ਅਕਸ਼ੈ ਕੁਮਾਰ ਦੀ ਫਿਲਮ 'ਕੈਪਸੂਲ ਗਿੱਲ' ਤੋਂ ਇੱਕ ਹੋਰ ਨਵਾਂ ਲੁੱਕ ਹੋਇਆ ਲੀਕ, ਦਮਦਾਰ ਅੰਦਾਜ਼ 'ਚ ਨਜ਼ਰ ਆਏ ਮਿਸਟਰ ਖਿਲਾੜੀ

written by Pushp Raj | July 11, 2022

Akshay Kumar's new look: ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਇਨ੍ਹੀਂ ਦਿਨੀਂ ਆਪਣੀ ਇੱਕ ਹੋਰ ਨਵੀਂ ਫਿਲਮ ਨੂੰ ਲੈ ਕੇ ਚਰਚਾ ਵਿੱਚ ਹਨ। ਇਸ ਫਿਲਮ ਦਾ ਨਾਂਅ 'ਕੈਪਸੂਲ ਗਿੱਲ' ਦੱਸਿਆ ਜਾ ਰਿਹਾ ਹੈ। ਇਸ ਫਿਲਮ ਤੋਂ ਅਕਸ਼ੈ ਕੁਮਾਰ ਦੇ ਨਵੇਂ ਲੁੱਕ ਸਾਹਮਣੇ ਆਇਆ ਹੈ ਤੇ ਫੈਨਜ਼ ਇਸ ਨੂੰ ਬਹੁਤ ਪਸੰਦ ਕਰ ਰਹੇ ਹਨ।
ਹਾਲ ਹੀ 'ਚ ਅਕਸ਼ੈ ਕੁਮਾਰ ਦੀ ਫਿਲਮ 'ਸਮਰਾਟ ਪ੍ਰਿਥਵੀਰਾਜ' ਰਿਲੀਜ਼ ਹੋਈ ਸੀ। ਇਹ ਫਿਲਮ ਬਾਕਸ ਆਫਿਸ ਕੁਝ ਜ਼ਿਆਦਾ ਕਮਾਲ ਨਹੀਂ ਕਰ ਸਕੀ। ਫਿਲਮ ਦੇ ਫਲਾਪ ਹੋਣ ਲਈ ਅਕਸ਼ੈ ਕੁਮਾਰ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਸੀ।

Image Source: Twitter

ਖੈਰ, ਅਕਸ਼ੈ ਕੁਮਾਰ ਆਪਣਾ ਕੰਮ ਕਰਦਾ ਹੈ ਅਤੇ ਬਹੁਤ ਸਾਰੀਆਂ ਫਿਲਮਾਂ ਕਰਦਾ ਹੈ। ਹੁਣ ਸ਼ਨੀਵਾਰ (9 ਜੁਲਾਈ) ਨੂੰ ਉਨ੍ਹਾਂ ਦੀ ਅਗਲੀ ਅਨਟਾਈਟਲ ਫਿਲਮ ਦਾ ਲੁੱਕ ਲੀਕ ਹੋ ਗਿਆ ਸੀ ਅਤੇ ਹੁਣ ਇਸ ਫਿਲਮ ਤੋਂ ਇੱਕ ਹੋਰ ਤਸਵੀਰ ਸਾਹਮਣੇ ਆਈ ਹੈ।

ਇਸ ਤਸਵੀਰ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਅਕਸ਼ੈ ਕੁਮਾਰ ਦਾ ਜ਼ਬਰਦਸਤ ਲੁੱਕ ਦੇਖਣ ਨੂੰ ਮਿਲ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਅਕਸ਼ੈ ਕੁਮਾਰ ਦੀ ਫਿਲਮ 'ਕੈਪਸੂਲ ਗਿੱਲ' ਦਾ ਪਹਿਲਾ ਲੁੱਕ ਹੈ। ਵਾਇਰਲ ਹੋ ਰਹੀ ਇਸ ਦੂਜੀ ਤਸਵੀਰ ਦੇ ਵਿੱਚ ਅਕਸ਼ੈ ਕੁਮਾਰ ਇੱਕ ਸੌਲਿਡ ਸਰਦਾਰ ਲੁੱਕ ਦੇ ਵਿੱਚ ਜ਼ਰ ਆ ਰਹੇ ਹਨ। ਉਨ੍ਹਾਂ ਨੇ ਪੱਗ ਬੰਨੀ ਹੋਈ ਹੈ। ਇਸ ਦੇ ਨਾਲ ਹੀ ਉਹ ਇੱਕ ਸਿਪਲ ਪੈਂਟ ਦੇ ਨਾਲ ਚੈਕ ਸ਼ਰਟ ਪਹਿਨ ਕੇ ਪੀਲੇ ਰੰਗ ਦੀ ਬਾਈਕ ਉੱਤੇ ਬੈਠੇ ਹੋਏ ਨਜ਼ਰ ਆ ਰਹੇ ਹਨ।

