ਦਿਲਜੀਤ ਦੋਸਾਂਝ ਨੇ ਆਪਣੀ ਨਵੀਂ ਫਿਲਮ ਦਾ ਕੀਤਾ ਐਲਾਨ, ਕਾਮੇਡੀਅਨ ਸੰਗਤਾਰ ਸਿੰਘ ਤੇ ਲਖਨ ਕੌਲ ਨਾਲ ਆਉਣਗੇ ਨਜ਼ਰ

written by Pushp Raj | July 11, 2022

Diljit Dosanjh announces new Punjabi film: ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਪੌਲੀਵੁੱਡ ਤੋਂ ਲੈ ਕੇ ਬਾਲੀਵੁੱਡ ਤੱਕ ਆਪਣੀ ਵੱਖਰੀ ਪਛਾਣ ਬਣਾ ਚੁੱਕੇ ਹਨ। ਆਪਣੇ ਵਰਲਡ ਟੂਰ Born to Shine ਤੋਂ ਬਾਅਦ ਦਿਲਜੀਤ ਦੋਸਾਂਝ ਨੇ ਆਪਣੀ ਨਵੀਂ ਪੰਜਾਬੀ ਫਿਲਮ ਦਾ ਐਲਾਨ ਕੀਤਾ ਹੈ। ਇਸ ਨਵੀਂ ਫਿਲਮ ਵਿੱਚ ਉਨ੍ਹਾਂ ਦੇ ਨਾਲ ਕਾਮੇਡੀਅਨ ਸੰਗਤਾਰ ਸਿੰਘ ਤੇ ਲਖਨ ਕੌਲ ਵੀ ਨਜ਼ਰ ਆਉਣਗੇ।

Image Source: instagram

ਦਿਲਜੀਤ ਦੋਸਾਂਝ ਆਪਣੇ ਫੈਨਜ਼ ਦਾ ਦਿਲ ਜਿੱਤਣਾ ਜਾਣਦੇ ਹਨ। ਦਿਲਜੀਤ ਨਾਂ ਮਹਿਜ਼ ਆਪਣੀ ਸ਼ਾਨਦਾਰ ਗਾਇਕੀ ਬਲਕਿ ਆਪਣੀ ਚੰਗੀ ਅਦਾਕਾਰੀ ਲਈ ਵੀ ਮਸ਼ਹੂਰ ਹਨ। ਇਸ ਦੇ ਨਾਲ-ਨਾਲ ਦਿਲਜੀਤ ਇੱਕ ਚੰਗੇ ਕਾਮੇਡੀ ਕਲਾਕਾਰ ਵੀ ਹਨ। ਉਨ੍ਹਾਂ ਦੀ ਕਈ ਫਿਲਮਾਂ ਜਿਵੇਂ ਗੁੱਡ ਨਿਊਜ਼, ਹੌਂਸਲਾ ਰੱਖ ਦਰਸ਼ਕਾਂ ਨੂੰ ਹਸਾਉਣ ਦੇ ਨਾਲ-ਨਾਲ ਚੰਗਾ ਸਮਾਜਿਕ ਸੁਨੇਹਾ ਦੇਣ ਵਿੱਚ ਵੀ ਕਾਮਯਾਬ ਰਹੀਆਂ ਹਨ।

ਹੌਂਸਲਾ ਰੱਖ ਦੀ ਸਫਲਤਾ ਤੋਂ ਬਾਅਦ, ਦਿਲਜੀਤ ਦੋਸਾਂਝ ਨੇ ਹੁਣ ਇਸ ਸਤੰਬਰ ਵਿੱਚ ਰਿਲੀਜ਼ ਹੋਣ ਵਾਲੀ ਨਵੀਂ ਪੰਜਾਬੀ ਫਿਲਮ ਦਾ ਐਲਾਨ ਕੀਤਾ ਹੈ ਜੋ ਕਾਮੇਡੀਅਨ ਅਤੇ ਮਸ਼ਹੂਰ ਯੂਟਿਊਬਰ ਸੰਗਤਾਰ ਸਿੰਘ ਅਤੇ ਅਭਿਨੇਤਾ ਲਖਨ ਕੌਲ ਦੇ ਸਹਿਯੋਗ ਨਾਲ ਬਣਾਉਣ ਜਾ ਰਹੇ ਹਨ।

Image Source: instagram

ਦਿਲਜੀਤ ਦੋਸਾਂਝ ਨੇ ਇਸ ਫਿਲਮ ਬਾਰੇ ਆਪਣੀ ਇੰਸਟਾਗ੍ਰਾਮ ਸਟੋਰੀ ਉਤੇ ਜਾਣਕਾਰੀ ਦਿੱਤੀ ਹੈ। ਦਿਲਜੀਤ ਦੋਸਾਂਝ ਨੇ ਇੱਕ ਰੀਲ ਸਾਂਝੀ ਕੀਤੀ ਜਿਸ ਵਿੱਚ ਉਹ ਸੰਗਤਾਰ ਸਿੰਘ ਅਤੇ ਲਖਨ ਕੌਲ ਦੇ ਨਾਲ ਦਿਖਾਈ ਦੇ ਰਹੇ ਹਨ। ਇਸ ਵੀਡੀਓ ਦੇ ਨਾਲ ਕੈਪਸ਼ਨ ਦੇ ਵਿੱਚ ਦਿਲਜੀਤ ਨੇ ਲਿਖਿਆ, "'ਟੀਵੀ ਤੇ ਔਨ ਦਾ ਚਾਅ ਦੇਖੋ 😈"

