ਪੰਜਾਬੀ ਸੂਟ ‘ਚ ਬੇਹੱਦ ਹੀ ਖ਼ੂਬਸੂਰਤ ਨਜ਼ਰ ਆਈ ਕਰੀਨਾ ਕਪੂਰ ਖ਼ਾਨ, ਫਿਰੋਜ਼ੀ ਦੁਪੱਟਾ ਲਹਿਰਾਉਂਦੀ ਆਈ ਨਜ਼ਰ

written by Lajwinder kaur | August 09, 2022

Kareena Kapoor's traditional look: ਅਦਾਕਾਰਾ ਕਰੀਨਾ ਕਪੂਰ ਖ਼ਾਨ ਜੋ ਕਿ ਏਨੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ ਲਾਲ ਸਿੰਘ ਚੱਢਾ ਨੂੰ ਲੈ ਕੇ ਸੁਰਖੀਆਂ 'ਚ ਚੱਲ ਰਹੀ ਹੈ। ਸੋਸ਼ਲ ਮੀਡੀਆ ਉੱਤੇ ਕਰੀਨਾ ਕਪੂਰ ਦੀ ਨਵੀਆਂ ਤਸਵੀਰਾਂ ਖੂਬ ਵਾਇਰਲ ਹੋ ਰਹੀਆਂ ਹਨ। ਜੀ ਹਾਂ ਉਹ ਫ਼ਿਲਮ ਲਾਲ ਸਿੰਘ ਚੱਢਾ ਦੇ ਪ੍ਰਮੋਸ਼ਨ ਲਈ ਪੂਰੀ ਤਰ੍ਹਾਂ ਭਾਰਤੀ ਪਹਿਰਾਵੇ 'ਚ ਨਜ਼ਰ ਆਈ। ਫਿਰੋਜ਼ੀ ਸੂਟ 'ਚ ਕਰੀਨਾ ਬਹੁਤ ਹੀ ਖੂਬਸੂਰਤ ਨਜ਼ਰ ਆਈ । ਉਨ੍ਹਾਂ ਨੇ ਦੁਪੱਟੇ ਨੂੰ ਲਹਿਰਾ ਕੇ ਤਸਵੀਰਾਂ ਵੀ ਖਿੱਚਵਾਈਆਂ।

ਹੋਰ ਪੜ੍ਹੋ : ਰੌਸ਼ਨ ਪ੍ਰਿੰਸ ਨੇ ਪਰਿਵਾਰ ਦੇ ਨਾਲ ਸਾਂਝੀ ਕੀਤੀ ਖ਼ੂਬਸੂਰਤ ਤਸਵੀਰ, ‘New York’ 'ਚ ਲੈ ਰਹੇ ਨੇ ਛੁੱਟੀਆਂ ਦਾ ਅਨੰਦ

image of kareena kapoor in punjabi suit image source Instagram

ਉਸ ਦੇ ਇਸ ਲੁੱਕ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਜਦੋਂ ਵੀ ਕਰੀਨਾ ਕਿਸੇ ਭਾਰਤੀ ਲੁੱਕ ਨੂੰ ਫਲਾਂਟ ਕਰਦੀ ਹੈ, ਉਹ ਸ਼ਾਨਦਾਰ ਦਿਖਾਈ ਦਿੰਦੀ ਹੈ। ਇਸ ਵਾਰ ਵੀ ਅਜਿਹਾ ਹੀ ਹੋਇਆ।

inside image of kareena kapoor image source Instagram

ਦੱਸ ਦਈਏ ਕਰੀਨਾ ਕਪੂਰ ਖ਼ਾਨ ਜੋ ਕਿ ਪਿਛਲੇ ਸਾਲ ਦੂਜੀ ਵਾਰ ਮਾਂ ਬਣੀ, ਉਨ੍ਹਾਂ ਨੇ ਆਪਣੇ ਦੂਜੇ ਬੇਟੇ ਨੂੰ ਜਨਮ ਦਿੱਤਾ। ਹਾਲ ਹੀ 'ਚ ਅਦਾਕਾਰਾ ਲੰਡਨ 'ਚ ਆਪਣੇ ਪਰਿਵਾਰ ਦੇ ਨਾਲ ਛੁੱਟੀਆਂ ਦਾ ਲੁਤਫ਼ ਕੇ ਵਾਪਸ ਆਈ ਹੈ। ਕਰੀਨਾ ਕਪੂਰ ਦੇ ਵੱਧੇ ਹੋਏ ਵਜ਼ਨ ਕਰਕੇ ਕਰੀਨਾ ਕਪੂਰ ਦੇ ਤੀਜੀ ਵਾਰ ਪ੍ਰੈਗਨੈਂਟ ਹੋਣ ਦੀਆਂ ਅਫਵਾਹਾਂ ਨੇ ਤੇਜ਼ੀ ਫੜ ਲਈ ਸੀ। ਪਰ ਹੁਣ ਕਰੀਨਾ ਕਪੂਰ ਆਪਣਾ ਵਜ਼ਨ ਘੱਟ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

Laal singh Chadha , image source Instagram

ਜੇ ਗੱਲ ਕਰੀਏ ਫ਼ਿਲਮ ਲਾਲ ਸਿੰਘ ਚੱਢਾ ਵਿੱਚ ਕਰੀਨਾ ਆਮਿਰ ਦੀ ਪਤਨੀ ਰੂਪਾ ਦਾ ਕਿਰਦਾਰ ਨਿਭਾ ਰਹੀ ਹੈ। ਇਹ ਫਿਲਮ 11 ਅਗਸਤ ਨੂੰ ਰਿਲੀਜ਼ ਹੋ ਰਹੀ ਹੈ, ਜਿਸ 'ਤੇ ਪੂਰੀ ਕਲਾਕਾਰ ਅਤੇ ਨਿਰਦੇਸ਼ਕ ਨੇ ਪਸੀਨਾ ਵਹਾਇਆ ਹੈ ਅਤੇ ਸਖਤ ਮਿਹਨਤ ਕੀਤੀ ਹੈ। ਹਾਲ ਹੀ ਵਿੱਚ ਫਿਲਮ ਨੂੰ ਲੈ ਕੇ ਨੈਗੇਟਿਵ ਪਬਲੀਸਿਟੀ ਨੇ ਉਨ੍ਹਾਂ ਦੇ ਦਿਲ ਦੀ ਧੜਕਣ ਵਧਾ ਦਿੱਤੀ ਹੈ।

 

You may also like