ਮਾਨਸੀ ਸ਼ਰਮਾ ਨੇ ਆਪਣੇ ਪਤੀ ਯੁਵਰਾਜ ਹੰਸ ਤੇ ਬੇਟੇ ਰੇਦਾਨ ਦੇ ਨਾਲ ਬਣਾਇਆ ਮਜ਼ੇਦਾਰ ਵੀਡੀਓ, ਪ੍ਰਸ਼ੰਸਕਾਂ ਦਾ ਹੱਸ-ਹੱਸ ਹੋਇਆ ਬੁਰਾ ਹਾਲ, ਦੇਖੋ ਵੀਡੀਓ

Written by  Lajwinder kaur   |  May 17th 2021 03:24 PM  |  Updated: May 17th 2021 03:27 PM

ਮਾਨਸੀ ਸ਼ਰਮਾ ਨੇ ਆਪਣੇ ਪਤੀ ਯੁਵਰਾਜ ਹੰਸ ਤੇ ਬੇਟੇ ਰੇਦਾਨ ਦੇ ਨਾਲ ਬਣਾਇਆ ਮਜ਼ੇਦਾਰ ਵੀਡੀਓ, ਪ੍ਰਸ਼ੰਸਕਾਂ ਦਾ ਹੱਸ-ਹੱਸ ਹੋਇਆ ਬੁਰਾ ਹਾਲ, ਦੇਖੋ ਵੀਡੀਓ

ਟੀਵੀ ਜਗਤ ਦੀ ਖ਼ੂਬਸੂਰਤ ਅਦਾਕਾਰਾ ਮਾਨਸੀ ਸ਼ਰਮਾ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਪਿਛਲੇ ਸਾਲ ਵੀ ਮਾਨਸੀ ਸ਼ਰਮਾ ਨੇ ਲਾਕਡਾਊਨ 'ਚ ਆਪਣੇ ਪਤੀ ਦੇ ਨਾਲ ਕਈ ਹਾਸੇ-ਮਜ਼ਾਕ ਵਾਲਿਆਂ ਵੀਡੀਓਜ਼ ਬਣਾ ਕੇ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ ਸੀ। ਇੱਕ ਵਾਰ ਫਿਰ ਤੋਂ ਉਨ੍ਹਾਂ ਨੇ ਆਪਣੇ ਪਤੀ ਤੇ ਬੇਟੇ ਦੇ ਨਾਲ ਹਾਸੇ ਵਾਲਾ ਵੀਡੀਓ ਬਣਾਇਆ ਹੈ।

mansi sharma with son hredaan image source-instagram

ਹੋਰ ਪੜ੍ਹੋ : ਮਾਨਸੀ ਸ਼ਰਮਾ ਤੇ ਯੁਵਰਾਜ ਹੰਸ ਦਾ ਬੇਟਾ ਰੇਦਾਨ ਹੋਇਆ ਇੱਕ ਸਾਲ ਦਾ, ਪਰਿਵਾਰ ਦੇ ਨਾਲ ਸੈਲੀਬ੍ਰੇਟ ਕੀਤਾ ਇਹ ਜਸ਼ਨ, ਦੇਖੋ ਤਸਵੀਰਾਂ

yuvraaj hans funny video with mansi sharma image source-instagram

ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਮਾਨਸੀ ਸ਼ਰਮਾ ਨੇ ਲਿਖਿਆ ਹੈ- ਇੰਨਾ ਵੱਡਾ ਤੇ ਤੇਰਾ ਬਾਪੂ ਵੀ ਨਹੀਂ ਹੋਇਆ’ । ਇਸ ਪੋਸਟ ਪ੍ਰਸ਼ੰਸਕ ਵੀ ਕਮੈਂਟ ਚ ਹਾਸੇ ਵਾਲੇ ਇਮੋਜ਼ੀ ਪੋਸਟ ਕਰ ਰਹੇ ਨੇ। ਵੀਡੀਓ ‘ਚ ਦੇਖ ਸਕਦੇ ਹੋ ਮਾਨਸੀ ਆਪਣੇ ਬੇਟੇ ਰੇਦਾਨ ਤੇ ਪਤੀ ਯੁਵਰਾਜ ਹੰਸ ਦੇ ਨਾਲ ਮਜ਼ਾਕੀਆ ਵਾਇਰਲ ਹੋ ਰਹੇ ਮੀਮਸ ਉੱਤੇ ਅਦਾਕਾਰੀ ਕਰਦੀ ਹੋਈ ਦਿਖਾਈ ਦੇ ਰਹੀ ਹੈ।

mansi sharma and yuvraj hans celebrates his son hredaan's first birthday image source-instagram

ਇਸ ਮਹੀਨੇ ਹੀ ਉਨ੍ਹਾਂ ਦਾ ਬੇਟਾ ਰੇਦਾਨ ਇੱਕ ਸਾਲ ਦਾ ਹੋਇਆ ਹੈ। ਮਾਨਸੀ ਸ਼ਰਮਾ ਤੇ ਯੁਵਰਾਜ ਹੰਸ ਨੇ ਰੇਦਾਨ ਦਾ ਪਹਿਲਾ ਬਰਥਡੇਅ ਫੈਮਿਲੀ ਦੇ ਨਾਲ ਸੈਲੀਬ੍ਰੇਟ ਕੀਤਾ ਹੈ । ਕੋਰੋਨਾ ਕਾਲ ਹੋਣ ਕਰਕੇ ਇਸ ਜਸ਼ਨ ਨੂੰ ਫੈਮਿਲੀ ਵਾਲਿਆਂ ਦੇ ਨਾਲ ਹੀ ਮਨਾਇਆ ਗਿਆ। ਜੇ ਗੱਲ ਕਰੀਏ ਯੁਵਰਾਜ ਹੰਸ ਤੇ ਮਾਨਸੀ ਸ਼ਰਮਾ ਦੇ ਵਰਕ ਫਰੰਟ ਦੀ ਤਾਂ ਇਹ ਜੋੜੀ ਪੰਜਾਬੀ ਫ਼ਿਲਮ ਪਰਿੰਦੇ ‘ਚ ਇਕੱਠੇ ਅਦਾਕਾਰੀ ਕਰਦੀ ਹੋਈ ਨਜ਼ਰ ਆਵੇਗੀ।

 

 

View this post on Instagram

 

A post shared by Mansi Sharma (@mansi_sharma6)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network