
H. S. Dhaliwal praises Sidhu Moose Wala: ਪੰਜਾਬ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦੇ ਦੇਹਾਂਤ ਨੂੰ ਇੱਕ ਮਹੀਨੇ ਤੋਂ ਵੱਧ ਦਾ ਸਮਾਂ ਬੀਤ ਚੁੱਕਾ ਹੈ, ਪਰ ਅਜੇ ਵੀ ਉਨ੍ਹਾਂ ਦੇ ਫੈਨਜ਼ ਤੇ ਚਾਹੁਣ ਵਾਲੇ ਉਨ੍ਹਾਂ ਨੂੰ ਯਾਦ ਕਰਦੇ ਹਨ। ਸਿੱਧੂ ਮੂਸੇਵਾਲਾ ਨੂੰ ਪਸੰਦ ਕਰਨ ਵਾਲੇ ਲੋਕਾਂ 'ਚ ਇੱਕ ਹੋਰ ਨਾਂਅ ਜੁੜ ਗਿਆ ਹੈ। ਦਿੱਲੀ ਸਪੈਸ਼ਲ ਸੈਲ ਦੇ ਕਮਿਸ਼ਨਰ ਐਚ. ਐਸ ਧਾਲੀਵਾਲ ਨੇ ਆਪਣੇ ਇੱਕ ਇੰਟਰਵਿਊ ਦੇ ਦੌਰਾਨ ਸਿੱਧੂ ਮੂਸੇਵਾਲਾ ਦੀ ਸ਼ਲਾਘਾ ਕੀਤੀ।

ਆਪਣੇ ਇੰਟਰਵਿਊ ਦੇ ਦੌਰਾਨ ਦਿੱਲੀ ਸਪੈਸ਼ਲ ਸੈਲ ਦੇ ਕਮਿਸ਼ਨਰ ਐਚ. ਐਸ ਧਾਲੀਵਾਲ ਨੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੇ ਇਸ ਦੇ ਕਾਰਨ ਬਾਰੇ ਸਾਰੀ ਜਾਣਕਾਰੀ ਦਿੱਤੀ। ਇਸ ਦੌਰਾਨ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਦੀ ਸਪੈਸ਼ਲ ਸੈਲ ਦੀ ਟੀਮ ਨੇ ਪੰਜਾਬ ਪੁਲਿਸ ਨਾਲ ਮਿਲ ਕੇ ਕਿਵੇਂ ਸਿੱਧੂ ਮੂਸੇਵਾਲਾ ਦੇ ਕਾਤਲਾਂ ਨੂੰ ਗ੍ਰਿਫ਼ਤਾਰ ਕੀਤਾ। ਦੱਸ ਦਈਏ ਕਿ ਜਿਥੇ ਇੱਕ ਪਾਸੇ ਪੰਜਾਬ ਪੁਲਿਸ ਸਿੱਧੂ ਦੇ ਕਾਤਲਾਂ ਬਾਰੇ ਪਤਾ ਲਗਾ ਰਹੀ ਸੀ, ਉਸ ਸਮੇਂ ਤੱਕ ਦਿੱਲੀ ਪੁਲਿਸ ਦੇ ਸਪੈਸ਼ਲ ਸੈਲ ਨੇ ਗੁਜਰਾਤ ਦੇ ਵਿੱਚ ਸਿੱਧੂ ਦੇ ਦੋ ਕਾਤਲਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ।
