'ਬੇਬੀਮੂਨ' ਤੋਂ ਪ੍ਰੈਗਨੈਂਟ ਆਲੀਆ ਭੱਟ ਨੇ ਸਾਂਝੀ ਕੀਤੀ ਖ਼ੂਬਸੂਰਤ ਤਸਵੀਰ, ਸਕੂਨ ਦੇਣ ਵਾਲੀ ਥਾਂ ‘ਤੇ ਲਿਆਉਣ ਲਈ ਪਤੀ ਰਣਬੀਰ ਦਾ ਕੀਤਾ ਸ਼ੁਕਰਾਨਾ

written by Lajwinder kaur | August 09, 2022

Alia Bhatt Shares Sun-kissed Pic from Babymoon: ਬਾਲੀਵੁੱਡ ਦਾ ਕਿਊਟ ਕਪਲ ਰਣਬੀਰ ਕਪੂਰ ਅਤੇ ਆਲੀਆ ਭੱਟ ਜੋ ਕਿ ਆਪਣੇ ਆਉਣ ਵਾਲੇ ਪਹਿਲੇ ਬੱਚੇ ਨੂੰ ਲੈ ਕੇ ਚਰਚਾ ਹਨ। ਵਿਆਹ ਤੋਂ ਬਾਅਦ ਹਨੀਮੂਨ 'ਤੇ ਨਹੀਂ ਜਾ ਸਕੇ ਸਨ, ਪਰ ਹੁਣ ਦੋਵੇਂ ਬੇਬੀਮੂਨ 'ਤੇ ਰਵਾਨਾ ਹੋ ਗਏ ਹਨ। ਜੀ ਹਾਂ ਆਲੀਆ ਅਤੇ ਰਣਬੀਰ ਨੂੰ ਸੋਮਵਾਰ ਨੂੰ ਏਅਰਪੋਰਟ 'ਤੇ ਇਕੱਠੇ ਦੇਖਿਆ ਗਿਆ। ਹੁਣ ਦੋਵੇਂ ਆਪਣੇ ਬੇਬੀਮੂਨ ਦਾ ਲੁਤਫ ਲੈ ਰਹੇ ਹਨ।

ਹੋਰ ਪੜ੍ਹੋ : ਪੰਜਾਬੀ ਸੂਟ ‘ਚ ਬੇਹੱਦ ਹੀ ਖ਼ੂਬਸੂਰਤ ਨਜ਼ਰ ਆਈ ਕਰੀਨਾ ਕਪੂਰ ਖ਼ਾਨ, ਫਿਰੋਜ਼ੀ ਦੁਪੱਟਾ ਲਹਿਰਾਉਂਦੀ ਆਈ ਨਜ਼ਰ

alia bhatt with baby bump-min Image Source: Twitter

ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਦੋਵੇਂ ਫਿਲਹਾਲ ਭਾਰਤ ਤੋਂ ਬਾਹਰ ਛੁੱਟੀਆਂ ਮਨਾਉਣ ਗਏ ਹਨ। ਹਾਲਾਂਕਿ ਦੋਵਾਂ ਨੇ ਆਪਣੀ ਮੰਜ਼ਿਲ ਨੂੰ ਗੁਪਤ ਰੱਖਿਆ ਹੈ, ਪਰ ਆਲੀਆ ਦੀ ਤਾਜ਼ਾ ਪੋਸਟ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਉੱਥੇ ਪਹੁੰਚ ਗਏ ਹਨ ਜਿੱਥੇ ਬਾਲੀਵੁੱਡ ਅਭਿਨੇਤਰੀਆਂ ਗਰਭ ਅਵਸਥਾ ਦੌਰਾਨ ਜਾਣਾ ਪਸੰਦ ਕਰਦੀਆਂ ਹਨ। ਹਾਲ ਹੀ 'ਚ ਸੋਨਮ ਕਪੂਰ ਵੀ ਆਪਣੇ ਬੇਬੀਮੂਨ ਲਈ ਇੱਥੇ ਪਹੁੰਚੀ ਸੀ ਅਤੇ ਆਲੀਆ ਵੀ ਰਣਬੀਰ ਨਾਲ ਉੱਥੇ ਪਹੁੰਚੀ ਹੈ।

alia bhatt viral video with baby bump-min Image Source: Twitter

ਹਾਲਾਂਕਿ ਆਲੀਆ ਅਤੇ ਰਣਬੀਰ ਦੋਵਾਂ ਨੇ ਆਪਣੇ ਵੈਕੇਸ਼ਨ ਟ੍ਰਿਪ ਦੇ ਬਾਰੇ 'ਚ ਕੋਈ ਜਾਣਕਾਰੀ ਨਹੀਂ ਦਿੱਤੀ ਹੈ ਪਰ ਸੋਨਮ ਕਪੂਰ ਨੂੰ ਪਤਾ ਲੱਗ ਗਿਆ ਹੈ ਕਿ ਦੋਵੇਂ ਇਸ ਸਮੇਂ ਕਿੱਥੇ ਮਸਤੀ ਕਰ ਰਹੇ ਹਨ। ਆਲੀਆ ਨੇ ਕੁਝ ਸਮੇਂ ਪਹਿਲਾਂ ਹੀ ਆਪਣੇ ਇੰਸਾਟਗ੍ਰਾਮ ਅਕਾਉਂਟ ‘ਤੇ ਇੱਕ ਖੂਬਸੂਰਤ ਤਸਵੀਰ ਸ਼ੇਅਰ ਕੀਤੀ ਅਤੇ ਕੈਪਸ਼ਨ 'ਚ ਲਿਖਿਆ- ‘ਇਸ ਧੁੱਪ ਲਈ ਹਮੇਸ਼ਾ ਸ਼ੁਕਰਗੁਜ਼ਾਰ, ਇੰਨਾ ਪਿਆਰ ਦੇਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ’।

