ਫਿਲਮ 'ਸ਼ਾਬਾਸ਼ ਮਿੱਠੂ' ਦੇ ਪ੍ਰਮੋਸ਼ਨ 'ਚ ਜੁੱਟੀ ਤਾਪਸੀ ਪੰਨੂ ਨੇ ਮਹਿਲਾ ਕ੍ਰਿਕਟਰ ਮਿਤਾਲੀ ਰਾਜ ਨਾਲ ਕੀਤਾ ਈਡਨ ਗਾਰਡਨ ਦਾ ਦੌਰਾ, ਵੇਖੋ ਤਸਵੀਰਾਂ

Written by  Pushp Raj   |  July 11th 2022 11:23 AM  |  Updated: July 11th 2022 12:38 PM

ਫਿਲਮ 'ਸ਼ਾਬਾਸ਼ ਮਿੱਠੂ' ਦੇ ਪ੍ਰਮੋਸ਼ਨ 'ਚ ਜੁੱਟੀ ਤਾਪਸੀ ਪੰਨੂ ਨੇ ਮਹਿਲਾ ਕ੍ਰਿਕਟਰ ਮਿਤਾਲੀ ਰਾਜ ਨਾਲ ਕੀਤਾ ਈਡਨ ਗਾਰਡਨ ਦਾ ਦੌਰਾ, ਵੇਖੋ ਤਸਵੀਰਾਂ

Taapsee Pannu visits Eden Garden: ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਤਾਪਸੀ ਪੰਨੂ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਸਮ 'ਸ਼ਾਬਾਸ਼ ਮਿੱਠੂ' ਨੂੰ ਲੈ ਕੇ ਸੁਰਖੀਆਂ ਦੇ ਵਿੱਚ ਹੈ। ਤਾਪਸੀ ਆਪਣੀ ਇਸ ਫਿਲਮ ਦੀ ਪ੍ਰਮੋਸ਼ਨ ਵਿੱਚ ਰੁੱਝੀ ਹੋਈ ਹੈ। ਫਿਸਮ 'ਸ਼ਾਬਾਸ਼ ਮਿੱਠੂ' ਦੇ ਪ੍ਰਮੋਸ਼ਨ ਵਿਚਾਲੇ ਤਾਪਸੀ ਪੰਨੂ ਭਾਰਤੀ ਕ੍ਰਿਕਟਰ ਮਿਤਾਲੀ ਰਾਜ ਦੇ ਨਾਲ ਈਡਨ ਗਾਰਡਨ ਦਾ ਦੌਰਾ ਕਰਨ ਪਹੁੰਚੀ।

image From instagram

ਫਿਲਮ ਦੇ ਪ੍ਰਮੋਸ਼ਨ ਲਈ ਤਾਪਸੀ ਪੰਨੂ ਇਨ੍ਹੀਂ ਦਿਨੀਂ ਆਪਣੀ ਪੂਰੀ ਫਿਲਮ ਟੀਮ ਨਾਲ ਕੋਲਕਾਤਾ ਵਿੱਚ ਹੈ।ਟੀਮ ਦੇ ਮੈਂਬਰਾਂ ਨੇ ਆਈਕਾਨਿਕ ਕ੍ਰਿਕਟ ਸਟੇਡੀਅਮ ਈਡਨ ਗਾਰਡਨ ਦਾ ਦੌਰਾ ਕੀਤਾ। ਇਸ ਦੌਰਾਨ ਤਾਪਸੀ ਪੰਨੂ ਨਾਲ ਸਟਾਰ ਮਹਿਲਾ ਕ੍ਰਿਕਟਰ ਮਿਤਾਲੀ ਰਾਜ ਅਤੇ ਫਿਲਮ ਡਾਇਰੈਕਟਰ ਸ਼੍ਰੀਜੀਤ ਮੁਖਰਜੀ ਵੀ ਸ਼ਾਮਲ ਹੋਏ।