ਮਜ਼ਾਕੀਆ ਕੈਪਸ਼ਨ ਅਤੇ ਵੀਡੀਓ ਇਹ ਸਪੱਸ਼ਟ ਕਰਦਾ ਹੈ ਕਿ ਫਿਲਮ ਨਿਸ਼ਚਤ ਤੌਰ 'ਤੇ ਕਾਮੇਡੀ ਤੇ ਹਾਸਿਆਂ ਨਾਲ ਭਰਪੂਰ ਹੋਵੇਗੀ ਜੋ ਕਿ ਦਰਸ਼ਕਾਂ ਨੂੰ ਹੱਸਣ ਲਈ ਮਜ਼ਬੂਰ ਕਰ ਦੇਵੇਗੀ। ਹਲਾਂਕਿ ਕੁਝ ਸੈਕਿੰਡਸ ਦੀ ਸ਼ੇਅਰ ਕੀਤੀ ਇਸ ਵੀਡੀਓ ਦੇ ਵਿੱਚ ਫਿਲਮ ਦੇ ਟਾਈਟਲ ਜਾਂ ਹੋਰ ਜਾਣਕਾਰੀ ਦਾ ਵੇਰਵਾ ਨਹੀਂ ਸਾਂਝਾ ਕੀਤਾ ਗਿਆ ਹੈ। ਵੇਰਵਿਆਂ ਦਾ ਖੁਲਾਸਾ ਕਰਨ ਤੱਕ ਕੁਝ ਵੀ ਠੋਸ ਨਹੀਂ ਕਿਹਾ ਜਾ ਸਕਦਾ ਹੈ।

ਅਦਾਕਾਰ ਲਖਨ ਕੌਲ ਦੀ ਗੱਲ ਕਰੀਏ ਤਾਂ ਉਹ ਇਸ ਤੋਂ ਪਹਿਲਾਂ ਦਿਲਜੀਤ ਦੋਸਾਂਝ ਨਾਲ ਪੰਜਾਬੀ ਫ਼ਿਲਮ ਹੰਸਲਾ ਰੱਖ ਵਿੱਚ ਕੰਮ ਕਰ ਚੁੱਕੇ ਹਨ ਜਦੋਂਕਿ ਸੰਗਤਾਰ ਸਿੰਘ ਪਹਿਲੀ ਵਾਰ ਦਿਲਜੀਤ ਦੋਸਾਂਝ ਨਾਲ ਕੰਮ ਕਰਦੇ ਹੋਏ ਨਜ਼ਰ ਆਉਣਗੇ।

Image Source: instagram

ਹੋਰ ਪੜ੍ਹੋ: ਅਕਸ਼ੈ ਕੁਮਾਰ ਦੀ ਫਿਲਮ 'ਕੈਪਸੂਲ ਗਿੱਲ' ਤੋਂ ਇੱਕ ਹੋਰ ਨਵਾਂ ਲੁੱਕ ਹੋਇਆ ਲੀਕ, ਦਮਦਾਰ ਅੰਦਾਜ਼ 'ਚ ਨਜ਼ਰ ਆਏ ਮਿਸਟਰ ਖਿਲਾੜੀ

ਇਸ ਦੌਰਾਨ ਦਿਲਜੀਤ ਦੋਸਾਂਝ ਦੀ ਇਹ ਇਕੱਲੀ ਫਿਲਮ ਨਹੀਂ ਹੈ ਜੋ ਸਤੰਬਰ 'ਚ ਰਿਲੀਜ਼ ਹੋਵੇਗੀ। ਦਿਲਜੀਤ ਦੀ ਫਿਲਮ 'ਬਾਬੇ ਭੰਗੜਾ ਪਾਉਂਦੇ ਨੇ' ਫਿਲਮ ਵੀ ਇਸੇ ਸਾਲ ਸਤੰਬਰ ਮਹੀਨੇ ਵਿੱਚ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ ਦੇ ਵਿੱਚ ਦਿਲਜੀਤ ਦੋਸਾਂਝ ਤੇ ਸਰਗੁਨ ਮਹਿਤਾ ਇੱਕਠੇ ਸ੍ਰਕੀਨ ਸ਼ੇਅਰ ਕਰਦੇ ਹੋਏ ਨਜ਼ਰ ਆਉਣਗੇ।

 

View this post on Instagram

 

A post shared by DILJIT DOSANJH (@diljitdosanjh)

You may also like