ਇਸ ਪੋਸਟ ਰਾਹੀਂ ਅਦਾਕਾਰਾ ਨੇ ਆਪਣੇ ਪਤੀ ਦੇਵ ਯਾਨੀਕਿ ਰਣਬੀਰ ਕਪੂਰ ਦਾ ਧੰਨਵਾਦ ਕੀਤਾ ਹੈ।  ਆਲੀਆ ਦੀ ਇਸ ਪੋਸਟ ਨੂੰ ਦੇਖ ਕੇ ਸੋਨਮ ਕਪੂਰ ਸਮਝ ਗਈ ਕਿ ਉਹ ਕਿੱਥੇ ਹੈ ਅਤੇ ਇਸ 'ਤੇ ਤੁਰੰਤ ਜਵਾਬ ਦਿੰਦੇ ਹੋਏ ਉਸ ਨੇ ਲਿਖਿਆ ਕਿ ਉਹ ਵੀ ਇੱਥੇ ਬੇਬੀਮੂਨ 'ਤੇ ਗਈ ਹੈ ਅਤੇ ਇਹ ਜਗ੍ਹਾ ਸਭ ਤੋਂ ਵਧੀਆ ਹੈ। ਉਧਰ ਆਲੀਆ ਦੀ ਸੱਸ ਨੀਤੂ ਕਪੂਰ ਨੇ ਵੀ ਕਿਊਟ ਜਿਹਾ ਕਮੈਂਟ ਕੀਤਾ ਹੈ। ਇਸ ਪੋਸਟ ਉੱਤੇ ਕਲਾਕਾਰ ਤੇ ਪ੍ਰਸ਼ੰਸਕ ਕਮੈਂਟ ਕਰ ਰਹੇ ਹਨ। ਇਸ ਤਸਵੀਰ ਚ ਆਲੀਆ ਦੇ ਚਿਹਰੇ ਉੱਤੇ ਪ੍ਰੈਗਨੈਂਸੀ ਦੀ ਚਮਕ ਸਾਫ ਨਜ਼ਰ ਆ ਰਹੀ ਹੈ।

alia bhatt and ranbir kapoor seen at airport-min Image Source: Twitter

ਹਾਲਾਂਕਿ ਪ੍ਰਸ਼ੰਸਕ ਇਸ ਗੱਲ ਦਾ ਅੰਦਾਜ਼ਾ ਨਹੀਂ ਲਗਾ ਪਾ ਰਹੇ ਹਨ ਕਿ ਇਹ ਕਿਹੜੀ ਜਗ੍ਹਾ ਹੈ ਅਤੇ ਉਹ ਇਸ ਸਮੇਂ ਕਿੱਥੇ ਆਨੰਦ ਲੈ ਰਹੇ ਹਨ। ਪਰ ਮੀਡੀਆ ਰਿਪੋਰਟਾਂ ਵਿੱਚ ਦੱਸਿਆ ਜਾ ਰਿਹਾ ਹੈ ਕਿ ਆਲੀਆ ਇਸ ਸਮੇਂ ਇਟਲੀ ਵਿੱਚ ਹੈ।

ਜੇ ਗੱਲ ਕਰੀਏ ਆਲੀਆ ਭੱਟ ਦੇ ਵਰਕ ਫਰੰਟ ਦੀ ਤਾਂ ਹਾਲ ਹੀ ਚ ਆਲੀਆ ਦੀ ਫ਼ਿਲਮ ਡਾਰਲਿੰਗਜ਼ ਓਟੀਟੀ ਪਲੇਟਫਾਰਮ ਉੱਤੇ ਰਿਲੀਜ਼ ਹੋਈ ਹੈ। ਜਿਸ ਨੂੰ ਦਰਸ਼ਕਾਂ ਵੱਲੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ। ਇਸ ਤੋਂ ਇਲਾਵਾ ਆਲੀਆ ਅਤੇ ਰਣਬੀਰ ਪਹਿਲੀ ਵਾਰ ‘ਬ੍ਰਹਮਾਸਤਰ’ ਵਿੱਚ ਇਕੱਠੇ ਕੰਮ ਕਰਦੇ ਨਜ਼ਰ ਆਉਣਗੇ। ਬ੍ਰਹਮਾਸਤਰ 9 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।

 

 

View this post on Instagram

 

A post shared by Alia Bhatt 🤍☀️ (@aliaabhatt)

You may also like