ਫ਼ਿਲਮ ‘ਮਾਹੀ ਮੇਰਾ ਨਿੱਕਾ ਜਿਹਾ’ ਫ਼ਿਲਮ ਦਾ ਪਹਿਲਾ ਗੀਤ ‘ਹੀਰ ਵਰਗੀਏ’ ਪ੍ਰਭ ਗਿੱਲ ਦੀ ਆਵਾਜ਼ ‘ਚ ਰਿਲੀਜ਼

written by Shaminder | May 23, 2022

ਪੰਜਾਬੀ ਇੰਡਸਟਰੀ ‘ਚ ਇੱਕ ਤੋਂ ਬਾਅਦ ਇੱਕ ਫ਼ਿਲਮਾਂ ਰਿਲੀਜ਼ ਹੋ ਰਹੀਆਂ ਹਨ । ਪੁਖਰਾਜ ਭੱਲਾ (Pukhraj Bhalla) ਦੀ ਫ਼ਿਲਮ ‘ਮਾਹੀ ਮੇਰਾ ਨਿੱਕਾ ਜਿਹਾ’ (Mahi Mera Nikka jeha ) ਦਾ ਪਹਿਲਾ ਗੀਤ ਪ੍ਰਭ ਗਿੱਲ ਦੀ ਆਵਾਜ਼ ‘ਚ ਰਿਲੀਜ਼ ਹੋ ਚੁੱਕਿਆ ਹੈ ।ਇਹ ਗੀਤ ‘ਹੀਰ ਵਰਗੀਏ’ ਟਾਈਟਲ ਹੇਠ ਰਿਲੀਜ਼ ਕੀਤਾ ਗਿਆ ਹੈ ।ਇਸ ਗੀਤ ਦੇ ਬੋਲ ਹਰਮਨਜੀਤ ਸਿੰਘ ਨੇ ਲਿਖੇ ਹਨ ਅਤੇ ਮਿਊਜ਼ਿਕ ਦਿੱਤਾ ਹੈ ਪੀ ਆਰ ਰਿਕਾਰਡਜ਼ ਵੱਲੋਂ ।

Hashneen Chauhan-mi image From prabh gill song

ਹੋਰ ਪੜ੍ਹੋ : ਪੁਖਰਾਜ ਭੱਲਾ ਨੇ ਦੀਸ਼ੂ ਸਿੱਧੂ ਨੂੰ ਸੌਂਪੀਆਂ ਘਰ ਦੀਆਂ ‘ਚਾਬੀਆਂ’, ਵੇਖੋ ਵੀਡੀਓ

ਇਸ ਫ਼ਿਲਮ ‘ਚ ਪੁਖਰਾਜ ਭੱਲਾ ਦੇ ਨਾਲ ਅਦਾਕਾਰਾ ਹਸ਼ਨੀਨ ਕੌਰ ਚੌਹਾਨ ਨਜ਼ਰ ਆਉਣਗੇ । ਇਸ ਗੀਤ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਹਰ ਕਿਸੇ ਨੂੰ ਪੁਖਰਾਜ ਭੱਲਾ ਤੇ ਅਦਾਕਾਰਾ ਹਸ਼ਨੀਨ ਚੌਹਾਨ ਦੀ ਰੋਮਾਂਟਿਕ ਕਮਿਸਟਰੀ ਪਸੰਦ ਆ ਰਹੀ ਹੈ ।ਜਿਵੇਂ ਕਿ ਫ਼ਿਲਮ ਦੇ ਟਾਈਟਲ ਤੋਂ ਹੀ ਸਪੱਸ਼ਟ ਹੈ ਕਿ ਇਸ ਫ਼ਿਲਮ ‘ਚ ਬੇਮੇਲ ਜੋੜੇ ਦੀ ਕਹਾਣੀ ਹੋਵੇਗੀ ।

Hashneen Chauhan image From prabh gill song

ਹੋਰ ਪੜ੍ਹੋ : ਪੁਖਰਾਜ ਭੱਲਾ ਦੀਆਂ ਪਤਨੀ ਨਾਲ ਨਵੀਆਂ ਤਸਵੀਰਾਂ ਹੋਈਆਂ ਵਾਇਰਲ, ਪ੍ਰਸ਼ੰਸਕਾਂ ਨੂੰ ਆ ਰਹੀਆਂ ਪਸੰਦ

ਜੋ ਕਿ ਲਾੜੇ ਦੀ ਉਚਾਈ ਨੂੰ ਲੈ ਕੇ ਹੈ । ਆਮ ਤੌਰ ‘ਤੇ ਜਦੋਂ ਕੋਈ ਅਸੀਂ ਰਿਸ਼ਤਾ ਕਰਨ ਜਾਂਦੇ ਹਾਂ ਤਾਂ ਮੁੰਡੇ ਕੁੜੀ ਦੇ ਰੰਗ ਰੂਪ ਅਤੇ ਕੱਦ ਕਾਠ ਦਾ ਵੀ ਖ਼ਾਸ ਧਿਆਨ ਰੱਖਿਆ ਜਾਂਦਾ ਹੈ । ਪਰ ਕਈ ਵਾਰੀ ਮਜਬੂਰੀ ਕਾਰਨ ਕਿਤੇ ਨਾ ਕਿਤੇ ਇਨਸਾਨ ਨੂੰ ਸਮਝੌਤਾ ਕਰਨਾ ਪੈਂਦਾ ਹੈ ਅਤੇ ਇਸ ਤਰ੍ਹਾਂ ਦੇ ਬੇਮੇਲ ਵਿਆਹ ਹੁੰਦੇ ਹਨ । ਪਰ ਬਾਅਦ ‘ਚ ਇਨ੍ਹਾਂ ਜੋੜਿਆਂ ਨੂੰ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ।

pukhraj bhalla ,,-mi image From prabh gill song

ਇਹ ਫ਼ਿਲਮ 3 ਜੂਨ 2022  ਨੂੰ ਸਿਨੇਮਾਂ ਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ । ਇਸ ਫ਼ਿਲਮ ‘ਚ ਪੁਖਰਾਜ ਭੱਲਾ ਇੱਕ ਛੋਟੇ ਕੱਦ ਵਾਲਾ ਮੁੰਡਾ ਹੈ । ਜਿਸ ਨੂੰ ਆਪਣੇ ਤੋਂ ਉੱਚੇ ਕੱਦ ਵਾਲੀ ਕੁੜੀ ਦੇ ਨਾਲ ਪਿਆਰ ਹੋ ਜਾਂਦਾ ਹੈ । ਪਰ ਹੁਣ ਇਸ ਜੋੜੀ ਦਾ ਵਿਆਹ ਹੋ ਪਾਉਂਦਾ ਹੈ ਜਾਂ ਫਿਰ ਨਹੀਂ ਇਹ ਵੇਖਣਾ ਬੇਹੱਦ ਦਿਲਚਸਪ ਹੋਵੇਗਾ ।

 

View this post on Instagram

 

A post shared by Pukhraj Bhalla (@pukhrajbhalla)

You may also like