ਦੱਸ ਦਈਏ ਕਿ ਫਿਲਮ 'ਸ਼ਾਬਾਸ਼ ਮਿੱਠੂ' ਕ੍ਰਿਕਟਰ ਮਿਤਾਲੀ ਰਾਜ ਦੀ ਸਪੋਰਟਸ ਬਾਇਓਪਿਕ ਹੈ, ਜੋ ਕ੍ਰਿਕਟ ਦੀ ਖੇਡ ਵਿੱਚ ਇੱਕ ਮਹਾਨ ਸ਼ਖਸੀਅਤ ਬਣਨ ਤੱਕ ਉਸ ਦੀ ਸ਼ੁਰੂਆਤ ਦੀ ਕਹਾਣੀ ਦੱਸਦੀ ਹੈ। ਤਾਪਸੀ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਉਂਟ ਉੱਤੇ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ। ਇਸ ਦੇ ਨਾਲ ਹੀ ਉਸ ਨੇ ਕੈਪਸ਼ਨ ਵਿੱਚ ਲਿਖਿਆ, "Eden Gardens! Getting the real and the real world together.

Kolkata your enthusiasm was infectious ! Until next time….. ? #ShabaashMithu 5 days to go !"

image From instagram

ਈਡਨ ਗਾਰਡਨ ਦਾ ਦੌਰਾ ਕਰਨ ਪਹੁੰਚੀ ਤਾਪਸੀ ਪੰਨੂ ਨੇ ਇਥੇ ਮੀਡੀਆ ਨਾਲ ਵੀ ਗੱਲਬਾਤ ਕੀਤੀ। ਫਿਲਮ ਬਾਰੇ ਗੱਲ ਕਰਦੇ ਹੋਏ ਤਾਪਸੀ ਨੇ ਕਿਹਾ, 'ਮੈਂ ਇੱਥੇ ਕਈ ਮੈਚ ਦੇਖੇ ਹਨ, ਪਰ ਕਦੇ ਨਹੀਂ ਸੋਚਿਆ ਸੀ ਕਿ ਮੈਂ ਇੱਥੇ ਕਿਸੇ ਫਿਲਮ ਲਈ ਖੜ੍ਹੀ ਹੋਵਾਂਗੀ। ਖੇਡ ਨੂੰ ਜਾਨਣਾ ਤੇ ਸਮਝਣਾ ਇਹ ਇੱਕ ਵੱਖਰਾ ਅਹਿਸਾਸ ਹੈ। ਇਤਿਹਾਸ ਅਤੇ ਖੇਡਾਂ ਲਈ ਇਸ ਸਥਾਨ ਦਾ ਵੱਖਰਾ ਮਹੱਤਵ ਹੈ। 1864 ਵਿੱਚ ਸਥਾਪਿਤ, ਈਡਨ ਗਾਰਡਨ 80,000 ਤੋਂ ਵੱਧ ਦਰਸ਼ਕਾਂ ਦੀ ਸਮਰੱਥਾ ਵਾਲੇ ਵਿਸ਼ਵ ਦੇ ਸਭ ਤੋਂ ਵੱਡੇ ਕ੍ਰਿਕਟ ਸਟੇਡੀਅਮਾਂ ਵਿੱਚੋਂ ਇੱਕ ਹੈ। '

ਮੀਡੀਆ ਨਾਲ ਰੁਬਰੂ ਹੁੰਦੇ ਹੋਏ ਮਿਤਾਲੀ ਰਾਜ ਨੇ ਕਿਹਾ, 'ਈਡਨ ਗਾਰਡਨ ਕ੍ਰਿਕਟ ਦੇ ਸਭ ਤੋਂ ਸਰਗਰਮ ਸਟੇਡੀਅਮਾਂ ਵਿੱਚੋਂ ਇੱਕ ਹੈ ਤੇ ਇੱਥੇ ਆ ਕੇ ਮੈਨੂੰ ਬਹੁਤ ਖੁਸ਼ੀ ਹੈ। ਇੱਥੇ ਖੇਡਣਾ ਮਾਣ ਵਾਲੀ ਗੱਲ ਹੈ ਅਤੇ 'ਸ਼ਾਬਾਸ਼ ਮਿੱਠੂ' ਦੇ ਪ੍ਰਮੋਸ਼ਨ ਲਈ ਵੀ ਇਥੇ ਆਉਣਾ ਬਹੁਤ ਖੁਸ਼ੀ ਦੀ ਗੱਲ ਹੈ।'

