Mika Di Vohti: ਜਾਣੋ ਇਸ ਪੰਜਾਬੀ ਮੁਟਿਆਰ ਬਾਰੇ, ਜੋ ਕਿ ਮੰਨੀ ਜਾ ਰਹੀ ਹੈ ਪ੍ਰਮੁੱਖ ਦਾਵੇਦਾਰ ਮੀਕਾ ਸਿੰਘ ਦੀ ਵਹੁਟੀ ਲਈ!
Mika Di Vohti: ਜਾਣੋ ਇਸ ਪੰਜਾਬੀ ਮੁਟਿਆਰ ਬਾਰੇ, ਜੋ ਕਿ ਮੰਨੀ ਜਾ ਰਹੀ ਹੈ ਪ੍ਰਮੁੱਖ ਦਾਵੇਦਾਰ ਮੀਕਾ ਸਿੰਘ ਦੀ ਵਹੁਟੀ ਲਈ!
Mika Di Vohti: ਸਵਯੰਵਰ ਮੀਕਾ ਦੀ ਵੋਹਟੀ ਦਾ ਸਫਰ ਆਪਣੇ ਫਾਈਨਲ ਐਪੀਸੋਡ ਦੇ ਬੇਹੱਦ ਨੇੜੇ ਆ ਗਿਆ ਹੈ। ਅਜਿਹੇ ਵਿੱਚ ਦਰਸ਼ਕ ਇਹ ਜਾਨਣ ਲਈ ਉਤਸ਼ਾਹਿਤ ਹਨ ਕੀ ਆਖਿਰ ਮਸ਼ਹੂਰ ਬਾਲੀਵੁੱਡ ਗਾਇਕ ਮੀਕਾ ਸਿੰਘ ਕਿਸ ਕੁੜੀ ਨੂੰ ਆਪਣੀ ਵਹੁਟੀ ਬਨਾਉਣਗੇ। ਇਸ ਰਿਐਲਿਟੀ ਸ਼ੋਅ ਰਾਹੀਂ ਮੀਕਾ ਸਿੰਘ ਆਪਣੇ ਸੁਪਨਿਆਂ ਦੀ ਰਾਜਕੁਮਾਰੀ ਦੀ ਤਲਾਸ਼ ਕਰ ਰਹੇ ਹਨ। ਜਾਣੋ ਆਖਿਰ ਕੌਣ ਬਣੇਗੀ ਮੀਕਾ ਸਿੰਘ ਦੀ ਵਹੁਟੀ?
Image Source: instagram
ਸ਼ੋਅ ਦੇ ਫਿਨਾਲੇ ਐਪੀਸੋਡ 'ਚ ਅਜੇ ਸਮਾਂ ਹੈ ਪਰ ਖਬਰਾਂ ਦੀ ਮੰਨੀਏ ਤਾਂ ਮੀਕਾ ਸਿੰਘ ਨੇ ਫਾਈਨਲ ਕਰ ਲਿਆ ਹੈ ਕਿ ਉਹ ਕਿਸ ਨੂੰ ਆਪਣੀ ਰਾਣੀ ਬਣਾਉਣਗੇ। ਇੱਕ ਰਿਪੋਰਟ ਮੁਤਾਬਕ ਇੰਨੀਆਂ ਕੁੜੀਆਂ 'ਚੋਂ ਇੱਕ ਨੇ ਮੀਕਾ ਸਿੰਘ ਦਾ ਦਿਲ ਜਿੱਤ ਲਿਆ ਹੈ।
ਕੀ ਪੰਜਾਬੀ ਮੁਟਿਆਰ ਬਣੇਗੀ ਮੀਕਾ ਸਿੰਘ ਦੀ ਵਹੁਟੀ ?
ਮੀਕਾ ਸਿੰਘ ਦਾ ਦਿਲ ਜਿੱਤਣ ਵਾਲੀ ਇਸ ਪੰਜਾਬੀ ਮੁਟਿਆਰ ਦਾ ਨਾਂਅ ਨੀਤ ਮਾਹਲ ਹੈ। ਸ਼ੋਅ ਵਿੱਚ ਮੀਕਾ ਸਿੰਘ ਹਰ ਵਾਰ ਨੀਤ ਮਾਹਲ ਨਾਲ ਪ੍ਰਭਾਵਿਤ ਹੁੰਦੇ ਹੋਏ ਨਜ਼ਰ ਆਏ। ਚੰਡੀਗੜ੍ਹ ਸ਼ਹਿਰ ਦੀ ਵਸਨੀਕ ਨੀਤ ਮਾਹਲ, ਖੁਦ ਇੱਕ ਪੰਜਾਬੀ ਪਰਿਵਾਰ ਨਾਲ ਸਬੰਧ ਰੱਖਦੀ ਹੈ। ਖੁਦ ਪੰਜਾਬੀ ਹੋਣ ਦੇ ਨਾਤੇ ਨੀਤ ਇਹ ਗੱਲ ਚੰਗੀ ਤਰ੍ਹਾਂ ਜਾਣਦੀ ਹੈ ਕਿ ਪੰਜਾਬੀ ਮੁੰਡਿਆਂ ਨੂੰ ਕੀ ਚੰਗਾ ਲੱਗਦਾ ਹੈ।
Image Source: instagram
ਕਿੰਝ ਜਿੱਤਿਆ ਮੀਕਾ ਸਿੰਘ ਦਾ ਦਿਲ
