ਸਿੱਧੂ ਮੂਸੇਵਾਲੇ ਦੇ ਭੋਗ ‘ਤੇ ਅਦਾਕਾਰਾ ਮੈਂਡੀ ਤੱਖਰ ਮੂਸੇਵਾਲੇ ਦੀ ਮਾਂ ਨੂੰ ਗਲ ਲੱਗਕੇ ਭੁੱਬਾਂ ਮਾਰ ਕੇ ਰੋਈ, ਦੇਖੋ ਤਸਵੀਰਾਂ
ਸਿੱਧੂ ਮੂਸੇਵਾਲੇ ਦੇ ਭੋਗ ‘ਤੇ ਅਦਾਕਾਰਾ ਮੈਂਡੀ ਤੱਖਰ ਮੂਸੇਵਾਲੇ ਦੀ ਮਾਂ ਨੂੰ ਗਲ ਲੱਗਕੇ ਭੁੱਬਾਂ ਮਾਰ ਕੇ ਰੋਈ, ਦੇਖੋ ਤਸਵੀਰਾਂ
Sidhu Moose Wala's Bhog and Antim Ardas : ਸਿੱਧੂ ਮੂਸੇਵਾਲਾ ਦਾ ਅੱਜ ਭੋਗ ਅਤੇ ਅੰਤਿਮ ਅਰਦਾਸ ਦਾ ਪ੍ਰੋਗਰਾਮ ਮਾਨਸਾ ਵਿਖੇ ਕੀਤਾ ਜਾ ਰਿਹਾ ਹੈ। ਸ਼ੁੱਭਦੀਪ ਸਿੰਘ ਸਿੱਧੂ ਯਾਨੀਕਿ ਸਿੱਧੂ ਮੂਸੇਵਾਲਾ ਨੇ ਆਪਣੀ ਜ਼ਿੰਦਗੀ 'ਚ ਕੀ ਕਮਾਇਆ ਹੈ ਉਹ ਅੱਜ ਉਨ੍ਹਾਂ ਦੇ ਭੋਗ ਉੱਤੇ ਇਕੱਠਾ ਹੋਇਆ ਇਕੱਠ ਬੋਲ ਰਿਹਾ ਹੈ । ਦੱਸ ਦਈਏ ਅੰਤਿਮ ਅਰਦਾਸ ‘ਚ ਵੱਡੀ ਸੰਖਿਆ ‘ਚ ਲੋਕ ਪਹੁੰਚੇ ਹਨ । ਪ੍ਰਸ਼ੰਸਕਾਂ ਤੋਂ ਇਲਾਵਾ ਪੰਜਾਬੀ ਕਲਾਕਾਰ ਵੀ ਪਹੁੰਚੇ ਹਨ। ਅਦਾਕਾਰਾ ਮੈਂਡੀ ਤਖਰ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ।

ਅਦਾਕਾਰਾ ਮੈਂਡੀ ਤਖਰ ਜੋ ਕਿ ਸਿੱਧੂ ਮੂਸੇਵਾਲਾ ਦੀ ਮਾਂ ਨੂੰ ਮਿਲਕੇ ਗਲ ਲੱਗ ਕੇ ਰੋਂਦੇ ਹੋਏ ਨਜ਼ਰ ਆਈ। ਇਹ ਭਾਵੁਕ ਪਲ ਦੇਖ ਕੇ ਹਰ ਕਿਸੇ ਦੀਆਂ ਅੱਖਾਂ ਨਮ ਹੋ ਰਹੀਆਂ ਹਨ। ਰੇਸ਼ਮ ਸਿੰਘ ਅਨਮੋਲ, ਕੌਰ ਬੀ, ਅਤੇ ਕਈ ਹੋਰ ਕਲਾਕਾਰ ਆਪਣੇ ਪਿਆਰੇ ਸਾਥੀ ਨੂੰ ਅਲਵਿਦਾ ਕਹਿਣ ਆਏ ਹਨ। ਸਿੱਧੂ ਮੂਸੇਵਾਲਾ ਦੇ ਭੋਗ ‘ਤੇ ਉਨ੍ਹਾਂ ਦੇ ਪ੍ਰਸ਼ੰਸਕ ਤੇ ਦੋਸਤ ਸਿੱਧੂ ਮੂਸੇਵਾਲਾ ਦੀ ਫੋਟੋ ਵਾਲੀਆਂ ਟੀ –ਸ਼ਰਟ ਪਾ ਕੇ ਸ਼ਰਧਾਂਜਲੀ ਦੇ ਰਹੇ ਹਨ। ਦੱਸ ਦਈਏ ਵੱਡੀ ਗਿਣਤੀ ‘ਚ ਲੋਕ ਪੱਗਾਂ ਬਣ ਕੇ ਪਹੁੰਚੇ ਹਨ।
image from instagram
ਗਾਇਕ ਸਿੱਧੂ ਮੂਸੇਵਾਲਾ ਜੋ ਕਿ 29 ਮਈ ਨੂੰ ਇਸ ਦੁਨੀਆ ਤੋਂ ਰੁਖਸਤ ਹੋ ਗਏ ਸਨ। ਮਾਨਸਾ ਜ਼ਿਲ੍ਹੇ ਦੇ ਨੇੜਲੇ ਪਿੰਡ ਜਵਾਹਰਕੇ ਦੇ ਵਿਚ ਹਥਿਆਰਬੰਦ ਲੋਕਾਂ ਵੱਲੋਂ ਗਾਇਕ ਸਿੱਧੂ ਮੂਸੇਵਾਲਾ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਸਿੱਧੂ ਮੂਸੇਵਾਲਾ ਦੀ ਮੌਤ ਨੇ ਹਰ ਇੱਕ ਨੂੰ ਝੰਜੋੜ ਕੇ ਰੱਖ ਦਿੱਤਾ ਹੈ।
image From instagram
ਸਿੱਧੂ ਮੂਸੇਵਾਲਾ ਆਪਣੇ ਪਿੱਛੇ ਕਈ ਅਣਗਿਣਤੀ ਸੁਪਰ ਹਿੱਟ ਗੀਤ ਛੱਡ ਗਿਆ ਹੈ। ਅੱਜ ਵੱਡੀ ਗਿਣਤੀ ‘ਚ ਲੋਕ ਸਿੱਧੂ ਮੂਸੇਵਾਲਾ ਨੂੰ ਆਖਰੀ ਅਲਵਿਦਾ ਕਹਿਣ ਆਏ ਹਨ। ਪਰ ਉਹ ਆਪਣੇ ਗੀਤਾਂ ਦੇ ਨਾਲ ਹਮੇਸ਼ਾ ਦਰਸ਼ਕਾਂ ਦੇ ਦਿਲਾਂ ਚ ਜ਼ਿੰਦਾ ਰਹੇਗਾ। ਇਸ ਹੇਠ ਦਿੱਤੇ ਲਿੰਕ ਉੱਤੇ ਸਿੱਧੂ ਮੂਸੇਵਾਲਾ ਦੇ ਭੋਗ ਦੀਆਂ ਲਾਈਵ ਤਸਵੀਰਾਂ ਦੇਖ ਸਕਦੇ ਹੋ।
ਹੋਰ ਪੜ੍ਹੋ : ਸਿੱਧੂ ਮੂਸੇਵਾਲੇ ਦੇ ਇਸ ਵਿਦੇਸ਼ੀ ਪ੍ਰਸ਼ੰਸਕ ਨੇ ਵੀ ਪੱਟ ‘ਤੇ ਥਾਪੀ ਮਾਰ ਕੇ ਗਾਇਕ ਨੂੰ ਦਿੱਤੀ ਸ਼ਰਧਾਂਜਲੀ, ਇਨਸਾਫ ਦੀ ਕੀਤੀ ਮੰਗ
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