ਕਮਿਸ਼ਨਰ ਐਚ. ਐਸ ਧਾਲੀਵਾਲ ਨੇ ਕਿਹਾ, " ਮਰਹੂਮ ਗਾਇਕ ਸਿੱਧੂ ਮੂਸੇਵਾਲਾ ਕਤਲ ਮਹਿਜ਼ ਪੰਜਾਬ ਹੀ ਨਹੀਂ ਸਗੋਂ ਪੂਰੇ ਦੇਸ਼ ਦੇ ਲੋਕਾਂ ਦੇ ਦਿਲਾਂ ਝੰਜੋੜ ਦੇਣ ਵਾਲਾ ਹਾਦਸਾ ਸੀ। ਇਸ ਦੌਰਾਨ ਉਨ੍ਹਾਂ ਦੀ ਟੀਮ ਨੇ ਸਭ ਤੋਂ ਪਹਿਲਾਂ ਇਸ ਕਤਲ ਪਿਛੇ ਕਿਹੜੇ ਲੋਕ ਹੋ ਸਕਦੇ ਹਨ, ਇਸ ਦਾ ਪਤਾ ਲਗਾਇਆ। ਇਸ ਦੀ ਲੀਡ ਉਨ੍ਹਾਂ ਦੀ ਕਾਊਟਰ ਇੰਟੈਲੀਜੈਂਸ ਦੀ ਟੀਮ ਨੇ ਉਨ੍ਹਾਂ ਨੂੰ ਦਿੱਤੀ ਸੀ। ਧਾਲੀਵਾਲ ਨੇ ਦੱਸਿਆ ਕਿ ਇਸੇ ਟੀਮ ਸਭ ਤੋਂ ਪਹਿਲਾਂ ਸਿੱਧੂ ਦਾ ਕਤਲ ਕਰਨ ਵਾਲੇ 8 ਸ਼ੂਟਰਾਂ ਦੀ ਭਾਲ ਕੀਤੀ ਸੀ। ਇਹ ਕੰਮ ਤਕਨੀਕੀ ਤੌਰ 'ਤੇ ਕੀਤੇ ਗਏ ਸਨ। ਉਨ੍ਹਾਂ ਦੀ ਸੀਆਈਟੀ ਟੀਮ ਵੱਲੋਂ ਲੱਭੇ ਗਏ 8 ਲੋਕਾਂ ਚੋਂ 3 ਮੁਖ ਦੋਸ਼ੀ ਦੀ ਭਾਲ ਕੀਤੀ।"

ਐਚ. ਐਸ ਧਾਲੀਵਾਲ ਨੇ ਸਿੱਧੂ ਮੂਸੇਵਾਲਾ ਦੇ ਕਤਲ ਬਾਰੇ ਜਾਣਕਾਰੀ ਤਾਂ ਦਿੱਤੀ ਹੀ, ਇਸ ਦੇ ਨਾਲ ਉਨ੍ਹਾਂ ਨੇ ਇਹ ਸਿੱਧੂ ਮੂਸੇਵਾਲਾ ਦੀ ਦਿਲ ਖੋਲ੍ਹ ਕੇ ਤਾਰੀਫ ਕੀਤੀ। ਆਪਣੇ ਇੰਟਰਵਿਊ ਦੇ ਵਿੱਚ ਸਿੱਧੂ ਮੂਸੇਵਾਲਾ ਦੇ ਗੀਤਾਂ 'ਚ ਗਨ ਕਲਚਰ ਬਾਰੇ ਪੁੱਛੇ ਗਏ ਸਵਾਲਾਂ ਉੱਤੇ ਐਚ. ਐਸ ਧਾਲੀਵਾਲ ਨੇ ਜਵਾਬ ਦਿੱਤਾ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਵੈਸਟਰਨ ਮਿਊਜ਼ਿਕ ਵੱਲ ਝਾਤ ਮਾਰੀਏ ਤਾਂ ਇਹ ਕੋਈ ਨਵੀਂ ਗੱਲ ਨਹੀਂ ਹੈ। ਇਹ ਇੱਕ ਸਬ-ਕਲਚਰਲ ਮਿਊਜ਼ਿਕ ਹੈ। ਪੰਜਾਬ ਦੇ ਵਿੱਚ ਸ਼ੁਰੂ ਤੋਂ ਹੀ ਮਾਰਸ਼ਲ ਕਲਚਰ ਰਿਹਾ ਹੈ, ਪੰਜਾਬ ਦੇ ਲੋਕ ਬਾਹਦੁਰ ਤੇ ਨਿਡਰ ਹੁੰਦੇ ਹਨ। ਇਸ ਲਈ ਹਥਿਆਰਾਂ ਬਾਰੇ ਗੱਲ ਕਰਨਾਂ ਉਨ੍ਹਾਂ ਵਿੱਚ ਆਮ ਹੈ।