ਅਕਸਰ ਤੁਸੀਂ ਇਹ ਗੱਲ ਸੁਣੀ ਹੋਵੇਗੀ ਕਿ ਮਰਦ ਦੇ ਦਿਲ ਦਾ ਰਾਹ ਉਸ ਦੇ ਢਿੱਡ ਤੋਂ ਹੋ ਕੇ ਜਾਂਦਾ ਹੈ। ਇਸ ਗੱਲ ਉੱਤੇ ਅਮਲ ਕਰਦਿਆਂ ਨੀਤ ਨੇ ਮੀਕਾ ਦਾ ਦਿੱਲ ਜਿੱਤਣ ਦੀ ਕੋਸ਼ਿਸ਼ ਕੀਤੀ। ਨੀਤ ਕੋਲ ਸ਼ਾਨਦਾਰ ਕੁਕਿੰਗ ਸਕਿਲ ਹੈ ਅਤੇ ਇਸ ਰਾਹੀਂ ਉਹ ਮੀਕਾ ਸਿੰਘ ਨੂੰ ਪ੍ਰਭਾਵਿਤ ਕਰਨ ਵਿੱਚ ਕਾਮਯਾਬ ਹੋਈ ਹੈ।
ਆਪਣੇ ਕੁਕਿੰਗ ਸਕਿਲ ਦੇ ਨਾਲ-ਨਾਲ ਨੀਤ ਇੱਕ ਮਿੱਠੇ ਤੇ ਚੰਗੇ ਸੁਭਾਅ ਦੀ ਵੀ ਮਾਲਕਣ ਹੈ। ਉਹ ਬੇਹੱਦ ਨਿਮਰਤਾ ਨਾਲ ਸਭ ਨਾਲ ਗੱਲ ਕਰਦੀ ਹੈ। ਉਹ ਕੋਈ ਪ੍ਰੋਫੈਸ਼ਨਲ ਕੁੱਕ ਤਾਂ ਨਹੀਂ ਹੈ ਪਰ ਇਸ ਦੇ ਬਾਵਜੂਦ ਉਹ ਬਹੁਤ ਹੀ ਚੰਗਾ ਤੇ ਸੁਆਦ ਖਾਣਾ ਬਣਾਉਂਦੀ ਹੈ। ਸ਼ੋਅ ਦੇ ਇੱਕ ਐਪੀਸੋਡ ਦੇ ਵਿੱਚ ਖ਼ੁਦ ਮੀਕਾ ਸਿੰਘ ਨੇ ਨੀਤ ਵੱਲੋਂ ਬਣਾਈ ਗਈ ਖੀਰ ਖਾਧੀ ਸੀ ਤੇ ਉਸ ਦੀ ਜਮ ਕੇ ਤਾਰੀਫ ਵੀ ਕੀਤੀ ਸੀ।

ਹੋਰ ਪੜ੍ਹੋ: ਦਿਲਜੀਤ ਦੋਸਾਂਝ ਨੇ ਆਪਣੀ ਨਵੀਂ ਫਿਲਮ ਦਾ ਕੀਤਾ ਐਲਾਨ, ਕਾਮੇਡੀਅਨ ਸੰਗਤਾਰ ਸਿੰਘ ਤੇ ਲਖਨ ਕੌਲ ਨਾਲ ਆਉਣਗੇ ਨਜ਼ਰ
ਅਕਾਂਕਸ਼ਾ ਪੁਰੀ ਤੇ ਨੀਤ ਮਾਹਲ ਵਿਚਾਲੇ ਹੋਵੇਗਾ ਫਾਈਨਲ ਮੁਕਾਬਲਾ
ਜੇਕਰ ਨੀਤ ਦੀਆਂ ਹੋਰਨਾਂ ਖੂਬੀਆਂ ਦੀ ਗੱਲ ਕਰੀਏ ਤਾਂ ਮੀਕਾ ਨਾਲ ਉਸ ਦੀ ਕੈਮਿਸਟਰੀ ਸ਼ਾਨਦਾਰ ਲੱਗ ਰਹੀ ਹੈ। ਦੋਵੇਂ ਇੱਕ ਮਿਊਜ਼ਿਕ ਵੀਡੀਓ ਵਿੱਚ ਇਕੱਠੇ ਕੰਮ ਕਰ ਚੁੱਕੇ ਹਨ ਅਤੇ ਇੱਕ ਦੂਜੇ ਨੂੰ ਪਹਿਲਾਂ ਤੋਂ ਜਾਣਦੇ ਹਨ। ਜਿੱਥੇ ਨੀਤ ਲਗਾਤਾਰ ਮੀਕਾ ਦੇ ਨੇੜੇ ਆ ਰਹੀ ਹੈ, ਹਾਲ ਹੀ ਵਿੱਚ ਮੀਕਾ ਸਿੰਘ ਦੀ ਰੂਮੀ ਗਰਲਫ੍ਰੈਂਡ ਅਕਾਂਕਸ਼ਾ ਪੁਰੀ ਨੂੰ ਵਾਈਲਡ ਕਾਰਡ ਐਂਟਰੀ ਦੇ ਰੂਪ ਵਿੱਚ ਸ਼ੋਅ ਵਿੱਚ ਲਿਆਂਦਾ ਗਿਆ ਹੈ। ਹੁਣ ਦੇਖਣਾ ਹੋਵੇਗਾ ਕਿ ਮੀਕਾ ਸਿੰਘ ਫਿਨਾਲੇ ਐਪੀਸੋਡ ਤੱਕ ਕਿਸ ਨੂੰ ਆਪਣੀ ਵਹੁਟੀ ਵਜੋਂ ਚੁਣਦੇ ਹਨ।
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