image From instagram

ਹੋਰ ਪੜ੍ਹੋ: Eid 2022: ਈਦ ਮੌਕੇ ਭਾਈਜਾਨ ਦੇ ਨਾਂ ਮਿਲਣ 'ਤੇ ਨਿਰਾਸ਼ ਹੋਏ ਫੈਨਜ਼, ਜਾਣੋ ਆਖਿਰ ਕਿਉਂ ਫੈਨਜ਼ ਨੂੰ ਨਹੀਂ ਮਿਲ ਸਕੇ ਸਲਮਾਨ

ਫਿਲਮ ਦੇ ਡਾਇਰੈਕਟਰ ਸ਼੍ਰੀਜੀਤ ਮੁਖਰਜੀ ਨੇ ਕਿਹਾ, 'ਮੈਂ ਆਪਣੇ ਘਰੇਲੂ ਮੈਦਾਨ ਤੋਂ ਇਸ ਪਾਰੀ ਦੀ ਸ਼ੁਰੂਆਤ ਕਰਨਾ ਚੰਗਾ ਸਮਝਦਾ ਹਾਂ। ਇਹ ਦਿਲੋਂ ਅਤੇ ਬੇਹੱਦ ਸਨਮਾਨ ਦੀ ਗੱਲ ਹੈ।'

ਦੱਸ ਦੇਈਏ ਕਿ 'ਸ਼ਾਬਾਸ਼ ਮਿੱਠੂ' 15 ਜੁਲਾਈ ਨੂੰ ਰਿਲੀਜ਼ ਹੋਵੇਗੀ।ਦੱਸਣਯੋਗ ਹੈ ਕਿ 23 ਸਾਲਾਂ ਦੇ ਕਰੀਅਰ 'ਚ ਮਿਤਾਲੀ ਰਾਜ ਨੇ ਵਨਡੇ 'ਚ ਲਗਾਤਾਰ 750 ਦੌੜਾਂ ਬਣਾਈਆਂ ਹਨ। ਮਿਤਾਲੀ ਚਾਰ ਵਿਸ਼ਵ ਕੱਪਾਂ ਵਿੱਚ ਭਾਰਤ ਦੀ ਅਗਵਾਈ ਕਰ ਚੁੱਕੀ ਹੈ। ਫਿਲਮ ਦੀ ਕਹਾਣੀ ਅੱਠ ਸਾਲ ਦੀ ਬੱਚੀ ਬਣਨ ਤੋਂ ਲੈ ਕੇ ਕ੍ਰਿਕਟ ਦੇ ਮਹਾਨ ਬਣਨ ਦੇ ਸੁਫਨੇ ਤੱਕ ਦੇ ਉਸ ਦੇ ਸਫ਼ਰ ਨੂੰ ਦਰਸਾਉਂਦੀ ਹੈ। ਫਿਲਮ ਪ੍ਰਿਆ ਐਵਨ ਦੁਆਰਾ ਲਿਖੀ ਗਈ ਹੈ ਅਤੇ ਕੋਲੋਜ਼ੀਅਮ ਮੀਡੀਆ ਅਤੇ ਵਾਈਕਾਮ18 ਸਟੂਡੀਓ ਵੱਲੋਂ ਨਿਰਮਿਤ ਹੈ।

 

View this post on Instagram

 

A post shared by Taapsee Pannu (@taapsee)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network