ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋਈਆਂ ਸਨ। ਸਾਰੀਆਂ ਰਸਮਾਂ ਚੇਨਈ ਵਿੱਚ ਕੀਤੀਆਂ ਗਈਆਂ। ਜਿੱਥੇ ਸਿਰਫ ਪਰਿਵਾਰਕ ਮੈਂਬਰ ਅਤੇ ਕਰੀਬੀ ਦੋਸਤ ਹੀ ਸ਼ਾਮਿਲ ਹੋਏ। ਜੋੜੇ ਦੇ ਵਿਆਹ ਦੇ ਸਮੇਂ, ਅਜਿਹੀਆਂ ਖਬਰਾਂ ਆਈਆਂ ਸਨ ਕਿ ਨੈੱਟਫਲਿਕਸ ਇਸ 'ਤੇ ਇੱਕ ਡਾਕੂਮੈਂਟਰੀ ਬਣਾ ਰਿਹਾ ਹੈ। ਹੁਣ ਇਸ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ।

ਹੋਰ ਪੜ੍ਹੋ : 'ਬੇਬੀਮੂਨ' ਤੋਂ ਪ੍ਰੈਗਨੈਂਟ ਆਲੀਆ ਭੱਟ ਨੇ ਸਾਂਝੀ ਕੀਤੀ ਖ਼ੂਬਸੂਰਤ ਤਸਵੀਰ, ਸਕੂਨ ਦੇਣ ਵਾਲੀ ਥਾਂ ‘ਤੇ ਲਿਆਉਣ ਲਈ ਪਤੀ ਰਣਬੀਰ ਦਾ ਕੀਤਾ ਸ਼ੁਕਰਾਨਾ

Image Source: Twitter

ਇਸ ਟੀਜ਼ਰ ਵਿੱਚ ਨਯਨਤਾਰਾ ਅਤੇ ਵਿਗਨੇਸ਼ ਆਪਣੇ ਰਿਸ਼ਤੇ ਬਾਰੇ ਗੱਲ ਕਰਦੇ ਹੋਏ ਨਜ਼ਰ ਆ ਰਹੇ ਹਨ। ਨਯਨਤਾਰਾ ਕਹਿੰਦੀ ਹੈ, ‘ਇਹ ਜਾਣ ਕੇ ਯਕੀਨੀ ਚੰਗਾ ਲੱਗਿਆ ਕਿ ਤੁਹਾਡੇ ਆਲੇ-ਦੁਆਲੇ ਬਹੁਤ ਪਿਆਰ ਹੈ।’ ਵਿਗਨੇਸ਼ ਦਾ ਕਹਿਣਾ ਹੈ ਕਿ ‘ਇੱਕ ਔਰਤ ਹੋਣ ਦੇ ਨਾਤੇ, ਮੈਂ ਉਸ ਦੇ ਸੁਭਾਅ ਨੂੰ ਪਿਆਰ ਕਰਦਾ ਹਾਂ। ਉਸਦਾ ਕਿਰਦਾਰ ਬਹੁਤ ਪ੍ਰੇਰਨਾ ਦਿੰਦਾ ਹੈ। ਉਹ ਖੂਬਸੂਰਤ ਹੈ।’ ਨੈੱਟਫਲਿਕਸ ਨੇ ਟੀਜ਼ਰ ਰਿਲੀਜ਼ ਕਰ ਦਿੱਤਾ ਹੈ ਪਰ ਇਸ ਦੇ ਪ੍ਰੀਮੀਅਰ ਦੀ ਤਾਰੀਖ ਦਾ ਖੁਲਾਸਾ ਕਰਨਾ ਅਜੇ ਬਾਕੀ ਹੈ। ਸ਼ਾਇਦ ਜਦੋਂ ਪ੍ਰੋਮੋ ਵੀਡੀਓ ਆਵੇਗਾ ਤਾਂ ਇਸਦੀ ਜਾਣਕਾਰੀ ਦਿੱਤੀ ਜਾਵੇਗੀ। ਪ੍ਰਸ਼ੰਸਕ ਇਸ ਵਿਆਹ ਨੂੰ ਦੇਖਣ ਲਈ ਕਾਫੀ ਉਤਸੁਕ ਹਨ।

Nayanthara-Vignesh Shivan wedding pics: The couple is now officially married! Image Source: Twitter

ਨਯਨਤਾਰਾ ਅਤੇ ਵਿਗਨੇਸ਼ ਦਾ ਵਿਆਹ 9 ਜੂਨ 2022 ਨੂੰ ਹੋਇਆ ਸੀ। ਇਹ ਵਿਆਹ ਸ਼ੈਰੇਟਨ ਗ੍ਰੈਂਡ, ਮਹਾਬਲੀਪੁਰਮ 'ਚ ਆਯੋਜਿਤ ਕੀਤਾ ਗਿਆ ਸੀ। ਵਿਆਹ ਤੋਂ ਪਹਿਲਾਂ, ਉਹ ਕਈ ਸਾਲਾਂ ਤੱਕ ਇੱਕ ਦੂਜੇ ਨੂੰ ਡੇਟ ਕੀਤਾ ਅਤੇ ਲਿਵ-ਇਨ ਰਿਲੇਸ਼ਨਸ਼ਿਪ ਵਿੱਚ ਵੀ ਰਹੇ।

inside image of nayanthara wedding teaser Image Source: Twitter

ਨਯਨਤਾਰਾ ਦੱਖਣ ਦੀਆਂ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਅਭਿਨੇਤਰੀਆਂ ਵਿੱਚੋਂ ਇੱਕ ਹੈ। ਜਲਦ ਹੀ ਉਹ ਬਾਲੀਵੁੱਡ 'ਚ ਡੈਬਿਊ ਕਰੇਗੀ। ਉਹ ਸ਼ਾਹਰੁਖ ਖਾਨ ਨਾਲ ਫਿਲਮ 'ਜਵਾਨ' 'ਚ ਨਜ਼ਰ ਆਵੇਗੀ। ਰਿਪੋਰਟ ਮੁਤਾਬਕ ਸ਼ਾਹਰੁਖ ਇਸ ਫਿਲਮ 'ਚ ਗੈਂਗਸਟਰ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ ਜਦਕਿ ਨਯਨਤਾਰਾ ਪੁਲਿਸ ਅਫਸਰ ਦੀ ਭੂਮਿਕਾ ‘ਚ ਨਜ਼ਰ ਆਵੇਗੀ।

 

You may also like