Image Source: Twitter

ਮੀਡੀਆ ਰਿਪੋਰਟਸ ਦੇ ਮੁਤਾਬਕ ਇਹ ਫਿਲਮ ਬ੍ਰਿਟੇਨ ਵਿੱਚ ਸ਼ੂਟ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਫਿਲਮ ਅਗਸਤ ਮਹੀਨੇ ਦੇ ਅੰਤ ਪੂਰੀ ਹੋ ਜਾਵੇਗੀ। ਜਿਸ ਮਗਰੋਂ ਫਿਲਮ ਮੇਕਸ ਜਲਦ ਹੀ ਫਿਲਮ ਦੀ ਰਿਲੀਜ਼ ਡੇਟ ਦਾ ਐਲਾਨ ਕਰ ਸਕਦੇ ਹਨ।

ਇਸ ਤੋਂ ਪਹਿਲਾਂ ਵਾਇਰਲ ਹੋਈ ਅਕਸ਼ੈ ਕੁਮਾਰ ਦੀ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਸੀ। ਇਸ ਤਸਵੀਰਾਂ ਦੇ ਵਿੱਚ ਉਹ ਅੱਖਾਂ 'ਤੇ ਚਸ਼ਮਾ ਪਾ ਕੇ ਅਤੇ ਵੱਡੀ ਦਾੜ੍ਹੀ ਵਾਲੇ ਲੁੱਕ ਵਿੱਚ ਨਜ਼ਰ ਆਏ। ਅਕਸ਼ੈ ਦੇ ਫੈਨਜ਼ ਉਨ੍ਹਾਂ ਦੇ ਇਸ ਦਮਦਾਰ ਲੁੱਕ ਨੂੰ ਬਹੁਤ ਪਸੰਦ ਕਰ ਰਹੇ ਹਨ।

ਮੀਡੀਆ ਰਿਪੋਰਟਾਂ ਮੁਤਾਬਕ ਇਸ ਫਿਲਮ 'ਚ ਅਕਸ਼ੈ ਕੁਮਾਰ ਐਡੀਸ਼ਨਲ ਚੀਫ ਮਾਈਨਿੰਗ ਇੰਜੀਨੀਅਰ ਜਸਵੰਤ ਸਿੰਘ ਗਿੱਲ ਦੀ ਭੂਮਿਕਾ ਨਿਭਾਉਣ ਜਾ ਰਹੇ ਹਨ। ਫਿਲਮ ਦਾ ਟਾਈਟਲ 'ਕੈਪਸੂਲ ਗਿੱਲ' ਦੱਸਿਆ ਜਾ ਰਿਹਾ ਹੈ। ਹਲਾਂਕਿ ਅਧਿਕਾਰਿਤ ਤੌਰ 'ਤੇ ਇਸ ਟਾਈਟਲ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ।

Image Source: Twitter

ਹੋਰ ਪੜ੍ਹੋ: ਦਿੱਲੀ ਸਪੈਸ਼ਲ ਸੈਲ ਦੇ ਕਮਿਸ਼ਨਰ ਨੇ ਕੀਤੀ ਸਿੱਧੂ ਮੂਸੇਵਾਲਾ ਦੀ ਤਾਰੀਫ, ਕਿਹਾ 'ਸਿੱਧੂ ਨੇ ਐਨਆਰਆਈ ਲੋਕਾਂ ਨੂੰ ਮੁੜ ਪੰਜਾਬ ਨਾਲ ਜੋੜਿਆ'

ਇਸ ਫਿਲਮ ਦਾ ਨਿਰਦੇਸ਼ਨ ਵਾਸੂ ਭਗਨਾਨੀ ਅਤੇ ਟੀਨੂੰ ਸੁਰੇਸ਼ ਦੇਸਾਈ ਕਰ ਰਹੇ ਹਨ। ਫਿਲਮ ਦਾ ਨਾਂ ਕੀ ਹੋਵੇਗਾ ਜਾਂ ਇਸ ਦੀ ਕਹਾਣੀ ਕੀ ਹੋਵੇਗੀ। ਫਿਲਹਾਲ ਇਸ ਬਾਰੇ ਜ਼ਿਆਦਾ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਦੱਸ ਦੇਈਏ ਕਿ ਅਕਸ਼ੈ ਕੁਮਾਰ ਨੇ ਇਸ ਸਾਲ ਲਗਾਤਾਰ ਦੋ ਫਲਾਪ ਫਿਲਮਾਂ ਦਿੱਤੀਆਂ ਹਨ, 'ਬੱਚਨ ਪਾਂਡੇ' ਅਤੇ 'ਬਾਦਸ਼ਾਹ ਪ੍ਰਿਥਵੀਰਾਜ'। ਇਹ ਦੋਵੇਂ ਫਿਲਮਾਂ ਬਾਕਸ ਆਫਿਸ 'ਤੇ ਪੂਰੀ ਤਰ੍ਹਾਂ ਫਲਾਪ ਰਹੀਆਂ। ਹੁਣ 11 ਅਗਸਤ ਨੂੰ ਅਕਸ਼ੈ ਕੁਮਾਰ ਦੀ ਫਿਲਮ 'ਰਕਸ਼ਾ ਬੰਧਨ' ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ ਦਾ ਨਿਰਦੇਸ਼ਨ ਆਨੰਦ ਐੱਲ ਰਾਏ ਨੇ ਕੀਤਾ ਹੈ।

You may also like