ਮਾਨਸੀ ਸ਼ਰਮਾ ਦੀ ਆਵਾਜ਼ ‘ਚ ਨਵਾਂ ਗੀਤ ‘ਕਾਸ਼ਨੀ ਦੁੱਪਟੇ ਵਾਲੀਏ’ ਰਿਲੀਜ਼

written by Shaminder | August 27, 2021

ਮਾਨਸੀ ਸ਼ਰਮਾ  (Mansi Sharma ) ਦੀ ਆਵਾਜ਼ ‘ਚ ਨਵਾਂ ਗੀਤ ਪੀਟੀਸੀ ਰਿਕਾਰਡਜ਼ ‘ਤੇ ਰਿਲੀਜ਼ ਕੀਤਾ ਗਿਆ ਹੈ । ਇਸ ਗੀਤ ਨੂੰ ਤੁਸੀਂ ਪੀਟੀਸੀ ਪੰਜਾਬੀ, ਪੀਟੀਸੀ ਚੱਕ ਦੇ ਅਤੇ ਪੀਟੀਸੀ ਮਿਊਜ਼ਿਕ ‘ਤੇ ਸੁਣ ਸਕਦੇ ਹੋ । ਇਸ ਗੀਤ ਨੂੰ ‘ਕਾਸ਼ਨੀ ਦੁੱਪਟੇ ਵਾਲੀਏ’ ਟਾਈਟਲ ਹੇਠ ਰਿਲੀਜ਼ ਕੀਤਾ ਗਿਆ ਹੈ, ਜਿਸ ਨੂੰ ਮਿਊਜ਼ਿਕ ਦਿੱਤਾ ਹੈ ਤੇਜਵੰਤ ਕਿੱਟੂ ਨੇ । ਵੀਡੀਓ ਸੰਦੀਪ ਬੇਦੀ ਵੱਲੋਂ ਤਿਆਰ ਕੀਤਾ ਗਿਆ ਹੈ ਅਤੇ ਪੀਟੀਸੀ ਰਿਕਾਰਡਜ਼ ਦੇ ਲੇਬਲ ਹੇਠ ਇਸ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ ।

Mansi, -min

ਹੋਰ ਪੜ੍ਹੋ : ਕੀ ਮਰਹੂਮ ਗਾਇਕ ਰਾਜ ਬਰਾੜ ਦੀ ਬੇਟੀ ਸਵੀਤਾਜ ਬਰਾੜ ਦਾ ਇਹ ਰਾਜ਼ ਤੁਸੀਂ ਜਾਣਦੇ ਹੋ …!

ਮਾਨਸੀ ਸ਼ਰਮਾ ਨੇ ਇਸ ਲੋਕ ਗੀਤ ਨੂੰ ਨਵੇਂ ਅੰਦਾਜ਼ ‘ਚ ਗਾ ਕੇ ਖੂਬ ਵਾਹ ਵਾਹੀ ਖੱਟੀ ਹੈ । ਇਸ ਗੀਤ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਕਈ ਗਾਇਕਾਂ ਦੀ ਆਵਾਜ਼ ‘ਚ ਗੀਤ ਰਿਲੀਜ਼ ਕੀਤੇ ਜਾ ਚੁੱਕੇ ਹਨ ਅਤੇ ਇਨ੍ਹਾਂ ਗੀਤਾਂ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ ।

ਤੁਸੀਂ ਵੀ ਆਪਣੇ ਗੀਤ ਪੀਟੀਸੀ ਪੰਜਾਬੀ ‘ਤੇ ਰਿਲੀਜ਼ ਕਰਵਾ ਸਕਦੇ ਹੋ । ਕਿਉਂਕਿ ਪੀਟੀਸੀ ਪੰਜਾਬੀ ਆਪਣੇ ਵੱਖ ਵੱਖ ਚੈਨਲਸ ਅਤੇ ਫੇਸਬੁੱਕ ਪੇਜਾਂ ‘ਤੇ ਤੁਹਾਡੇ ਗੀਤਾਂ ਦੀ ਪ੍ਰਮੋਸ਼ਨ ਕਰੇਗਾ ।

Mansi,, -min
ਪੀਟੀਸੀ ਰਿਕਾਰਡਜ਼ ਅਤੇ ਪੀਟੀਸੀ ਸਟੂਡੀਓ ‘ਤੇ ਨਾਮੀ ਗਾਇਕਾਂ ਦੇ ਗੀਤ ਰਿਲੀਜ਼ ਕੀਤੇ ਜਾ ਚੁੱਕੇ ਹਨ । ਕਿਉਂਕਿ ਪੀਟੀਸੀ ਪੰਜਾਬੀ ਗਾਇਕਾਂ ਨੂੰ ਅਜਿਹਾ ਮੰਚ ਪ੍ਰਦਾਨ ਕਰਦਾ ਹੈ ਜਿਸ ਦੇ ਜ਼ਰੀਏ ਤੁਸੀਂ ਆਪਣੀ ਆਵਾਜ਼ ਦੇਸ਼ ਦੁਨੀਆ ਦੇ ਕੋਨੇ ਕੋਨੇ ਤੱਕ ਪਹੁੰਚਾ ਸਕਦੇ ਹੋ ।

 

0 Comments
0

You may also like