ਐਚ. ਐਸ ਧਾਲੀਵਾਲ ਨੇ ਸਿੱਧੂ ਮੂਸੇਵਾਲਾ ਦੀ ਤਾਰੀਫ ਕਰਦੇ ਹੋਏ ਕਿਹਾ, " ਸਿੱਧੂ ਮੂਸੇਵਾਲਾ ਇੱਕ ਸੱਚਾ ਵਿਅਕਤੀ ਤੇ ਸਟਾਰ ਸੀ। ਲੋਕ ਉਸ ਦੇ ਘਰ ਉਸ ਨੂੰ ਮਿਲਣ ਜਾਂਦੇ ਸਨ, ਉਸ ਦੀ ਪੂਜਾ ਕਰਦੇ ਨੇ। ਸਿੱਧੂ ਮੂਸੇਵਾਲਾ ਨੇ ਆਪਣੇ ਗੀਤਾਂ ਦੇ ਰਾਹੀਂ ਵਿਦੇਸ਼ਾਂ ਦੇ ਵਿੱਚ ਵਸੇ ਐਨ.ਆਰ.ਆਈ ਲੋਕਾਂ ਨੂੰ ਮੁੜ ਪੰਜਾਬ ਤੇ ਆਪਣੇ ਸੱਭਿਆਚਾਰ ਨਾਲ ਮੁੜ ਜੋੜਿਆ। ਸਿੱਧੂ ਨੂੰ 10 ਮਿਲਿਅਨ ਲੋਕ ਫਾਲੋ ਕਰਦੇ ਹਨ। ਉਨ੍ਹਾਂ ਕਿਹਾ ਕਿ ਸਿੱਧੂ ਦੇ ਗੀਤਾਂ ਰਾਹੀਂ ਵਿਦੇਸ਼ਾਂ ਵਿੱਚ ਵਸੇ ਬੱਚਿਆਂ ਨੂੰ ਆਪਣੇ ਸੱਭਿਆਚਾਰ ਨਾਲ ਰੁਬਰੂ ਕਰਵਾਇਆ ਹੈ। "

ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦਾ ਕਤਲ 29 ਮਈ ਨੂੰ ਮਾਨਸਾ ਵਿਖੇ ਹੋਇਆ ਸੀ। ਅਣਪਛਾਤੇ ਲੋਕਾਂ ਨੇ ਗੋਲੀਆਂ ਮਾਰ ਕੇ ਉਨ੍ਹਾਂ ਦਾ ਕਤਲ ਕਰ ਦਿੱਤਾ ਸੀ। ਉਸ ਸਮੇਂ ਸਿੱਧੂ ਆਪਣੇ ਕਿਸੇ ਰਿਸ਼ਤੇਦਾਰ ਦੇ ਘਰ ਜਾ ਰਹੇ ਸਨ ਤੇ ਉਨ੍ਹਾਂ ਨਾਲ ਗੱਡੀ ਵਿੱਚ ਉਨ੍ਹਾਂ ਦੇ ਦੋਸਤ ਮੌਜੂਦ ਸਨ। ਸਿੱਧੂ ਮੂਸੇਵਾਲਾ ਦੇ ਦੇਹਾਂਤ ਨਾਲ ਪੰਜਾਬੀ ਇੰਡਸਟਰੀ ਨੂੰ ਵੱਡਾ ਘਾਟਾ ਪਿਆ ਹੈ।
Commissioner of Delhi Special Cell, Mr. HS Dhaliwal talking about #SidhuMooseWala . In his own words, "He is a genuine star" and we couldn't agree more.💯#TrueWords
Western punjbi kids follow only #SIDDUMOSSEWALA
And know only 1 Singer#JusticeForSidhuMooseWala pic.twitter.com/LgOBQgllVB— Chris H Bhinder (@BhinderChris_H) July 10, 2022